Punjabi Essay on “Dussehra”, “ਦੁਸਹਿਰਾ” Punjabi Essay, Paragraph, Speech for Class 7, 8, 9, 10, and 12 Students in Punjabi Language.

ਦੁਸਹਿਰਾ

Dussehra

ਭੂਮਿਕਾਭਾਰਤ ਵਿੱਚ ਦੁਸਹਿਰੇ ਦਾ ਤਿਉਹਾਰ ਹਿੰਦੁਆਂ ਦੀ ਸੰਸਕ੍ਰਿਤੀ ਦਾ ਪ੍ਰਤੀਕ ਹੈ।ਇਹ ਤਿਉਹਾਰ ਅਸ਼ਵਨੀ ਸ਼ੁਕਲ ਦੀ ਦਸਵੀਂ ਮਿਤੀ ਨੂੰ ਮਨਾਇਆ ਜਾਂਦਾ ਹੈ, ਜਿਹੜਾ ਲਗਪਗ ਸਤੰਬਰ-ਅਕਤੂਬਰ ਵਿੱਚ ਆਉਂਦਾ ਹੈ।

ਮੂਲਉਦੇਸ਼ਕਿਸੇ ਵੀ ਤਿਉਹਾਰ ਨੂੰ ਮਨਾਉਣ ਦੇ ਪਿੱਛੇ ਉਸਦਾ ਮੂਲ-ਉਦੇਸ਼ ਛੁਪਿਆ ਹੁੰਦਾ ਹੈ। ਦੁਸਹਿਰੇ ਨਾਲ ਸੰਬੰਧਿਤ ਕਈ ਘਟਨਾਵਾਂ ਸਾਡੇ ਧਰਮ-ਗੰਥਾਂ ਵਿੱਚ ਮਿਲਦੀਆਂ ਹਨ।ਇਸ ਦਿਨ ਸ਼ਕਤੀਸਰੂਪਾ ਦਰਗਾ ਨੇ ਨੌਂ ਦਿਨ ਤੱਕ ਯੁੱਧ ਕਰ ਕੇ ਦਸਵੇਂ ਦਿਨ ਮਹਿਖਾਸੁਰ ਨਾਮੀਂ ਭਿਆਨਕ ਰਾਖਸ਼ ਨੂੰ ਮਾਰਿਆ ਸੀ। ਇਸ ਲਈ ਇਸ ਮੌਕੇ `ਤੇ ਨਵਰਾਤਰਿਆਂ ਦਾ ਬਹੁਤ ਮਹੱਤਵ ਹੈ । ਵੀਰ ਪਾਂਡੂਆਂ ਨੇ ਲਕਸ਼-ਭੇਦ ਕਰਕੇ ਦਰੋਪਦੀ ਦਾ ਹਰਨ ਕੀਤਾ ਸੀ। ਮਹਾਂਭਾਰਤ ਦਾ ਯੁੱਧ ਵੀ ਵਿਜੈ-ਦਸ਼ਮੀ ਨੂੰ ਸ਼ੁਰੂ ਹੋਇਆ ਸੀ। ਇਸ ਦਿਨ ਭਗਵਾਨ ਰਾਮ ਨੇ ਦਸ ਦਿਨ ਦੇ ਯੁੱਧ ਦੇ ਬਾਅਦ ਦਸਵੇਂ ਦਿਨ ਅਸ਼ਵਨੀ ਦਸਵੀਂ ਨੂੰ ਲੰਕਾਪਤੀ ਰਾਵਣ ਨੂੰ ਮਾਰਿਆ ਸੀ।ਕਿਉਂਕਿ ਰਾਵਣ ਨੇ ਦੇਵ ਅਤੇ ਮਨੁੱਖ ਸਭ ਨੂੰ ਪ੍ਰੇਸ਼ਾਨ ਕਰ ਰੱਖਿਆ ਸੀ । ਇਸ ਲਈ ਸੀ ਰਾਮ ਦੀ ਜਿੱਤ ਉੱਤੇ ਇਸ ਦਿਨ ਸਾਰਿਆਂ ਨੇ ਖੁਸ਼ੀ ਮਨਾਈ।

ਦੁਰਗਾਪੂਜਾ ਦੀ ਵਿਧੀਮਾਂ-ਦਰਗਾ ਦੁਆਰਾ ਮਹਿਖਾਸੁਰ ਉੱਪਰ ਜਿੱਤ ਪ੍ਰਾਪਤ ਕਰਨ ਦੀ ਖੁਸ਼ੀ ਤੋਂ ਸ਼ਰਧਾਲੂ ਭਗਤ ਦੁਰਗਾ ਮਾਂ ਦੀ ਪੂਜਾ ਕਰਦੇ ਹਨ |ਦਰਗਾ ਦੀ ਅੱਠਾਂ ਬਾਹਵਾਂ ਵਾਲੀ ਮੂਰਤੀ ਬਣਾ (ਨ ਦਿਨ ਤੱਕ ਉਸ ਦੀ ਪੂਜਾ ਕੀਤਾ ਜਾਂਦੀ ਹੈ।ਇਸ ਅਵਸਰ ‘ਤੇ ਕਈ ਭਗਤ ਨਵਰਾਤਰਿਆਂ ਦੇ ਵਰਤ ਵੀ ਰੱਖਦੇ ਹਨ। ਦਸਵੇਂ ਦਿਨ ਦਰਗਾ ਦੀ ਮੂਰਤੀ ਬਜ਼ਾਰਾਂ ਅਤੇ ਗਲੀਆਂ ਵਿੱਚ ਝਾਂਕੀਆਂ ਦੇ, ਨਾਲ-ਨਾਲ ਜਲੂਸ ਬਣਾ ਕੇ ਕੱਢੀ ਜਾਂਦੀ ਹੈ। ਫਿਰ ਉਸ ਮੂਰਤੀ ਨੂੰ ਨਦੀਆਂ ਅਤੇ ਪਵਿੱਤਰ ਸਰੋਵਰਾਂ ਅਤੇ ਸਾਗਰਾਂ ਵਿੱਚ ਤਾਰ ਦਿੱਤਾ ਜਾਂਦਾ ਹੈ। ਵਿਸ਼ੇਸ਼ ਕਰਕੇ ਬੰਗਾਲ ਵਿੱਚ ਦੁਰਗਾ ਪੂਜਾ ਦਾ ਬੜਾ ਮਹੱਤਵ ਹੈ। ਇਸ ਤੋਂ ਇਲਾਵਾ ਦੇਸ਼ ਦੇ ਦੂਜੇ ਭਾਗਾਂ ਵਿੱਚ ਵੀ ਦੁਰਗਾ ਪੂਜਾ ਬੜੇ ਹੀ ਉਤਸ਼ਾਹ ਨਾਲ ਮਨਾਈ ਜਾਂਦੀ ਹੈ।

ਰਾਮਲੀਲਾ ਆਯੋਜਨ ਦੀ ਪਰੰਪਰਾਸੀ ਰਾਮ ਦੀ ਰਾਵਣ ਉੱਤੇ ਜਿੱਤ ਦੀ ਖੁਸ਼ੀ ਵਿੱਚ ਇਨ੍ਹਾਂ ਦਿਨਾਂ ਵਿੱਚ ਨਵਰਾਤਰਿਆਂ ਵਿੱਚ ਸੀ ਰਾਮ ਦੇ ਜੀਵਨ ਉੱਤੇ ਨਿਰਧਾਰਤ ਰਾਮ-ਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ। ਉੱਤਰ ਭਾਰਤ ਵਿੱਚ ਰਾਮ-ਲੀਲਾ ਦੀ ਧੂਮ ਮੱਚੀ ਰਹਿੰਦੀ ਹੈ। ਦਿੱਲੀ ਵਿੱਚ ਰਾਮ-ਲੀਲਾ ਮੈਦਾਨ, ਪਰੇਡ ਗਰਾਉਂਡ ਅਤੇ ਕਈ ਥਾਵਾਂ ਉੱਤੇ ਰਾਮ-ਲੀਲਾ ਦਾ ਆਯੋਜਨ ਹੁੰਦਾ ਹੈ ।ਨਵਰਾਤਰਿਆਂ ਵਿੱਚ ਹਰ ਰੋਜ਼ ਸੀ ਰਾਮ ਦੇ ਜੀਵਨ ਸਬੰਧੀ ਝਾਕੀਆਂ ਬਜ਼ਾਰਾਂ ਅਤੇ ਗਲੀਆਂ ਵਿੱਚ ਕੱਢੀਆਂ ਜਾਂਦੀਆਂ ਹਨ।ਲੋਕ ਉਨ੍ਹਾਂ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਵੇਖਦੇ ਹਨ। ਦਸਵੇਂ ਦਿਨ ਦੁਸਹਿਰੇ ਨੂੰ ਰਾਵਣ, ਕੁੰਭਕਰਨ, ਮੇਘਨਾਥ ਦੇ ਵੱਡੇ-ਵੱਡੇ ਪੁਤਲਿਆਂ ਨੂੰ ਸਾੜਿਆ ਜਾਂਦਾ ਹੈ। ਇਨ੍ਹਾਂ ਪੁਤਲਿਆਂ ਨੂੰ ਸਾੜਣ ਦੇ ਦ੍ਰਿਸ਼ ਵੇਖਣ ਯੋਗ ਹੁੰਦੇ ਹਨ।ਫਿਰ ਸ੍ਰੀ ਰਾਮ ਦੇ ਰਾਜ-ਤਿਲਕ ਦਾ ਅਨੋਖਾ ਨਜ਼ਾਰਾ ਵੇਖ ਕੇ ਲੋਕਾਂ ਦਾ ਦਿਲ ਖੁਸ਼ੀ ਨਾਲ ਖਿੜ ਉੱਠਦਾ ਹੈ।

ਕਾਰਜਾਂ ਦਾ ਸ਼ੁਭਅਰੰਭਦੁਸਹਿਰਾ ਵਰਖਾ ਰੁੱਤ ਦੀ ਸਮਾਪਤੀ ਉੱਤੇ ਮਨਾਇਆ ਜਾਂਦਾ ਹੈ |ਪੁਰਾਣੇ ਸਮੇਂ ਵਿੱਚ ਲੋਕ ਆਪਣੀਆਂ ਹਰ ਪ੍ਰਕਾਰ ਦੀਆਂ ਯਾਤਰਾਵਾਂ ਦਾ ਅਰੰਭ ਇਸ ਤਰੀਕ ਤੋਂ ਕਰਨਾ ਸ਼ੁਰੂ ਕਰਦੇ ਸਨ। ਵਪਾਰੀ ਲੋਕ ਇਸ ਦਿਨ ਵਪਾਰ ਕਰਨ ਲਈ ਨਿਕਲ ਪੈਂਦੇ ਸਨ। ਰਾਜਾ ਲੋਕ ਆਪਣੀ ਜਿੱਤ ਯਾਤਰਾ ਅਤੇ ਯੁੱਧ ਯਾਤਰਾ ਦਾ ਅਰੰਭ ਦੁਸਹਿਰੇ ਤੋਂ ਹੀ ਸ਼ੁਰੂ ਕਰਦੇ ਸਨ, ਕਿਉਂਕਿ ਉਨ੍ਹਾਂ ਦਿਨਾਂ ਵਿੱਚ ਵੱਡੀਆਂ-ਵੱਡੀਆਂ ਨਦੀਆਂ ਉੱਤੇ ਪੁਲ ਨਹੀਂ ਹੁੰਦੇ ਸਨ ਜਿਸ ਨਾਲ ਵਰਖਾ ਰੁੱਤ ਵਿੱਚ ਉਨ੍ਹਾਂ ਨੂੰ ਪਾਰ ਕਰਨਾ ਅਸਾਨ ਨਹੀਂ ਹੁੰਦਾ ਸੀ।ਇਸ ਲਈ ਵਰਖਾ ਸਮਾਪਤੀਉੱਤੇ ਯਾਤਰਾਵਾਂ ਦਾ ਅਰੰਭ ਹੁੰਦਾ ਸੀ। ਇਸੇ ( ਪਰੰਪਰਾ ਅਨੁਸਾਰ ਅੱਜ ਵੀ ਲੋਕ ਆਪਣੇ ਵਪਾਰ ਸਬੰਧੀ ਯਾਤਰਾ ਅਤੇ ਦੂਜੇ ਪ੍ਰਕਾਰ ਦੇ ਕਾਰਜਾਂ ਦਾ ਅਰੰਭ ਦੁਸਹਿਰੇ ਦੀ ਤਰੀਕ ਉੱਤੇ ਹੀ ਕਰਦੇ ਹਨ।

ਅਧਿਆਤਮਕ ਮਹੱਤਵਭਾਰਤ ਇੱਕ ਧਰਮ ਪ੍ਰਧਾਨ ਦੇਸ਼ ਹੈ। ਇਥੋਂ ਦੇ ਤਿਉਹਾਰਾਂ ਦਾ ਸੰਬੰਧ ਧਰਮ, ਦਰਸ਼ਨ ਅਤੇ ਅਧਿਆਤਮਕ ਹੁੰਦਾ ਹੈ। ਮਾਂ-ਦੁਰਗਾ, ਭਗਵਾਨ ਰਾਮ ਆਦਿ ਦੈਵੀ ਸ਼ਕਤੀ ਸੱਚ ਦੇ ਪ੍ਰਤੀਕ ਹਨ ਅਤੇ ਮਹਿਖਾਸੁਰ, ਰਾਵਣ ਆਦਿ ਅਸੁਰ ਸ਼ਕਤੀਆਂ ਝੂਠ ਦਾ ਪ੍ਰਤੀਕ ਹਨ। ਇਸ ਲਈ ਦੁਸਹਿਰੇ ਵਾਲੇ ਦਿਨ ਦੈਵੀ ਸ਼ਕਤੀਆਂ ਦੀ ਰਾਖਸ਼ਾਂ ਉੱਤੇ ਜਿੱਤ ਅਰਥਾਤ ਸੱਚ ਦੀ ਝੂਠ ਉੱਤੇ ਜਿੱਤ ਦਾ ਪ੍ਰਤੀਕ ਹੈ ।ਸਾਡੀ ਆਤਮਾ ਵਿੱਚ ਦੇਵੀ ਅਤੇ ਰਾਖਸ਼ੀ ਦੋਨਾਂ ਤਰ੍ਹਾਂ ਦੀਆਂ ਸ਼ਕਤੀਆਂ ਬਿਰਾਜਮਾਨ ਹਨ ਜਿਹੜੀਆਂ ਸਾਨੂੰ ਹਮੇਸ਼ਾ ਸ਼ੁੱਭ ਅਤੇਅਸ਼ੁੱਭ ਕਾਰਜਾਂ ਲਈ ਪ੍ਰੇਰਿਤ ਕਰਦੀਆਂ ਰਹਿੰਦੀਆਂ ਹਨ।ਜਿਹੜਾ ਵਿਅਕਤੀ ਆਪਣੀਆਂ ਰਾਖਸ਼ੀ ਬਿਰਤੀਆਂ ਉੱਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ ।ਉਹੀ ਮਹਾਨ ਹੈ, ਉਹੀ ਰਾਮ ਅਤੇ ਭਗਵਤੀ ਮਾਂ ਦਰਗਾ ਜਿਹਾ ਆਦਰਸ਼ ਬਣ ਜਾਂਦਾ ਹੈ।ਇਸ ਦੇ ਉਲਟ ਜਿਹੜਾ ਆਪਣੀਆਂ ਰਾਖਸ਼ੀ ਪ੍ਰਵਿਰਤੀਆਂ ਦੇ ਅਧੀਨ ਹੋ ਕੇ ਦੇਵੀ ਪ੍ਰਵਿਰਤੀਆਂ ਦੀ ਉਲੰਘਣਾ ਕਰਦਾ ਹੈ ਉਹ ਰਾਵਣ, ਮਹਿਖਾਸੁਰ ਜਿਹਾ ਬਣ ਜਾਂਦਾ ਹੈ। ਇਸ ਲਈ ਇਹ ਤਿਉਹਾਰ ਸਾਨੂੰ ਸੰਦੇਸ਼ ਦਿੰਦਾ ਹੈ ਕਿ ਸਾਨੂੰ ਹਮੇਸ਼ਾਂ ਆਪਣੇ ਦਿਲ ਵਿਚ ਬੈਠੀਆਂ ਰਾਖਸ਼ੀ ਬਿਰਤੀਆਂ ਨੂੰ ਜਿੱਤਣਾ ਚਾਹੀਦਾ ਹੈ ਤਦ ਹੀ ਸਾਡਾ ਇਹ ਤਿਉਹਾਰ ਮਨਾਉਣਾ ਸਾਰਥਕ ਸਿੱਧ ਹੋ ਸਕੇਗਾ।

ਸਿੱਟਾਸਾਨੂੰ ਆਪਣੇ ਤਿਉਹਾਰਾਂ ਨੂੰ ਪਰੰਪਰਾਗਤ ਢੰਗ ਨਾਲ ਮਨਾ ਲੈਣਾ ਹੀ ਕਾਫੀ ਨਹੀਂ ਹੈ, ਬਲਕਿ ਉਨ੍ਹਾਂ ਦੇ ਆਦਰਸ਼ਾਂ ਤੇ ਚੱਲ ਕੇ ਆਪਣੇ ਜੀਵਨ ਵਿੱਚ ਵੀ ਧਾਰਨਾ ਚਾਹੀਦਾ ਹੈ।ਅਸੀਂ ਦੁਸਹਿਰੇ ਦੇ ਮੌਕੇ ਤੇ ਮਾਂ ਦੁਰਗਾ ਦੀ ਪੂਜਾ ਕਰਦੇ ਹਾਂ, ਭਗਵਾਨ ਰਾਮ ਦੀ ਲੀਲਾ ਦਾ ਗੁਣ-ਗਾਣ ਕਰਦੇ ਹਾਂ। ਅਜਿਹਾ ਕਰ ਦੇਣ ਨਾਲ ਹੀ ਸਾਡਾ ਤਿਉਹਾਰ ਮਨਾਉਣਾ ਪੂਰਾ ਨਹੀਂ ਹੋ ਜਾਂਦਾ। ਮਾਂ ਦੁਰਗਾ ਨੇ ਆਪਣੇ ਜੀਵਨ ਨੂੰ ਖਤਰੇ ਵਿੱਚ ਪਾ ਕੇ ਦੂਜਿਆਂ ਦੇ ਕਲਿਆਣ ਲਈ ਵੱਡੇ-ਵੱਡੇ ਰਾਖਸ਼ਾਂ ਦਾ ਨਾਸ਼ ਕੀਤਾ ਸੀ। ਭਗਵਾਨ ਰਾਮ ਨੇ ਜੀਵਨ ਭਰ ਮਰਿਆਦਾ ਦਾ ਪਾਲਣ ਕਰ ਕੇ ਆਪਣੇ ਜੀਵਨ ਦੇ ਸੁੱਖਾਂ ਨੂੰ ਠੁਕਰਾ ਦਿੱਤਾ ਆਕੇ ਸਾਰਿਆਂ ਨੂੰ ਸਤਾਉਣ ਵਾਲੇ ਰਾਵਣ ਨੂੰ ਮਾਰ ਕੇ ਲੋਕਾਂ ਦਾ ਉਦਾਰ ਕੀਤਾ। ਇਸ ਤਰ੍ਹਾਂ ਸਾਡੇ ਸਾਰੇ ਕਾਰਜ ਲੋਕ-ਕਲਿਆਣ ਲਈ ਹੋਣੇ ਚਾਹੀਦੇ ਹਨ। ਸਾਨੂੰ ਆਪਣੇ ਸਵਾਰਥਾਂ ਨੂੰ ਤਿਆਗ ਕੇ ਹਮੇਸ਼ਾ ਦੂਸਰਿਆਂ ਨੂੰ ਭਲਾਈ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।

Related posts:

Punjabi Essay on “Punjabi Boli-Bhasha”, “ਪੰਜਾਬੀ ਬੋਲੀ -ਭਾਸ਼ਾ” Punjabi Essay, Paragraph, Speech for Cl...
ਪੰਜਾਬੀ ਨਿਬੰਧ
Punjabi Essay on “Shahed di Makkhi”, “ਸ਼ਹਿਦ ਦੀ ਮੱਖੀ” Punjabi Essay, Paragraph, Speech for Class 7, 8...
Punjabi Essay
Punjabi Essay on “Nasha Nash Karda Hai", “ਨੱਸ਼ਾ ਨਾਸ਼ ਕਰਦਾ ਹੈ” Punjabi Essay, Paragraph, Speech for C...
ਪੰਜਾਬੀ ਨਿਬੰਧ
Punjabi Essay on “Varsha Ritu”, “ਵਰਖਾ ਰੁੱਤ” Punjabi Essay, Paragraph, Speech for Class 7, 8, 9, 10, ...
Punjabi Essay
Punjabi Essay on "Intolerance", "ਅਸਹਿਣਸ਼ੀਲਤਾ" Punjabi Essay, Paragraph, Speech for Class 7, 8, 9, 10...
ਪੰਜਾਬੀ ਨਿਬੰਧ
Essay on "Shri Guru Nanak Devi Ji", "ਸ੍ਰੀ ਗੁਰੂ ਨਾਨਕ ਦੇਵ ਜੀ" Punjabi Essay, Paragraph, Speech for Cla...
Punjabi Essay
Punjabi Essay on "Newspapers", "ਅਖਬਾਰ" Punjabi Essay, Paragraph, Speech for Class 7, 8, 9, 10 and 12...
ਪੰਜਾਬੀ ਨਿਬੰਧ
Punjabi Essay on "Women's Insecurity in Metros Cities", "ਮਹਾਨਗਰਾਂ ਵਿਚ ਅਸੁਰੱਖਿਅਤ ਔਰਤਾਂ" Punjabi Essay...
ਪੰਜਾਬੀ ਨਿਬੰਧ
Punjabi Essay on "Internet", "ਇੰਟਰਨੈੱਟ" Punjabi Essay, Paragraph, Speech for Class 7, 8, 9, 10 and 1...
ਪੰਜਾਬੀ ਨਿਬੰਧ
Punjabi Essay on "Child Labour", "ਬਾਲ ਮਜਦੂਰੀ" Punjabi Essay, Paragraph, Speech for Class 7, 8, 9, 10...
ਪੰਜਾਬੀ ਨਿਬੰਧ
Punjabi Essay on "Time wasted can never be regained", "ਬੀਤਿਆ ਸਮਾਂ ਵਾਪਿਸ ਨਹੀਂ ਆਉਂਦਾ" Punjabi Essay, P...
ਪੰਜਾਬੀ ਨਿਬੰਧ
Punjabi Essay on "Indian Handicrafts", "ਭਾਰਤੀਯ ਦਸਤਕਾਰੀ" Punjabi Essay, Paragraph, Speech for Class 7...
Punjabi Essay
Punjabi Essay on "My Family","ਮੇਰਾ ਪਰਿਵਾਰ" Punjabi Essay, Paragraph, Speech for Class 7, 8, 9, 10 an...
Punjabi Essay
Punjabi Essay on “Jhansi di Rani”, “ਝਾਂਸੀ ਦੀ ਰਾਣੀ” Punjabi Essay, Paragraph, Speech for Class 7, 8, ...
ਪੰਜਾਬੀ ਨਿਬੰਧ
Punjabi Essay on “Ghar ate Rukh”, "ਘਰ ਅਤੇ ਰੁੱਖ" Punjabi Essay, Paragraph, Speech for Class 7, 8, 9, ...
Punjabi Essay
Punjabi Essay on “Manoranjan De Adhunik Sadhan”, “ਮਨੋਰੰਜਨ ਦੇ ਆਧੁਨਿਕ ਸਾਧਨ” Punjabi Essay, Paragraph, ...
ਪੰਜਾਬੀ ਨਿਬੰਧ
Punjabi Essay on "My India", "ਮੇਰਾ ਭਾਰਤ" Punjabi Essay, Paragraph, Speech for Class 7, 8, 9, 10 and ...
ਪੰਜਾਬੀ ਨਿਬੰਧ
Punjabi Essay on “Bakri”, “ਬੱਕਰੀ” Punjabi Essay, Paragraph, Speech for Class 7, 8, 9, 10 and 12 Stud...
ਪੰਜਾਬੀ ਨਿਬੰਧ
Punjabi Essay on "Diwali", "ਦੀਵਾਲੀ" Punjabi Essay, Paragraph, Speech for Class 7, 8, 9, 10, and 12 S...
ਪੰਜਾਬੀ ਨਿਬੰਧ
Punjabi Essay on “Berojgari di Samasiya", “ਬੇਰੋਜ਼ਗਾਰੀ ਦੀ ਸਮੱਸਿਆ” Punjabi Essay, Paragraph, Speech fo...
Punjabi Essay

Add a Comment

Your email address will not be published. Required fields are marked *

This site uses Akismet to reduce spam. Learn how your comment data is processed.