Punjabi Essay on “Rashtra Nirman vich Aurat da Yogdan”, “ਰਾਸ਼ਟਰ ਨਿਰਮਾਣ ਵਿੱਚ ਔਰਤ ਦਾ ਯੋਗਦਾਨ” Punjabi Essay, Paragraph, Speech

ਰਾਸ਼ਟਰ ਨਿਰਮਾਣ ਵਿੱਚ ਔਰਤ ਦਾ ਯੋਗਦਾਨ

Rashtra Nirman vich Aurat da Yogdan

ਭੂਮਿਕਾਰਾਸ਼ਟਰ ਦੇ ਨਿਰਮਾਣ ਵਿੱਚ ਸਿਰਫ਼ ਪੁਰਖਾਂ ਦੀ ਭੂਮਿਕਾ ਮਹੱਤਵਪੂਰਨ ਨਹੀਂ ਹੁੰਦੀ ਬਲਕਿ ਔਰਤਾਂ ਵੀ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਰਾਸ਼ਟਰ ਦੇ ਨਿਰਮਾਣ ਵਿੱਚ ਸਹਾਇਕ ਹੁੰਦੀਆਂ ਹਨ।ਤੱਖ ਰੂਪ ਵਿੱਚ ਵੀ ਸੰਸਾਰ ਵਿੱਚ ਇਸ ਤਰ੍ਹਾਂ ਦੀਆਂ ਔਰਤਾਂ ਹੋਈਆਂ ਹਨ। ਜਿਨ੍ਹਾਂ ਨੇ ਪੁਰਖਾਂ ਦੀ ਤਰ੍ਹਾਂ ਅਨੇਕ ਕੰਮ ਕੀਤੇ ਹਨ ।ਅੱਜ ਵੀ ਔਰਤਾਂ ਜੀਵਨ ਦੇ ਹਰ ਖੇਤਰ ਵਿੱਚ ਰਾਸ਼ਟਰ ਨਿਰਮਾਣ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ।

ਔਰਤ ਦਾ ਮਹੱਤਵਇੱਥੋਂ ਦੇ ਪੁਰਾਣੇ ਗ੍ਰੰਥਾਂ ਵਿੱਚ ਔਰਤਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਹੈ। ਔਰਤ ਦਾ ਰੂਪ ਵਿਆਪਕ ਹੈ।ਉਹ ਇੱਕ ਪਾਸੇ ਅਬਲਾ ਕਹਿਲਾਉਂਦੀ ਹੈ ਜੋ ਉਸ ਦਾ ਸ਼ਾਂਤੀ ਦਾ ਸਰੂਪ ਹੈ।ਦੂਸਰੇ ਪਾਸੇ ਔਰਤ ਸ਼ਕਤੀ ਕਹਿਲਾਉਂਦੀ ਹੈ ਇਹ ਉਸ ਦਾ ਚੰਡੀ ਦਾ ਰੂਪ ਹੈ। ਉਸ ਰੂਪ ਵਿੱਚ ਪੁਰਖ ਵੀ ਉਸ ਦੀ ਸ਼ਕਤੀ ਦੀ ਕਾਮਨਾ ਕਰਦਾ ਹੈ ਕਿਉਂਕਿ ਉਹ ਸ਼ਕਤੀ ਦੀ ਪੂਜਾ ਕਰਦਾ ਹੈ। ਇਹ ਗੱਲ ਸਿਰਫ਼ ਕਹਿਣ ਵਾਲੀ ਹੀ ਨਹੀਂ ਬਲਕਿ ਵਿਵਹਾਰਕ ਹੈ। ਔਰਤ ਦੀ ਸ਼ਕਤੀ ਦੇ ਸਾਹਮਣੇ ਵੱਡੇ-ਵੱਡੇ ਵੀਰ ਵੀ ਟਿਕ ਨਹੀਂ ਸਕਦੇ। ਘਰ ਦੇ ਨਿਰਮਾਣ ਲਈ ਜਾਂ ਕਿਸੇ ਰਾਸ਼ਟਰ ਦੇ ਨਿਰਮਾਣ ਲਈ ਔਰਤ ਪੁਰਖ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚਲਦੀ ਹੈ।ਜੇਕਰ ਇਹ ਕਿਹਾ ਜਾਏ ਕਿ ਔਰਤ ਦੇ ਬਿਨਾਂ ਕਿਸੇ ਰਾਸ਼ਟਰ ਦਾ ਨਿਰਮਾਣ ਨਹੀਂ ਹੋ ਸਕਦਾ ਤਾਂ ਇਹ ਗ਼ਲਤ ਨਹੀਂ ਹੈ। ਸਾਡੇ ਦੇਸ਼ ਵਿੱਚ ਔਰਤ ਨੂੰ ਅਰਧਾਂਗਨੀ ਕਿਹਾ ਗਿਆ ਹੈ।ਔਰਤ ਦੇ ਬਿਨਾਂ ਪੁਰਖ ਅਧੂਰ ਹੈ। ਇਸੇ ਤਰ੍ਹਾਂ ਔਰਤ ਦੇ ਬਿਨਾਂ ਨਿਰਮਾਣ ਦੇ ਕੰਮ ਵੀ ਅਧੂਰੇ ਹਨ।

ਔਰਤ ਦੇ ਵੱਖਵੱਖ ਰੂਪਸਮਾਜ ਵਿੱਚ ਔਰਤ ਦੇ ਵੱਖ-ਵੱਖ ਰੂਪ ਹਨ-ਉਹ ਮਾਂ, ਭੈਣ, ਵਹੁਟੀ ਅਤੇ ਧੀ ਹੈ। ਇਨ੍ਹਾਂ ਵੱਖ-ਵੱਖ ਰੂਪਾਂ ਵਿੱਚ ਉਹ ਪੁਰਖਾਂ ਦੀ ਸਹਾਇਕ ਬਣ ਕੇ ਖੜੀ ਰਹਿੰਦੀ ਹੈ। ਇਨ੍ਹਾਂ ਵੱਖ-ਵੱਖ ਰੂਪਾਂ ਵਿੱਚ ਉਹ ਪ੍ਰਤੱਖ ਰੂਪ ਵਿੱਚ ਨਹੀਂ ਤਾਂ ਉਹ ਅਯੁੱਖ ਰੂਪ ਨਾਲ ਰਾਸ਼ਟਰ ਨਿਰਮਾਣ ਵਿੱਚ ਬਹਾਇਕ ਹੁੰਦੀ ਹੈ। ਜੇਕਰ ਕੋਈ ਪੁਰਖ ਆਪਣੇ ਰਾਸ਼ਟਰ ਨਿਰਮਾਣ ਅਤੇ ਸਮਾਜ ਸੁਧਾਰ ਦੇ ਕੰਮ ਵਿੱਚ ਜਾਂਦਾ ਹੈ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਔਰਤਾਂ ਨੇ ਉਨ੍ਹਾਂ ਦੇ ਘਰ ਦਾ ਕੰਮ ਸੰਭਾਲ ਕੇ ਉਨ੍ਹਾਂ ਨੂੰ ਸਮਾਜ ਦੇ ਕਿਸੇ ਕੰਮ ਵਿੱਚ ਜਾਣ ਦੀ ਆਗਿਆ ਦਿੱਤੀ ਹੋਵੇ। ਬਿਨਾ ਔਰਤ ਦੇ ਸਹਿਯੋਗ ਤੋਂ ਉਹ ਘਰ ਵਿੱਚੋਂ ਕਦਮ ਵੀ ਨਹੀਂ ਪੁੱਟ ਸਕਦਾਕਈ ਮਾਵਾਂ ਨੇ ਦੇਸ਼ ਅਤੇ ਸਮਾਜ ਦੇ ਹਿਤ ਲਈ ਆਪਣੀ ਮਮਤਾ ਦਾ ਤਿਆਗ ਕਰ ਆਪਣੇ ਪੁੱਤਰਾਂ ਦਾ ਬਲੀਦਾਨ ਕੀਤਾ। ਵਹੁਟੀਆਂ, ਪਤਨੀਆਂ ਆਪਣੇ ਪਤੀਆਂ ਨੂੰ ਨਿਰਮਾਣ ਦੇ ਕੰਮ ਵਿੱਚ ਅੱਗੇ ਲਿਆਉਂਦੀਆਂ ਹਨ।

ਭਾਰਤ ਦੀ ਸੁਤੰਤਰਤਾ ਵਿੱਚ ਔਰਤਾਂ ਦਾ ਯੋਗਦਾਨਮਹਾਰਾਣੀ ਲਕਸ਼ਮੀ ਬਾਈ ਨੂੰ ਕਿਹੜਾ ਨਹੀਂ ਜਾਣਦਾ, ਜਿਸਨੇ ਆਤਮ-ਬਲੀਦਾਨ ਦੁਆਰਾ ਸੁਤੰਤਰਤਾ ਸੰਗਾਮ ਦੀ ਨੀਂਹ ਰੱਖੀ ਸੀ।ਇਸ ਤੋਂ ਇਲਾਵਾ ਸਰੋਜਨੀ ਨਾਇਡੂ, ਸੁਚੇਤਾ ਕ੍ਰਿਪਲਾਨੀ, ਇੰਦਰਾ ਗਾਂਧੀ ਆਦਿ ਔਰਤਾਂ ਨੇ ਮੁੱਖ ਰੂਪ ਨਾਲ ਸੁਤੰਤਰਤਾ ਅੰਦੋਲਨ ਵਿੱਚ ਭਾਗ ਲਿਆ। ਗਾਂਧੀ ਜੀ ਦੀ ਧਰਮ ਪਤਨੀ ਕਸਤੂਰਬਾ ਗਾਂਧੀ ਨੇ ਹਮੇਸ਼ਾ ਗਾਂਧੀ ਜੀ ਦਾ ਸਾਥ ਦੇ ਕੇ ਉਨ੍ਹਾਂ ਨੂੰ ਸੁਤੰਤਰਤਾ ਅੰਦੋਲਨ ਅੱਗੇ ਵਧਾਉਣ ਵਿੱਚ ਸਹਿਯੋਗ ਦਿੱਤਾ। ਇਸ ਤਰ੍ਹਾਂ ਕਮਲਾ ਨਹਿਰੂ, ਲਲਿਤਾ ਸ਼ਾਸਤਰੀ ਆਦਿ ਔਰਤਾਂ ਨੇ ਆਪਣੇ ਪਤੀਆਂ ਨੂੰ ਦੇਸ਼ ਦੀ ਸੁਤੰਤਰਤਾ ਵਿੱਚ ਭਾਗ ਲੈਣ ਲਈ ਸਹਿਯੋਗ ਦਿੱਤਾ।ਜਿੰਨੇ ਵੀ ਸੁਤੰਤਰਤਾ ਸੈਨਾਨੀ ਸਨ, ਜਿੰਨੇ ਵੀ ਲੋਕ ਦੇਸ਼ ਦੀ ਸੁਤੰਤਰਤਾ ਲਈ ਸ਼ਹੀਦ ਹੋਏ, ਉਨ੍ਹਾਂ ਦੀਆਂ ਮਾਵਾਂ ਅਤੇ ਪਤਨੀਆਂ ਨੇ ਉਨ੍ਹਾਂ ਦੇ ਕੰਮਾਂ ਵਿੱਚ ਸਹਿਯੋਗ ਦਿੱਤਾ ਅਤੇ ਉਨ੍ਹਾਂ ਦੇ ਤਿਆਗ ਅਤੇ ਬਲੀਦਾਨ ਵਿੱਚ ਸਹਾਇਕ ਰਹੀਆਂ।ਅਜ਼ਾਦ ਹਿੰਦ ਫੌਜ ਵਿੱਚ ਕਈ ਔਰਤਾਂ ਨੇ ਪ੍ਰਤੱਖ ਰੂਪ ਵਿੱਚ ਭਾਗ ਲਿਆ।

ਵਰਤਮਾਨ ਸਮੇਂ ਵਿੱਚ ਭਾਰਤੀ ਔਰਤਾਂ ਦਾ ਯੋਗਦਾਨਵਰਤਮਾਨ ਸਮੇਂ ਵਿੱਚ ਹਰ ਖੇਤਰ ਵਿੱਚ ਔਰਤ ਰਾਸ਼ਟਰ ਨਿਰਮਾਣ ਵਿੱਚ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰਨ ਵਿੱਚ ਲੱਗੀ ਹੋਈ ਹੈ।ਵਿਗਿਆਨ ਦੇ ਖੇਤਰ ਵਿੱਚ, ਰਾਜਨੀਤੀ ਵਿੱਚ, ਚਿਕਿਤਸਾ ਵਿੱਚ, ਪ੍ਰਸ਼ਾਸਨ ਵਿੱਚ, ਖੇਡ-ਕੁੱਦ ਵਿੱਚ, ਸਿੱਖਿਆ ਵਿੱਚ, ਰੱਖਿਆ ਸੰਬੰਧੀ ਕੰਮਾਂ ਵਿੱਚ ਔਰਤਾਂ ਦਾ ਬਹੁਤ ਯੋਗਦਾਨ ਚੱਲ ਰਿਹਾ ਹੈ।ਉਨ੍ਹਾਂ ਤੋਂ ਵੀ ਵੱਧ ਉਨ੍ਹਾਂ ਔਰਤਾਂ ਦਾ ਯੋਗਦਾਨ ਹੈ ਜਿਹੜੀਆਂ ਆਪਣੇ ਪੁਰਖਾਂ ਨੂੰ ਦੇਸ਼ ਨਿਰਮਾਣ ਦੇ ਕੰਮਾਂ ਵਿੱਚ ਲਗਾਕੇ ਉਨ੍ਹਾਂ ਦੇ ਘਰ ਦੀ ਸੇਵਾ ਕਰ ਰਹੀਆਂ ਹਨ।ਕਿਉਂਕਿ ਔਰਤਾਂ ਦਾ ਸਹਿਯੋਗ ਨਾ ਮਿਲਣ ਉੱਤੇ ਪੁਰਖ ਕੋਈ ਵੀ ਕੰਮ ਨਹੀਂ ਕਰ ਸਕਦਾ।

ਸਿੱਟਾਔਰਤ ਮਾਂ ਹੈ, ਔਰਤ ਦੀ ਸ਼ਾਨ ਮਾਣ ਕਰਨ ਵਾਲੀ ਹੈ।ਜਿਸ ਦੇਸ਼ ਦੀਆਂ ਔਰਤਾਂ ਅੱਗੇ ਨਹੀਂ ਆਉਂਦੀਆਂ, ਉਸ ਦੀ ਤਰੱਕੀ ਅਧੂਰੀ ਹੈ।ਉਹ ਦੇਸ਼ ਪੂਰੇ ਰੂਪ ਨਾਲ ਵਿਕਸਿਤ ਨਹੀਂ ਹੋ ਸਕਦਾ। ਇਸ ਲਈ ਜੀਵਨ ਦੇ ਹਰ ਖੇਤਰ ਵਿੱਚ ਔਰਤ ਨੂੰ ਅੱਗੇ ਆਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।

Leave a Reply

This site uses Akismet to reduce spam. Learn how your comment data is processed.