Punjabi Essay on “Vaisakhi”, “ਵਿਸਾਖੀ” Punjabi Essay, Paragraph, Speech for Class 7, 8, 9, 10, and 12 Students in Punjabi Language.

ਵਿਸਾਖੀ

Vaisakhi

ਭੂਮਿਕਾਸਾਡੇ ਦੇਸ਼ ਵਿੱਚ ਹਰੇਕ ਤਿਉਹਾਰ ਦਾ ਸੰਬੰਧ ਰੁੱਤਾਂ, ਫ਼ਸਲਾਂ ਅਤੇ ਮਹਾਂਪੁਰਖਾਂ ਦੇ ਜੀਵਨ ਨਾਲ ਸੰਬੰਧਿਤ ਕਿਸੇ ਨਾ ਕਿਸੇ ਘਟਨਾ ਤੇ ਅਧਾਰਤ ਹੁੰਦਾ ਹੈ।ਵਿਸਾਖੀ ਤਿਉਹਾਰ ਦਾ ਸੰਬੰਧ ਵਿਸਾਖ ਮਹੀਨੇ ਨਾਲ ਹੈ, ਜਿਹੜਾ ਵਿਸਾਖ ਮਹੀਨੇ ਦੀ ਪਹਿਲੀ ਤਰੀਕ ਨੂੰ ਬੜੀ ਖੁਸ਼ੀ ਨਾਲ ਮਨਾਇਆ ਜਾਂਦਾ ਹੈ ।ਇਹ ਬਸੰਤ ਰੁੱਤ ਦਾ ਤਿਉਹਾਰ ਹੈ।ਤਦ ਕੁਦਰਤ ਚਾਰੇ ਪਾਸੇ ਆਪਣੀਆਂ ਖੁਸ਼ੀਆਂ ਬਿਖੇਰ ਰਹੀ ਹੁੰਦੀ ਹੈ । ਪੰਜਾਬ ਵਿੱਚ ਇਸ ਤਿਉਹਾਰ ਨੂੰ ਪੁਰਾਣੇ ਸਮੇਂ ਤੋਂ ਹੀ ਬੜੀ ਸ਼ਰਧਾ ਅਤੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ।ਵਿਸਾਖੀ ਇੱਕ ਰੁੱਤ ਤਿਉਹਾਰ, ਖੇਤੀ ਤਿਉਹਾਰ, ਇਤਿਹਾਸਕ, ਸਮਾਜਕ ਅਤੇ ਧਾਰਮਿਕ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਇਸ ਨਾਲ ਕਈ ਇਤਿਹਾਸਕ ਅਤੇ ਸਮਾਜਕ ਘਟਨਾਵਾਂ ਸੰਬੰਧਿਤ ਹਨ।ਇਹ ਧਾਰਮਿਕ ਚੇਤਨਾ ਅਤੇ ਰਾਸ਼ਟਰੀ ਜਾਗ੍ਰਿਤੀ ਦਾ ਤਿਉਹਾਰ ਹੈ ਅਤੇ ਰਾਸ਼ਟਰੀ ਏਕਤਾ ਅਤੇ ਅਖੰਡਤਾ ਦਾ ਪ੍ਰਤੀਕ ਹੈ।

ਖ਼ਾਲਸਾ ਪੰਥ ਦੀ ਸਥਾਪਨਾਇਸ ਤਿਉਹਾਰ ਨੂੰ ਪੁਰਾਣੇ ਸਮੇਂ ਤੋਂ ਵਿਸ਼ੇਸ਼ ਕਰਕੇ ਪੰਜਾਬ ਵਿਚ ਇਸ ਲਈ ਮਨਾਇਆ ਜਾਂਦਾ ਹੈ ਕਿ ਸਿੱਖਾਂ ਦੇ ਅੰਤਮ ਅਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਈ. ਵਿੱਚ ਖ਼ਾਲਸਾ ਪੰਥ ਦੀ ਸਥਾਪਨਾ ਵਿਸਾਖੀ ਦੇ ਸ਼ੁੱਭ ਦਿਨ ਉੱਤੇ ਹੀ ਕੀਤੀ ਸੀ। ਉਸ ਸਮੇਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੁਆਰਾ ਜ਼ਬਰਦਸਤੀ ਧਰਮ ਪਰਿਵਰਤਨ ਲਈ ਅਤਿਆਚਾਰ ਕੀਤੇ ਜਾ ਰਹੇ ਸਨ। ਸਿੱਖ ਗੁਰੂ ਉਨ੍ਹਾਂ ਦੀ ਇਸ ਨੀਤੀ ਦਾ ਵਿਰੋਧ ਕਰਦੇ ਸਨ।ਉਨ੍ਹਾਂ ਨੂੰ ਕਈ ਵਾਰ ਯੁੱਧਾਂ ਦਾ ਸਹਾਰਾ ਵੀ ਲੈਣਾ ਪਿਆ।ਉਨ੍ਹਾਂ ਨੇ ਭਵਿੱਖ ਵਿੱਚ ਸੰਗਠਨ ਨੂੰ ਮਜ਼ਬੂਤ ਅਤੇ ਜੇਤੂ ਬਣਾਉਣ ਲਈ ਖ਼ਾਲਸਾ ਪੰਥ ਦਾ ਨਿਰਮਾਣ ਕੀਤਾ।ਇਸ ਲਈ ਇਸ ਦਿਨ ਨੂੰ ਖ਼ਾਲਸਾ ਪੰਥ ਦੇ ਸਥਾਪਨਾ ਦਿਵਸ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈਇਸ ਨਜ਼ਰੀਏ ਨਾਲ ਸਿੱਖਾਂ ਲਈ ਇਹ ਦਿਨ ਇੱਕ ਧਾਰਮਿਕ ਮਹੱਤਵਦਾਦਿਨ ਵੀ ਹੈ।

ਇਤਿਹਾਸ ਮਹੱਤਤਾਇਹ ਤਿਉਹਾਰ ਭਾਰਤ ਵਿੱਚ ਇਤਿਹਾਸਕ ਦ੍ਰਿਸ਼ਟੀ ਵਿੱਚ ਬਲੀਦਾਨ ਦਿਵਸ ਜਾਂ ਸ਼ਹੀਦੀ ਦਿਵਸ ਦੇ ਰੂਪ ਵਿੱਚ ਬੜੀ ਸ਼ਰਧਾ ਦੇ ਨਾਲ ਯਾਦ ਕੀਤਾ ਜਾਂਦਾ ਹੈ। ਸੰਨ 1919 ਵਿੱਚ ਜਦ ਅੰਗਰੇਜ਼ਾਂ ਦੁਆਰਾ ਲਾਗ ਰੋਲਟ ਐਕਟ ਦਾ ਵਿਰੋਧ ਸਾਰੇ ਦੇਸ਼ ਵਿੱਚ ਹੋ ਰਿਹਾ ਸੀ। ਪੰਜਾਬ ਵਿੱਚ ਵਿਸ਼ੇਸ਼ ਰੂਪ ਨਾਲ ਸਰਕਾਰ ਨੇ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਸੀ। ਇਸ ਦੇ ਵਿਰੋਧ ਵਿੱਚ ਪੰਜਾਬ ਵਾਸੀਆਂ ਨੇ 13 ਅਪ੍ਰੈਲ, 1919 ਈ. ਨੂੰ ਵਿਸਾਖੀ ਦੇ ਸ਼ੁੱਭ ਮੌਕੇ ਤੇ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਵਿੱਚ ਇੱਕ ਵਿਸ਼ਾਲ ਸਭਾ ਦਾ ਆਯੋਜਨ ਕੀਤਾ। ਹਜ਼ਾਰਾਂ ਲੋਕ ਉੱਥੇ ਇਕੱਠੇ ਹੋਏ।ਇਸ ਬਾਗ਼ ਦੇ ਇੱਕ ਦਰਵਾਜ਼ੇ ਉੱਤੇ ਜਨਰਲ ਡਾਇਰ ਨੇ ਬਿਨਾਂ ਕੋਈ ਚਿਤਾਵਨੀ ਦਿੱਤੇ ਸਭਾ ਉੱਪਰ ਗੋਲੀਆਂ ਵਰਾਉਣੀਆਂ ਸ਼ੁਰੂ ਕਰ ਦਤੀਆਂ।ਇਸ ਦਿਲ ਨੂੰ ਹਿਲਾਉਣ ਵਾਲੇ ਹੱਤਿਆਕਾਂਡ ਵਿੱਚ ਲਗਭਗ 400 ਵਿਅਕਤੀ ਮਾਰੇ ਗਏ ਅਤ ਲਗਪਗ 1000 ਵਿਅਕਤੀ ਜ਼ਖ਼ਮੀ ਹੋ ਗਏ। ਸ਼ਹੀਦਾਂ ਦੀ ਯਾਦ ਵਿੱਚ ਜਲਿਆਂਵਾਲਾ ਬਾਗ ਵਿੱਚ ਲਾਲ ਪੱਥਰ ਦਾ ਇੱਕ ਸੁੰਦਰ ਸਮਾਰਕ ਬਣਾਇਆ ਗਿਆ। ਇਸ ਲਈ ਵਿਸਾਖੀ ਦੇ ਮੌਕੇ ‘ਤੇ ਇੱਥੇ ਸ਼ਹੀਦ ਦਿਵਸ ਮਨਾਇਆ ਜਾਂਦਾ ਹੈ।ਇਹ ਦਿਨ ਭਾਰਤ ਦੇ ਇਤਿਹਾਸ ਵਿੱਚ ਬੜੀ ਸ਼ਰਧਾ ਨਾਲ ਯਾਦ ਕੀਤਾ ਜਾਂਦਾ ਹੈ।

ਪੰਜਾਬ ਵਿੱਚ ਵਿਸਾਖੀਪੰਜਾਬ ਵਿੱਚ ਇਸ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ । ਲੋਕ ਕਈ ਦਿਨ ਪਹਿਲਾਂ ਹੀ ਇਸ ਤਿਉਹਾਰ ਦਾ ਇੰਤਜ਼ਾਰ ਕਰਦੇ ਹਨ।ਲੋਕ ਜਗਾ-ਜਗਾ ਉੱਤੇ ਲੋਕ-ਨਾਚ ਅਤੇ ਲੋਕ ਗੀਤਾਂ ਦਾ ਆਯੋਜਨ ਕਰਦੇ ਹਨ। ਪੰਜਾਬ ਦਾ ਭੰਗੜਾ ਨਾਚ ਵਿਸ਼ੇਸ਼ ਤੌਰ ਤੇ ਪ੍ਰਸਿੱਧ ਹੈ ।ਇਸ ਨਾਚ ਵਿੱਚ ਉੱਚਾ ਉਛਲਣਾ, ਕੁੱਦਣਾ, ਟੱਪਣਾ ਅਤੇ ਇਕ ਦੂਜੇ ਨੂੰ ਮੋਢੇ ਉੱਤੇ ਚੁੱਕ ਕੇ ਨੱਚਣਾ ਭੰਗੜੇ ਦੀ ਵਿਸ਼ੇਸ਼ਤਾ ਹੈ । ਤੁੱਰੇਦਾਰ ਰੰਗ-ਬਿਰੰਗੀ ਪੱਗ, ਰੰਗੀਨ ਰੇਸ਼ਮੀ ਕਸੀਦੇ ਦੀ ਬਣੀ ਹੋਈ ਜੈਕਟ ਨੱਚਣ ਦੇ ਜ਼ ਕੱਪੜੇ ਹਨ। ਇਹ ਇਕ ਖੁਸ਼ੀ ਦਾ ਤਿਉਹਾਰ ਹੈ। ਜਲਿਆਂਵਾਲੇ ਬਾਗ਼ ਵਿੱਚ ਸ਼ਰਧਾਂਜਲੀ ਦੇ ਕੇ ਇਹ ਸ਼ਹੀਦੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਪਹਾੜਾਂ ਦੀ ਓਟ ਵਿੱਚਪੰਜਾਬ ਤੋਂ ਇਲਾਵਾ ਇਹ ਤਿਉਹਾਰ ਕੁਮਾਯੂੰ ਪਹਾੜਾਂ ਦੀ ਓਟ ਵਿੱਚ ਵੀ ਬੜੀ ਖੁਸ਼ੀ ਨਾਲ ਮਨਾਇਆ ਜਾਂਦਾ ਹੈ| ਗੜਵਾਲ ਕੁਮਾਯੂੰ ਹਿਮਾਚਲ ਪ੍ਰਦੇਸ਼ ਦੇ ਤਿਉਹਾਰਾਂ ਵਿੱਚ ਇਸ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਪਹਾੜੀ ਲੋਕ ਇਸ ਦਿਨ ਨੂੰ ਆਪਣੇ ਘਰਾਂ ਵਿੱਚ ਸੰਕ੍ਰਾਂਤ ਰੂਪ ਵਿੱਚ ਮਨਾਉਂਦੇ ਹਨ। ਪਹਾੜੀ ਦੇਸ਼ਾਂ ਵਿੱਚ ਇਸ ਦਿਨ ਜਗਾ-ਜਗਾ ਉੱਤੇ ਮੇਲੇ ਲੱਗਦੇ ਹਨ। ਇਹ ਮੇਲੇ ਜ਼ਿਆਦਾਤਰ ਭਗਵਤੀ ਦੁਰਗਾ ਦੇ ਮੰਦਰਾਂ ਵਿੱਚ ਲੱਗਦੇ ਹਨ। ਪਹਾੜੀ ਖੇਤਰਾਂ ਵਿੱਚ ਦੇਵੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਲੋਕ ਮੰਦਰਾਂ ਦੀ ਪੂਜਾ ਕਰਦੇ ਹਨ।ਆਦਿ ਦੁਰਗਾ ਦਾ ਪਾਠ ਕਰਦੇ ਹਨ। ਇਨਾਂ ਖੇਤਰਾਂ ਵਿੱਚ ਮੇਲਿਆਂ ਦੇ ਦਿਸ਼ ਬੜੇ ਹੀ ਲੁਭਾਵਣੇ ਹੁੰਦੇ ਹਨ। ਇਸ ਤਰ੍ਹਾਂ ਪਹਾੜੀ ਖੇਤਰਾਂ ਵਿੱਚ ਤਿਉਹਾਰ ਦੋ ਤਰ੍ਹਾਂ ਨਾਲ ਮਨਾਇਆ ਜਾਂਦਾ ਹੈ-ਸੰਕ੍ਰਾਂਤ ਦੇ ਰੂਪ ਵਿੱਚ ਅਤੇ ਦੇਵੀ ਦੇ ਮੰਦਰਾਂ ਉੱਤੇ ਮੇਲੇ ਦੇ ਰੂਪ ਵਿੱਚ।

ਧਾਰਮਿਕ ਮਹੱਤਵਧਾਰਮਿਕ ਦ੍ਰਿਸ਼ਟੀ ਤੋਂ ਵਿਸਾਖੀ ਦਾ ਮਹੱਤਵ ਘੱਟ ਨਹੀਂ ਹੈ। ਪੰਜਾਬ ਦੇ ਗੁਰਦੁਆਰਿਆਂ ਵਿੱਚ ਵੀ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ । ਪੰਥ ਵਲੋਂ ਸਭਾਵਾਂ ਅਤੇ ਜਲੂਸਾਂ ਦਾ ਆਯੋਜਨ ਕੀਤਾ ਜਾਂਦਾ ਹੈ। ਹਰੇਕ ਸ਼ਰਧਾਲੂ ਵਿਅਕਤੀ ਗੁਰਦੁਆਰਿਆਂ ਵਿੱਚ ਮੱਥਾ ਟੇਕ ਕੇ ਕੀਰਤਨ ਅਤੇ ਲੰਗਰ ਵਿੱਚ ਸ਼ਾਮਲ ਹੁੰਦਾ ਹੈ। ਲੋਕ ਇਸ ਦਿਨ ਪਵਿੱਤਰ ਸਰੋਵਰਾਂ,ਨਦੀਆਂ ਅਤੇ ਸਾਗਰਾਂ ਵਿੱਚ ਇਸ਼ਨਾਨ ਕਰਦੇ ਹਨ। ਹਰਦੁਆਰ ਅਤੇ ਪ੍ਰਯਾਗਰਾਜ ਵਿੱਚ ਗੰਗਾ ਇਸ਼ਨਾਨ ਦਾ ਵੀ ਵਿਸ਼ੇਸ਼ ਮਹੱਤਵ ਹੈ। ਵੱਡੀਆਂ-ਵੱਡੀਆਂ ਧਾਰਮਿਕ ਸੰਸਥਾਵਾਂ, ਸਤਸੰਗ ਸਮਾਰੋਹ ਦਾ ਪ੍ਰਬੰਧ ਕਰਦੀਆਂ ਹਨ ਜਿਨ੍ਹਾਂ ਵਿੱਚ ਧਰਮ ਅਤੇ ਅਧਿਆਤਮਕ ਗੂੜ੍ਹ ਵਿਸ਼ਿਆਂ ‘ਤੇ ਪ੍ਰਵਚਨ ਅਤੇ ਉਨ੍ਹਾਂ ਦੀ ਵਿਆਖਿਆ ਕੀਤੀ ਜਾਂਦੀ ਹੈ।ਜਦਕਿ ਇਹ ਤਿਉਹਾਰ ਪੰਜਾਬ ਅਤੇ ਪੰਜਾਬੀਆਂ ਦਾ ਮਹਾਨ ਤਿਉਹਾਰ ਹੈ, ਪਰ ਇਹ ਸਾਡੀ ਸੰਸਕ੍ਰਿਤੀ ਦੀ ਚੇਤਨਾ ਦਾ ਪ੍ਰਤੀਕ ਅਤੇ ਲੋਕ-ਜੀਵਨ ਵਿੱਚ ਜਾਗ੍ਰਿਤੀ ਦਾ ਪ੍ਰਤੀਕ ਹੈ। ਇਸ ਤਿਉਹਾਰ ਵਿੱਚ ਸਾਨੂੰ ਵੱਖ-ਵੱਖ ਤਰ੍ਹਾਂ ਦੀਆਂ ਪ੍ਰੇਰਨਾਵਾਂ ਲੈ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ ।ਇਹ ਤਿਉਹਾਰ ਸਾਨੂੰ ਇੱਕ ਪਾਸੇ ਤਾਂ ਜਲਿਆਂਵਾਲੇ ਬਾਗ਼ ਦੇ ਸ਼ਹੀਦਾਂ ਦੀ ਯਾਦ ਦਿਵਾ ਕੇ ਸਾਡੇ ਅੰਦਰ ਰਾਸ਼ਟਰੀ ਚੇਤਨਾਜਾ ਕਰਦਾ ਹੈ ਅਤੇ ਦੂਜੇ ਪਾਸੇ ਸੀ ਗੁਰ ਗੋਬਿੰਦ ਸਿੰਘ ਜੀ ਦਾ ਨਿਰਭੈ ਸੰਗਠਨ ਦਾ ਸੰਦੇਸ਼ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਦਾ ਹੈ।ਅੱਜ ਇਹ ਤਿਉਹਾਰ ਕੇਵਲ ਪੰਜਾਬ ਅਤੇ ਪੰਜਾਬੀਆਂ ਦਾ ਹੀ ਨਹੀਂ ਬਲਕਿ ਸਾਰੇ ਰਾਸ਼ਟਰ ਦਾ ਤਿਉਹਾਰ ਹੈ। ਸਾਨੂੰ ਇਸ ਤਿਉਹਾਰ ਨੂੰ ਰਾਸ਼ਟਰੀ ਏਕਤਾ ਦੇ ਰੂਪ ਵਿੱਚ ਬੜੀ ਸ਼ਰਧਾ ਅਤੇ ਖੁਸ਼ੀ ਨਾਲ ਮਨਾਉਣਾ ਚਾਹੀਦਾ ਹੈ।

Related posts:

Punjabi Essay on “Ghoda”, “ਘੋੜਾ” Punjabi Essay, Paragraph, Speech for Class 7, 8, 9, 10 and 12 Stude...
Punjabi Essay
Punjabi Essay on “Jawahar Lal Nehru”, “ਜਵਾਹਰ ਲਾਲ ਨਹਿਰੂ” Punjabi Essay, Paragraph, Speech for Class 7...
ਪੰਜਾਬੀ ਨਿਬੰਧ
Punjabi Essay on "Good Character", "ਚੰਗਾ ਚਰਿੱਤਰ" Punjabi Essay, Paragraph, Speech for Class 7, 8, 9,...
ਪੰਜਾਬੀ ਨਿਬੰਧ
Punjabi Essay on "Indian culture", "ਭਾਰਤੀ ਸਭਿਆਚਾਰ" Punjabi Essay, Paragraph, Speech for Class 7, 8, ...
ਪੰਜਾਬੀ ਨਿਬੰਧ
Punjabi Essay on “Paltu Janwar”, “ਪਾਲਤੂ ਜਾਨਵਰ” Punjabi Essay, Paragraph, Speech for Class 7, 8, 9, 1...
Punjabi Essay
Punjabi Essay on “Rail Yatra”, “ਰੇਲ ਯਾਤਰਾ” Punjabi Essay, Paragraph, Speech for Class 7, 8, 9, 10 an...
ਪੰਜਾਬੀ ਨਿਬੰਧ
Punjabi Essay on “Computer", “ਕੰਪਿਊਟਰ” Punjabi Essay, Paragraph, Speech for Class 7, 8, 9, 10, and 1...
ਪੰਜਾਬੀ ਨਿਬੰਧ
Punjabi Essay on "Nuclear Testing in India","ਭਾਰਤ ਵਿੱਚ ਪ੍ਰਮਾਣੂ ਪ੍ਰੀਖਣ" Punjabi Essay, Paragraph, Spe...
ਪੰਜਾਬੀ ਨਿਬੰਧ
Punjabi Essay on “Manoranjan De Adhunik Sadhan”, “ਮਨੋਰੰਜਨ ਦੇ ਆਧੁਨਿਕ ਸਾਧਨ” Punjabi Essay, Paragraph, ...
ਪੰਜਾਬੀ ਨਿਬੰਧ
Punjabi Essay on “Garmiya diya Chuttiya”, “ਗਰਮੀਆਂ ਦੀਆਂ ਛੁੱਟੀਆਂ” Punjabi Essay, Paragraph, Speech for...
Punjabi Essay
Punjabi Essay on "Kam karan di lagan", “ਕੰਮ ਕਰਨ ਦੀ ਲਗਨ” Punjabi Paragraph, Speech for Class 7, 8, 9,...
Punjabi Essay
Essay on “Jekar me Pradhan Mantri Hova”, “ਜੇਕਰ ਮੈਂ ਪ੍ਰਧਾਨ ਮੰਤਰੀ ਹੋਵਾਂ” Punjabi Essay, Paragraph, Spe...
ਪੰਜਾਬੀ ਨਿਬੰਧ
Punjabi Essay on “Global Warming”, “ਗਲੋਬਲ ਵਾਰਮਿੰਗ” Punjabi Essay, Paragraph, Speech for Class 7, 8, ...
ਪੰਜਾਬੀ ਨਿਬੰਧ
Punjabi Essay on "House Warming","ਗ੍ਰਹਿ ਪ੍ਰਵੇਸ਼" Punjabi Essay, Paragraph, Speech for Class 7, 8, 9,...
Punjabi Essay
Punjabi Essay on “Motor Car di Atamakatha “, “ਮੋਟਰ ਕਾਰ ਦੀ ਆਤਮਕਥਾ” Punjabi Essay, Paragraph, Speech f...
ਪੰਜਾਬੀ ਨਿਬੰਧ
Punjabi Essay on “Dahej di Samasiya", “ਦਾਜ ਦੀ ਸਮੱਸਿਆ” Punjabi Essay, Paragraph, Speech for Class 7, ...
ਪੰਜਾਬੀ ਨਿਬੰਧ
Punjabi Essay on "Mall Culture", "ਮਾਲ ਸਭਿਆਚਾਰ" Punjabi Essay, Paragraph, Speech for Class 7, 8, 9, 1...
ਪੰਜਾਬੀ ਨਿਬੰਧ
Punjabi Essay on "Railway Station", "ਰੇਲਵੇ ਸਟੇਸ਼ਨ" Punjabi Essay, Paragraph, Speech for Class 7, 8, ...
Punjabi Essay
Punjabi Essay on “Lohri", “ਲੋਹੜੀ” Punjabi Essay, Paragraph, Speech for Class 7, 8, 9, 10, and 12 Stu...
ਪੰਜਾਬੀ ਨਿਬੰਧ
Punjabi Essay on “Kamal”, “ਕਮਲ” Punjabi Essay, Paragraph, Speech for Class 7, 8, 9, 10 and 12 Studen...
ਪੰਜਾਬੀ ਨਿਬੰਧ

Add a Comment

Your email address will not be published. Required fields are marked *

This site uses Akismet to reduce spam. Learn how your comment data is processed.