Punjabi Essay on “Nasha Nash Karda Hai”, “ਨੱਸ਼ਾ ਨਾਸ਼ ਕਰਦਾ ਹੈ” Punjabi Essay, Paragraph, Speech for Class 7, 8, 9, 10, and 12 Students in Punjabi Language.

ਨੱਸ਼ਾ ਨਾਸ਼ ਕਰਦਾ ਹੈ

Nasha Nash Karda Hai

ਨਿਰਸੰਦੇਹ ਨਸ਼ਾ ਨਾਸ਼ ਕਰਦਾ ਹੈ, ਰਹਿਣ ਹੀ ਕੁੱਝ ਨਹੀਂ ਦੇਂਦਾ, ਕੱਖੋਂ ਹੌਲਾ ਕਰ ਦਿੰਦਾ ਹੈ-ਨਾ ਘਰ ਆਦਰ-ਸਤਿਕਾਰ ਹੁੰਦਾ ਹੈ ਅਤੇ ਨਾ ਹੀ ਬਾਹਰ ਮਾਣ, ਪਦ ਤੇ ਪ੍ਰਤਿਸ਼ਠਾ ਕੰਗਾਲੀ ਤੇ ਆਰਬਕ ਮੰਦਹਾਲੀ ਬਦੋ-ਬਦੀਮਾਡੇ ਕੰਮਾਂ ਦਾ ਆਦੀ ਬਣਾ ਦੇਂਦੀ ਹੈ । ਲੋਕੀਂ ਨਸ਼ੱਈ ਤੋ ਮਲੀ ਨਾਹਿ ਕੋ ਨੱਠੇ ਕਰਦੇ ਹਨ। ਉਸ ਨੂੰ ਕੰਮ ਕਰਨ ਲਈ ਕੋਈ ਨੌਕਰੀ ਨਹੀਂ ਮਿਲਦੀ।ਜੇ ਮਿਲ ਵੀ ਜਾਏ ਤਾਂ ਵੀ ਨਿਕੰਮਾਐਲਾਨੇ ਜਾਣ ਤੇ ਜੁਆਬ ਮਿਲ ਜਾਂਦਾ ਹੈ। ਘਰ ਦੀਆਂ ਜ਼ਿੰਮੇਵਾਰੀਆਂ ਨਾ ਨਿਭਾਉਣ ਕਾਰਨ ਉਸ ਦਾ ਪ੍ਰਵਾਰਕ ਜੀਵਨ ਤਬਾਹ ਹੋ ਜਾਂਦਾ ਹੈ, ਬਾਹਰ ਬਦਨਾਮੀ ਕਰਕੇ ਕੋਈ ਨੇੜੇ ਨਹੀਂ ਢੁਕਦਾ-ਅਖੇ ਅਮਲੀ ਕਿਧਰੇ ਪੈਸੇ ਹੀ ਨਾ ਮੰਗ ਬੈਠੇ ਜਾਂ ਕਿਸੇ ਹੋਰ ਨੂੰ ਆਪਣੇ ਚਸਕੇ ਵਿੱਚ ਹੀ ਨਾ ਫ਼ਸਾ ਲਏ ।

ਰਾਜਨੀਤਕ ਨੇਤਾ ਉਸ ਨੂੰ ਚੰਗਾ ਬੁੱਧੂ ਬਣਾਉਂਦੇ ਹਨ। ਉਸ ਨੂੰ ਨਸ਼ੇ ਵਿੱਚ ਬਦਮਸਤ ਕਰਕੇ ਆਪਣੇ ਵਿਰੋਧੀਆਂ ਨੂੰ ਮਰੇ ਬਜ਼ਾਰ ਗਾਲਾਂ ਕਢਵਾ ਦੇਂਦੇ ਹਨ, ਸੱਟਾਂ ਲਵਾਦੇਂਦੇ ਹਨ, ਕਈ ਵਾਰੀ ਜਾਨੋਂ ਵੀ ਖ਼ਤਮ ਕਰਵਾ ਦੇਂਦੇ ਹਨ।ਮੂਰਖ ਨੱਸ਼ਈ ਖ਼ਾਹ-ਮਖ਼ਾਹ ਉਨ੍ਹਾਂ ਦਾ ਦੌਰ ਆਪ ਸਹੇੜ ਲੈਂਦਾ ਹੈ।

ਜਿੱਥੇ ਕਿਤੇ ਕੋਈ ਚੋਰੀ-ਡਾਕਾ, ਕਤਲ ਜਾਂ ਕੋਈ ਹੋਰ ਮੰਦਭਾਗੀ ਘਟਨਾ ਘਟੇ, ਪੁਲਿਸ ਸਭ ਨਸ਼ਈਆਂ ਨੂੰ ਘੇਰ ਕੇ ਥਾਣੇ ਕੁਟਾਪਾ ਫੋਰਦੀ ਹੈ ਤੇ ਨਾ ਕੀਤੇ ਹੋਏ ਜੁਰਮ ਵੀ ਮੰਨਵਾ ਲੈਂਦੀ ਹੈ (ਕਈ ਤਾਂ ਥਾਣਿਆਂ-ਜੇਲਾਂ ਵਿੱਚ ਹੀ ਗਲ-ਸੜ ਜਾਂਦੇ ਹਨ।

ਅਮਲੀਓ ਹੋਸ਼ ਕਰੋ! ਸ਼ਰਾਬ/ਅਫ਼ੀਮ/ਭੰਗ ਨਾਲ ਮਿਹਦਾ ਜੁਆਬ ਦੇ ਦੇਂਦਾ ਹੈ ; ਸਿਗਰਟ/ ਹੈਰੋਇਨ/ਚਰਸ/ਗਾਂਜਾ/ਮੈਰੀਵ ਨਾਲ ਫੇਫੜੇ ਤਬਾਹ ਹੋ ਜਾਂਦੇ ਹਨ ਅਤੇ ਗੁਰਦੇ ਕੰਮ ਕਰਨੋਂ ਹਟ ਜਾਂਦੇ ਹਨ; ਮਾਰਫ਼ਿਨ/ਪੈਥਾਡਿਨ/ਹੈਰੋਇਨ ਦੁਆਰਾ ਵਿਭਿੰਨ ਚਮੜੀ ਰੋਗ ਚੰਬੜ ਜਾਂਦੇ ਹਨ; ਜਿਗਰ ਰੋਗੀ ਹੋ ਜਾਂਦਾ ਹੈ ; ਨਾੜੀਆਂ ਸੁੰਗੜ ਜਾਂਦੀਆਂ ਹਨ, ਦਿਲ ਦੀ ਗਤੀ ਬੇਹਿਸਾਬੀ ਵੱਧ- ਘੱਟ ਜਾਂਦੀ ਹੈ , ਨੱਕ ਰਾਹੀਂ ਲਈ ਗਈ ਨਸਵਾਰ/ਹੈਰੋਇਨ/ਕੋਕੀਨ ਨੱਕ ਵਿੱਚ ਮੋਰੀ ਕਰ ਕੇ ਦਿਮਾਗ਼ ਦੀ ਨਾੜੀ ਦਾ ਰਾਹ ਬੰਦ ਕਰ ਦੇਂਦੀ ਹੈ, ਮਾਨੋ ਮੌਤ ਦਾ ਦੁਆਰ ਖੋਲ੍ਹ ਦੇਂਦੀ ਹੈ।ਮੁੱਕਦੀ ਗੱਲ ਇਹ ਕਿ ਸਾਰੇ ਨਸ਼ੇ ਮਿਲ ਕੇ ਮਿਹਦੇ ਵਿੱਚ ਅਲਸਰ ਬਣਾਉਂਦੇ ਹਨ, ਜਿਗਰ ਖ਼ਰਾਬ ਕਰਦੇ ਹਨ, ਗੁਰਦੇ ਫੇਲ੍ਹ ਕਰਦੇ ਹਨ, ਨਾੜੀਆਂ ਕਮਜ਼ੋਰ ਕਰ ਕੇ ਸੋਚਣ-ਸ਼ਕਤੀ ਦੀ ਜੜ ਵਢ ਦੇਂਦੇ ਹਨ।ਨਸ਼ਾ ਕਰਨ ਵਾਲੀਆਂ ਔਰਤਾਂ ਦਾ ਜਾਂ ਤਾਂ ਗਰਭ ਡਿੱਗ ਜਾਂਦਾ ਹੈ ਜਾਂ ਉਹ ਅਸਧਾਰਨ ਬੱਚੇ ਜੰਮਦੀਆਂ ਹਨ : ਨੱਸ਼ਈ (ਮਰਦ) ਦੇ ਜਾਂ ਬੱਚੇ ਹੁੰਦੇ ਹੀ ਨਹੀਂ, ਜੇ ਹੋਣ ਤਾਂ ਨਰੋਏ ਨਹੀਂ ਹੁੰਦੇ।

ਗ਼ਲਤ ਕੰਮ ਕਰਨ ਕਰਕੇ ਨੱਸ਼ਈ ਲੋਕਾਂ ਨੂੰ ਮੂੰਹ ਤੱਕ ਦਿਖਾਉਣੋਂ ਝਿਜਕਦੇ ਹਨ। ਝੂਠ ਬੋਲਣਾ, ਝੂਠੀਆਂ ਸਹੁੰਆਂ ਚੁੱਕਣਾ, ਚੋਰੀਆਂ ਕਰਨਾ, ਡਾਕੇ ਮਾਰਨੇ ਤੇ ਠੱਗੀ-ਠੋਰੀ ਕਰਨਾ ਉਨ੍ਹਾਂ ਦਾ ਨਿੱਤ ਦਾ ਵਿਹਾਰ ਬਣ ਜਾਂਦਾ ਹੈ ।ਨਸ਼ੱਈਆਂ ਦੀ ਸੋਚ ਤੇ ਤਰਕ-ਸ਼ਕਤੀ ਖ਼ਤਮ ਹੋ ਜਾਂਦੀ ਹੈ-ਚੰਗੇ ਮੰਦੇ ਦੀ ਪਛਾਣ ਜਾਂਦੀ ਰਹਿੰਦੀ ਹੈ।

ਨਸ਼ੀਲੀਆਂ ਵਸਤਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ :

  1. ਕੁਦਰਤੀ : ਅਰਥਾਤ ਕੁਦਰਤੀ ਢੰਗ ਨਾਲ ਜ਼ਮੀਨ ਵਿੱਚੋਂ ਪੌਦਿਆਂ ਦੇ ਰੂਪ ਵਿੱਚ ਉਗਣ ਵਾਲੀਆਂ ਵਸਤੂਆਂ ਜਿਵੇਂ ਭੰਗ, ਪੋਸਤ, ਕੋਕੀਨ ਤੇ ਧਤੂਰਾ ਆਦਿ।
  2. ਅਰਧ ਰਸਾਇਣ : ਕੁਦਰਤੀ ਤੌਰ ਤੇ ਪੈਦਾ ਹੋਈਆਂ ਵਸਤੂਆਂ ਨੂੰ ਦਵਾਈਆਂ ਮਿਲਾ ਕੇ ਤੇਜ਼ ਕੀਤਾ ਜਾਂਦਾ ਹੈ ਜਿਵੇਂ ਮਾਰਫ਼ਿਨ ਤੇ ਹੈਰੋਇਨ ਆਦਿ।
  3. ਰਸਾਇਣਕ : ਜਿਵੇਂ ਸ਼ਰਾਬ, ਪੈਥਾਡਿਨ, ਕੋਡੀਨ, ਕੋਰੀਕਸ ਅਤੇ ਮੈਂਡਰਿਕਸ ਆਦਿ।

ਨਸ਼ਾ ਕਰਨ ਦੇ ਕਈ ਕਾਰਨ ਹੋ ਸਕਦੇ ਹਨ-ਜਦੋਂ ਅਣਕਮਾਇਆ ਜਾਂ ਵਾਧੂ ਪੈਸਾ ਮਿਲਣ ਲੱਗ ਪਏ; ਮੰਦੇ ਭਾਗਾਂ ਨੂੰ ਭੈੜੀ ਸੰਗਤ ਦਾ ਰੰਗ ਚੜ੍ਹਨ ਲੱਗ ਪਏ; ਮਾਪਿਆਂ/ਅਧਿਆਪਕਾਂ ਵੱਲੋਂ ਪੂਰੀ ਨਿਗਰਾਨੀ ਨਾ ਰਹੇ; ਕਾਮ-ਤ੍ਰਿਪਤੀ ਦੀ ਹਵਸ-ਪੂਰਤੀ ਲਈ ਕਾਮ-ਵਾਸਨਾ ਮਘਾਉਣ ਦਾ ਝੱਸ ਪੈ ਜਾਏ; ਸੰਸਾਰਕ ਪਰੇਸ਼ਾਨੀਆਂ ਲਈ ਨਸ਼ਿਆਂ ਦਾ ਓਟ-ਆਸਰਾ ਲਿਆ ਜਾਏ।

ਸੁਅੱਛ ਸਮਾਜ ਦੀ ਉਸਾਰੀ ਲਈ ਮਾਪਿਆਂ ਨੂੰ ਆਪਣਿਆਂ ਜਾਇਆਂ ਅਤੇ ਅਧਿਆਪਕਾਂ ਆਪਣਿਆਂ ਸ਼ਿਸ਼ਾਂ ਵੱਲ ਪੂਰਾ ਧਿਆਨ ਰੱਖਣਾ ਪਏਗੀ ; ਸਰਕਾਰ ਨੂੰ ਨਸ਼ਾ-ਵਿਕਰੀ ਟੈਕਸਾਂ ਤੋਂ ਹੋਣ ਵਾਲੀ ਆਮਦਨ ਨੂੰ ਭੁੱਲ ਕੇ ਨਸ਼ੀਲੀਆਂ ਵਸਤਾਂ ਦੀ ਉਪਜ ਅਤੇ ਇਨ੍ਹਾਂ ਦੇ ਵਪਾਰਉੱਤੇ ਰੋਕ ਲਾਉਣੀ ਪਏਗੀ: ਨੌਕਰਸ਼ਾਹੀ ਨੂੰ ਪੂਰੀ ਨੇਕ-ਨੀਤੀ ਨਾਲ ਨਸ਼ਿਆਂ ਵਿਰੁੱਧ ਸਰਕਾਰੀ ਕਾਨੂੰਨਾਂ ਤੇ ਅਮਲ ਕਰਾਉਣ ਲਈ ਚੌਕਸੀ ਵਰਤਣੀ ਪਏਗੀ : ਸਿਹਤ ਵਿਭਾਗ ਨੂੰ ਵੈਲੀ ਸੋਧਣ ਲਈ ਹਸਪਤਾਲਾਂ ਵਿੱਚ ਵਿਸ਼ੇਸ਼ ਪ੍ਰਬੰਧ ਕਰਨਾ ਪਏਗਾ ; ਵਿਦਿਆ ਦਾ ਚਾਨਣ ਵੀ ਇਸ ਉਪਰਾਲੇ ਵਿੱਚ ਸੋਨੇ ਤੇ ਸੁਹਾਗੇ ਦਾ ਕੰਮ ਕਰ ਸਕਦਾ ਹੈ।ਜੇ ਇਹ ਕੁੱਝ ਕੀਤਾ ਜਾਏ ਤਾਂ ਨਸ਼ਈਆਂ ਦੀ ਨਿੱਤ ਵੱਧ ਰਹੀ ਸੰਖਿਆ ਵਿੱਚ ਠੱਲ੍ਹ ਪੈ ਸਕਦੀ ਹੈ ; ਸਮਾਜ ਨਰੋਆ ਹੋ ਸਕਦਾ ਹੈ।

ਹੇ ਹਵਾਈ ਦੁਨੀਆ ਦੇ ਵਾਸੀ ਨੰਬਈਓ ! ਨੱਥਾ ਜ਼ਹਿਰ ਏ, ਇਸ ਨੂੰ ਅੰਮ੍ਰਿਤ ਜਾਣ ਕੇ ਹਵਾਈ ਘੋੜੇ ਨਾਦੁੜਾਈਜਾਉ ਚੁੜ ਚੁੜ ਕੇ ਮਰਨ ਦੇ ਵਰੰਟਾਂ ਤੇ ਕਿਉਂ ਦਸਤਖ਼ਤ ਕਰਦੇ ਹੋ ? ਇਹ ਛੂਤ ਦਾ ਰੋਗ ਏ, ਕੋਈ ਤੁਹਾਡੇ ਨੇੜੇ ਚੁੱਕ ਕੇ ਵੀ ਰਾਜ਼ੀ ਨਹੀਂ ਹੋਏਗਾ |ਕਦੀ ਨਸ਼ਿਆਂ ਨਾਲ ਵੀ ਸਮਾਜ ਵਿੱਚ ਟੌਹਰਾਂ ਬਣੀਆਂ ਨੇ ? ਇਹ ਲਾਹਨਤ ਏ, ਖਾਹ-ਮਖਾਹ ਜੀਅ ਜੀਅ ਵੱਲੋਂ ਫਿਟਕਾਰਾਂ ਨਾਲਉ।ਇਹ ਬੁਰਿਆਈਆਂ ਦੀ ਮਾਂ ਏ; ਜੇ ਚੌਰਾਸੀ ਲੱਖ ਜੂਨਾਂ ਭੋਗ ਕੇ ਮਨੁੱਖਾ ਜਨਮ ਨਸੀਬ ਹੋਇਆਏ ਤਾਂ ਚੰਗਿਆਈਆਂ ਹਿਣ ਕਰਦਿਆਂ ਗੁਣਾਂ ਤੇ ਗੁਰਮੁਖ ਬਣੋ।

ਯਾਦ ਰੱਖੋ :

ਜਿਤਨੇ ਨਰਕ ਇਹ ਮਨਮੁਖ ਭੋਗੇ, ਗੁਰਮੁਖ ਲੇਪ ਨਾ ਮਾਸਾ ਹੈ॥

ਆਪਣਾ ਜਨਮ ਸੰਵਾਰੋ ਅਤੇ ਜੱਸ ਖੱਟ ਕੇ ਜਾਉ :

ਗੁਰਮੁਖਿ ਜਨਮ ਸਵਾਰ ਦਰਗਹ ਚਲਿਆ॥

ਸਚੀ ਦਰਗਹ ਜਾਇ ਸਚਾ ਪਿੜ ਮਲਿਆ॥

Related posts:

Punjabi Essay on "My Longing", "ਮੇਰੀ ਲਾਲਸਾ" Punjabi Essay, Paragraph, Speech for Class 7, 8, 9, 10 a...
ਪੰਜਾਬੀ ਨਿਬੰਧ
Punjabi Essay on "My Favorite Sport","ਮੇਰੀ ਮਨਪਸੰਦ ਖੇਡ" Punjabi Essay, Paragraph, Speech for Class 7,...
Punjabi Essay
Punjabi Essay on “Mobile Phone de Labh te Haniya”, “ਮੋਬਾਈਲ ਫੋਨ ਦੇ ਲਾਭ ਤੇ ਹਾਨੀਆਂ” Punjabi Essay, Para...
Punjabi Essay
Punjabi Essay on "Unemployment and Today's Youth", "ਬੇਰੁਜ਼ਗਾਰੀ ਅਤੇ ਅਜੋਕੀ ਜਵਾਨੀ" Punjabi Essay, Parag...
ਪੰਜਾਬੀ ਨਿਬੰਧ
Punjabi Essay on “Pradushan", “ਪਰਦੂਸ਼ਣ” Punjabi Essay, Paragraph, Speech for Class 7, 8, 9, 10, and ...
ਪੰਜਾਬੀ ਨਿਬੰਧ
Punjabi Essay on "Snowfall Scene", "ਬਰਫਬਾਰੀ ਦਾ ਦ੍ਰਿਸ਼" Punjabi Essay, Paragraph, Speech for Class 7, ...
ਪੰਜਾਬੀ ਨਿਬੰਧ
Punjabi Essay on “Goswami Tulsidas”, “ਗੋਸਵਾਮੀ ਤੁਲਸੀਦਾਸ” Punjabi Essay, Paragraph, Speech for Class 7...
ਪੰਜਾਬੀ ਨਿਬੰਧ
Punjabi Essay on "When I Saw Delhi for first Time", "ਜਦੋਂ ਮੈਂ ਪਹਿਲੀ ਵਾਰ ਦਿਲੀ ਵੇਖੀ" Punjabi Essay, Pa...
ਪੰਜਾਬੀ ਨਿਬੰਧ
Punjabi Essay on “Diwali”, “ਦੀਵਾਲੀ” Punjabi Essay, Paragraph, Speech for Class 7, 8, 9, 10 and 12 St...
ਪੰਜਾਬੀ ਨਿਬੰਧ
Punjabi Essay on “Kagaz di Atamakatha“, “ਕਾਗਜ਼ ਦੀ ਆਤਮਕਥਾ” Punjabi Essay, Paragraph, Speech for Class...
ਪੰਜਾਬੀ ਨਿਬੰਧ
Punjabi Essay on "India is Changing", "ਭਾਰਤ ਬਦਲ ਰਿਹਾ ਹੈ" Punjabi Essay, Paragraph, Speech for Class ...
ਪੰਜਾਬੀ ਨਿਬੰਧ
Punjabi Essay on "Swami Vivekananda","ਸਵਾਮੀ ਵਿਵੇਕਾਨੰਦ" Punjabi Essay, Paragraph, Speech for Class 7,...
Punjabi Essay
Punjabi Essay on "Wealth of Satisfaction", "ਜਦ ਸੰਤੁਸ਼ਟੀ ਦੀ ਦੌਲਤ ਆਂਦੀ ਹੈ" Punjabi Essay, Paragraph, S...
ਪੰਜਾਬੀ ਨਿਬੰਧ
Punjabi Essay on "Failure is the Key to Success", "ਅਸਫਲਤਾ ਸਫਲਤਾ ਦੀ ਕੁੰਜੀ ਹੈ" Punjabi Essay, Paragrap...
Punjabi Essay
Punjabi Essay on “Vadadiya Sajadadiya Nibhan Sira de Naal ”, “ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ” Pu...
Punjabi Essay
Punjabi Essay on "India of My Dreams", "ਮੇਰੇ ਸੁਪਨਿਆਂ ਦਾ ਭਾਰਤ" Punjabi Essay, Paragraph, Speech for C...
ਪੰਜਾਬੀ ਨਿਬੰਧ
Punjabi Essay on "Corruption: A Serious Problem", "ਭ੍ਰਿਸ਼ਟਾਚਾਰ: ਇੱਕ ਗੰਭੀਰ ਸਮੱਸਿਆ" Punjabi Essay, Par...
ਪੰਜਾਬੀ ਨਿਬੰਧ
Punjabi Essay on "My Home", "ਮੇਰਾ ਘਰ" Punjabi Essay, Paragraph, Speech for Class 7, 8, 9, 10 and 12 ...
Punjabi Essay
Punjabi Essay on "My City Banglore", "ਮੇਰਾ ਸ਼ਹਿਰ ਬੰਗਲੌਰ" Punjabi Essay, Paragraph, Speech for Class ...
Punjabi Essay
Punjabi Essay on “Bhai Veer Singh", “ਭਾਈ ਵੀਰ ਸਿੰਘ” Punjabi Essay, Paragraph, Speech for Class 7, 8, ...
ਪੰਜਾਬੀ ਨਿਬੰਧ

Add a Comment

Your email address will not be published. Required fields are marked *