Punjabi Essay on “Women Education”, “ਇਸਤਰੀ ਵਿਦਿਆ” Punjabi Essay, Paragraph, Speech for Class 7, 8, 9, 10, and 12 Students in Punjabi Language.

ਇਸਤਰੀ ਵਿਦਿਆ

Women Education

ਵਿਦਿਆ ਚਾਨਣ ਹੈ, ਜਿਸ ਨੇ ਅਗਿਆਨ ਦਾ ਹਨੇਰਾ ਦੂਰ ਕਰਨਾ ਹੈ।ਵਿਦਿਆ ਬਾਰੇ ਕਿਹਾ ਜਾਂਦਾ ਹੈ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਤੇ ਇਸਤਰੀ, ਜਿਹੜੀ ਸਿਟੀ ਦੀ ਜਨਮ-ਦਾਤੀ ਹੈ ਅਤੇ ਜਿਸ ਨੂੰ ਮਰਦ ਦੀ ਅਰਧੰਗਨੀ ਕਿਹਾ ਜਾਂਦਾ ਹੈ, ਨੂੰ ਵਿਦਿਆ ਦੇਣੀ ਹੋਰ ਵੀ ਜ਼ਰੂਰੀ ਹੈ। ਸਾਰੇ ਅਗਾਂਹਵਧੂ ਦੇਸ਼ਾਂ ਵਿਚ ਇਸਤਰੀ ਵਿਦਿਆ ਬਾਰੇ ਉਨਾ ਹੀ ਧਿਆਨ ਦਿੱਤਾ ਜਾਂਦਾ ਹੈ ਜਿੰਨਾ ਕਿ ਮਰਦਵਿਦਿਆ ਬਾਰੇ (ਹੁਣ ਜਦੋਂ ਕਿ ਭਾਰਤ ਅਜ਼ਾਦ ਹੋ ਚੁੱਕਿਆ ਹੈ, ਇਸ ਨੇ ਦੁਨੀਆ ਦੇ ਮੋਹਰੀ ਦੇਸ਼ਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਹੈ, ਏਥੋਂ ਕਿਵੇਂ ਇਸਤਰੀ ਜਾਤੀ ਨੂੰ ਅਗਿਆਨ ਦੀ ਧੁੰਦ ਉਹਲੇ ਰੱਖਿਆ ਜਾ ਸਕਦਾ ਹੈ ?

ਵਿਦਿਆ ਆਮ ਵਾਕਫ਼ੀਅਤ ਵਧਾਉਣ ਦਾ ਇਕ ਸਾਧਨ ਹੈ।ਅਖ਼ਬਾਰਾਂ, ਕਿਤਾਬਾਂ ਤੇ ਰਸਾਲੇ ਪੜ੍ਹ ਕੇ ਦੇਸ-ਪ੍ਰਦੇਸ਼ ਦੀ ਜਾਣਕਾਰੀ ਹੋ ਜਾਂਦੀ ਹੈ, ਜਿਸ ਨਾਲ ਇਸਤਰੀ ਆਪਣੇ ਘਰੋਗੀ ਫ਼ਰਜ਼ਾਂ ਦੇ ਨਾਲਨਾਲ ਦੋਸ਼-ਦੇਸ਼ਾਂਤਰਾਂ ਦੇ ਦੁੱਖ-ਸੁੱਖ ਦੀ ਭਾਈਵਾਲ ਬਣ ਸਕਦੀ ਹੈ।ਇਸ ਵਿਦਿਆ ਦੁਆਰਾ ਇਸ ਨੂੰ ਆਪਣੇ ਹੱਕਾਂ ਤੇ ਫ਼ਰਜ਼ਾਂ ਦਾ ਚੰਗਾ ਗਿਆਨ ਹੋ ਸਕਦਾ ਹੈ।

ਨਾਲੇ ਇਸਤਰੀ ਸਮਾਜ ਦਾ ਉੱਨਾ ਹੀ ਜ਼ਰੂਰੀ ਤੇ ਮਹੱਤਵਪੂਰਨ ਭਾਗ ਹੈ ਜਿੰਨਾ ਕਿ ਮਰਦ । ਹਰ ਸਿਆਣਾ ਪਾਰਖੂ ਕਿਸੇ ਦੇਸ ਦੀ ਸਮਾਜਕ ਉੱਨਤੀ ਦਾ ਅਨੁਮਾਨ ਉਸ ਦੀ ਇਸਤਰੀ ਜਾਤੀ ਦੀ ਉੱਨਤੀ ਤੋਂ ਲਾਉਂਦਾ ਹੈ; ਬੂਟੇ ਤੋਂ ਹੀ ਫਲ ਦੇ ਗੁਣਾਂ-ਔਗੁਣਾਂ ਦਾ ਪਤਾ ਲੱਗਦਾ ਹੈ । ਇਸਤਰੀ ਇਕ ਬੂਟੇ ਦੀ ਨਿਆਈਂ ਹੈ ਅਤੇ ਏਸੇ ਅਨੁਸਾਰ ਇਸ ਦੇ ਬੱਚਿਆਂ (ਫਲਾਂ) ਦੇ ਬਣਨਾ ਹੈ। ਵਾਸਤਵ ਵਿਚ ਬੱਚੇ ਜ਼ਿਆਦਾ ਚਿਰ ਮਾਂ ਕੋਲ ਰਹਿਣ ਕਾਰਨ ਬਹੁਤ ਸਾਰੀਆਂ ਆਦਤਾਂ ਪਿਤਾ ਨਾਲੋਂ ਮਾਤਾ ਤੋਂ ਹੀ ਹਿਣ ਕਰਦੇ ਹਨ।

ਇਸਤਰੀ ਪ੍ਰੇਰਨਾ ਦਾ ਸਾਧਨ ਹੈ । ਇਸ ਨੇ ਭੈਣ ਬਣ ਕੇ ਆਪਣੇ ਵੀਰ ਨੂੰ ਸਮਝਾਉਣਾ-ਬੁਝਾਉਣਾ ਹੈ। ਮਾਂ ਬਣ ਕੇ ਪੁੱਤਾਂ-ਧੀਆਂ, ਪੋਤਰੇ-ਪੋਤਰੀਆਂ ਅਤੇ ਦੋਹਤਰਿਆਂ-ਦੋਹਤਰੀਆਂ ਆਦਿ ਨੂੰ ਪਿਆਰੀਆਂ ਤੋਂ ਲਾਡ-ਭਰੀਆਂ ਲੋਰੀਆਂ ਦੁਆਰਾ ਸਿੱਖਿਆ ਦਾ ਜਾਦੂ ਫਕਣਾ ਹੈ ਅਤੇ ਸਭ ਲੋਕਾਈ ਦੇ ਬੱਚਿਆਂ ਨੂੰ ਅਸੀਸ ਦੇਣੀ ਹੈ । ਕਵੀ ਪੂਰਨ ਸਿੰਘ ਕਹਿੰਦਾ ਹੈ :

ਜੀਊਣ ਸਭ ਬੱਚੇ ਮਾਵਾਂ ਦੇ,

ਹਰ ਮਾਂ ਆਖਦੀ

ਇਹ ਧੰਨ ਜਿਗਰਾ ਮਾਂ ਦਾ

ਇਸ ਨੇ ਪਤਨੀ ਬਣ ਕੇ, ਘਰ ਦੇ ਵਜ਼ੀਰ ਵਜੋਂ ਆਪਣੇ ਰਾਜਾ ਰੂਪੀ ਪਤੀ ਨੂੰ ਯੋਗ ਸਲਾਹ ਦੇਣੀ ਹੈ ਅਤੇ ਘਰ ਦੇ ਸਾਰੇ ਪ੍ਰਬੰਧ ਨੂੰ ਇੰਜ ਚਲਾਉਣਾ ਹੈ ਕਿ ਉਹ ਸਵਰਗ ਜਾਪੇ ।ਇਸ ਨੇ ਖ਼ਿਆਲ ਰੱਖਣਾ ਹੈ ਕਿ ਕਿਵੇਂ ਪਤੀ ਦੀ ਕਮਾਈ ਦਾ ਇਕ ਪੈਸਾ ਵੀ ਅਜਾਈਂ ਨਾ ਜਾਏ। ਇਸ ਨੇ ਆਪਣੇ ਪਤੀ ਨੂੰ ਸਮਾਜਕ, ਰਾਜਸੀ ਤੇ ਆਰਥਕ ਸਮੱਸਿਆਵਾਂ ਬਾਰੇ ਯੋਗ ਰਾਏ ਦੇਣੀ ਹੈ । ਇਸ ਨੇ ਸਮਾਜਕ ਪ੍ਰਾਣੀ ਹੋਣ ਦੇ ਨਾਤੇ ਸਮਾਜ ਨੂੰ ਚੜ੍ਹਦੀਆਂ ਕਲਾਂ ਵੱਲ ਲਿਜਾਣ ਲਈ ਆਗੂ ਬਣਨਾ ਹੈ, ਬੋਝ ਬਣ ਕੇ ਨਹੀਂ ਬੈਠਿਆਂ ਰਹਿਣਾ। ਇਸ ਨੇ ਕੁਰੀਤੀਆਂ-ਭਰੀ ਦੇਸ ਦੀ ਕਿਸ਼ਤੀ ਨੂੰ ਆਪਣੇ ਠੰਢੇ ਦਿਲ ਨਾਲ ਸੋਚੀ,ਸਮਝੀ ਤੇ ਸੁਲਝੀ ਹੋਈ ਵਿਉਂਤ ਦੁਆਰਾ ਪਾਰ ਲਾਉਣਾ ਹੈ।

ਸੁਹਜ, ਪਿਆਰ, ਮਿਲਾਪ, ਕੋਮਲਤਾ, ਸਹਿਣਸ਼ੀਲਤਾ ਅਤੇ ਮਿੱਠ-ਜੀਭੜਾਪਨ ਆਦਿ ਦੈਵੀਗੁਣਾਂ ਦੀ ਦਾਤ ਕੁਦਰਤ ਨੇ ਮਰਦਾਂ ਨਾਲੋਂ ਇਸਤਰੀਆਂ ਨੂੰ ਵਧੇਰੇ ਬਖ਼ਸ਼ੀ ਹੈ। ਇਸ ਨੂੰ ਅਨਪੜ੍ਹਤਾ ਦੇ ਹਨੇਰੇ ਵਿਚ ਰੱਖਣਾ ਇਸ ਗੁਣਾਂ-ਭਰੀ ਦਾਤ ਨੂੰ ਅਜਾਈਂ ਗੁਆਉਣਾ ਹੈ। ਇਨ੍ਹਾਂ ਕੁਦਰਤੀ ਗੁਣਾਂ ਕਾਰਨ ਕਈ ਕੰਮ, ਜਿਹਾ ਕਿ ਬੀਮਾ, ਅਧਿਆਪਕੀ, ਸਟੈਨੋਗਰਾਫ਼ੀ ਤੇ ਹੋਰ ਦਫ਼ਤਰੀ ਕਾਰ-ਵਿਹਾਰ ਅਜਿਹੇ ਹਨ ਜਿਨ੍ਹਾਂ ਨੂੰ ਮਰਦ ਨਾਲੋਂ ਇਕ ਇਸਤਰੀ ਚੰਗੀ ਤਰ੍ਹਾਂ ਕਰ ਸਕਦੀ ਹੈ।ਕਈਆਂ ਦਾ ਤਾਂ ਇਹ ਵੀ ਵਿਚਾਰ ਹੈ ਕਿ ਇਹ ਲੜਾਈਆਂ-ਝਗੜੇ ਤੇ ਸਰਦ-ਗਰਮ ਜੰਗਾਂ ਦਾ ਕਾਰਨ ਮਰਦ-ਜਾਤੀ ਦਾ ਖਹੁਰਾਪਣ ਤੇ ਰੁੱਖਾਪਨ ਹੈ।ਜੇ ਰਾਜਸੀ ਵਾਗ-ਡੋਰ ਇਸਤਰੀ ਜਾਤੀ ਨੂੰ ਸੌਂਪੀ ਜਾਏ ਤਾਂ ਕੋਈ ਵੱਡੀ ਗੱਲ ਨਹੀਂ ਕਿ ਇਹ ਸਭ ਸੀਨਾਜ਼ੋਰੀਆਂ, ਧੱਕੇਸ਼ਾਹੀਆਂ ਤੇ ਡਰ-ਡੁੱਕਰ ਬੰਦ ਹੋ ਜਾਣ ਅਤੇ ਸੰਸਾਰ ਵਿਚ ਅਮਨ ਸ਼ਾਂਤੀ ਸਥਾਪਤ ਹੋ ਜਾਏ।

ਜੇ ਲੋਕ-ਰਾਜ ਮਰਦਾਂਇਸਤਰੀਆਂ ਦਾ ਸਾਂਝਾ ਰਾਜ ਹੈ, ਤਾਂ ਇਸਤਰੀ ਜਾਤੀ ਨੂੰ ਵਿਦਿਆ ਦੇ ਚਾਨਣ ਤੋਂ ਦੂਰ ਰੱਖਣਾ ਇਸ ਨਾਲ ਘੋਰ ਅਨਿਆਂ ਕਰਨਾ ਹੈ।ਕੀ ਅਸੀਂ ਮਹਾਰਾਣੀ ਝਾਂਸੀ ਦੀ ਸੂਰਬੀਰਤਾ ਨੂੰ ਭੁੱਲ ਗਏ ਹਾਂ ?ਸਾਡੇ ਵੇਖਦਿਆਂ ਵੇਖਦਿਆਂ ਸ੍ਰੀਮਤੀ ਵਿਜੈ ਲਕਸ਼ਮੀ ਪੰਡਤ ਨੇ ਯੂ.ਐਨ.ਓ. ਦੀ ਪ੍ਰਧਾਨਗੀ ਤੇ ਵਿਦੇਸ਼ਾਂ ਵਿਚ ਰਾਜਦੂਤ ਦੀ ਜ਼ਿੰਮੇਵਾਰੀ ਨੂੰ ਅਤਿ ਸਫ਼ਲਤਾ ਨਾਲ ਨਿਭਾਇਆ, ਰਾਜ ਕੁਮਾਰੀ ਅੰਮ੍ਰਿਤ ਕੌਰ ਦੁਨੀਆਂ ਦੀ ਰੈੱਡ ਕਰਾਸ ਐਸੋਸੀਏਸ਼ਨ ਦੀ ਪ੍ਰਧਾਨ ਅਤੇ ਭਾਰਤ ਦੀ ਕੇਂਦਰੀ ਸਰਕਾਰ ਦੇ ਸਿਹਤ ਵਿਭਾਗ ਵਿਚ ਵਜ਼ੀਰ ਰਹੀ ਅਤੇ ਸ੍ਰੀਮਤੀ ਇੰਦਰਾ ਗਾਂਧੀ ਨੇ ਸਰਬ ਹਿੰਦ ਕਾਂਗਰਸ ਦੀ ਪ੍ਰਧਾਨਗੀ ਤੇ ਭਾਰਤ ਦੀ ਪ੍ਰਧਾਨ ਮੰਤਰੀ ਦੇ ਫ਼ਰਜ਼ ਨੂੰ ਚੰਗੀ ਤਰ੍ਹਾਂ ਸੰਭਾਲਿਆ ਅਤੇ ਕਮਾਲ ਸੂਝ-ਬੂਝ, ਨਾਲ ਸਾਰੀਆਂ ਦੇਸੀ-ਵਿਦੇਸ਼ੀ ਸਮੱਸਿਆਵਾਂ ਨੂੰ ਨਜਿੱਠਿਆ। ਸ੍ਰੀਮਤੀ ਥੈਚਰ, ਸ੍ਰੀਮਤੀ ਗੋਲਡਾ ਮਾਇਰ, ਸ੍ਰੀਮਤੀ ਭੰਡਾਰਨਾਇਕੇ ਤੇ ਬੇਨਜ਼ੀਰ ਭੁੱਟੋ ਆਦਿ ਦੀਆਂ ਉਦਾਹਰਨਾਂ ਵਰਨਣਯੋਗ ਹਨ।

ਪਰ ਇਸ ਅਨਪੜਤਾ ਨੇ ਪੇਂਡੂ ਇਸਤਰੀ ਜਾਤੀ ਨੂੰ ਵਹਿਮਾਂ-ਭਰਮਾਂ ਦਾ ਸ਼ਿਕਾਰ ਬਣਾ ਦਿੱਤਾ ਹੈ ਅਤੇ ਇਸ ਵਿਚ ਹੀਣ ਭਾਵ ਪੈਦਾ ਕਰ ਦਿੱਤਾ ਹੈ। ਇਸ ਦੀ ਨਜ਼ਰ ਸਾਰੀ ਦੁਨੀਆਂ ਇਸ ਦੇ ਘਰ ਦੀ ਚਾਰਦੀਵਾਰੀ ਤਕ ਸੀਮਤ ਹੈ। ਇਸ ਦੇ ਭਾਣੇ ਹਰ ਬੀਮਾਰੀ ਦਾ ਕਾਰਨ ਜਾਦੂ-ਮੰਤਰ, ਜਿੰਨ ਭੂਤ ਤੇ ਛਾਇਆ ਆਦਿ ਹੈ ਅਤੇ ਉਸ ਦਾ ਇਲਾਜ ਟੂਣਿਆਂ, ਜੰਤਰਾਂ-ਮੰਤਰਾਂ, ਸੁਖਣਾ-ਚੜਾਵਿਆਂ ਤੇ ਪੈਨਦਾਨਾਂ ਵਿਚ ਹੈ। ਇਹ ਮਾਮੁਲੀ ਭਾਟੜਿਆਂ ਦੀਆਂ ਗੱਲਾਂ ਵਿਚ ਆ ਕੇ ਘਰ ਲੁਟਾ ਬੈਠਦੀ ਹੈ।ਇਹ ਰੋਂਦੇ ਬੱਚੇ ਨੂੰ ਅਫੀਮ ਦੇ ਕੇ ਸੁਆ ਦਿੰਦੀ ਹੈ ਅਤੇ ਕਈ ਵਾਰੀ ਉਹ ਸਦਾ ਦੀ ਨੀਂਦ ਸੌਂ ਜਾਂਦਾ ਹੈ| ਘਰੋਂ ਬਾਹਰ ਨਿਕਲਣ ਲਈ ਇਹ ਕਿਸੇ ਸਾਥ ਦੀ ਲੋੜ ਮਹਿਸੂਸ ਕਰਦੀ ਹੈ ਜਿਹੜਾ ਇਸ ਦੀ ਅਗਵਾਈ ਕਰ ਸਕੇ। ਇਹ ਕਿਸੇ ਨਾਲ ਇਥੋਂ ਤੀਕ ਕਿ ਆਪਣੇ ਪਤੀ ਨਾਲ ਵੀ ਖੁੱਲ੍ਹ ਕੇ ਗੱਲ ਕਰਨੋਂ ਸ਼ਰਮਾਉਂਦੀ ਹੈ।

ਇਸਤਰੀ ਵਿਦਿਆ ਦੇ ਵਿਰੋਧੀਆਂ ਦੇ ਕਈ ਵਿਚਾਰ ਹਨ। ਇਕ ਤਾਂ ਇਹ ਕਿ ਇਸਤਰੀ ਨੇ ਘਰ ਨੂੰ ਸੰਭਾਲਣਾ ਤੇ ਬੱਚੇ ਜੰਮਣਾ, ਪਾਲਣਾ ਹੈ ਨਾ ਕਿ ਨੌਕਰੀ ਕਰਨਾ।ਦੂਜੇ, ਪੜਾਈ ਇਸ ਨੂੰ ਫ਼ੈਸ਼ਨ ਪ੍ਰਸਤ ਬਣਾ ਦਿੰਦੀ ਹੈ, ਜਿਸ ਨਾਲ ਇਸ ਦਾ ਆਚਰਨ ਵਿਗੜ ਜਾਂਦਾ ਹੈ ਅਤੇ ਸ਼ਰਮ-ਹਯਾ ਉੱਡ ਜਾਂਦੀ ਹੈ। ਤੀਜੇ, ਇਸ ਦੀਆਂ ਰੁਚੀਆਂ ਮਰਦਾਂ ਨਾਲੋਂ ਬਿਲਕੁਲ ਵੱਖਰੀਆਂ ਹੁੰਦੀਆਂ ਹਨ, ਇਸ ਲਈ ਇਸ ਤੇ ਖ਼ਾਹ-ਮਖ਼ਾਹ ਵਿਦਿਆ ਦਾ ਬੋਝ ਨਹੀਂ ਪਾਉਣਾ ਚਾਹੀਦਾ।

ਅਸਲ ਵਿਚ ਇਹ ਸਭ ਦਲੀਲਾਂ ਨਿਰਮੂਲ ਹਨ।ਵਿਦਿਆ ਤਾਂ ਮਨੁੱਖ ਦਾ ਆਚਰਨ ਬਣਾਉਣ ਵਿਚ ਸਹਾਈ ਹੁੰਦੀ ਹੈ। ਇਹ ਵੇਖਣ ਵਿਚ ਆਇਆ ਹੈ ਕਿ ਬਹੁਤ ਸਾਰੀਆਂ ਅਨਪੜ ਇਸਤਰੀਆਂ ਹੀ ਮਰਦਾਂ ਦੇ ਝਾਂਸੇ ਵਿਚ ਆ ਕੇ ਠੱਗੀਆਂ ਗਈਆਂ ਤੇ ਆਚਰਨਹੀਣ ਹੋਈਆਂ।ਨਾਲੇ ਜੇ ਇਹ ਨੌਕਰੀ ਕਰ ਲੈਣ ਤਾਂ ਇਸ ਵਿਚ ਕੋਈ ਹਰਜ਼ ਨਹੀਂ। ਇਸ ਤਰ੍ਹਾਂ ਘਰ ਦੀ ਆਰਥਕ ਦਸ਼ਾ ਚੰਗੇਰੀ ਹੋ ਸਕਦੀ ਹੈ ।ਰੱਬ ਨਾ ਕਰੇ, ਜੇ ਕਿਸੇ ਇਸਤਰੀ ਦਾ ਪਤੀ ਚਲਾਣਾ ਕਰ ਜਾਏ, ਤਾਂ ਉਹ ਆਪਣੇ ਪੈਰਾਂ ਤੇ ਖੜੀ ਹੋ ਕੇ ਆਪਣਾ ਤੇ ਆਪਣੇ ਬੱਚਿਆਂ ਦਾ ਨਿਰਬਾਹ ਕਰਨ ਦੇ ਯੋਗ ਹੋ ਸਕਦੀ ਹੈ। ਜੇ, ਜਿਥੋਂ ਤਕ ਰੁਚੀ ਦਾ ਸੰਬੰਧ ਹੈ, ਇਹ ਗੱਲ ਤਾਂ ਮਰਦਾਂ ਨਾਲ ਵੀ ਢੁੱਕਦੀ ਹੈ।ਵਿਦਿਆ ਤਾਂ ਹਰ ਇਕ ਨੂੰ ਉਸ ਦੀ ਰੁਚੀ ਅਨੁਸਾਰ ਦੇਣੀ ਚਾਹੀਦੀ ਹੈ।ਇਸ ਲਈ, ਜੇ ਇਸਤਰੀ ਦੀ ਰੁਚੀ ਕੇਵਲ ਘਰ ਸੰਭਾਲਣ ਦੀ ਹੈ, ਤਾਂ ਇਸ ਨੂੰ ਘਰੋਗੀ ਜੀਵਨ ਚੰਗੇਰਾ ਤੇ ਸੁਹਣਾ ਬਣਾਉਣ ਦੀ ਵਿਦਿਆ ਦੇਣੀ ਚਾਹੀਦੀ ਹੈ। ਜੇ ਇਸ ਨੇ ਵੱਡੇ ਹੋ ਕੇ ਆਪਣੇ ਪਤੀ ਨੂੰ ਕਮਾ ਕੇ ਦੇਣਾ ਹੈ, ਇਸ ਨੂੰ ਇਸ ਤਰ੍ਹਾਂ ਦੀ ਵਿਦਿਆ ਲੈਣ ਦਾ ਅਵਸਰ ਮਿਲਣਾ ਚਾਹੀਦਾ ਹੈ।

ਹਰ ਹਾਲਤ ਵਿਚ ਇਸਤਰੀ ਨੂੰ ਅਨਪੜ੍ਹ ਨਹੀਂ ਰਹਿਣਾ ਚਾਹੀਦਾ। ਵੱਡੇ ਹੋ ਕੇ ਇਸ ਨੇ ਜਿਹੋ ਜਿਹਾ ਕੰਮ ਕਰਨਾ ਹੈ, ਉਸ ਨੂੰ ਉਹੋ ਜਿਹੀ ਵਿਦਿਆ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਇਹ ਕਿਸੇ ‘ਤੇ ਬੋਝ ਨਹੀਂ ਬਣੇਗੀ, ਅਤੇ ਆਪਣੇ ਜੀਵਨ ਨੂੰ ਹੱਸਦਿਆਂ-ਖੇਡਦਿਆਂ, ਨੱਚਦਿਆਂ-ਟੱਪਦਿਆਂ ਅਤੇ ਕਈ ਤਰ੍ਹਾਂ ਦੇ ਉਸਾਰੂ ਤੇ ਦੇਸ-ਸੰਵਾਰੂ ਕੰਮ ਕਰਦਿਆਂ ਬਿਤਾ ਸਕੇਗੀ। ਹੁਣ ਤਾਂ ਨਵੇਂ ਕਾਨੂੰਨ ਅਨੁਸਾਰ ਇਸ ਨੂੰ ਮਾਪਿਆਂ ਦੀ ਜਾਇਦਾਦ ਦਾ ਹਿੱਸਾ ਵੀ ਮਿਲਣ ਲੱਗ ਪਿਆ ਹੈ।ਇਸ ਨਾਲ ਇਸ ਦੀਆਂ ਜ਼ਿੰਮੇਵਾਰੀਆਂ ਹੋਰ ਵੀ ਵਧ ਗਈਆਂ ਹਨ। ਇਸ ਲਈ ਇਸ ਦਾ ਪੜਨਾ ਹੋਰ ਵੀ ਜ਼ਰੂਰੀ ਹੋ ਗਿਆ ਹੈ।ਇਸਤਰੀ ਵਿਦਿਆ ਦੀ ਉੱਨੀ ਹੀ ਅਧਿਕਾਰੀ ਹੈ ਜਿੰਨਾ ਕਿ ਮਰਦ, ਸਗੋਂ ਕੁਝ ਹਾਲਤਾਂ ਵਿਚ ਤਾਂ ਇਹ ਮਰਦ ਨਾਲੋਂ ਵੀ ਵਧੇਰੇ ਅਵਸਰ ਪ੍ਰਦਾਨ ਕਰ ਕੇ ਸੰਸਾਰ-ਜਨਨੀ ਦਾ ਸਤਿਕਾਰ ਕਰ ਸਕਦੇ ਹਾਂ।

Related posts:

Punjabi Essay on “Dog”, “ਕੁੱਤਾ” Punjabi Essay, Paragraph, Speech for Class 7, 8, 9, 10 and 12 Studen...
ਪੰਜਾਬੀ ਨਿਬੰਧ
Punjabi Essay on “Hospital”, "ਹਸਪਤਾਲ" Punjabi Essay, Paragraph, Speech for Class 7, 8, 9, 10 and 12 ...
Punjabi Essay
Punjabi Essay on “Diwali”, “ਦੀਵਾਲੀ” Punjabi Essay, Paragraph, Speech for Class 7, 8, 9, 10 and 12 St...
ਪੰਜਾਬੀ ਨਿਬੰਧ
Punjabi Essay on “Goswami Tulsidas”, “ਗੋਸਵਾਮੀ ਤੁਲਸੀਦਾਸ” Punjabi Essay, Paragraph, Speech for Class 7...
ਪੰਜਾਬੀ ਨਿਬੰਧ
Punjabi Essay on "Happiness with Gardening", "ਬਾਗਬਾਨੀ ਦੀ ਖੁਸ਼ੀ" Punjabi Essay, Paragraph, Speech for...
Punjabi Essay
Punjabi Essay on “Rashtra Nirman vich Aurat da Yogdan", “ਰਾਸ਼ਟਰ ਨਿਰਮਾਣ ਵਿੱਚ ਔਰਤ ਦਾ ਯੋਗਦਾਨ” Punjabi E...
Punjabi Essay
Punjabi Essay on "Gautam Buddha", "ਗੌਤਮ ਬੁੱਧ" Punjabi Essay, Paragraph, Speech for Class 7, 8, 9, 10...
Punjabi Essay
Punjabi Essay on “Ghoda”, “ਘੋੜਾ” Punjabi Essay, Paragraph, Speech for Class 7, 8, 9, 10 and 12 Stude...
Punjabi Essay
Punjabi Essay on "Snowfall Scene", "ਬਰਫਬਾਰੀ ਦਾ ਦ੍ਰਿਸ਼" Punjabi Essay, Paragraph, Speech for Class 7, ...
ਪੰਜਾਬੀ ਨਿਬੰਧ
Punjabi Essay on "Charity", "ਪਰਉਪਕਾਰ" Punjabi Essay, Paragraph, Speech for Class 7, 8, 9, 10 and 12 ...
ਪੰਜਾਬੀ ਨਿਬੰਧ
Punjabi Essay on “Vidyarthi te Fashion", “ਵਿਦਿਆਰਥੀ ਤੇ ਫੈਸ਼ਨ” Punjabi Essay, Paragraph, Speech for Cl...
ਪੰਜਾਬੀ ਨਿਬੰਧ
Punjabi Essay on "New Ways of Communication","ਸੰਚਾਰ ਦੇ ਨਵੇਂ ਆਯਾਮ" Punjabi Essay, Paragraph, Speech f...
Punjabi Essay
Punjabi Essay on “Mere School di Magazine“, “ਮੇਰੇ ਸਕੂਲ ਦੀ ਮੈਗਜ਼ੀਨ” Punjabi Essay, Paragraph, Speech ...
ਪੰਜਾਬੀ ਨਿਬੰਧ
Punjabi Essay on “Cycle di Atamakatha “, “ਸਾਈਕਲ ਦੀ ਆਤਮਕਥਾ” Punjabi Essay, Paragraph, Speech for Clas...
ਪੰਜਾਬੀ ਨਿਬੰਧ
Punjabi Essay on "Water Utility", "ਪਾਣੀ ਦੀ ਸਹੂਲਤ" Punjabi Essay, Paragraph, Speech for Class 7, 8, 9...
Punjabi Essay
Punjabi Essay on "Internet", "ਇੰਟਰਨੈੱਟ" Punjabi Essay, Paragraph, Speech for Class 7, 8, 9, 10 and 1...
ਪੰਜਾਬੀ ਨਿਬੰਧ
Punjabi Essay on "Pongal","ਪੋਂਗਲ" Punjabi Essay, Paragraph, Speech for Class 7, 8, 9, 10 and 12 Stud...
Punjabi Essay
Punjabi Essay on "Help In Household Chores", "ਘਰੇਲੂ ਕੰਮਾਂ ਵਿੱਚ ਮਦਦ ਕਰੋ" Punjabi Essay, Paragraph, Sp...
Punjabi Essay
Punjabi Essay on "Pandit Jawaharlal Nehru", "ਪੰਡਿਤ ਜਵਾਹਰ ਲਾਲ ਨਹਿਰੂ" Punjabi Essay, Paragraph, Speech...
Punjabi Essay
Punjabi Essay on “Manoranjan De Adhunik Sadhan”, “ਮਨੋਰੰਜਨ ਦੇ ਆਧੁਨਿਕ ਸਾਧਨ” Punjabi Essay, Paragraph, ...
ਪੰਜਾਬੀ ਨਿਬੰਧ

Add a Comment

Your email address will not be published. Required fields are marked *