ਦੀਪੂ ਦੀ ਸਿਆਣਪ
Dipu di Siyanap
ਦੀਪੂ ਨਾਂ ਦਾ ਮੁੰਡਾ ਸੀ। ਇੱਕ ਦਿਨ ਉਹ ਸਕੂਲ ਜਾ ਰਿਹਾ ਸੀ। ਰਸਤੇ ਵਿੱਚ ਉਸ ਨੇ ਰੇਲਵੇ ਟਰੈਕ ਪਾਰ ਕਰਨਾ ਸੀ।
ਇੱਕ ਦਿਨ ਦੀਪੂ ਨੇ ਦੇਖਿਆ ਕਿ ਰੇਲਵੇ ਟਰੈਕ ਇੱਕ ਥਾਂ ਤੋਂ ਉਖੜਿਆ ਹੋਇਆ ਸੀ। ਦੀਪੂ ਨੇ ਸੋਚਿਆ ਕਿ ਇਸ ਨਾਲ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਉਸ ਸਮੇਂ ਦੂਰੋਂ ਰੇਲ ਗੱਡੀ ਆ ਰਹੀ ਸੀ। ਦੀਪੂ ਨੇ ਉਸਨੂੰ ਦੇਖਿਆ। ਇਤਫਾਕਨ ਉਸ ਦਿਨ ਦੀਪੂ ਨੇ ਲਾਲ ਕਮੀਜ਼ ਪਾਈ ਹੋਈ ਸੀ। ਉਸਨੇ ਤੁਰੰਤ ਆਪਣੀ ਕਮੀਜ਼ ਲਾਹ ਦਿੱਤੀ। ਉਹ ਉਸਨੂੰ ਲਾਲ ਝੰਡੇ ਵਾਂਗ ਹਿਲਾਉਣ ਲੱਗਾ। ਲਾਲ ਝੰਡਾ ਦੇਖ ਕੇ ਡਰਾਈਵਰ ਨੇ ਰੇਲ ਰੋਕ ਦਿੱਤੀ।
ਦੀਪੂ ਦੀ ਸਮਝਦਾਰੀ ਕਾਰਨ ਵੱਡਾ ਰੇਲ ਹਾਦਸਾ ਟਲ ਗਿਆ। ਸਰਕਾਰ ਨੇ ਦੀਪੂ ਦਾ ਸਨਮਾਨ ਵੀ ਕੀਤਾ ਅਤੇ ਇਨਾਮ ਵੀ ਦਿੱਤੇ।