ਲਾਲਚੀ ਚੂਹਾ
Lalchi Chuha
ਇੱਕ ਚੂਹਾ ਸੀ। ਉਹ ਬਹੁਤ ਲਾਲਚੀ ਸੀ।
ਇੱਕ ਦਿਨ ਚੂਹਾ ਇੱਕ ਘਰ ਵਿੱਚ ਵੜ ਗਿਆ। ਘਰ ਦੇ ਲੋਕ ਕੁਝ ਦਿਨਾਂ ਲਈ ਕਿਤੇ ਬਾਹਰ ਗਏ ਹੋਏ ਸਨ। ਇੱਕ ਵੱਡਾ ਘੜਾ ਅਨਾਜ ਨਾਲ ਭਰਿਆ ਹੋਇਆ ਸੀ। ਘੜੇ ਦਾ ਮੂੰਹ ਇੱਕ ਮਜ਼ਬੂਤ ਢੱਕਣ ਨਾਲ ਬੰਦ ਸੀ, ਪਰ ਢੱਕਣ ਵਿੱਚ ਇੱਕ ਮੋਰੀ ਸੀ। ਚੂਹਾ ਉਸੇ ਮੋਰੀ ਰਾਹੀਂ ਘੜੇ ਵਿੱਚ ਦਾਖ਼ਲ ਹੋ ਗਿਆ।
ਚੂਹਾ ਘੜੇ ਵਿੱਚ ਰਹਿਣ ਲੱਗਾ। ਉੱਥੇ ਰਹਿ ਕੇ ਉਸ ਨੇ ਬਹੁਤ ਸਾਰਾ ਅਨਾਜ ਖਾਧਾ। ਹੌਲੀ-ਹੌਲੀ ਉਹ ਬਹੁਤ ਮੋਟਾ ਹੋ ਗਿਆ। ਮੋਟਾਪੇ ਕਾਰਨ ਉਹ ਘੜੇ ਦੀ ਮੋਰੀ ਤੋਂ ਬਾਹਰ ਨਹੀਂ ਆ ਸਕਿਆ।
ਕੁਝ ਦਿਨਾਂ ਬਾਅਦ ਘਰ ਦੇ ਲੋਕ ਆ ਗਏ। ਉਹਨਾਂ ਨੇ ਦਾਣੇ ਕੱਢਣ ਲਈ ਹਾਂਡੀ ਖੋਲ੍ਹੀ। ਚੂਹੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਫੜ ਕੇ ਮਾਰ ਦਿੱਤਾ। ਇਹ ਸੱਚ ਹੈ ਕੇ, ਲਾਲਚ ਦੇ ਬੁਰੇ ਨਤੀਜੇ ਹੁੰਦੇ ਹਨ।