Punjabi Essay on “Vidyarthi te Fashion”, “ਵਿਦਿਆਰਥੀ ਤੇ ਫੈਸ਼ਨ” Punjabi Essay, Paragraph, Speech for Class 7, 8, 9, 10, and 12 Students in Punjabi Language.

ਵਿਦਿਆਰਥੀ ਤੇ ਫੈਸ਼ਨ

Vidyarthi te Fashion

ਅਜੋਕੇ ਜੀਵਨ ਵਿੱਚ ਫ਼ੈਸ਼ਨ-ਪ੍ਰਤੀ ਘਰ ਕਰ ਗਈ ਹੈ।ਵਾਧੂ ਵਿਖਾਵਾ, ਰੀਸ ਤੇ ਖੋਖਲਾਪਨ ਆਦਿ ਲੱਛਣ ਫੈਸ਼ਨ ਦੀਜ ਹਨ। ਫ਼ੈਸ਼ਨ ਨੇ ਗੰਭੀਰਤਾ ਖ਼ਤਮ ਕਰ ਕੇ ਚੁਲਬੁਲੇਪਨ ਨੂੰ ਜਨਮ ਦਿੱਤਾ ਹੈ। ਨਿੱਤ ਨਵੇਂ ਫੈਸ਼ਨ ਸੱਭਿਆਚਾਰ ਨੂੰ ਢਾਹ ਲਾ ਰਹੇ ਹਨ।

ਵਿਦਿਆਰਥੀ-ਜਗਤ ਵਿੱਚ ਇਹ ਇੱਕ ਗ਼ਲਤ-ਫ਼ਹਿਮੀ ਹੈ ਕਿ ਸਕੂਲ-ਕਾਲਜ ਦਾ ਵਿਦਿਆਰਥੀ ਫ਼ੈਸ਼ਨ ਤੋਂ ਬਗੈਰ ਕਿਵੇਂ ਰਹਿ ਸਕਦਾ ਹੈ, ਪਰ ਸਾਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਸਾਦਾ ਜੀਵਨ ਤੇ ਉੱਚੇ ਵਿਚਾਰ ਸਫ਼ਲਤਾ ਦੀ ਕੁੰਜੀ ਹਨ।ਲਾਲ ਗੋਦੜੀ ਵਿੱਚ ਹੀ ਲੁਕੇ ਹੁੰਦੇ ਹਨ ।ਕੁਦਰਤ ਦੀ ਸਾਦਗੀ ਵਿੱਚ ਅੰਤਾਂ ਦੀ ਸੁਹਜ ਭਰੀ ਹੁੰਦੀ ਹੈ ਅਤੇ ਸਾਡੇ ਵੱਡੇ-ਵਡੇਰਿਆਂ ਤੇ ਗੁਰੂਆਂ-ਪੀਰਾਂ ਦਾ ਜੀਵਨ ਸਾਦਾ ਤੇ ਸਵੱਛ ਸੀ।ਹੋਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਕਈ ਫ਼ੈਸ਼ਨ ਕਰਦੇ ਹਨ ਆਪਣੇ ਵਿੱਤ ਨੂੰ ਵੇਖ ਕੇ, ਪਰ ਵਿਦਿਆਰਥੀ ਫ਼ੈਸ਼ਨ ਕਰਦੇ ਹਨ ਨਕਲ ਤੇ ਵਿਖਾਵੇ ਦੀ ਖ਼ਾਤਰ।ਕਿਸੇ ਦੀਆਂ ਚੰਗੀਆਂ ਆਦਤਾਂ ਤਾਂ ਇਹ ਛੇਤੀ ਕੀਤੇਹਿਣ ਨਹੀਂ ਕਰਦੇ ਪਰ ਭੈੜੀਆਂ ਨੂੰ ਅਜਿਹਾ ਪੱਲੇ ਬੰਨਦੇ ਹਨ ਕਿ ਛੱਡਣ ਦਾ ਨਾਂ ਨਹੀਂ ਲੈਂਦੇ।

ਅਜੋਕੇ ਵਿਦਿਆਰਥੀਆਂ ਦੇ ਕੱਪੜੇ ਨਵੀਨ ਤੋਂ ਨਵੀਨਤਰ ਕੱਟ ਦੇ ਹੁੰਦੇ ਹਨ-ਲੜਕੇ ਅਮਰੀਕਨ-ਕੱਟ ਕੋਟ ਤੇ ਬੁਸ਼-ਸ਼ਰਟਾਂ, ਕਦੀ ਤੀਹ-ਪੈਂਤੀਇੰਚ ਮੁਹਰੀ ਵਾਲੀਆਂ ਪੈਂਟਾਂ ਤੇ ਕਦੀ ਬੇਹੱਦ ਤੰਗ ਜ਼ੀਨ-ਪੈਂਟਾਂ (ਜਿਹੜੀਆਂ ਪਾ ਕੇ ਸਧਾਰਨ ਤੌਰ ‘ਤੇ ਚੱਲਿਆ ਵੀ ਨਹੀਂ ਜਾ ਸਕਦਾ) ਆਦਿ ਪਾਈ ਫਿਰਦੇ ਹਨ।ਲੜਕੀਆਂ ਐਨ ਫ਼ਿਟ, ਤੋੜ ਤੀਕ ਸੀਤੀਆਂ ਹੋਈਆਂ ਤੇ ਬਾਹਵਾਂ-ਰਹਿਤ ਕਮੀਜ਼ਾਂ, ਘੱਗਰੇ ਵਰਗੀਆਂ ਸਲਵਾਰਾਂ ਜਾਂ ਬੈੱਲ ਬਾਟਮਾਂ, ਨਵੀਨਤਰ ਫ਼ੈਸ਼ਨ ਦੇ ਵਾਲ, ਨਹੁੰ ਪਾਲਸ਼-ਰੰਗੇ ਵਧੇ ਹੋਏ ਤੇ ਨਾਈਲਨ ਦੀਆਂ ਚੁੰਨੀਆਂ ਮੋਢਿਆਂ ਤੇ ਸੁੱਟੀ ਫਿਰਦੀਆਂ ਹਨ। ਬਣਾਉਟੀ ਸੁਹਜ ਇੰਨਾ ਵੱਧ ਗਿਆ ਹੈ। ਕਿ ਸਾਡੇ ਕਈ ਬਜ਼ੁਰਗ ਕਹਿੰਦੇ ਸੁਣੇ ਗਏ ਹਨ ਕਿ ਅੱਜ ਕੱਲ੍ਹ ਦੀਆਂ ਵਿਆਹੀਆਂ ਤੇ ਕੁਆਰੀਆਂ ਵੇਖਣ ਵਿੱਚ ਇਕੋ ਜਿਹੀਆਂ ਲੱਗਦੀਆਂ ਹਨ।

ਹੋਰ ਤਾਂ ਹੋਰ, ਪੜਾਈ ਸਬੰਧੀ ਵੀ ਕਈ ਫ਼ੈਸ਼ਨ ਪ੍ਰਚੱਲਤ ਹੋ ਗਏ ਹਨ। ਹੁਣ ਵਿਦਿਆਰਥੀ ਘੱਟ ਪੜ੍ਹਨ, ਵਧੇਰੇ ਸ਼ਰਾਰਤਾਂ ਕਰਨ, ਅਧਿਆਪਕ ਨਾਲ ਗੁਸਤਾਖ਼ੀ ਕਰਨ, ਪਾਠ-ਪੁਸਤਕਾਂ ਦੀ ਥਾਂ ਨੋਟਗਾਈਡਾਂ ਪੜ੍ਹਨ, ਸਕੂਲ-ਕਾਲਜ ਵਿੱਚ ਖ਼ਾਲੀ ਹੱਥ ਜਾਂ ਇੱਕ ਫ਼ਾਈਲ ਲਈ ਫਿਰਨ, ਜਮਾਤ ਵਿੱਚ ਬੇਧਿਆਨੇ ਬੈਠਣ, ਜਮਾਤ ਵਿਚੋਂ ਗੈਰ-ਹਾਜ਼ਰ ਰਹਿਣ, ਪੜਨ ਦੀ ਥਾਂ ਟਕ-ਸ਼ਾਪਾਂ, ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ ਤੇ ਸਿਨੇਮਾਘਰਾਂ ਵੱਲ ਚੱਕਰ ਕੱਟਣ ਅਤੇ ਇਮਤਿਹਾਨ ਵਿੱਚ ਨਕਲਾਂ ਮਾਰਨ ਆਦਿ ਨੂੰ ਨਵੀਨ ਫ਼ੈਸ਼ਨ ਸਮਝਦੇ ਹਨ।

ਫ਼ੈਸ਼ਨਾਂ ਨੇ ਤਾਂ ਵਿਦਿਆਰਥੀਆਂ ਦੀ ਰਹਿਣੀ-ਬਹਿਣੀ ਵਿੱਚ ਓਪਰਾਪਨ, ਬਣਾਉਟੀ ਸੱਜ-ਧੱਜ, ਫੋਕੀ ਸ਼ੋ ਤੇ ਫੁ-ਫਾਂ, ਝੂਠ-ਫ਼ਰੇਬ, ਹੇਰਾ-ਫੇਰੀ ਤੇ ਰੁਮਾਂਸ ਆਦਿ ਭੈੜੀਆਂ ਵਾਦੀਆਂ ਦੀ ਭਰਤੀ ਕਰ ਦਿੱਤੀ ਹੈ।ਉਹ ਜੋ ਕੁਝ ਬਾਹਰੋਂ ਦਿੱਸਦੇ ਹਨ, ਉਹ ਕੁਝ ਵਿਚੋਂ ਨਹੀਂ ਹੁੰਦੇ।ਉਹ ਜੋ ਕਹਿੰਦੇ ਹਨ, ਵਿਖਾਵੇ ਲਈ ਆਖਦੇ ਹਨ।ਉਹ ਮਾਰ ਖਾ-ਲੈਣਗੇ, ਪਰ ਕੁੜੀਆਂ ਨੂੰ ਅਵਾਜ਼ੇ ਕੱਸਣੋਂ ਨਹੀਂ ਟਲਣਗੇ; ਉਹ ਭੁੱਖੇ ਰਹਿ , ਲੈਣਗੇ, ਪਰ ਆਪਣੀ ਪੈਂਟ ਦੀ ਕਰੀਜ਼ ਨੂੰ ਭਾਨ ਨਹੀਂ ਪੈਣ ਦੇਣਗੇ। ਉਹ ਮਾਪਿਆਂ ਤੇ ਅਧਿਆਪਕਾਂ ਦੀਆਂ ਝਿੜਕਾਂ ਸਹਿ ਲੈਣਗੇ, ਪਰ ਅਵਾਰਾਗਰਦੀ ਨਹੀਂ ਛੱਡਣਗੇ। ਇਹ ਸਾਰਾ ਕੁਝ ਕਿੰਨਾ ਖੋਖਲਾ ਤੇ ਮਨੋਰਥਹੀਣ ਹੈ, ਕੋਈ ਨਹੀਂ ਸੋਚਦਾ।

ਫ਼ੈਸ਼ਨਾਂ ਨੇ ਤਾਂ ਵਿਦਿਆਰਥੀਆਂ ਦੀ ਖਾਧ-ਖੁਰਾਕ ਵਿੱਚ ਵੀ ਕੀ-ਨਾ-ਕੀ ਕਰ ਦਿੱਤਾ ਹੈ। ਅੱਜ ਵਿਦਿਆਰਥੀ ਦੁੱਧ ਦੀ ਥਾਂ ਚਾਹ ਜਾਂ ਕਾਫ਼ੀ, ਸ਼ਰਾਬ ਪੀਣ, ਸਿਗਰਟ ਫੁਕਣ, ਚਟਪਟੀਆਂ ਚੀਜ਼ਾਂ, ਗੋਲਗੱਪੇ ਤੇ ਮਸਾਲੇਦਾਰ ਚਾਟ ਆਦਿ ਤੇ ਹੋਰ ਨਿੱਕ-ਸੁਕ ਖਾਣ ਵਿੱਚ ਆਪਣਾ ਮਾਣ ਸਮਝਦਾ ਹੈ।

ਇਨਾਂ ਫ਼ੈਸ਼ਨਾਂ ਦੁਆਰਾ ਦੇਸ ਦਾ ਬਹੁਤ ਸਾਰਾ ਸਰਮਾਇਆ ਅਜਾਈਂ ਜਾ ਰਿਹਾ ਹੈ-ਫੇਲ ਹੋਣ ਲਿਆਂ ਦੀ ਗਿਣਤੀ ਵਧ ਰਹੀ ਹੈ ਅਤੇ ਮਨ ਦੀ ਸ਼ਾਂਤੀ ਅਲੋਪ ਹੋ ਰਹੀ ਹੈ; ਘਟੀਆਪਨ ਆ ਰਿਹਾ ਹੈ ਤੇ ਸਾਊਪਨ ਅਲੋਪ ਹੋ ਰਿਹਾ ਹੈ; ਚਲਾਕੀ ਵਧ ਰਹੀ ਹੈ ਤੇ ਸਿਆਣਪ ਘੱਟ ਰਹੀ ਹੈ; ਸਿਹਤਾਂ ਖ਼ਰਾਬ ਹੋ ਆਂ ਹਨ ਤੇ ਰੋਗ ਡੇਰੇ ਜਮਾ ਰਹੇ ਹਨ ਅਤੇ ਜੁਆਨ ਬੁੱਢਿਆਂ ਤੋਂ ਵੀ ਗਏ-ਗੁਜ਼ਰੇ ਜਾ ਰਹੇ ਹਨ।

ਵਿਦਿਆਰਥੀ-ਜਗਤ, ਜਿਸ ਨੇ ਕੱਲ੍ਹ ਨੂੰ ਭਾਰਤ ਦੀ ਵਾਗ-ਡੋਰ ਸਾਂਭਣੀ ਹੈ ਜਾਂ ਜੋ ਭਾਰਤ ਦਾ ਟਿੱਖਤ ਹੈ, ਦਾ ਢਹਿੰਦੀਆਂ ਕਲਾਂ ਵਿੱਚ ਜਾਣਾ ਦੇਸ ਨੂੰ ਹਾਨੀ ਪੁਚਾਉਣਾ ਹੈ। ਚੰਗੀ ਗੱਲ ਤਾਂ ਇਹ ਹੈ ਕਿ ਵਿਦਿਆਰਥੀ ਆਪਣੇ ਕਰਤੱਵ ਨੂੰ ਸਮਝਣ, ਸੁੱਕੀ ਛੂੰ-ਛਾਂ ਨੂੰ ਤਿਆਗਣ, ਸੁਥਰਾ ਤੇ ਚੰਗਾ ਖਾਣ, ਸ਼ਾਦਾ ਪਾਉਣ, ਉੱਚੇ-ਸੁੱਚੇ ਵਿਚਾਰਹਿਣ ਕਰਨ, ਪੜ-ਲਿਖ ਕੇ ਸਮੇਂ ਦਾ ਪੂਰਾ-ਪੂਰਾ ਲਾਭ ਉਠਾਉਣ, ਮਨ ਨੂੰ ਸ਼ੁੱਧ ਕਰਨ ਅਤੇ ਮਨ ਨੂੰ ਸਾਫ਼ ਰੱਖਣ ਤਾਂ ਹੀ ਭਾਰਤ ਦਾ ਭਵਿੱਖ ਉਜਲਾ ਹੋ ਸਕਦਾ ਹੈ। ਅਜੇ ਛੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ, ਸਵੇਰ ਦਾ ਭੁੱਲਿਆ ਸ਼ਾਮੀਂ ਘਰ ਆ ਜਾਏ ਤਾਂ ਉਹ ਭੁੱਲਿਆ ਨਹੀਂ ਸਮਝਿਆ ਜਾਂਦਾ। ਹੁਣ ਲੋੜ ਇਸ ਗੱਲ ਦੀ ਹੈ ਕਿ ਭਾਰਤੀ ਨੇਤਾ ਤੇ ਹਕੁਮਤ ਦੇ ਰਾਖੇ ਇਸ ਬੰਨੇ ਉਚੇਚਾ ਧਿਆਨ ਦੇਣ ਅਤੇ ਦੇਸ਼ ਦੇ ਨਵੇਂ ਪੋਚ ਨੂੰ ਤਬਾਹ ਹੋਣੋਂ ਬਚਾਅ ਲੈਣ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਚੰਗੇ ਕੰਮਾਂ ਵੱਲ ਲਾਕੇ ਫ਼ੈਸ਼ਨਾਂ ਦੀ ਵਿਅਰਥਤਾ ਤੋਂ ਸੁਚੇਤ ਕਰਨਾ ਚਾਹੀਦਾ ਹੈ ਤੇ ਨੌਜੁਆਨ ਵਰਗ ਨੂੰ ਆਪ ਵੀ ਸਾਰਥਕ ਸੋਚ ਧਾਰਨ ਕਰਨੀ ਚਾਹੀਦੀ ਹੈ।

Related posts:

Punjabi Essay on "Cow", "ਗਾਂ" Punjabi Essay, Paragraph, Speech for Class 7, 8, 9, 10 and 12 Students...
ਪੰਜਾਬੀ ਨਿਬੰਧ
Punjabi Essay on "Great Culture of Punjab", "ਪੰਜਾਬ ਦਾ ਮਹਾਨ ਸਭਿਆਚਾਰ" Punjabi Essay, Paragraph, Speech...
Punjabi Essay
Punjabi Essay on “Ghar ate Rukh”, "ਘਰ ਅਤੇ ਰੁੱਖ" Punjabi Essay, Paragraph, Speech for Class 7, 8, 9, ...
Punjabi Essay
Punjabi Essay on “Rainy Season”, “ਬਰਸਾਤੀ ਮੌਸਮ” Punjabi Essay, Paragraph, Speech for Class 7, 8, 9, 1...
ਪੰਜਾਬੀ ਨਿਬੰਧ
Punjabi Essay on “Berozgari”, “ਬੇਰੁਜ਼ਗਾਰੀ” Punjabi Essay, Paragraph, Speech for Class 7, 8, 9, 10 an...
Punjabi Essay
Punjabi Essay on "Gautam Buddha", "ਗੌਤਮ ਬੁੱਧ" Punjabi Essay, Paragraph, Speech for Class 7, 8, 9, 10...
Punjabi Essay
Punjabi Essay on “Diwali”, “ਦੀਵਾਲੀ” Punjabi Essay, Paragraph, Speech for Class 7, 8, 9, 10 and 12 St...
ਪੰਜਾਬੀ ਨਿਬੰਧ
Punjabi Essay on "Picnic", "ਪਿਕਨਿਕ" Punjabi Essay, Paragraph, Speech for Class 7, 8, 9, 10 and 12 St...
Punjabi Essay
Punjabi Essay on "Today's Mass Media","ਅੱਜ ਦਾ ਮਾਸ ਮੀਡੀਆ" Punjabi Essay, Paragraph, Speech for Class ...
Punjabi Essay
Punjabi Essay on “Jindagi vich Safai di Mahatata”, “ਜ਼ਿੰਦਗੀ ਵਿਚ ਸਫਾਈ ਦੀ ਮਹੱਤਤਾ” Punjabi Essay, Parag...
ਪੰਜਾਬੀ ਨਿਬੰਧ
Punjabi Essay on "Save Tree", "ਰੁੱਖ ਨੂੰ ਬਚਾਓ" Punjabi Essay, Paragraph, Speech for Class 7, 8, 9, 10...
ਪੰਜਾਬੀ ਨਿਬੰਧ
Punjabi Essay on “Shaheed e Azam Bhagat Singh”, “ਸ਼ਹੀਦ-ਏ-ਆਜ਼ਮ ਭਗਤ ਸਿੰਘ” Punjabi Essay, Paragraph, Sp...
Punjabi Essay
Punjabi Essay on “Rail Gadi di Atamakatha “, “ਰੇਲ ਗੱਡੀ ਦੀ ਆਤਮਕਥਾ” Punjabi Essay, Paragraph, Speech f...
ਪੰਜਾਬੀ ਨਿਬੰਧ
Punjabi Essay on "Taj Mahal", "ਤਾਜ ਮਹਿਲ" Punjabi Essay, Paragraph, Speech for Class 7, 8, 9, 10 and ...
ਪੰਜਾਬੀ ਨਿਬੰਧ
Punjabi Essay on "Ineffective Child Labor Law", "ਬੇਅਸਰ ਬਾਲ ਮਜ਼ਦੂਰੀ ਕਾਨੂੰਨ" Punjabi Essay, Paragraph,...
ਪੰਜਾਬੀ ਨਿਬੰਧ
Punjabi Essay on “Pradushan", “ਪਰਦੂਸ਼ਣ” Punjabi Essay, Paragraph, Speech for Class 7, 8, 9, 10, and ...
ਪੰਜਾਬੀ ਨਿਬੰਧ
Punjabi Essay on "The Stigma of Dependency", "ਅਧੀਨਤਾ ਦਾ ਕਲੰਕ" Punjabi Essay, Paragraph, Speech for C...
Uncategorized
Punjabi Essay on “Coal”, “ਕੋਲਾ” Punjabi Essay, Paragraph, Speech for Class 7, 8, 9, 10 and 12 Studen...
Punjabi Essay
Punjabi Essay on “Kaumi Ekta”, “ਕੌਮੀ ਏਕਤਾ” Punjabi Essay, Paragraph, Speech for Class 7, 8, 9, 10, a...
ਪੰਜਾਬੀ ਨਿਬੰਧ
Punjabi Essay on “Independence Day 15 August ”, “ਸੁਤੰਤਰਤਾ ਦਿਵਸ” Punjabi Essay, Paragraph, Speech for...
ਪੰਜਾਬੀ ਨਿਬੰਧ

Leave a Comment

Your email address will not be published. Required fields are marked *

This site uses Akismet to reduce spam. Learn how your comment data is processed.

Scroll to Top