Home » Punjabi Essay » Punjabi Essay on “Kar Majur Kha Churi”, “ਕਰ ਮਜੂਰੀ, ਖਾਹ ਚੂਰੀ” Punjabi Essay, Paragraph, Speech for Class 7, 8, 9, 10, and 12 Students in Punjabi Language.

Punjabi Essay on “Kar Majur Kha Churi”, “ਕਰ ਮਜੂਰੀ, ਖਾਹ ਚੂਰੀ” Punjabi Essay, Paragraph, Speech for Class 7, 8, 9, 10, and 12 Students in Punjabi Language.

ਕਰ ਮਜੂਰੀ, ਖਾਹ ਚੂਰੀ

Kar Majur Kha Churi

ਭੂਮਿਕਾ ਮਜੂਰੀ ਤੇ ਮਜ਼ਦੂਰੀ ਦਾ ਸਮਾਨਾਰਥਕ ਸ਼ਬਦ ਕਿਰਤ ਹੈ ਜਿਸਨੂੰ ਇਸ ਸੰਸਾਰ ਵਿਚ ਵਿਦਮਾਨ ਹਰ ਸੱਭਿਅਕ ਸਮਾਜ ਵਿਚ ਬੜਾ ਉੱਚਾ ਦਰਜਾ ਪ੍ਰਾਪਤ ਹੈ।ਕਿਰਤ ਤੇ ਮਜ਼ਦੂਰੀ ਦਾ ਮਤਲਬ ਤਨ ਤੇ ਮਨ ਨਾਲ ਇਕਸੁਰ ਹੋ ਕੇ ਕਾਰਜ ਕਰਨਾ ਹੈ | ਕਾਰਜ ਹੀ ਉੱਨਤ ਸਮਾਜ ਦਾ ਜੀਵਨ ਹੈ ।ਕੰਮ ਹੀ ਖ਼ੁਸ਼ਹਾਲ ਸਮਾਜ ਦਾ ਨਿਰਮਾਣ ਹੈ।ਨਕਾਰੇ ਮਨੁੱਖ ਕਦੇ ਵੀ ਜ਼ਿੰਦਗੀ ਦੀ ਖੂਬਸੂਰਤੀ ਨਹੀਂ ਸਿਰਜ ਸਕਦੇ। ਕਿਰਤ ਤੇ ਮਿਹਨਤ ਸਦਕਾ ਹੀ ਬੰਦਾ ਵਿਅਕਤੀਗਤ ਤੇ ਸਮਾਜਕ ਪੱਧਰ ਤਕ ਉੱਨਤੀ ਤੇ ਖ਼ੁਸ਼ਹਾਲੀ ਦਾ ਭਾਗੀਦਾਰ ਬਣਦਾ ਹੈ।

ਕੁਦਰਤ ਨੇ ਕੀੜੀ ਤੋਂ ਹਾਥੀ ਤਕ, ਸਭ ਨੂੰ ਪੇਟ ਲਾਇਆ ਹੋਇਆ ਹੈ ਤੇ ਇਸ‘ਪਾਪੀ-ਪੇਟ’ ਨੂੰ ਭਰਨ ਲਈ ਹਰ ਕੋਈ ਆਪਣੇ-ਆਪਣੇ ਹੀਲੇ-ਵਸੀਲੇ ਕਰਦਾ ਹੈ ਪਰ ਸੱਭਿਅਕ ਮਨੁੱਖ ਲਈ ਉਹੀ ਰੋਟੀ-ਰੋਜ਼ੀ ਨੂੰ ਉੱਤਮ ਦਰਜਾ ਪ੍ਰਾਪਤ ਹੈ ਜਿਸ ਵਿਚ ਉਸ ਦਾ ਆਪਣਾ ਤੇ ਉਸਦੀ ਕੌਮ ਦਾ ਭਲਾ ਸਮਾਇਆ ਹੋਇਆ ਹੋਵੇ।

ਜ਼ਰੂਰੀ ਬੁਨਿਆਦੀ ਲੋੜਾਂਕੁੱਲੀ, ਗੁੱਲੀ ਤੇ ਜੁੱਲੀ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਹਨ। ਇਨ੍ਹਾਂ ਵਿਚ ਗੁੱਲੀ ਭਾਵ ਰੋਟੀ-ਰੋਜ਼ੀ ਸਭ ਤੋਂ ਪ੍ਰਮੁੱਖ ਹੈ ਕਿਉਂਕਿ ਪੌਣ-ਪਾਣੀ ਤੇ ਰੋਟੀ-ਰੋਜ਼ੀ ਤੋਂ ਬਗ਼ੈਰ ਜ਼ਿੰਦਗੀ ਦੀ ਗੱਡੀ ਅੱਗੇ ਪੈਰ ਨਹੀਂ ਪੁੱਟ ਸਕਦੀ।ਨਸ਼ਾ 1

ਪਸ਼ੂ ਤੇ ਪਰਿੰਦੇ ਅਜੇ ਵੀ ਜੰਗਲ ਦੀ ਦੁਨੀਆਂ ਦੇ ਵਸਨੀਕ ਹਨ।ਉਨ੍ਹਾਂ ਲਈ ਆਪਣਾ ਪੇਟ ਭਰਨਾ ਹੀ ਮੁੱਖ ਜੀਵਨ ਮੰਤਵ ਹੈ ਤੇ ਇਸਦੀ ਪ੍ਰਾਪਤੀ ਲਈ ਉਨ੍ਹਾਂ ਨੂੰ ਚੰਗਾ-ਬੁਰਾ ਵਿਚਾਰਨ ਦੀ ਕੋਈ ਪਰਵਾਹ ਨਹੀਂ ਪਰ ਅਜੋਕੇ ਮਨੁੱਖ ਨੇ ਆਪਣਾ ਸੱਭਿਅਕ ਤਾਣਾ-ਬਾਣਾ ਇਸ ਤਰ੍ਹਾਂ ਬੁਣ ਲਿਆ ਹੈ ਕਿ ਉਸਨੂੰ ਆਪਣੀ ਉਦਰ-ਪੂਰਤੀ ਤੇ ਹੋਰ ਜੀਵਨ-ਲੋੜਾਂ ਲਈ ਕਈ ਪ੍ਰਕਾਰ ਦੇ ਹੀਲੇ-ਵਸੀਲੇ ਕਰਨੇ ਪੈਂਦੇ ਹਨ। ਕਈ ਪ੍ਰਕਾਰ ਦੀਆਂ ਸੁੱਖ ਸਹੂਲਤਾਂ ਲਈ ਲੈਣ-ਦੇਣਦਾ ਸਿਲਸਿਲਾ ਤੋਰਨਾ ਪੈਂਦਾ ਹੈ ਤੇ ਇਸ ਸਿਲਸਿਲੇ ਦਾ ਮੁੱਖ ਸਰੋਤ ਮਿਹਨਤ ਮਜ਼ਦੂਰੀ ਹੈ। ਇਹ ਸਮਾਜ ਦੀ ਸਿਰਜਨਾ ਦੀ ਇਕ ਅਹਿਮ ਬੁਨਿਆਦ ਹੈ। ਇਸ ਵਿਚ ਸਮਾਜ ਦੀ ਸੇਵਾ, ਸੰਭਾਲ, ਵਿਕਾਸ ਦੇ ਮਹੱਤਵਪੂਰਨ ਤੱਤ ਲੁਕੇ ਹੋਏ ਹਨ ਤੇ ਇਹੋ ਕਿਰਤ ਮਨੁੱਖ ਨੂੰ ਆਰਥਿਕ, ਸਮਾਜਕ ਤੇ ਆਚਰਨ ਉੱਚਤਾ ਬਖਸ਼ਦੀ ਹੈ। ਇਹ ਨਾਲੇ ਪੁੰਨ, ਨਾਲੇ ਫਲੀਆਂ ਜਿ ਕਾਰਜ ਹੈ।

ਮਜੂਰੀ, ਖਾਹ ਚੁਰੀ ਦਾ ਲੋਕਮੁਹਾਵਰਾ ਵੀ ਇਕ ਸੱਭਿਅਕ ਮਨੁੱਖ ਦੀ ਨੇਕ ਕਮਾਈ ਤੇ ਸ਼ੱਕ ਅਮਲਾਂ ਦੇ ਚੰਗੇ ਫਲ ਦੀ ਇਕ ਪ੍ਰਸ਼ੰਸਾਜਨਕ ਤਸਵੀਰ ਹੈ।ਕਿਰਤ ਤੇ ਮਜ਼ਦੂਰੀ ਕਪਟ-ਰਹਿਤ ਨਿਰਮਲ ਹਿਰਦੇ ਤੇ ਮਿਹਨਤੀ ਹੱਥਾਂ ਦਾ ਕਾਰਜ ਹੁੰਦਾ ਹੈ ਜਿਸ ਨੂੰ ਪੂਜਾ ਦਾ ਦਰਜਾ ਪ੍ਰਾਪਤ ਹੈ । ਇਸੇ ਨੂੰ ਪੁੰਨ ਦੀ ਕਮਾਈ, ਚਲਾਲ ਦੀ ਕਮਾਈ ਤੇ ਦਸਾਂ ਨਹੁੰਆਂ ਦੀ ਕਿਰਤ ਕਹਿ ਕੇ ਵਡਿਆਇਆ ਜਾਂਦਾ ਹੈ। ਗੁਰ ਸਾਹਿਬਾਨ ਨੇ ਅਜਿਹੀ ਕਿਰਤ ਨੂੰ ਬੜਾ ਉੱਚਾ ਦਰਸਾਇਆ ਹੈ ਕਿਉਂਕਿ ਇਹ ਲਹੂ-ਪਸੀਨੇ ਨੂੰ ਇਕ ਕਰ ਕੇ ਕੀਤੀ ਜਾਂਦੀ ਹੈ ਤੇ ਇਸ ਨਾਲ ਮਨ ਤੇ ਤਨ ਦੀ ਸ਼ੁੱਧਤਾ ਬਲਵਾਨ ਹੁੰਦੀ ਹੈ। ਅਜਿਹੀ ਕਮਾਈ ਵਿਚੋਂ ਲੋੜਵੰਦ ਵਿਅਕਤੀਆਂ ਨੂੰ ਮਦਦ ਦੇਣੀ ਤਾਂ ਹੋਰ ਵੀ ਵੱਡਮੁੱਲੀ ਦੱਸੀ ਗਈ ਹੈ।

ਗੁਰੂ ਨਾਨਕ ਦੇਵ ਜੀ ਨੇ ਮਲਕ ਭਾਗੋ ਦੇ ਸ਼ਾਹੀ ਪਕਵਾਨਨਾਮਨਜ਼ੂਰ ਕਰ ਦਿੱਤੇ ਕਿਉਂਕਿ ਉਹ ਦਸਾਂ ਨਹੁੰਆਂ ਦੀ ਕਮਾਈ ਨਾਲ ਨਹੀਂ ਸਗੋਂ ਜ਼ਲਮ, ਲੁੱਟ, ਖੋਹ ਤੇ ਪਾਪ ਦੀ ਕਮਾਈ ਨਾਲ ਤਿਆਰ ਕੀਤੇ ਸਨ। ਉਨ੍ਹਾਂ ਨੇ ਭਾਈ ਲਾਲੋ ਜਿਹੇ ਕਿਰਤੀ ਨੂੰ ਚੰਗਾ ਜਾਣਿਆ ਤੇ ਉਸ ਦੀ ਕਿਰਤ ਕਮਾਈ ਤੋਂ ਬਣੀ ਕੋਧਰੇ ਦੀ ਰੁੱਖੀ-ਸੁੱਕੀ ਰੋਟੀ ਵਿਚੋਂ ਅਕਹਿ ਅਨੰਦ ਮਾਣਿਆ।

ਹਰਾਮ ਦੀ ਕਮਾਈ ਵਿਚ ਮਜ਼ਲੂਮਾਂ ਦੇ ਹਉਕੇ, ਹਾਵਾਂ ਤੇ ਸਿਸਕੀਆਂ ਭਰੀਆਂ ਹੁੰਦੀਆਂ ਹਨ, ਇਸ ਕਰਕੇ ਇਸ ਨੂੰ ਖਾਣ ਵਾਲਾ ਵਿਅਕਤੀ ਕਦੇ ਵੀ ਚੈਨ ਨਹੀਂ ਪ੍ਰਾਪਤ ਕਰ ਸਕਦਾ।ਉਸਦੀ ਆਤਮਾ ਉਸਨੂੰ ਫਿਟਕਾਰਦੀ ਤੇ ਕੋਸਦੀ ਰਹਿੰਦੀ ਹੈ ਤੇ ਇਕ ਦਿਨ ਉਹ ਭਾਰੀ ਮਾਨਸਿਕ ਪੀੜ ਨਾਲ ਤੜਪਦਾ ਹੈ।

ਕਿਰਤੀ ਦੇ ਲੱਛਣਇਸ ਦੇ ਉਲਟ ਕਿਰਤ ਕਮਾਈ ਕਰਨ ਵਾਲੇ ਨੂੰ ਸੁਹਿਰਦਤਾ, ਨੇਕੀ, ਨਿਰਮਲਤਾ ਤੇ ਨਿਰਛਲਤਾ ਇਕ ਵੱਡਾ ਸਬਰ ਸੰਤੋਖ ਬਖਸ਼ਦੀਆਂ ਹਨ ਤੇ ਉਹ ਇਨ੍ਹਾਂ ਗੁਣਾਂ ਸਦਕਾ ਸੱਚ ਦੀ ਮੂਰਤ ਬਣ ਜਾਂਦਾ ਹੈ।ਉਸਦਾ ਆਚਰਨ ਬੇ-ਲੋੜੇ ਲੋਭ, ਮੋਹ ਹੰਕਾਰ ਤੋਂ ਬਚਦਾ ਹੀ ਨਹੀਂ ਸਗੋਂ ਤਾਕਤਵਰ ਹੋ ਕੇ ਨਿਕਲਦਾ ਹੈ।ਕਿਰਤ-ਕਮਾਈ ਨਾਲ ਆਪਣਾ ਲੋਕ ਸੁਧਾਰਦਾ, ਉਹ ਆਪਣੇ ਲੋਕ ਨੂੰ ਵੀ ਸੁਭਾਵਕ ਹੀ ਸਫ਼ਲ ਕਰੀ ਜਾਂਦਾ ਹੈ ਕਿਉਂਕਿ ਕਿਰਤ ਕਰਦੇ ਵਕਤ ਉਸਦਾ ਧਿਆਨ ਬੜੀ ਉੱਚ ਅਵੱਸਥਾ ਵਿਚ ਵਿਚਰ ਰਿਹਾ ਹੁੰਦਾ ਹੈ। ਜਿਹਾ ਕਿ-

ਹੱਥ ਕਾਰ ਵੱਲਦਿਲ ਕਰਤਾਰ ਵੱਲ

ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ ਕਦੇ ਭੁੱਖਾ ਨਹੀਂ ਮਰਦਾ।ਉਹ ਜਿਥੇ ਟਿਕਦਾ ਹੈ, ਉੱਥੇ ਖਸ਼ਹਾਲੀ ਹੀ ਖੁਸ਼ਹਾਲੀ ਵਿਛਾ ਦਿੰਦਾ ਹੈ। ਜੰਗਲ ਵਿਚ ਮੰਗਲ ਲਾ ਦਿੰਦਾ ਹੈ।ਉਹ ਕਦੇ ਵੀ ਦੁਸਰੇ ਦੇ ਹੱਥਾਂ ਵੱਲ ਨਹੀਂ ਵੇਖਦਾ ਆਪਣਾ ਕਮਾ ਕੇ ਖਾਣ ਦੀ ਆਦਤ ਕਰ ਕੇ ਉਹ ਵੱਖ-ਵੱਖ ਤਰਾਂ ਦੇ ਪਦਾਰਥਾਂ ਲਈ ਲਾਲਾਂ ਨਹੀਂ ਟਪਕਾਉਂਦਾ ਸਗੋਂ ਉਸਨੂੰ ਸਾਦੀ ਰਹਿਣੀ, ਰੁੱਖੀ-ਮਿੱਸੀ ਖਾਣੀ ਤੇ ਉੱਚ ਸੋਚਣੀ ਵਿਚ ਹੀ ਅਨੰਦ ਮਿਲਦਾ ਹੈ।ਉਸਨੂੰ ਪੂੰਜੀ ਜੋੜ ਕੇ ਮਹਿਲ ਉਸਾਰਨ ਤੋ ਪੈਸਿਆਂ ਦੇ ਅੰਬਾਰ ਲਾਉਣ ਦੀ ਲੋੜ ਨਹੀਂ ਪੈਂਦੀ ਤੇ ਉਹ ਆਪਣੀ ਚਾਦਰ ਵੇਖ ਕੇ ਪੈਰ ਪਸਾਰਦਾ ਹੈ।

ਕਿਰਤ ਕਰਨ ਵਾਲੇ ਵਿਅਕਤੀ ਦੇ ਹੱਡ-ਪੈਰ ਸਦਾ ਨਰੋਏ ਰਹਿੰਦੇ ਹਨ ਕਿਉਂਕਿ ਨਿੱਤ ਦਿਨ ਦੀ ਹੱਡ-ਭੰਨਵੀਂ ਕਿਰਤ ਨਾਲ ਉਸਨੂੰ ਰੱਜਵੀਂ ਭੁੱਖ ਲਗਦੀ ਹੈ ਤੇ ਸੁੱਕੀਆਂ ਰੋਟੀਆਂ ਵੀ ਉਸ ਨੂੰ ਘਿਉ ਵਾਂਗ ਲਗਦੀਆਂ ਹਨ।ਉਸ ਦੇ ਉਲਟ ਗੱਦੀਧਾਰੀ ਸੇਠ ਤੇ ਮਖੱਟੂ ਵਿਹਲੇ ਬਹਿ ਕੇ ਬੀਮਾਰੀਆਂ ਦੀਆਂ ਗੋਗੜਾਂ ਪਾਲਦੇ ਹਨ ਤੇ ਮੌਤ ਦੇ ਮੂੰਹ ਵੱਲ ਛੇਤੀ ਵੱਧਦੇ ਹਨ।

ਅਜੋਕਾ ਦੌਰ ਚੋਖਾ ਬਦਲ ਗਿਆ ਹੈ। ਕਿਰਤ ਦੀ ਕਦਰ ਪਹਿਲਾਂ ਜਿੰਨੀ ਨਹੀਂ ਰਹੀ। ਲੋਕ ਫੈਸ਼ਨ ਪ੍ਰਸਤ ਤੇ ਸੁਖ-ਰਹਿਣੇ ਹੋ ਗਏ ਹਨ। ਘੱਟ ਤੋਂ ਘੱਟ ਪੜ੍ਹੇ ਹੋਏ ਨੌਜਵਾਨ ਦੀ ਵੀ ਇਹੋ ਤਮੰਨਾ ਹੁੰਦੀ ਹੈ ਕਿ ਉਸਨੂੰ ਕੁਰਸੀ ਤੇ ਸਾਫ਼ ਕੱਪੜੇ ਪਾ ਕੇ ਬੈਠਣ ਵਾਲੀ ਨੌਕਰੀ ਮਿਲੇ ਸਾਲਾਂ ਬੱਧੀ ਉਹ ਅਜਿਹੇ ਸੋਹਲ ਕੰਮ ਦੀ ਤਲਾਸ਼ ਵਿਚ ਅਵਾਰਾ ਫਿਰਦੇ ਹਨ ਤੇ ਆਪਣੀ ਸਰੀਰਕ ਸ਼ਕਤੀ ਨੂੰ ਠੰਢਾ ਕਰਦੇ ਹਨ।ਉਹ ਬੇਰੁਜ਼ਗਾਰੀ ਮੁੜਕੇ ਦੀ ਮਹਿਕ ਵਿਚ ਹੁੰਦੀ ਹੈ। ਦੀ ਭਾਵਨਾ ਨਾਲ ਮਾਨਸਿਕ ਤੌਰ ਤੇ ਵੀ ਰੋਗੀ ਬਣ ਜਾਂਦੇ ਹਨ ਕਿ ਜੀਵਨ ਦੀ ਅਸਲ ਖੁਸ਼ਬੂ ਕਿਰਤੀ ਦੇ ਮੁੜਕੇ ਦੀ ਮਹਿਕ ਵਿਚ ਹੁੰਦੀ ਹੈ.

ਸਰਮਾਏਦਾਰੀ ਦੇ ਯੁੱਗ ਵਿਚ ਮਜ਼ਦੂਰ ਦੀ ਹਾਲਤਸਰਮਾਏਦਾਰੀ ਦੀ ਜਕੜ; ਪੈਸੇ ਦੀ ਦੌੜ, ਬੇਰੁਜ਼ਗਾਰੀ, ਵਧਦੀ ਹੋਈ ਅਬਾਦੀ ਤੇ ਭ੍ਰਿਸ਼ਟ ਸਮਾਜ ਦੇ ਤਾਣੇ-ਬਾਣੇ ਵਿਚ ਕਿਰਤ ਦਾ ਉਹ ਦਰਜਾ ਨਹੀਂ ਰਿਹਾ।ਜੀਵਨ ਦੇ ਮਾਪ-ਦੰਡ ਬਦਲ ਗਏ ਹਨ ਤੇ ਦੁਨੀਆਂ ਆਚਰਣਿਕ ਤੌਰ ਤੇ ਉੱਚੀ ਰਹਿਣੀ, ਨਿਮਨ ਸੋਚਣੀ ਦੀ ਢਲਾਣ ਵੱਲ ਸਿਸਕ ਰਹੀ ਹੈ।ਨਤੀਜੇ ਵਜੋਂ ਕਿਰਤ ਦਾ ਮਿਆਰ ਤੇ ਸਤਿਕਾਰ ਦਿਨੋ-ਦਿਨ ਘਟ ਰਿਹਾ ਹੈ।

ਲੋਕ-ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਕਿਰਤ ਤੇਦਸਤੀ-ਹੁਨਰਾਂ ਨੂੰ ਉਤਸ਼ਾਹਿਤ ਕਰਨ। ਬੇਰੁਜ਼ਗਾਰੀ ਤੇ ਪੜ੍ਹੇ ਲਿਖੇ ਲੋਕਾਂ ਨੂੰ ਹੱਥੀਂ ਕਿਰਤ ਕਰ ਕੇ, ਨੇਕ ਕਮਾਈ ਦੀ ਚੂਰੀ ਖਾਣ ਵੱਲ ਧਿਆਨ ਦੇਣਾ ਚਾਹੀਦਾ ਹੈ।

ਸਿੱਟਾ ਸੁੱਚੀ ਕਿਰਤ ਦੀ ਭਾਵਨਾ ਜਿਥੇ ਸਮਾਜ ਲਈ ਵਰਦਾਨ ਹੋ ਸਕਦੀ ਹੈ, ਉਥੇ ਕੌਮ ਦੇ ਸੱਚੇਸੁੱਚੋ ਆਰਚਨ ਨੂੰ ਬਣਾਉਣ ਤੇ ਬਚਾਉਣ ਦਾ ਵੀ ਕਾਰਗਰ ਸੰਦ ਹੈ।ਜਦੋਂ ਵੀ ਦੁਨੀਆਂ ਵਿਚੋਂ ਕਿਰਤ ਦੀ ਸੱਚੀ ਸੁੱਚੀ ਭਾਵਨਾ ਖ਼ਤਮ ਹੋ ਗਈ, ਲੱਖ ਵਿਗਿਆਨਕ ਸਹੂਲਤਾਂ ਤੇ ਜੀਵਨ ਦੀ ਲਿਸ਼ਕ-ਪੁਸ਼ਕ ਹੋਣ ਦੇ ਬਾਵਜੂਦ ਇਸ ਦੁਨੀਆਂ ਦਾ ਚਿਹਰਾ ਬੜਾ ਹੀ ਬਦਸੂਰਤ ਤੇ ਕਰੂਪ ਹੋ ਜਾਵੇਗਾ।

Related posts:

Punjabi Essay on "Our Clothes", "ਸਾਡੇ ਕੱਪੜੇ" Punjabi Essay, Paragraph, Speech for Class 7, 8, 9, 10 ...
Punjabi Essay
Punjabi Essay on "India of My Dreams", "ਮੇਰੇ ਸੁਪਨਿਆਂ ਦਾ ਭਾਰਤ" Punjabi Essay, Paragraph, Speech for C...
ਪੰਜਾਬੀ ਨਿਬੰਧ
Punjabi Essay on "Taj Mahal", "ਤਾਜ ਮਹਿਲ" Punjabi Essay, Paragraph, Speech for Class 7, 8, 9, 10 and ...
ਪੰਜਾਬੀ ਨਿਬੰਧ
Punjabi Essay on "Need of Friend", "ਦੋਸਤ ਦੀ ਜਰੂਰਤ" Punjabi Essay, Paragraph, Speech for Class 7, 8, ...
ਪੰਜਾਬੀ ਨਿਬੰਧ
Punjabi Essay on “Guru Nanak Dev Ji”, “ਗੁਰੂ ਨਾਨਕ ਦੇਵ ਜੀ” Punjabi Essay, Paragraph, Speech for Class ...
ਪੰਜਾਬੀ ਨਿਬੰਧ
Punjabi Essay on "My City Banglore", "ਮੇਰਾ ਸ਼ਹਿਰ ਬੰਗਲੌਰ" Punjabi Essay, Paragraph, Speech for Class ...
Punjabi Essay
Punjabi Essay on “Pigeon”, “ਕਬੂਤਰ” Punjabi Essay, Paragraph, Speech for Class 7, 8, 9, 10 and 12 Stu...
ਪੰਜਾਬੀ ਨਿਬੰਧ
Punjabi Essay on "Independence Day","ਅਜਾਦੀ ਦਿਵਸ" Punjabi Essay, Paragraph, Speech for Class 7, 8, 9,...
Punjabi Essay
Punjabi Essay on "Excursion: a means of increasing knowledge","ਟੂਰ: ਗਿਆਨ ਨੂੰ ਵਧਾਉਣ ਦਾ ਇੱਕ ਸਾਧਨ" Punj...
Punjabi Essay
Punjabi Essay on "Disaster Management", "ਆਫ਼ਤ ਪ੍ਰਬੰਧਨ" Punjabi Essay, Paragraph, Speech for Class 7,...
ਪੰਜਾਬੀ ਨਿਬੰਧ
Punjabi Essay on “Christmas”, “ਕ੍ਰਿਸਮਸ” Punjabi Essay, Paragraph, Speech for Class 7, 8, 9, 10 and 1...
ਪੰਜਾਬੀ ਨਿਬੰਧ
Punjabi Essay on “Nariyal”, “ਨਾਰੀਅਲ” Punjabi Essay, Paragraph, Speech for Class 7, 8, 9, 10 and 12 S...
Punjabi Essay
Punjabi Essay on “Lion”, “ਸ਼ੇਰ” Punjabi Essay, Paragraph, Speech for Class 7, 8, 9, 10 and 12 Studen...
ਪੰਜਾਬੀ ਨਿਬੰਧ
Punjabi Essay on "Boon of Science", "ਵਿਗਿਆਨ ਦਾ ਵਰਦਾਨ" Punjabi Essay, Paragraph, Speech for Class 7, ...
ਪੰਜਾਬੀ ਨਿਬੰਧ
Punjabi Essay on "Kirat Da Mul", “ਕਿਰਤ ਦਾ ਮੁੱਲ” Punjabi Paragraph, Speech for Class 7, 8, 9, 10 and ...
ਪੰਜਾਬੀ ਨਿਬੰਧ
Punjabi Essay on “Ghoda”, “ਘੋੜਾ” Punjabi Essay, Paragraph, Speech for Class 7, 8, 9, 10 and 12 Stude...
Punjabi Essay
Punjabi Essay on "Television (T.V.)", "ਟੈਲੀਵਿਜ਼ਨ (ਟੀਵੀ)" Punjabi Essay, Paragraph, Speech for Class ...
Punjabi Essay
Punjabi Essay on "Corruption", "ਭ੍ਰਿਸ਼ਟਾਚਾਰ" Punjabi Essay, Paragraph, Speech for Class 7, 8, 9, 10 ...
ਪੰਜਾਬੀ ਨਿਬੰਧ
Punjabi Essay on "Self Reliance", "ਸਵੈ-ਨਿਰਭਰਤਾ" Punjabi Essay, Paragraph, Speech for Class 7, 8, 9, ...
ਪੰਜਾਬੀ ਨਿਬੰਧ
Punjabi Essay on “Rashtra Nirman vich Aurat da Yogdan", “ਰਾਸ਼ਟਰ ਨਿਰਮਾਣ ਵਿੱਚ ਔਰਤ ਦਾ ਯੋਗਦਾਨ” Punjabi E...
Punjabi Essay

About

Leave a Reply

Your email address will not be published. Required fields are marked *

*
*

This site uses Akismet to reduce spam. Learn how your comment data is processed.