ਰਾਜਾ ਅਤੇ ਕੀੜੀ
Raja ate Kidi
ਇੱਕ ਰਾਜਾ ਸੀ। ਇੱਕ ਵਾਰ ਉਹ ਲੜਾਈ ਵਿੱਚ ਹਾਰ ਗਿਆ। ਦੁਸ਼ਮਣ ਤੋਂ ਜਾਨ ਬਚਾਉਣ ਲਈ ਉਹ ਪਹਾੜੀ ਗੁਫਾ ਵਿੱਚ ਜਾ ਕੇ ਛੁਪ ਗਿਆ।
ਰਾਜੇ ਨੇ ਗੁਫਾ ਵਿੱਚ ਇੱਕ ਕੀੜੀ ਦੇਖੀ। ਉਹ ਗੁਫਾ ਦੀ ਕੰਧ ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਸੀ। ਕੀੜੀ ਕੰਧ ਤੇ ਚੜ੍ਹ ਕੇ ਫਿਰ ਹੇਠਾਂ ਡਿੱਗ ਜਾਂਦੀ ਸੀ। ਇਸ ਤਰ੍ਹਾਂ ਉਹ ਕਈ ਵਾਰ ਹੇਠਾਂ ਡਿੱਗ ਗਈ। ਆਖ਼ਰਕਾਰ ਉਹ ਕੰਧ ਤੇ ਚੜ੍ਹ ਕੇ ਸਿਖਰ ਤੇ ਪਹੁੰਚਣ ਵਿਚ ਕਾਮਯਾਬ ਹੋ ਗਈ।
ਰਾਜੇ ਨੇ ਕੀੜੀ ਤੋਂ ਸਿੱਖਿਆ। ਉਸਨੇ ਫਿਰ ਫੌਜ ਤਿਆਰ ਕੀਤੀ ਅਤੇ ਦੁਸ਼ਮਣ ਤੇ ਹਮਲਾ ਕੀਤਾ। ਇਸ ਵਾਰ ਉਹ ਲੜਾਈ ਜਿੱਤ ਗਿਆ। ਸੱਚ ਤਾਂ ਇਹ ਹੈ ਕਿ ਜੋ ਕੋਸ਼ਿਸ਼ ਕਰਦਾ ਰਹਿੰਦਾ ਹੈ, ਉਹ ਜ਼ਰੂਰ ਕਾਮਯਾਬ ਹੁੰਦਾ ਹੈ।