ਸੱਚੀ ਮਾਂ
Sachi Ma
ਦੋ ਔਰਤਾਂ ਸਨ। ਉਹ ਦੋਨੋਂ ਇੱਕ ਬੱਚੇ ਲਈ ਲੜ ਰਹੀਆਂ ਸਨ। ਦੋਨੋਂ ਹੀ ਕਹ ਰਹੀਆਂ ਸਨ ਕੇ ਉਹ ਬੱਚੇ ਦੀ ਸੱਚੀ ਮਾਂ ਹੈ।
ਬਾਅਦ ਵਿੱਚ ਉਹ ਦੋਵੇਂ ਔਰਤਾਂ ਇਨਸਾਫ਼ ਲੈਣ ਲਈ ਰਾਜੇ ਕੋਲ ਪਹੁੰਚੀਆਂ।
ਰਾਜੇ ਨੇ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੀ। ਤਦ ਰਾਜੇ ਨੇ ਹੁਕਮ ਦਿੱਤਾ, “ਇਸ ਬੱਚੇ ਨੂੰ ਬਰਾਬਰ ਦੇ ਦੋ ਟੁਕੜੇ ਕਰ ਦਿਓ ਅਤੇ ਦੋਹਾਂ ਨੂੰ ਇੱਕ-ਇੱਕ ਟੁਕੜਾ ਦੇ ਦਿਓ।”
ਰਾਜੇ ਦਾ ਇਹ ਹੁਕਮ ਸੁਣ ਕੇ ਇੱਕ ਔਰਤ ਤਾਂ ਚੁੱਪ ਰਹੀ ਪਰ ਦੂਜੀ ਔਰਤ ਨੇ ਰੌਲਾ ਪਾਇਆ। ਉਸ ਨੇ ਕਿਹਾ, “ਮਹਾਰਾਜ, ਬੱਚੇ ਨੂੰ ਨਾ ਮਾਰੋ, ਭਾਵੇਂ ਤੁਸੀਂ ਇਸ ਔਰਤ ਨੂੰ ਦੇ ਦਿਓ।”
ਰਾਜਾ ਸਮਝ ਗਿਆ ਕਿ ਉਹੀ ਔਰਤ ਬੱਚੇ ਦੀ ਸੱਚੀ ਮਾਂ ਸੀ। ਰਾਜੇ ਨੇ ਬੱਚਾ ਔਰਤ ਦੇ ਹਵਾਲੇ ਕਰ ਦਿੱਤਾ। ਦੂਜੀ ਔਰਤ ਨੇ ਆਪਣਾ ਜੁਰਮ ਕਬੂਲ ਕਰ ਲਿਆ। ਰਾਜੇ ਨੇ ਉਸਨੂੰ ਇੱਕ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ। ਅਸਲ ਵਿੱਚ, ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ।