Punjabi Essay on “Vadadiya Sajadadiya Nibhan Sira de Naal ”, “ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ” Punjabi Essay, Paragraph, Speech for Class 7, 8, 9, 10, and 12

ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ

Vadadiya Sajadadiya Nibhan Sira de Naal 

ਜਾਣ ਪਛਾਣਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ ਪੰਜਾਬੀ ਦੀ ਇਕ ਪ੍ਰਸਿੱਧ ਅਖਾਣ ਹੈ। ਇਸ ਦਾ ਭਾਵ ਇਹ ਹੈ ਕਿ ਮਨੁੱਖ ਦੀਆਂ ਆਦਤਾਂ ਉਸ ਦੇ ਮਰਨ ਤਕ ਉਸ ਦੇ ਨਾਲ ਹੀ ਜਾਂਦੀਆਂ ਹਨ।ਇਸੇ ਭਾਵ ਨੂੰ ਦ੍ਰਿੜ੍ਹ ਕਰਦਿਆਂ ਹੋਇਆਂ ਹੀ ਪੰਜਾਬੀ ਦੇ ਅਨੁਭਵੀ ਕਰੀ ਵਾਰਸ ਸ਼ਾਹ ਨੇ ਲਿਖਿਆ ਹੈ-

ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ,

ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ

ਗੀਆਂ ਆਦਤਾਂ ਤੋਂ ਸੁਭਾਅ ਦਾ ਬਣਨਾਵਿਚਾਰਵਾਨਾਂ ਨੇ ਸਿੱਧ ਕੀਤਾ ਹੈ ਕਿ ਜਦੋਂ ਅਸੀਂ ਕੋਈ ਵੀ ਕਰਦੇ ਹਾਂ, ਤਾਂ ਉਸ ਦਾ ਸੰਸਕਾਰ ਸਾਡੇ ਮਨ ਉੱਤੇ ਰਹਿ ਜਾਂਦਾ ਹੈ। ਜਦੋਂ ਅਸੀਂ ਉਸ ਕੰਮ ਨੂੰ ਵਾਰਗਰ ਕਰਦੇ ਹਾਂ, ਤਾਂ ਇਹ ਪੱਕੇ ਹੋਏ ਸੰਸਕਾਰ ਮਿਲ ਕੇ ਸਾਡਾ ਸਭਾਅ ਬਣ ਜਾਂਦਾ ਹੈ। ਇਸੇ ਕਰਕੇ ਹੀ ਅਸੀਂ ਅਦੇ ਹਾਂ ਕਿ ਹਰ ਆਦਮੀ ਦਾ ਬੋਲਣ, ਤੁਰਨ-ਫਿਰਨ, ਦੇਖਣ ਤੇ ਕਾਰਜ ਕਰਨ ਦਾ ਸੁਭਾਅ ਪੱਕਿਆ ਹੋਇਆ ਹੁੰਦਾ ਹੈ। ਅਸੀਂ ਹਰ ਰੋਜ਼ ਸਕੂਲ ਜਾਂਦੇ ਹਾਂ, ਸਾਨੂੰ ਕਿਸੇ ਕੋਲੋਂ ਰਾਹ ਪੁੱਛਣਾ ਨਹੀਂ ਪੈਂਦਾ, ਸਗੋਂ ਅਸੀਂ ਸੱਤੇ-ਸਿੱਧ ਸਾਰੇ ਮੋੜ ਮੁੜਦੇ ਸਕੂਲ ਪਹੁੰਚ ਜਾਂਦੇ ਹਾਂ। ਕਈ ਵਾਰ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਫਲਾਨੇ ਮੋੜ ਨੂੰ ਕਦੋਂ ਕੱਟਿਆ ਹੈ ਜਾਂ ਫਲਾਨੇ ਚੌਕ ਨੂੰ ਕਦੋਂ ਪਾਰ ਕਰ ਗਏ ਹਾਂ।ਇਹ ਸਭ ਕੁੱਝ ਸਾਡੀ ਹਰ ਰੋਜ਼ ਦੀ ਪੱਕੀ ਹੋਈ ਆਦਤ ਕਰ ਕੇ ਹੀ ਹੁੰਦਾ ਹੈ। ਅਸੀਂ ਹਰ ਰੋਜ਼ ਇਹਨਾਂ ਪੱਕੀਆਂ ਹੋਈਆਂ ਆਦਤਾਂ ਅਨੁਸਾਰ ਕੰਮ ਕਰਦੇ ਹਾਂ। ਸਮਾਂ ਦੇਖਣ ਲਈ ਅਸੀਂ ਆਪਣੇ ਗੁੱਟ ਉੱਪਰ ਲੱਗੀ ਘੜੀ ਨੂੰ ਦਿਨ ਵਿਚ ਕਈ ਵਾਰ ਦੇਖਦੇ ਹਾਂ। ਪਰ ਜਦੋਂ ਉਹ ਘੜੀ ਘਰ ਭੁੱਲ ਜਾਈਏ, ਤਾਂ ਵੀ ਸਾਡਾ ਧਿਆਨ ਮੁੜ-ਮੁੜ ਗੁੱਟ ਵਲ ਜਾਂਦਾ ਹੈ । ਇਸ ਦਾ ਕਾਰਨ ਸਾਡੀ ਪੱਕੀ ਹੋਈ ਆਦਤ ਹੀ ਹੈ।

ਚੰਗੇ ਤੇ ਬੁਰੇ ਚਰਿੱਤਰ ਦਾ ਨਿਰਮਾਣ ਇਸ ਤੋਂ ਸਿੱਧ ਹੁੰਦਾ ਹੈ ਕਿ ਮਨੁੱਖ ਦਾ ਸਾਰਾ ਕਿਰਿਆ ਕਰਮ ਉਸ ਦੀਆਂ ਪੱਕੀਆਂ ਹੋਈਆਂ ਆਦਤਾਂ ਵਿਚ ਵੀ ਬੱਝਾ ਰਹਿੰਦਾ ਹੈ।ਜਿਸ ਬੰਦੇ ਨੇ ਕੁਰੱਖਤ ਬੋਲਣ ਦੀ ਆਦਤ ਪਕਾ ਲਈ, ਉਹ ਕੁਰੱਖਤ ਬੋਲਦਾ ਹੈ, ਜਿਸ ਨੇ ਮਿੱਠਾ ਬੋਲਣ ਦੀ ਆਦਤ ਪਕਾ ਲਈ, ਉਹ ਮਿੱਠਾ ਬੋਲਦਾ ਹੈ; ਜਿਸ ਨੇ ਚੋਰੀ ਕਰਨ ਜਾਂ ਝੂਠ ਬੋਲਣ ਦੀ ਆਦਤ ਪਕਾ ਲਈ, ਉਸ ਦਾ ਚੋਰੀ ਜਾਂ ਝੂਠ ਤੋਂ ਛੁਟਕਾਰਾ ਪਾਉਣਾ ਔਖਾ ਹੁੰਦਾ ਹੈ, ਪਰ ਸੱਚ ਬੋਲਣ ਵਾਲਾ ਝੂਠ ਬੋਲਣ ਤੋਂ ਝਿਜਕਦਾ ਹੈ। ਇਸੇ ਪ੍ਰਕਾਰ ਵਿਦਿਆਰਥੀ ਜੀਵਨ ਵਿਚ ਜੇਕਰ ਅਸੀਂ ਖੇਡਾਂ ਖੇਡਣ, ਸੁੱਤੇ ਰਹਿਣ, ਮਾਪਿਆਂ ਦਾ ਨਿਰਾਦਰ ਕਰਨ ਤੇ ਪੜ੍ਹਾਈ ਤੋਂ ਅਵੇਸਲੇ ਰਹਿਣ ਦੀਆਂ ਆਦਤਾਂ ਪਕਾ ਲਈਏ, ਤਾਂ ਇਹ ਸਾਡੇ ਸੁਭਾਅ ਦਾ ਹਿੱਸਾ ਬਣ ਜਾਂਦੀਆਂ ਹਨ।ਇਸੇ ਪ੍ਰਕਾਰ ਸ਼ਰਾਬੀ ਹੌਲੇ-ਹੌਲੇ ਸ਼ਰਾਬ ਪੀਣ ਦਾ ਆਦੀ, ਅਫ਼ੀਮੀ ਅਫ਼ੀਮ ਖਾਣ ਦਾ ਆਦੀ ਤੇ ਤੰਬਾਕੂ ਪੀਣ ਵਾਲਾ ਤੰਬਾਕੂ ਦਾ ਆਦੀ ਬਣ ਜਾਂਦਾ ਹੈ।

ਬੱਚਿਆਂ ਵਿਚ ਆਦਤਾਂ ਦਾ ਪੱਕਣਾ ਉਪਰੋਕਤ ਵਿਚਾਰ ਤੋਂ ਸਿੱਧ ਹੁੰਦਾ ਹੈ ਕਿ ਮਨੁੱਖ ਭੈੜੀਆਂ ਆਦਤਾਂ ਆਪ ਪਾਉਂਦਾ ਹੈ ਜਾਂ ਅਸੀਂ ਆਪਣੇ ਬੱਚਿਆਂ ਨੂੰ ਆਪ ਵਿਗਾੜਦੇ ਹਾਂ। ਸਾਨੂੰ ਬੱਚਿਆਂ ਵਿਚ ਭੈੜੀਆਂ ਆਦਤਾਂ ਨਹੀਂ ਪੈਣ ਦੇਣੀਆਂ ਚਾਹੀਦੀਆਂ।ਉਹਨਾਂ ਵਿਚ ਹਰ ਰੋਜ਼ ਸਵੇਰੇ ਉੱਠਣ, ਇਸ਼ਨਾਨ ਤੇ ਪਾਠ ਕਰਨ, ਸਾਫ਼ ਕੱਪੜੇ ਪਾਉਣ, ਵਕਤ ਸਿਰ ਸਕੂਲ ਜਾਣ, ਵੱਡਿਆਂ ਤੇ ਅਧਿਆਪਕਾਂ ਦਾ ਆਦਰ ਕਰਨ, ਮਾੜੀ ਸੰਗਤ ਤੋਂ ਬਚਣ, ਚੰਗੀਆਂ ਪੁਸਤਕਾਂ ਪੜ੍ਹਨ, ਸਕੂਲ ਦੀ ਪੜ੍ਹਾਈ ਨੂੰ ਨਾਲੋ-ਨਾਲ ਕਰਦੇ ਰਹਿਣ ਦੀਆਂ ਆਦਤਾਂ ਪਾਉਣ ਵਲ ਲਗਾਤਾਰ ਧਿਆਨ ਦੇਣਾ ਚਾਹੀਦਾ ਹੈ। ਜੇਕਰ ਅਸੀਂ ਬੱਚਿਆਂ ਦੀਆਂ ਬੁਰੀਆਂ ਆਦਤਾਂ ਦੂਰ ਕਰਨ ਵਲ ਅਣਗਹਿਲੀ ਵਰਤਾਂਗੇ, ਤਾਂ ਉਹ ਵਿਗੜ ਜਾਣਗੇ ਅਤੇ ਜਦੋਂ ਉਹਨਾਂ ਦੀਆਂ ਇਹ ਖ਼ਰਾਬੀਆਂਉਹਨਾਂ ਦੇ ਸੁਭਾ ਦਾ ਅੰਗ ਬਣ ਜਾਣਗੀਆਂ, ਤਾਂ ‘ਤਾਲੋਂ ਖੁੱਥੀ ਡੂੰਮਣੀ, ਗਾਵੇ ਤਾਲ ਬੇਤਾਲ’ ਵਾਲੀ ਗੱਲ ਹੋਵੇਗੀ ਤੇ ਸਾਡੇ ਪੱਲੇ ਸਿਵਾਏ ਪ੍ਰੇਸ਼ਾਨੀ ਦੇ ਹੋਰ ਕੁਝ ਨਹੀਂ ਪਵੇਗਾ।

ਸੁਭਾਅ ਦੀ ਤਸਵੀਰਆਦਤਾਂ ਮਨੁੱਖ ਦੇ ਸੁਭਾਅ ਦੀ ਤਸਵੀਰ ਹੁੰਦੀਆਂ ਹਨ।ਕਿਸੇ ਮਨੁੱਖ ਦੀਆਂ ਆਦਤਾਂ ਤੋਂ ਤੁਸੀਂ ਉਸ ਦੇ ਸੁਭਾਅ ਬਾਰੇ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹੋ । ਚੰਗੀਆਂ ਆਦਤਾਂ ਵਾਲੇ ਮਨੁੱਖ ਤੋਂ ਹਮੇਸ਼ਾਂ ਚੰਗਿਆਈ ਦੀ ਆਸ ਕੀਤੀ ਜਾਂਦੀ ਹੈ ਤੇ ਬੁਰੀਆਂ ਆਦਤਾਂ ਵਾਲੇ ਮਨੁੱਖ ਤੋਂ ਹਰ ਕੋਈ ਦੂਰ ਰਹਿਣਾ ਪਸੰਦ ਕਰਦਾ ਹੈ।

ਸਾਰ ਅੰਸ਼ ਸਾਨੂੰ ਆਪਣੀਆਂ ਤੇ ਆਪਣੇ ਬੱਚਿਆਂ ਦੀਆਂ ਬੁਰੀਆਂ ਆਦਤਾਂ ਸੰਬੰਧੀ ਪਰੀ ਤt ਖ਼ਬਰਦਾਰ ਰਹਿ ਕੇ ਇਹਨਾਂ ਨੂੰ ਦੂਰ ਕਰਨਾ ਚਾਹੀਦਾ ਹੈ।ਇਕ ਵਾਰੀ ਜੇਕਰ ਬੁਰੀਆਂ ਆਦਤਾਂ ਪੱਕ ਜਾ ਤਾਂ ਇਹਨਾਂ ਨੂੰ ਹਟਾਉਣਾ ਬੜਾ ਔਖਾ ਹੁੰਦਾ ਹੈ । ਹੌਲੇ-ਹੋਲੇ ਇਹ ਇੰਨੀਆਂ ਬਲਵਾਨ ਹੋ ਜਾਂਦੀਆਂ ਹਨ ਕਿ ਇਹਨਾਂ ਸਾਹਮਣੇ ਮਨੁੱਖ ਦੀ ਬੁੱਧੀ, ਵਿਚਾਰ ਜਾਂ ਸਿਆਣਪ ਦੀ ਕੋਈ ਪੇਸ਼ ਨਹੀਂ ਜਾਂਦੀ।ਇਹ ਮਨੁੱਖ ਨੂੰ ਪੂਰੀ ਤਰ੍ਹਾਂ ਆਪਣਾ ਗੁਲਾਮ ਬਣਾ ਕੇ ਉਸ ਨੂੰ ਮਦਾਰੀਵਾਂਗ ਨਚਾਉਂਦੀਆਂ ਹਨ ਤੇ ਬਦੋ ਬਦੀ ਆਪਣੀ ਚੰਗੁਲ ਵਿਚ ਫਸਾ ਕੇ ਉਸ ਨੂੰ ਬੁਰਾਈ ਵਲ ਲਿਜਾਂਦੀਆਂ ਹਨ ।ਮਨੁੱਖ ਇਹਨਾਂ ਸਾਹਮਣੇ ਪੂਰੀ ਤਰ੍ਹਾਂ ਬੇਵੱਸ ਹੁੰਦਾ ਹੈ। ਸਿਆਣਿਆਂ ਨੇ ਠੀਕ ਹੀ ਕਿਹਾ ਹੈ, “ਜ਼ਹਿਮਤ ਜਾਂਦੀ ਦਾਰੂਆਂ, ਆਦਤ ਸਿਰ ਦੇ ਨਾਲ। ਅਰਥਾਤ ਸਰੀਰਕ ਰੋਗ ਤਾਂ ਢੁੱਕਵੀਂ ਦਵਾਈ ਕਰਨ ਨਾਲ ਠੀਕ ਹੋ ਜਾਂਦਾ ਹੈ, ਪਰ ਪੱਕੀ ਹੋਈ ਆਦਤ . ਮਨੁੱਖ ਦੇ ਜਿਉਂਦੇ ਜੀ ਉਸ ਦਾ ਪਿੱਛਾ ਨਹੀਂ ਛੱਡਦੀ। ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਨੂੰ ਬੁਰੀਆਂ ਆਦਤਾਂ ਸਾਹਮਣੇ ਬੇਵੱਸ ਅਨੁਭਵ ਕਰਨਾ ਚਾਹੀਦਾ ਹੈ।ਅਸੀਂ ਦਿਤਾ ਤੇ ਪੱਕੇ ਇਰਾਦੇ ਨਾਲ ਇਹਨਾਂ ਨੂੰ ਦੂਰ ਕਰ ਸਕਦੇ ਹਾਂ।ਇਸ ਕਰਕੇ ਸਾਨੂੰ ਆਪਣੀਆਂ ਤੇ ਖ਼ਾਸ ਕਰਕੇ ਬੱਚਿਆਂ ਦੀਆਂ ਆਦਤਾਂ ਵਲ ਪੂਰਾ-ਪੂਰਾ ਧਿਆਨ ਦੇਣਾ ਚਾਹੀਦਾ ਹੈ, ਤਾਂ ਹੀ ਅਸੀਂ ਆਪਣੇ ਪਰਿਵਾਰ ਦੇ ਭਵਿੱਖ, ਸਮਾਜ, ਕੌਮ ਤੇ ਦੇਸ਼ ਦੇ ਉਸਰੱਈਏ ਬੱਚਿਆਂ ਦੀ ਪੂਰਨ ਸ਼ਖ਼ਸ਼ੀਅਤ ਦੀ ਉਸਾਰੀ ਕਰ ਸਕਾਂਗੇ।

Related posts:

Punjabi Essay on “Dog”, “ਕੁੱਤਾ” Punjabi Essay, Paragraph, Speech for Class 7, 8, 9, 10 and 12 Studen...
ਪੰਜਾਬੀ ਨਿਬੰਧ
Punjabi Essay on “Elephant”, “ਹਾਥੀ” Punjabi Essay, Paragraph, Speech for Class 7, 8, 9, 10 and 12 St...
ਪੰਜਾਬੀ ਨਿਬੰਧ
Punjabi Essay on “World Yoga Day”, “ਵਿਸ਼ਵ ਯੋਗਾ ਦਿਵਸ” Punjabi Essay, Paragraph, Speech for Class 7, 8...
ਪੰਜਾਬੀ ਨਿਬੰਧ
Punjabi Essay on "Ineffective Child Labor Law", "ਬੇਅਸਰ ਬਾਲ ਮਜ਼ਦੂਰੀ ਕਾਨੂੰਨ" Punjabi Essay, Paragraph,...
ਪੰਜਾਬੀ ਨਿਬੰਧ
Punjabi Essay on "World of Sports", "ਖੇਡਾਂ ਦਾ ਵਿਸ਼ਵ" Punjabi Essay, Paragraph, Speech for Class 7, 8...
ਪੰਜਾਬੀ ਨਿਬੰਧ
Punjabi Essay on "Winters ", "ਸਰਦੀਆਂ" Punjabi Essay, Paragraph, Speech for Class 7, 8, 9, 10 and 12 ...
ਪੰਜਾਬੀ ਨਿਬੰਧ
Punjabi Essay on "Mahatma Gandhi", "ਮਹਾਤਮਾ ਗਾਂਧੀ" Punjabi Essay, Paragraph, Speech for Class 7, 8, 9...
Punjabi Essay
Punjabi Essay on "Vigyan de Labh te Haniya”, “ਵਿਗਿਆਨ ਦੇ ਫਾਇਦੇ ਅਤੇ ਨੁਕਸਾਨ” Punjabi Essay, Paragraph, ...
ਪੰਜਾਬੀ ਨਿਬੰਧ
Punjabi Essay on "Internet", "ਇੰਟਰਨੈੱਟ" Punjabi Essay, Paragraph, Speech for Class 7, 8, 9, 10 and 1...
ਪੰਜਾਬੀ ਨਿਬੰਧ
Punjabi Essay on "Today's Mass Media","ਅੱਜ ਦਾ ਮਾਸ ਮੀਡੀਆ" Punjabi Essay, Paragraph, Speech for Class ...
Punjabi Essay
Punjabi Essay on "Festival of Lohri","ਲੋਹੜੀ ਦਾ ਤਿਉਹਾਰ" Punjabi Essay, Paragraph, Speech for Class 7,...
Punjabi Essay
Punjabi Essay on "Morning Walk", "ਸਵੇਰ ਦੀ ਸੈਰ" Punjabi Essay, Paragraph, Speech for Class 7, 8, 9, 1...
ਪੰਜਾਬੀ ਨਿਬੰਧ
Punjabi Essay on “Mahatma Gandhi”, “ਮਹਾਤਮਾ ਗਾਂਧੀ” Punjabi Essay, Paragraph, Speech for Class 7, 8, 9...
ਪੰਜਾਬੀ ਨਿਬੰਧ
Punjabi Essay on "My Ambition in Life", "ਮੇਰੇ ਜੀਵਨ ਦਾ ਉਦੇਸ਼" Punjabi Essay, Paragraph, Speech for Cl...
Punjabi Essay
Punjabi Essay on “Basant Rut”, “ਬਸੰਤ ਰੁੱਤ” Punjabi Essay, Paragraph, Speech for Class 7, 8, 9, 10, a...
Punjabi Essay
Punjabi Essay on "My India", "ਮੇਰਾ ਭਾਰਤ" Punjabi Essay, Paragraph, Speech for Class 7, 8, 9, 10 and ...
ਪੰਜਾਬੀ ਨਿਬੰਧ
Punjabi Essay on "Book Fair", "ਕਿਤਾਬ ਮੇਲਾ" Punjabi Essay, Paragraph, Speech for Class 7, 8, 9, 10 an...
ਪੰਜਾਬੀ ਨਿਬੰਧ
Punjabi Essay on "My Family", "ਮੇਰਾ ਪਰਿਵਾਰ" Punjabi Essay, Paragraph, Speech for Class 7, 8, 9, 10 a...
ਪੰਜਾਬੀ ਨਿਬੰਧ
Punjabi Essay on “Women Education”, “ਇਸਤਰੀ ਵਿਦਿਆ” Punjabi Essay, Paragraph, Speech for Class 7, 8, 9...
Punjabi Essay
Punjabi Essay on “Garmiya diya Chuttiya”, “ਗਰਮੀਆਂ ਦੀਆਂ ਛੁੱਟੀਆਂ” Punjabi Essay, Paragraph, Speech for...
Punjabi Essay

Add a Comment

Your email address will not be published. Required fields are marked *

This site uses Akismet to reduce spam. Learn how your comment data is processed.