Punjabi Essay on “Nagrik ate Sadachar ”, “ਨਾਗਰਿਕ ਅਤੇ ਸਦਾਚਾਰ” Punjabi Essay, Paragraph, Speech for Class 7, 8, 9, 10, and 12 Students in Punjabi Language.

ਨਾਗਰਿਕ ਅਤੇ ਸਦਾਚਾਰ

Nagrik ate Sadachar 

ਭੂਮਿਕਾਸਮਾਜ ਅਤੇ ਮਨੁੱਖ ਇਕ ਦੂਜੇ ਤੋਂ ਵੱਖ ਨਾ ਹੋਣ ਵਾਲੇ ਸਰੀਰ ਦੇ ਹਿੱਸੇ ਹਨ। ਸਮਾਜ ਵਿਚ ਵੱਖਰੇ ਮਨੁੱਖ ਦੀ ਕਲਪਨਾ ਕਰਨਾ ਬੇਕਾਰ ਹੈ। ਸਮਾਜ ਵਿਚ ਰਹਿਣ ਦੇ ਕਾਰਨ ਉਹ ਦੂਸਰਿਆਂ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ।ਉਸ ਉੱਤੇ ਦੂਸਰਿਆਂ ਦੇ ਕੰਮਾਂ ਦਾ ਪ੍ਰਭਾਵ ਪੈਂਦਾ ਹੈ ਅਤੇ ਉਸ ਦੇ ਕੰਮਾਂ ਦਾ ਦੁਸਰਿਆਂ ਉੱਤੇ।ਇਸ ਲਈ ਸਮਾਜ ਉਸ ਨਿਯਮ ਨੂੰ ਸਵੀਕਾਰ ਕਰਦਾ ਹੈ ਜੋ ਕਿ ਸਮੂਹਿਕ ਰੂਪ ਵਿਚ ਮੰਨੇ ਗਏ ਹੋਣ। ਸਮਾਜਕ ਨਿਯਮਾਂ ਨੂੰ ਜ਼ਿਆਦਾਤਰ ਪਰੰਪਰਾਗਤ ਰੂਪ ਵਿਚ ਮੰਨਿਆ ਗਿਆ। ਹੈ।ਸਮਾਜ ਆਪਣੇ ਅਪਰਾਧੀਆਂ ਨੂੰ ਸਜ਼ਾ ਦਿੱਤੇ ਬਗੈਰ ਨਹੀਂ ਛੱਡਦਾ ਪਰੰਤੂ ਜੇਕਰ ਉਸਦੀ ਦ੍ਰਿਸ਼ਟੀ ਵਿਚ ਕੋਈ ਗੱਲ ਨਹੀਂ ਆਉਂਦੀ ਤਾਂ ਉਹ ਉਸ ਨੂੰ ਛੱਡ ਵੀ ਸਕਦਾ ਹੈ। ਇਸ ਤਰ੍ਹਾਂ ਸਦਾਚਾਰ ਦਾ ਨਿਯਮ । ਵੀ ਸਮਾਜ ਨੇ ਹੀ ਨਿਰਧਾਰਤ ਕੀਤਾ ਹੈ। ਨਾਗਰਿਕ ਸ਼ਬਦ ਦਾ ਆਪਣਾ ਵਿਸ਼ੇਸ਼ ਅਰਥ ਸ਼ਹਿਰ ਦਾ ਨਿਵਾਸੀ, ਚਲਾਕ ਰਾਜਨੀਤਕ ਅਤੇ ਸਮਾਜਕ ਅਧਿਕਾਰਾਂ ਨੂੰ ਮੰਨਣ ਵਾਲਾ ਅਧਿਕਾਰੀ ਆਦਿ ਅਰਥਾਂ ਨੂੰ ਦੱਸਦਾ ਹੈ।ਨਾਗਰਿਕ ਸਮਾਜ ਦਾ ਮਹੱਤਵਪੂਰਨ ਹਿੱਸਾ ਹੈ।ਇਸ ਲਈ ਨਾਗਰਿਕ ਅਤੇ ਸਦਾਚਾਰ ਦਾ ਡੂੰਘਾ ਸੰਬੰਧ ਹੈ।

ਨਾਗਰਿਕਤਾ ਅਤੇ ਸਦਾਚਾਰ ਦੀ ਪਰਿਭਾਸ਼ਾਨਾਗਰਿਕ ਦੇ ਕਰਤੱਵ ਅਤੇ ਅਧਿਕਾਰ ਦੇ ਆਪਸੀ ਮੇਲ ਨੂੰ ਨਾਗਰਿਕਤਾ ਕਿਹਾ ਜਾਂਦਾ ਹੈ।ਨਾਗਰਿਕਤਾ ਇਸ ਤਰ੍ਹਾਂ ਦੀ ਵਿਸ਼ੇਸ਼ਤਾ ਹੈ ਜਿਸ ਦੀ ਘਾਟ ਵਿਚ ਮਨੁੱਖ ਨਾ ਤਾਂ ਸੰਸਾਰ ਦਾ ਜ਼ਰੂਰੀ ਹਿੱਸਾ ਬਣ ਸਕਦਾ ਹੈ ਅਤੇ ਨਾ ਹੀ ਰਾਜ ਦਾ। ਇਸ ਦੇ ਬਿਨਾਂ ਮਨੁੱਖ ਦੀ ਜੀਵਨ ਇਕ ਤਰ੍ਹਾਂ ਨਾਲ ਜਾਂ ਤਾਂ ਪਸ਼ੂ ਵਰਗਾ ਹੋ ਜਾਂਦਾ ਹੈ ਜਾਂ ਮਹਾਨ ਸੰਨਿਆਸੀ ਦੇ ਸਮਾਨ ਜਿਸ ਦਾ ਸੰਸਾਰ ਨਾਲ ਕੋਈ ਸੰਬੰਧ ਨਹੀਂ ਹੁੰਦਾ। ਇਸ ਲਈ ਨਾਗਰਿਕਤਾ ਹਰ ਮਨੁੱਖ ਨੂੰ ਨਾਗਰਿਕ ਬਣਾਉਣ ਲਈ ਜ਼ਰੂਰੀ ਹੈ। ਸਦਾਚਾਰ ਦਾ ਅਰਥ ਹੈ ਚੰਗਾ ਵਿਵਹਾਰ | ਸਧਾਰਨ ਸ਼ਬਦਾਂ ਵਿਚ ਇਸ ਦਾ ਪ੍ਰਯੋਗ ਉਨ੍ਹਾਂ ਸਾਰੇ ਵਿਵਹਾਰਾਂ ਅਤੇ ਕੰਮਾਂ ਨਾਲ ਹੁੰਦਾ ਹੈ ਜਿਹੜੇ ਸਮਾਜ ਦੇ ਦੁਆਰਾ ਚੰਗੇ ਮੰਨੇ ਜਾਂਦੇ ਹਨ। ਸਮਾਜ ਮਨੁੱਖ ਦੀਆਂ ਹਰ ਰੋਜ਼ ਅਤੇ ਸਮਾਜਕ ਕਿਰਿਆਵਾਂ ਨੂੰ ਨਿਯੰਤਰਨ ਕਰਦਾ ਹੈ।

ਇਨ੍ਹਾਂ ਦਾ ਆਪਸੀ ਸੰਬੰਧ ਨਾਗਰਿਕਤਾ ਅਤੇ ਸਦਾਚਾਰ ਦਾ ਸੰਬੰਧ ਬਹੁਤ ਡੂੰਘਾ ਹੁੰਦਾ ਹੈ।ਮਨੁੱਖ ਮਾਤਰ ਵਿਚ ਇਨ੍ਹਾਂ ਦਾ ਇਕੱਠਾ ਹੋਣਾ ਸੁਭਾਵਕ ਰੂਪ ਵਿਚ ਨਾਲ ਹੁੰਦਾ ਹੈ । ਹਰ ਮਨੁੱਖ ਦੀ ਇਹ ਇੱਛਾ ਹੁੰਦੀ ਹੈ ਕਿ ਸਮਾਜ ਉਸ ਦਾ ਆਦਰ ਕਰੇ। ਇਸ ਲਈ ਉਹ ਆਪਣੀਆਂ ਇੱਛਾਵਾਂ ਨੂੰ ਦਬਾ ਕੇ ਸਦਾਚਾਰੀ ਬਣਨ ਦਾ ਯਤਨ ਕਰਦਾ ਹੈ। ਨਾਗਰਿਕ ਜੇਕਰ ਆਪਣੇ ਕਰਤੱਵਾਂ ਨੂੰ ਪੱਕਾ ਕਰਦਾ ਹੈ ਅਤੇ ਆਪਣੇ ਅਧਿਕਾਰ ਦਾ ਪੂਰੀ ਤਰ੍ਹਾਂ ਨਾਲ ਪ੍ਰਯੋਗ ਕਰਦਾ ਹੈ ਤਾਂ ਉਹ ਅਸਾਨੀ ਨਾਲ ਸਦਾਚਾਰੀ ਬਣ ਕੇ ਸਨਮਾਨ, ਵਾਲਾ ਜੀਵਨ ਜੀਅ ਸਕਦਾ ਹੈ । ਜੇਕਰ ਅਨੁਚਿਤ ਰਿਵਾਜ ਦੇ ਨਾਲ ਕਿਸੇ ਨਾਲ ਸੰਬੰਧ ਕਰਦਾ ਹੈ ਤਾਂ ਸਰਕਾਰ ਅਤੇ ਸਮਾਜ ਦੋਵੇਂ ਉਸ ਨੂੰ ਸਜ਼ਾ ਦੇ ਸਕਦੇ ਹਨ। ਇਸ ਲਈ ਉਹ ਇਸ ਤਰ੍ਹਾਂ ਦਾ ਕੰਮ ਨਹੀਂ ਕਰੇਗਾ ਪਰੰਤੁ ਅਪਰਾਧ ਕਰਨ ਵਾਲਾ ਮਨੁੱਖ ਸਦਾਚਾਰੀ ਨਹੀਂ ਬਣ ਸਕਦਾ । ਸਦਾਚਾਰੀ ਬਣਨ ਲਈ ਨਾਗਰਿਕ ਨੂੰ ਸੱਚ ਦਾ ਵਿਵਹਾਰ ਕਰਨਾ, ਸੰਸਾਰ ਦੇ ਭਲੇ ਲਈ ਹੋਣ ਵਾਲੇ ਕੰਮਾਂ ਵਿਚ ਸਹਿਯੋਗ ਕਰਨਾ, ਦੁਖੀਆਂ ਉੱਤੇ ਦਇਆ ਕਰਨਾ, ਆਸਤਿਕ ਅਤੇ ਈਸ਼ਵਰ ਵਿਚ ਵਿਸ਼ਵਾਸ ਰੱਖਣਾ, ਆਪਣੀਆਂ ਸੰਸਕ੍ਰਿਤਕ ਪਰੰਪਰਾਵਾਂ ਨੂੰ ਪੱਕਾ ਕਰਨਾ ਆਦਿ ਜ਼ਰੂਰੀ ਗੁਣ ਹੁੰਦੇ ਹਨ।

ਵਿਅਕਤੀਗਤ ਜੀਵਨ ਵਿਚ ਇਸ ਉਪਯੋਗਤਾਨਾਗਰਿਕਤਾ ਅਤੇ ਸਦਾਚਾਰ ਦੀ ਵਿਅਕਤੀਗਤ ਉਪਯੋਗਤਾ ਹੋਰ ਵੀ ਜ਼ਿਆਦਾ ਹੈ। ਮਾਨਵ ਜੀਵਨ ਦੇ ਦੋ ਪੱਖ ਹਨ-ਸੰਸਾਰਕ ਅਤੇ ਭੌਤਿਕ ਜਾਂ ਅਧਿਆਤਮਿਕ | ਸੰਸਾਰਕ ਪੱਖ ਵਿਚ ਜੀਵਨ ਵਿਚ ਉਹ ਕੰਮ ਆਉਂਦੇ ਹਨ ਜਿਸ ਨੂੰ ਅਸੀਂ ਆਪਣੀ ਮਾਨਸਿਕ ਅਤੇ ਸਰੀਰਕ ਭੁੱਖ ਮਿਟਾਉਣ ਲਈ ਕਰਦੇ ਹਾਂ ।ਜੀਵਨ ਜੀਊਣ ਲਈ ਸਾਧਨ ਇਕੱਠੇ ਕਰਨਾ ਸਾਰਿਆਂ ਲਈ ਜ਼ਰੂਰੀ ਹੁੰਦਾ ਹੈ।ਇਹ ਸਾਧਨ ਆਪਣੀ ਮਿਹਨਤ ਦੇ ਨਾਲ ਉਤਪੰਨ ਕੀਤੇ ਜਾ ਸਕਦੇ ਹਨ। ਜਿਸ ਵਿਚ ਕਿਸੇ ਨੂੰ ਵੀ ਕੋਈ ਦੁੱਖ ਨਹੀਂ ਹੁੰਦਾ। ਆਪਣੀ ਅਕਲ ਅਤੇ ਸਰੀਰਕ ਸ਼ਕਤੀ ਦੇ ਨਾਲ ਧਨ ਇਕੱਠਾ ਕਰਨਾ ਸਾਰੇ ਲੋਕ ਚੰਗਾ ਅਤੇ ਵਧੀਆ ਮੰਨਦੇ ਹਨ ਪਰੰਤੂ ਚੋਰੀ ਕਰਕੇ ਪੈਸਾ ਇਕੱਠਾ ਕਰਨਾ ਸਾਰੇ ਚੰਗਾ ਨਹੀਂ ਸਮਝਦੇ ਨਿਯਮਿਤ ਸਦਭਾਵ ਨਾਲ ਕਿਸੇ ਦੀ ਸਹਾਇਤਾ ਕਰਨਾ ਸਦਾਚਾਰ ਹੈ ਅਤੇ ਬਿਨਾਂ ਕਿਸੇ ਜ਼ਰੂਰੀ ਢੰਗ ਨਾਲ ਨਿੰਦਾ ਕਰਨਾ, ਅਨਾਦਰ ਕਰਨਾ ਜਾਂ ਕਿਸੇ ਨੂੰ ਦੁੱਖ ਦੇਣਾ ਬੁਰਾ ਕਿਹਾ ਜਾਂਦਾ ਹੈ। ਸਦਾਚਾਰ ਵਿਅਕਤੀ ਨੂੰ ਹਮੇਸ਼ਾ ਉੱਚਾ ਚੁੱਕਦਾ ਹੈ ਉਸ ਵਿਚ ਆਸਤਿਕ ਅਤੇ ਪਰ-ਉਪਕਾਰ ਦੀ ਭਾਵਨਾ ਦਾ ਵਿਕਾਸ ਕਰਦਾ ਹੈ।

ਸਮਾਜਕ ਜੀਵਨ ਵਿਚ ਇਸ ਦੀ ਉਪਯੋਗਤਾ ਸਮਾਜ ਨੂੰ ਨਾਗਰਿਕਾਂ ਦੀ ਬੜੀ ਜ਼ਰੂਰਤ ਹੁੰਦੀ ਹੈ। ਜਿਹੜਾ ਨਾਗਰਿਕ ਨਹੀਂ ਹੈ ਉਨ੍ਹਾਂ ਵਿਚ ਇਹ ਤਰੁਟੀਆਂ ਮੰਨ ਲਈਆਂ ਜਾਂਦੀਆਂ ਹਨ ਜਿਹੜੀਆਂ ਸਮਾਜ ਲਈ ਨੁਕਸਾਨਦਾਇਕ ਹਨ। ਨਾਗਰਿਕ ਸ਼ਾਸਤਰ ਦੇ ਅਨੁਸਾਰ ਜੋ ਵਿਅਕਤੀ ਪਾਗ਼ਲ ਹੈ, · ਦੀਵਾਲੀਆ ਹੈ, ਕੋੜੀ ਹੈ ਜਾਂ ਕਿਸੇ ਅਪਰਾਧ ਵਿਚ ਜੇਲ੍ਹ ਦੀ ਸਜ਼ਾ ਪ੍ਰਾਪਤ ਕਰ ਚੁਕਿਆ ਹੈ ਜਾਂ ਕੋਈ ਇਸਤਰੀ ਕਿਸੇ ਦੂਸਰੇ ਦੇਸ਼ ਦੇ ਪੁਰਖ ਨਾਲ ਵਿਆਹ ਕਰ ਲੈਂਦੀ ਹੈ ਤਾਂ ਉਹ ਨਾਗਰਿਕ ਨਹੀਂ ਮੰਨੇ ਜਾਂਦੇ। ਇਸ ਵਿਚ ਰਾਜਨੀਤਕ ਕੈਦੀ ਨਹੀਂ ਆਉਂਦੇ।ਇਸ ਤਰ੍ਹਾਂ ਨਾਲ ਅਸੀਂ ਵੇਖਦੇ ਹਾਂ ਕਿ ਨਾਗਰਿਕ ਹੋਣ ‘ ਦੀਆਂ ਰੁਕਾਵਟਾਂ ਹੋਰ ਕੁਝ ਵੀ ਨਹੀਂ ਸਿਰਫ਼ ਸਮਾਜਕ ਅਪਰਾਧ ਹਨ। ਸਮਾਜ ਖੁਦ ਵੀ ਸਮਾਜਕ ਅਪਰਾਧਾਂ ਲਈ ਸਜ਼ਾ ਦਿੰਦਾ ਹੈ ਜੋ ਸਮਾਜ ਦੇ ਨਾਲ ਹੀ ਸੰਬੰਧਿਤ ਹੁੰਦੇ ਹਨ। ਇਸ ਲਈ ਨਾਗਰਿਕ ਹੋਣਾ ਸਮਾਜ ਲਈ ਉਪਯੋਗੀ ਹੈ । ਸਦਾਚਾਰ ਦੀ ਉਪਯੋਗਿਤਾ ਸਮਾਜ ਲਈ ਘੱਟ ਨਹੀਂ ਹੁੰਦੀ। ਸਦਾਚਾਰ ਦੇ ਨਾਲ ਸਮਾਜ ਵਿਵਸਥਿਤ ਅਤੇ ਸੁੰਦਰ ਢੰਗ ਨਾਲ ਚਲਦਾ ਹੈ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਹਰ ਵਿਅਕਤੀ ਆਪਣੀ ਇੱਛਾ ਉੱਤੇ ਨਿਯੰਤਰਨ ਰੱਖਦਾ ਹੈ ਅਤੇ ਸਾਰੇ ਲੋਕ ਸ਼ਾਤੀਪੂਰਨ ਹਰ ਰੋਜ਼ ਦੇ ਕੰਮ ਨੂੰ ਸੁਭਾਵਕ ਰੂਪ ਨਾਲ ਚਲਾਇਆ ਕਰਦੇ ਹਨ। ਕਿਸੇ ਨੂੰ ਡਰ ਅਤੇ ਅਸ਼ੰਕਾ ਨਹੀਂ ਹੁੰਦੀ। ਸਾਰੇ ਲੋਕ ਪ੍ਰਤਿਸ਼ਠਾ ਅਤੇ ਸਨਮਾਨ ਨੂੰ ਆਪਣਾ ਹੀ ਸਮਝਦੇ ਹਨ। ਇਸ ਲਈ ਸਮਾਜ ਵਿਚ ਆਪਸ ਵਿਚ ਵਿਸ਼ਵਾਸ ਦਾ ਵਾਤਾਵਰਨ ਬਣਿਆ ਰਹਿੰਦਾ ਹੈ।ਸਦਾਚਾਰ ਇਕ ਐਸਾ ਗੁਣ ਹੈ ਜਿਸ ਨਾਲ ਸਮਾਜ ਦੀ ਹਰ ਤਰ੍ਹਾਂ ਨਾਲ ਤਰੱਕੀ ਹੁੰਦੀ ਹੈ।

ਸਿੱਟਾਮਨੁੱਖੀ ਸਮਾਜ ਦੇ ਸਮਾਜਕ ਅਤੇ ਵਿਅਕਤੀਗਤ ਦੋਨੋਂ ਪੱਖ ਨਾਗਰਿਕਤਾ ਅਤੇ ਸਦਾਚਾਰਕ ਦੇ ਸਹਾਰੇ ਤਰੱਕੀ ਕਰਦੇ ਹਨ ਉਹ ਆਪਣੇ ਅਤੇ ਸਮਾਜ ਲਈ ਅਣਜਾਣ ਬਣ ਕੇ ਰਹਿੰਦਾ ਹੈ।ਉਸ ਦੇ ਆਦਰਸ਼ਾਂ ਉੱਤੇ ਲੋਕ ਚੱਲ ਕੇ ਆਪਣਾ ਅਤੇ ਸਮਾਜ ਦਾ ਕਲਿਆਣ ਕਰਦੇ ਹਨ। ਇਹ ਵਿਅਕਤੀ ਆਪਣੇ ਸ਼ਰੀਰ ਦੇ ਨਾਲ ਅਮਰ ਹੋ ਜਾਂਦਾ ਹੈ ।ਨਾਗਰਿਕਤਾ ਅਤੇ ਸਦਾਚਾਰ ਇਸ ਤਰ੍ਹਾਂ ਦੇ ਗੁਣ ਹਨ ਜੋ ਮਨੁੱਖ ਨੂੰ ਸੰਸਾਰ ਵਿਚ ਸੁਖ ਅਤੇ ਪਰਲੋਕ ਵਿਚ ਪਰਮਾਨੰਦ ਦੀ ਪ੍ਰਾਪਤੀ ਕਰਵਾਉਂਦੇ ਹਨ।ਇਸ ਤਰਾਂ ਨਾਗਰਿਕਤਾ ਅਤੇ ਸਦਾਚਾਰ ਵਿਚ ਡੂੰਘਾ ਸੰਬੰਧ ਹੈ।

Related posts:

Punjabi Essay on "Taj Mahal","ਤਾਜ ਮਹਿਲ" Punjabi Essay, Paragraph, Speech for Class 7, 8, 9, 10 and 1...
Punjabi Essay
Punjabi Essay on “Rail Gadi di Atamakatha “, “ਰੇਲ ਗੱਡੀ ਦੀ ਆਤਮਕਥਾ” Punjabi Essay, Paragraph, Speech f...
ਪੰਜਾਬੀ ਨਿਬੰਧ
Punjabi Essay on "Villages of India", "ਭਾਰਤ ਦੇ ਪਿੰਡ" Punjabi Essay, Paragraph, Speech for Class 7, 8...
ਪੰਜਾਬੀ ਨਿਬੰਧ
Punjabi Essay on “Peacock”, “ਮੋਰ” Punjabi Essay, Paragraph, Speech for Class 7, 8, 9, 10 and 12 Stud...
ਪੰਜਾਬੀ ਨਿਬੰਧ
Punjabi Essay on "Wealth of Satisfaction", "ਜਦ ਸੰਤੁਸ਼ਟੀ ਦੀ ਦੌਲਤ ਆਂਦੀ ਹੈ" Punjabi Essay, Paragraph, S...
ਪੰਜਾਬੀ ਨਿਬੰਧ
Punjabi Essay on "Sanjam", “ਸੰਜਮ” Punjabi Paragraph, Speech for Class 7, 8, 9, 10 and 12 Students.
ਪੰਜਾਬੀ ਨਿਬੰਧ
Punjabi Essay on “Camel”, “ਊਠ” Punjabi Essay, Paragraph, Speech for Class 7, 8, 9, 10 and 12 Student...
ਪੰਜਾਬੀ ਨਿਬੰਧ
Punjabi Essay on "Nuclear Testing in India","ਭਾਰਤ ਵਿੱਚ ਪ੍ਰਮਾਣੂ ਪ੍ਰੀਖਣ" Punjabi Essay, Paragraph, Spe...
ਪੰਜਾਬੀ ਨਿਬੰਧ
Punjabi Essay on "Subhash Chandra Bose","ਨੇਤਾ ਜੀ ਸੁਭਾਸ਼ ਚੰਦਰ ਬੋਸ" Punjabi Essay, Paragraph, Speech f...
Punjabi Essay
Punjabi Essay on “Goswami Tulsidas”, “ਗੋਸਵਾਮੀ ਤੁਲਸੀਦਾਸ” Punjabi Essay, Paragraph, Speech for Class 7...
ਪੰਜਾਬੀ ਨਿਬੰਧ
Punjabi Essay on “Mithat Nivi Nanaka Hun Changiayiya tatu”, “ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤੁ” Pu...
ਪੰਜਾਬੀ ਨਿਬੰਧ
Punjabi Essay on “Bandar”, “ਬਾਂਦਰ” Punjabi Essay, Paragraph, Speech for Class 7, 8, 9, 10 and 12 Stu...
Punjabi Essay
Punjabi Essay on "A Cricket Match", "ਇੱਕ ਕ੍ਰਿਕਟ ਮੈਚ" Punjabi Essay, Paragraph, Speech for Class 7, 8...
ਪੰਜਾਬੀ ਨਿਬੰਧ
Punjabi Essay on "Do good grades determine success?", "ਕੀ ਚੰਗੇ ਅੰਕ ਸਫਲਤਾ ਦਾ ਇੱਕੋ-ਇਕ ਮਾਪ ਹਨ?" Punjabi...
Punjabi Essay
Punjabi Essay on “Madhur Vani di Mahatata”, “ਮਧੁਰ ਵਾਣੀ ਦੀ ਮਹੱਤਤਾ” Punjabi Essay, Paragraph, Speech f...
ਪੰਜਾਬੀ ਨਿਬੰਧ
Punjabi Essay on "My Neighbor","ਮੇਰਾ ਗੁਆਂਡੀ" Punjabi Essay, Paragraph, Speech for Class 7, 8, 9, 10 ...
Punjabi Essay
Punjabi Essay on "Save Tree", "ਰੁੱਖ ਨੂੰ ਬਚਾਓ" Punjabi Essay, Paragraph, Speech for Class 7, 8, 9, 10...
ਪੰਜਾਬੀ ਨਿਬੰਧ
Punjabi Essay on "My City Banglore", "ਮੇਰਾ ਸ਼ਹਿਰ ਬੰਗਲੌਰ" Punjabi Essay, Paragraph, Speech for Class ...
Punjabi Essay
Punjabi Essay on "Water is Life", "ਜੇ ਪਾਣੀ ਹੈ, ਤਾਂ ਭਵਿੱਖ ਹੈ" Punjabi Essay, Paragraph, Speech for Cl...
ਪੰਜਾਬੀ ਨਿਬੰਧ
Punjabi Essay on "My School Canteen", "ਮੇਰੇ ਸਕੂਲ ਦੀ ਕੰਟੀਨ" Punjabi Essay, Paragraph, Speech for Clas...
ਪੰਜਾਬੀ ਨਿਬੰਧ

Add a Comment

Your email address will not be published. Required fields are marked *