ਇਮਾਨਦਾਰੀ ਦਾ ਫਲ
Imndari da Phal
ਸੋਨੂ ਨਾਂ ਦਾ ਇੱਕ ਗਰੀਬ ਲੜਕਾ ਸੀ। ਉਹ ਜਵਾਨ ਸੀ, ਪੜ੍ਹਿਆ-ਲਿਖਿਆ ਸੀ, ਪਰ ਬੇਕਾਰ ਸੀ। ਉਸ ਨੇ ਬਹੁਤ ਕੋਸ਼ਿਸ਼ ਕੀਤੀ ਪਰ ਨੌਕਰੀ ਨਹੀਂ ਮਿਲੀ।
ਇੱਕ ਦਿਨ ਸੋਨੂ ਆਪਣੇ ਦੋਸਤ ਦੇ ਘਰ ਜਾ ਰਿਹਾ ਸੀ। ਰਸਤੇ ਵਿੱਚ ਉਸਨੂੰ ਇੱਕ ਪਰਸ ਮਿਲਿਆ। ਸੋਨੂ ਨੇ ਦੇਖਿਆ ਕਿ ਉਸ ਵਿੱਚ ਪੂਰੇ ਪੰਜ ਹਜ਼ਾਰ ਰੁਪਏ ਸਨ। ਉਸ ਨੂੰ ਪਰਸ ਦੇ ਅੰਦਰੋਂ ਇੱਕ ਕਾਰਡ ਮਿਲਿਆ। ਇਸ ਤੇ ਪਰਸ ਦੇ ਮਾਲਕ ਦਾ ਨਾਂ ਅਤੇ ਪਤਾ ਲਿਖਿਆ ਹੋਇਆ ਸੀ।
ਸੋਨੂ ਛੇਤੀ ਨਾਲ ਪਰਸ ਦੇ ਮਾਲਕ ਕੋਲ ਪਹੁੰਚਿਆ। ਸੋਨੂ ਨੇ ਪਰਸ ਮਾਲਕ ਨੂੰ ਵਾਪਸ ਕਰ ਦਿੱਤਾ। ਮਾਲਕ ਆਪਣੇ ਪੈਸੇ ਸੁਰੱਖਿਅਤ ਦੇਖ ਕੇ ਬਹੁਤ ਖੁਸ਼ ਸੀ। ਉਸ ਦੀ ਆਪਣੀ ਇੱਕ ਵੱਡੀ ਫੈਕਟਰੀ ਸੀ। ਇਸ ਵਿੱਚ ਖਾਨ-ਪੀਣ ਦੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਸਨ। ਉਸ ਨੇ ਸੋਨੂ ਨੂੰ ਆਪਣੀ ਫੈਕਟਰੀ ਵਿੱਚ ਨੌਕਰੀ ਦਿੱਤੀ। ਸੋਨੂ ਮਿਹਨਤੀ ਅਤੇ ਇਮਾਨਦਾਰ ਸੀ। ਕੁਝ ਦੇਰ ਵਿਚ ਹੀ ਉਸ ਨੂੰ ਉਸ ਫੈਕਟਰੀ ਦਾ ਮੈਨੇਜਰ ਬਣਾ ਦਿੱਤਾ ਗਿਆ। ਇਹ ਸੱਚ ਹੈ ਕਿ ਇਮਾਨਦਾਰੀ ਹਮੇਸ਼ਾ ਚੰਗੇ ਨਤੀਜੇ ਦਿੰਦੀ ਹੈ।