Punjabi Essay on “Kise Etihasik Jagah di Sair”, “ਕਿਸੇ ਇਤਿਹਾਸਕ ਜਗ੍ਹਾ ਦੀ ਸੈਰ” Punjabi Essay, Paragraph, Speech for Class 7, 8, 9, 10, and 12 Students in Punjabi Language.

ਕਿਸੇ ਇਤਿਹਾਸਕ ਜਗ੍ਹਾ ਦੀ ਸੈਰ

Kise Etihasik Jagah di Sair

ਭੂਮਿਕਾਭਾਰਤ ਵਿਚ ਕਈ ਇਤਿਹਾਸਕ ਥਾਵਾਂ ਹਨ।ਉਨ੍ਹਾਂ ਨੂੰ ਵੇਖਣ ਦੀ ਇੱਛਾ ਮੇਰੇ ਮਨ ਵਿਚ ਸੀ।ਇਸੀ ਇੱਟਾਦੇ ਨਾਲ ਇਕ ਵਾਰ ਮੈਂ ਭਾਰਤ ਦੀ ਸਾਰਿਆਂ ਨਾਲੋਂ ਪੁਰਾਣੀ ਅਤੇ ਉੱਚੀ ਮੀਨਾਰ ਵੇਖਣ ਲਈ ਦਿੱਲੀ ਦੇ ਮਹਰੌਲੀ ਨਾਂ ਦੇ ਇਤਿਹਾਸਕ ਥਾਂ ਦੀ ਯਾਤਰਾ ਕੀਤੀ।

ਮਹਰੌਲੀ ਬਾਰੇ ਜਾਣਕਾਰੀਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਇਥੇ ਦਿੱਲੀ ਸੀ।ਮਹਾਰਾਜ ਪ੍ਰਿਥਵੀ ਰਾਜ ਦਾ ਕਿਲਾ ਪਿਥੌਰਾਗੜ੍ਹ ਇਥੇ ਸਥਿਤ ਸੀ।ਇਥੇ ਕੁਤੁਬਮੀਨਾਰ ਨਾਂ ਦੀ ਲੋਹੇ ਦੀ ਇਕ ਲਾਟ ਹੈ ਅਤੇ ਹੋਰ ਵੀ ਬਹੁਤ ਸਾਰੇ ਇਤਿਹਾਸਕ ਸਥਾਨ ਹਨ। ਮੇਰੇ ਇਕ ਦੋਸਤ ਦੁਆਰਾ ਮਹਰੌਲੀ ਦੇ ਨਾਂ ਬਾਰੇ ਪੁੱਛਣ ਤੇ ਉਥੋਂ ਦੇ ਮਾਰਗ ਦਰਸ਼ਕ ਨੇ ਦੱਸਿਆ ਕਿ ਇਸ ਦੇ ਬਾਰੇ ਵਿਚ, ਨਿਸ਼ਚਿਤ ਰੂਪ ਵਿਚ ਤਾਂ ਨਹੀਂ ਕਿਹਾ ਜਾ ਸਕਦਾ ਪਰੰਤੂ ਕਈ ਵਿਦਵਾਨਾਂ ਦੇ ਅਧਾਰ ਤੇ ਪੁਰਾਣੇ ਸਮੇਂ ਵਿਚ ਵਰਾਹਮਿਹਰ ਨਾਂ ਦਾ ਇਕ ਜੋਤਸ਼ੀ ਸੀ।ਇਹ ਹੀ ਉਸ ਦੀ ਪਾਠਸ਼ਾਲਾ ਸੀ। 27 ਗ੍ਰਹਿਆਂ ਦੇ 27 ਮੰਦਰ ਸਨ।ਉਨ੍ਹਾਂ ਦੇ ਨਾਂ ਉੱਤੇ ਹੀ ਇਸ ਜਗ੍ਹਾ ਦਾ ਨਾਂ ਮਿਹਰਾਵਲੀ ਪਿਆ ਜੋ ਬਾਅਦ ਵਿਚ ਵਿਗੜ ਕੇ ਮਹਰੌਲੀ ਹੋ ਗਿਆ।

ਕੁਤੁਬਮੀਨਾਰਉਹ ਮਾਰਗ ਦਰਸ਼ਕ ਸਾਨੂੰ ਸਾਰਿਆਂ ਤੋਂ ਪਹਿਲਾਂ ਕੁਤੁਬਮੀਨਾਰ ਵਿਖਾਉਣ ਲਈ ਲੈ ਗਿਆ ਅਸੀਂ ਸਾਰੇ ਕੁਤੁਬਮੀਨਾਰ ਦੇ ਸਾਹਮਣੇ ਖੜ੍ਹੇ ਹੋ ਗਏ।ਉਸ ਦੇ ਖੱਬੇ ਪਾਸੇ ਸੁੰਦਰ ਘਾਹ ਦਾ ਮੈਦਾਨ ਸੀ।ਉਥੇ ਹੀ ਸਾਹਮਣੇ ਇਕ ਪ੍ਰਾਚੀਨ ਭਵਨ, ਵਿਖਾਈ ਦੇ ਰਿਹਾ ਸੀ। ਉਸ ਦੇ ਬਾਹਰ ਟੁੱਟੇ-ਫੁੱਟੇ ਖੰਭਿਆਂ ਦੇ ਪੱਥਰ ਖਿਲਰੇ ਪਏ ਸਨ। ਸਾਡੇ ਮਾਰਗ ਦਰਸ਼ਕ ਨੇ ਦੱਸਿਆ-ਇਤਿਹਾਸ ਦੇ ਅਨੁਸਾਰ ਇਸ ਮੀਨਾਰ ਨੂੰ ਕੁਤੁਬਦੀਨ ਐਬਕ ਨੇ ਬਣਾਉਣਾ ਸ਼ੁਰੂ ਕੀਤਾ ਸੀ ਪਰੰਤੂ ਇਸ ਨੂੰ ਉਸ ਦੇ ਉੱਤਰਾਧਿਕਾਰੀ ਅਲਤਮਿਸ਼ ਨੇ ਪੂਰਾ ਕਰਾਇਆ ।ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਲਾਟ ਚੰਦਰਗੁਪਤ ਵਿਕਰਮਾਦਿਤ ਨੇ ਵਰਾਹਮਿਹਰ ਲਈ ਬਣਵਾਇਆ ਸੀ। ਜਿਸ ਵਿਚ ਬੈਠ ਕੇ ਰਾਤ ਨੂੰ ਗ੍ਰਹਿਆਂ ਦਾ ਨਿਰੀਖਣ ਕਰਿਆ ਕਰਦਾ ਸੀ। ਇਕ ਹੋਰ ਮੱਤ ਅਨੁਸਾਰ ਇਸ ਲਾਟ ਨੂੰ ਪ੍ਰਿਥਵੀਰਾਜ ਨੇ ਆਪਣੀ ਪੁੱਤਰੀ ਲਈ ਬਣਵਾਇਆ ਸੀ, ਜਿਸ ਉੱਤੇ ਬੈਠ ਕੇ ਉਹ ਹਰ ਰੋਜ਼ ਯਮੁਨਾ ਨਦੀ ਦਾ ਦਰਸ਼ਨ ਕਰਿਆ ਕਰਦੀ ਸੀ। ਇਨ੍ਹਾਂ ਮੱਤਾਂ ਦੇ ਸਮਰੱਥਕ ਕਹਿੰਦੇ ਹਨ ਕਿ ਕੁਤੁਬਦੀਨ ਤੋਂ ਪਹਿਲਾਂ ਇਹ ਲਾਟ ਇਥੇ ਸੀ। ਇਸ ਨੂੰ ਉਨ੍ਹਾਂ ਦਿਨਾਂ ਵਿਚ ਨਛੱਤਰ ਨਿਰੀਖਣ ਖੰਭਾ ਕਹਿੰਦੇ ਸਨ। ਇਸ ਦਾ ਫ਼ਾਰਸੀ ਅਨੁਵਾਦ ਕੁਤੁਬਮੀਨਾਰ ਹੈ।ਕੁਤੁਬਮੀਨਾਰ ਦੇ ਪੁੱਛਣ ਤੇ ਲੋਕਾਂ ਨੇ ਉਨ੍ਹਾਂਨੂੰ ਫ਼ਾਰਸੀ ਵਿਚ ਕਿਹਾ ਕਿ ਇਹ ਕੁਤੁਬਮੀਨਾਰ ਹੈ ਜੋ ਬਾਅਦ ਵਿਚ ਕੁਤੁਬਮੀਨਾਰ ਦੇ ਨਾਂ ਨਾਲ ਪ੍ਰਸਿੱਧ ਹੋਇਆ।ਇਹ ਮੀਨਾਰ 238 ਫੁੱਟ ਉੱਚਾ ਹੈ।ਇਸ ਵਿਚ 278 ਪੌੜੀਆਂ ਹਨ।ਇਸ ਦੀਆਂ ਪੰਜ ਮੰਜ਼ਲਾਂ ਹਨ ਹਰੇਕ ਮੰਜ਼ਲ ਉੱਤੇ ਛੱਜਾ ਬਾਹਰ ਨੂੰ ਨਿਕਲਿਆ ਹੋਇਆ ਹੈ ਜਿਸ ਉੱਤੇ ਚੜ੍ਹ ਕੇ ਲੋਕੀਂ ਇੱਧਰ-ਉੱਧਰ ਵੇਖਦੇ ਹਨ। ਅੱਜਕਲ੍ਹ ਇਸ ਉੱਤੇ ਚੜ੍ਹਨਾ ਮਨ੍ਹਾ ਹੈ।

ਲੋਹੇ ਦਾ ਖੰਭਾ ਕੁਤੁਬਮੀਨਾਰ ਤੋਂ ਥੋੜ੍ਹਾ ਜਿਹਾ ਅੱਗੇ ਜਾ ਕੇ ਇਕ ਟੁੱਟੀ-ਫੁੱਟੀ ਪੁਰਾਣੀ ਇਮਾਰਤ ਵਿਖਾਈ ਦਿੱਤੀ ਜੋ ਕਿ ਆਪਣੀ ਪੁਰਾਣੀ ਸ਼ਾਨ ਨੂੰ ਪ੍ਰਦਰਸ਼ਿਤ ਕਰ ਰਹੀ ਸੀ । ਸਾਹਮਣੇ ਇਕ ਲੋਹੇ ਦਾ ਖੰਕਾ ਸੀ।ਸਾਡੇ ਮਾਰਗ ਦਰਸ਼ਕ ਨੇ ਦੱਸਿਆ ਕਿ ਸ਼ਾਇਦ ਇਹ ਖੰਭਾ ਚੰਦਰਗੁਪਤ ਵਿਕਰਮਾਦਿੱਤ ਨੇ ਬਣਾਇਆ ਸੀ। ਇਹ ਉਸ ਦੀ ਜਿੱਤ ਦਾ ਯਾਦ ਚਿੰਨ੍ਹ ਹੈ। ਇਸ ਨੂੰ ਵਿਸ਼ਨੂੰਧਵਜ ਕਿਹਾ ਜਾਂਦਾ ਹੈ।ਇਹ ਜ਼ਮੀਨ ਤੋਂ ਕਈ ਫੁੱਟ ਉੱਚਾ ਅਤੇ ਸਾਢੇ ਤਿੰਨ ਫੁੱਟ ਅੰਦਰ ਨੂੰ ਹੈ। ਇਸ ਦਾ ਭਾਰ 6 ਟਨ ਤੋਂ ਵੱਧ ਹੈ। ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਢੰਗ ਨਹੀਂ ਲੱਗਦਾ। ਹਜ਼ਾਰਾਂ ਸਾਲਾਂ ਤੋਂ ਇਹ ਉਸੇ ਤਰ੍ਹਾਂ ਹੀ ਖੜ੍ਹਾ

ਯੋਗ ਮਾਇਆ ਦਾ ਮੰਦਰਇਹ ਵੀ ਇਕ ਇਤਿਹਾਸਕ ਜਗਾ ਹੈ।ਸਾਡੇ ਮਾਰਗ ਦਰਸ਼ਕ ਨੇ ਦੱਸਿਆ ਕਿ ਯੋਗ ਮਾਇਆ ਬੜਾ ਹੀ ਪੁਰਾਣਾ ਮੰਦਰ ਹੈ।ਕਿਹਾ ਜਾਂਦਾ ਹੈ ਕਿ ਯੋਗ ਮਾਇਆ ਕ੍ਰਿਸ਼ਨ ਦੀ ਭੈਣ ਸੀ। ਉਹ ਕ੍ਰਿਸ਼ਨ ਨੂੰ ਬਚਾਉਣ ਲਈ ਪੈਦਾ ਹੋਈ ਸੀ। ਇਸ ਨੂੰ ਹੀ ਕੰਸ ਨੇ ਜ਼ਮੀਨ ਉੱਤੇ ਪਟਕ ਕੇ ਮਾਰਿਆ ਸੀ। ਯੋਗ ਮਾਇਆ ਦੇ ਨਾਂ ਉੱਤੇ ਹੀ ਦਿੱਲੀ ਦਾ ਪੁਰਾਣਾ ਨਾਂ ਯੋਗਨੀਪੁਰ ਸੀ। ਇਸ ਮੰਦਰ ਨੂੰ ਕਈ ਵਾਰ ਬਣਵਾਇਆ ਗਿਆ।ਵਰਤਮਾਨ ਮੰਦਰ ਨੂੰ ਰਾਜਾ ਸੈਡਮੱਲ ਨੇ ਸੰਨ 1807 ਵਿਚ ਬਣਵਾਇਆ ਸੀ।ਫੁੱਲ ਵਾਲਿਆਂ ਦੀ ਸੈਰ ਦੇ ਦਿਨ ਜਦ ਪੱਖੇ ਨਿਕਲਦੇ ਹਨ ਤਾਂ ਉਹ ਇਸ ਮੰਦਰ ਵਿਚ ਆਉਂਦੇ ਹਨ। ਉਸ ਦਿਨ ਇਥੇ ਹਿੰਦੂ ਮੁਸਲਿਮ ਸਾਰੇ ਲੋਕ ਬੜੀ ਸ਼ਰਧਾ ਨਾਲ ਆਉਂਦੇ ਹਨ।

ਭੁੱਲਭੁਲੱਈਆਉਸ ਤੋਂ ਬਾਅਦ ਅਸੀਂ ਭੁੱਲ-ਭੁਲੱਈਆ ਵਿਚ ਪਹੁੰਚੇ। ਇਹ ਭੁੱਲ-ਭੁਲੱਈਆ ਅਕਬਰ ਦੀ ਭੈਣ ਦੇ ਪੁੱਤਰ ਅਦਮ ਖਾਂ ਦਾ ਮਕਬਰਾ ਹੈ।ਇਸ ਦੀ ਕੰਧ ਇੰਨੀ ਮੋਟੀ ਹੈ ਕਿ ਇਸ ਦੇ ਅੰਦਰ ਹੀ ਪੌੜੀ ਚਲਦੀ ਹੈ।ਇਸ ਪੌੜੀ ਦੇ ਉੱਤੇ ਥੱਲੇ ਚੜਨ ਵਿਚ ਆਦਮੀ ਚੱਕਰ ਵਿਚ ਫਸ ਕੇ ਰਸਤਾ ਭੁੱਲ ਜਾਂਦਾ ਹੈ ਇਸ ਲਈ ਇਸ ਨੂੰ ਭੁੱਲ-ਭੁਲੱਈਆ ਕਹਿੰਦੇ ਹਨ।

ਜਹਾਜ਼ ਮਹੱਲ ਮਹਰੌਲੀ ਦੇ ਪੁਰਾਣੇ ਕਸਬੇ ਦੇ ਪਾਸੇ ਇਕ ਪ੍ਰਾਚੀਨ ਮਹੱਲ ਹੈ ਜਿਸਦੇ ਸਾਹਮਣੇ ਇਕ ਤਲਾਬ ਹੈ।ਜਦ ਤਲਾਬ ਵਿਚ ਪਾਣੀ ਭਰਿਆ ਹੁੰਦਾ ਹੈ ਉਸ ਸਮੇਂ ਇਹ ਮਹੱਲ ਜਹਾਜ਼ ਦੀ ਤਰ੍ਹਾਂ ਵਿਖਾਈ ਦਿੰਦਾ ਹੈ।ਇਸ ਲਈ ਇਸ ਨੂੰ ਜਹਾਜ਼ ਮਹੱਲ ਕਹਿੰਦੇ ਹਨ। ਤਲਾਬ ਦਾ ਨਿਰਮਾਣ ਸੰਨ 1929 ਈ. ਵਿਚ ਸਮਰਾਟ ਅਲਤੁਤਮਿਸ਼ ਨੇ ਬਣਵਾਇਆ ਸੀ।ਅਲਾਉਦੀਨ ਨੇ ਇਸ ਵਿਚ ਇਕ ਛਤਰੀ ਬਣਵਾਈ ਸੀ ਜਿਹੜੀ ਅੱਜ ਤੱਕ ਸਾਹਮਣੇ ਵਿਖਾਈ ਦਿੰਦੀ ਹੈ।

ਸਿੱਟਾ ਇਤਿਹਾਸਕ ਚਿੰਨ੍ਹ ਸਾਡੇ ਲਈ ਬੜੇ ਹੀ ਮਹੱਤਵਪੂਰਨ ਹੁੰਦੇ ਹਨ।ਇਹ ਚਿੰਨ ਸਾਨੂੰ ਆਪਣੀ ਭਾਸ਼ਾ ਵਿਚ ਪੁਰਾਣੀ ਸ਼ਾਨ ਨੂੰ ਦੱਸਦੇ ਹਨ।ਇਸ ਲਈ ਸਾਨੂੰ ਇਨ੍ਹਾਂ ਚਿੰਨ੍ਹਾਂ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ। ਇਸ ਦੇ ਕੋਈ ਚਿੰਨ੍ਹ ਮਿਟਾ ਨਾ ਸਕੇ ਇਸ ਲਈ ਇਸ ਦੀ ਦੇਖ-ਰੇਖ ਦੀ ਜ਼ਰੂਰਤ ਹੈ।

Related posts:

Punjabi Essay on “Gantantra Diwas”, “ਗਣਤੰਤਰ ਦਿਵਸ” Punjabi Essay, Paragraph, Speech for Class 7, 8, 9...
Punjabi Essay
Punjabi Essay on "Dr. A. P. J. Abdul Kalam","ਡਾ: ਏ. ਪੀ.ਜੇ. ਅਬਦੁਲ ਕਲਾਮ" Punjabi Essay, Paragraph, Spe...
Punjabi Essay
Punjabi Essay on "Pandit Jawaharlal Nehru","ਪੰਡਤ ਜਵਾਹਰ ਲਾਲ ਨਹਿਰੂ" Punjabi Essay, Paragraph, Speech f...
Punjabi Essay
Punjabi Essay on “Gulab da Phul”, “ਗੁਲਾਬ ਦਾ ਫੁੱਲ” Punjabi Essay, Paragraph, Speech for Class 7, 8, 9...
Punjabi Essay
Punjabi Essay on "Vocational Education", "ਕਿੱਤਾਮੁਖੀ ਸਿੱਖਿਆ" Punjabi Essay, Paragraph, Speech for Cla...
Punjabi Essay
Punjabi Essay on "My School Library", "ਮੇਰੀ ਸਕੂਲ ਦੀ ਲਾਇਬ੍ਰੇਰੀ" Punjabi Essay, Paragraph, Speech for ...
ਪੰਜਾਬੀ ਨਿਬੰਧ
Punjabi Essay on “Kalpana Chawla ”, “ਕਲਪਨਾ ਚਾਵਲਾ” Punjabi Essay, Paragraph, Speech for Class 7, 8, 9...
ਪੰਜਾਬੀ ਨਿਬੰਧ
Punjabi Essay on “Independence Day 15 August ”, “ਸੁਤੰਤਰਤਾ ਦਿਵਸ” Punjabi Essay, Paragraph, Speech for...
ਪੰਜਾਬੀ ਨਿਬੰਧ
Punjabi Essay on "Women's Insecurity in Metros Cities", "ਮਹਾਨਗਰਾਂ ਵਿਚ ਅਸੁਰੱਖਿਅਤ ਔਰਤਾਂ" Punjabi Essay...
ਪੰਜਾਬੀ ਨਿਬੰਧ
Punjabi Essay on “Radio di Atamakatha“, “ਰੇਡੀਓ ਦੀ ਆਤਮਕਥਾ” Punjabi Essay, Paragraph, Speech for Class...
ਪੰਜਾਬੀ ਨਿਬੰਧ
Punjabi Essay on "My First Day at School", "ਸਕੂਲ ਵਿਚ ਮੇਰਾ ਪਹਿਲਾ ਦਿਨ" Punjabi Essay, Paragraph, Speec...
ਪੰਜਾਬੀ ਨਿਬੰਧ
Punjabi Essay on "House Warming","ਗ੍ਰਹਿ ਪ੍ਰਵੇਸ਼" Punjabi Essay, Paragraph, Speech for Class 7, 8, 9,...
Punjabi Essay
Punjabi Essay on “Suraj di Atamakatha”, “ਸੂਰਜ ਦੀ ਆਤਮਕਥਾ” Punjabi Essay, Paragraph, Speech for Class ...
Punjabi Essay
Punjabi Essay on "Milk", "ਦੁੱਧ" Punjabi Essay, Paragraph, Speech for Class 7, 8, 9, 10 and 12 Studen...
Punjabi Essay
Punjabi Essay on "Mass Media", "ਮਾਸ ਮੀਡੀਆ/ ਪੁੰਜ ਸੰਚਾਰ" Punjabi Essay, Paragraph, Speech for Class 7,...
ਪੰਜਾਬੀ ਨਿਬੰਧ
Essay on “Shri Guru Teg Bahadur Ji”, “ਸ੍ਰੀ ਗੁਰੂ ਤੇਗ ਬਹਾਦਰ ਜੀ” Punjabi Essay, Paragraph, Speech for C...
ਪੰਜਾਬੀ ਨਿਬੰਧ
Punjabi Essay on “Republic Day", “ਗਣਤੰਤਰ ਦਿਵਸ” Punjabi Essay, Paragraph, Speech for Class 7, 8, 9, 1...
ਪੰਜਾਬੀ ਨਿਬੰਧ
Punjabi Essay on "Imandari", “ਇਮਾਨਦਾਰੀ” Punjabi Paragraph, Speech for Class 7, 8, 9, 10 and 12 Stude...
Punjabi Essay
Punjabi Essay on "Superstition", "ਅੰਧਵਿਸ਼ਵਾਸ" Punjabi Essay, Paragraph, Speech for Class 7, 8, 9, 10...
Punjabi Essay
Punjabi Essay on “Bharatiya Samaj vich Nari", “ਭਾਰਤੀ ਸਮਾਜ ਵਿੱਚ ਇਸਤਰੀ” Punjabi Essay, Paragraph, Spee...
ਪੰਜਾਬੀ ਨਿਬੰਧ

Add a Comment

Your email address will not be published. Required fields are marked *