Punjabi Essay on “Cable TV – Vardan Ja Shrap”, “ਕੇਬਲ ਟੀ.ਵੀ.-ਵਰ ਜਾਂ ਸਰਾਪ” Punjabi Essay, Paragraph, Speech for Class 7, 8, 9, 10, and 12 Students in Punjabi Language.

ਕੇਬਲ ਟੀ.ਵੀ.-ਵਰ ਜਾਂ ਸਰਾਪ

Cable TV – Vardan Ja Shrap

ਦੇਸ਼ਵਿਦੇਸ਼ ਦੇ ਵਿਗਿਆਨ ਦੀ ਮਹਾਨ ਦੇਣਕੇਬਲ ਟੀ.ਵੀ. ਵਿਗਿਆਨ ਦੀ ਮਹਾਨ ਦੇਣ ਹੈ। ਇਸ ਰਾਹੀਂ ਦੇਸ਼-ਵਿਦੇਸ਼ ਦੇ ਵੀ. ਚੈਨਲਾਂ ਦੇ ਪ੍ਰੋਗਰਾਮਾਂ ਨੂੰ ਸੈਟੇਲਾਈਟ ਰਾਹੀਂ ਪ੍ਰਾਪਤ ਕਰ ਕੇ ਤੇ ਕੇਬਲਾਂ ਦੇ ਜਾਲ ਵਿਛਾਕੇ ਘਰ-ਘਰ ਪੁਚਾਇਆ ਜਾਂਦਾ ਹੈ। ਅੱਜ-ਕਲ੍ਹ ਭਾਰਤ ਦੇ ਆਮ ਸ਼ਹਿਰਾਂ ਵਿੱਚ 80-90 ਟੀ.ਵੀ. ਚੈਨਲਾਂ ਨੂੰ ਘਰ-ਘਰ ਪੁਚਾਉਣ ਦਾ ਪ੍ਰਬੰਧ ਹੈ, ਜਿਨ੍ਹਾਂ ਵਿੱਚੋਂ ਜੀ.ਟੀ.ਵੀ., ਸੋਨੀ ਟੀ.ਵੀ., ਬੀ.ਬੀ.ਸੀ., ਆਜ ਤੱਕ, ਸਟਾਰ ਟੀ.ਵੀ., ਐਕਸ਼ਨ ਟੀ ਵੀ., ਏ ਟੀ ਐੱਨ., ਕਾਰਟੂਨ ਟੀ.ਵੀ., ਨੈਸ਼ਨਲ ਜਿਓਗਰਾਫੀਕਲ ਚੈਨਲ ਆਦਿ ਲੋਕਾਂ ਵਿੱਚ ਬਹੁਤ ਹਰਮਨ-ਪਿਆਰੇ ਹਨ। ਇਨ੍ਹਾਂ ਵਿਚੋਂ ਕੁੱਝ ਟੀ.ਵੀ. ਚੈਨਲ ਨਿਰੀਆਂ ਫ਼ਿਲਮਾਂ, ਕੁੱਛ ਨਿਰੀਆਂ ਖ਼ਬਰਾਂ, ਕੁੱਝ ਨਿਰੇ ਗਾਣੇ, ਕੁੱਝ ਨਿਰੇ ਫ਼ੈਸ਼ਨ ਤੇ ਕੁੱਝ ਨਿਰੀਆਂ ਖੋਜਾਂ ਪੇਸ਼ ਕਰਦੇ ਹਨ।

ਪ੍ਰਭਾਵਕੇਬਲ ਟੀ ਵੀ, ਨੇ ਸਾਡੇ ਸੱਭਿਆਚਾਰਕ, ਰਾਜਨੀਤਿਕ ਤੇ ਆਰਥਿਕ ਜੀਵਨ ਤੇ ਮਾਨਸਿਕਤਾ ਨੂੰ ਬੜੇ ਜ਼ੋਰਦਾਰ ਤਰੀਕੇ ਨਾਲ ਝੰਜੋੜਨਾ ਆਰੰਭ ਕੀਤਾ ਹੈ, ਜਿਸ ਕਰਕੇ ਇਸਦੇ ਬਹੁਤ ਸਾਰੇ ਲਾਭ ਹੋਣ ਦੇ ਨਾਲ-ਨਾਲ ਇਸ ਦੇ ਨੁਕਸਾਨ ਵੀ ਪ੍ਰਤੱਖ ਹੋ ਰਹੇ ਹਨ। ਇਸੇ ਕਰਕੇ ਹੀ ਅੱਜ ਇਹ ਗੱਲ ਚਰਚਾ ਦਾ ਵਿਸ਼ਾ ਬਣ ਗਈ ਹੈ ਕਿ ਕੇਬਲ ਟੀ.ਵੀ. ਵਰ ਹੈ ਜਾਂ ਸਰਾਪ ।

ਵਰ ਤੇ ਸਰਾਪ ਕੀ ਹਨ?-ਅਸੀਂ ਵਰ ਉਸੇ ਚੀਜ਼ ਨੂੰ ਕਹਿ ਸਕਦੇ ਹਾਂ, ਜਿਸ ਤੋਂ ਮਨੁੱਖੀ ਜੀਵਨ ਨੂੰ ਲਾਭ ਹੁੰਦਾ ਹੈ ਤੇ ਉਹਉਸਦੀ ਹਰ ਪੱਖੋਂ ਸਿਹਤਮੰਦ ਉਸਾਰੀ ਵਿੱਚ ਲਾਭਦਾਇਕ ਸਿੱਧ ਹੁੰਦਾ ਹੈ ਅਤੇ ਸਰਾਪ ਉਹ ਹੁੰਦਾ ਹੈ, ਜਿਸ ਨਾਲ ਮਨੁੱਖੀ ਜੀਵਨ ਦਾ ਨੁਕਸਾਨ ਤੇ ਨਿਵਾਸ਼ ਹੁੰਦਾ ਹੈ।

ਲਾਭਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੇਬਲ ਟੀ.ਵੀ. ਸਾਡੇ ਜੀਵਨ ਲਈ ਬਹੁਤ ਲਾਭਦਾਇਕ ਹੈ। ਇਸ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਭਿੰਨ-ਭਿੰਨ ਤਰੀਕਿਆਂ ਨਾਲ ਸਾਡਾ ਮਨੋਰੰਜਨ ਕਰਦਾ ਹੈ। ਇਹ ਫ਼ਿਲਮਾਂ, ਗੀਤਾਂ, ਗਾਣਿਆਂ, ਨਾਟਕਾਂ, ਕਹਾਣੀਆਂ, ਕਾਰਟੂਨਾਂ ਤੇ ਮਜ਼ਾਕੀਆ ਪ੍ਰੋਗਰਾਮਾਂ ਨਾਲ ਰਾਤ-ਦਿਨ ਸਾਡਾ ਦਿਲ-ਪਰਚਾਵਾ ਕਰਦਾ ਹੈ। ਅਸੀਂ ਆਪਣੀ ਰੁਚੀ ਮੁਤਾਬਿਕ ਹਰ ਪ੍ਰਕਾਰ ਦੇ ਪ੍ਰੋਗਰਾਮ ਕੇਬਲ ਟੀਵੀ. ਰਾਹੀ ਪੇਸ਼ ਕੀਤੇ ਜਾਂਦੇ ਚੈਨਲਾਂ ਉੱਤੇ ਦੇਖ ਸਕਦੇ ਹਾਂ। ਇਹ ਸਾਡੇ ਲਈ ਰੁਮਾਂਟਿਕ, ਧਾਰਮਿਕ, ਸੱਭਿਆਚਾਰਕ, ਇਤਿਹਾਸਿਕ ਤੇ ਗਿਆਨ-ਵਧਾਊ ਜਾਂ ਹਲਕੇ-ਫੁਲਕੇ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦਾ ਹੈ । ਇਸ ਦੇ ਨਾਲਹੀ ਇਸਦੇ ਪ੍ਰੋਗਰਾਮ ਹਰ ਉਮਰ ਦੇ ਨਾਲ ਸੰਬੰਧਿਤ ਵੀ ਹੁੰਦੇ ਹਨ। ਬੱਚਿਆਂ ਲਈ ਕਾਰਟਨ ਤੇ ਕਹਾਣੀਆਂ ਤੇ ਵੱਡੀ-ਉਮਰ ਦੇ ਬੱਚਿਆਂ ਲਈ ਭਿੰਨ-ਭਿੰਨ ਦੇਸ਼ਾਂ ਨਾਲ ਸੰਬੰਧਿਤ ਸੱਭਿਆਚਾਰਾਂ ਦੇ ਪ੍ਰੋਗਰਾਮ, ਰੁਮਾਂਟਿਕ ਕਹਾਣੀਆਂ, ਮਾਰ-ਧਾੜ, ਖੇਡਾਂ, ਵਿਗਿਆਨਿਕ ਖੋਜਾਂ ਤੇ ਜਾਣਕਾਰੀ ਆਦਿ।ਇਸ ਦੇ ਨਾਲ ਹੀ ਕੇਬਲ ਟੀ.ਵੀ, ਆਪਣੇ ਭਿੰਨ-ਭਿੰਨ ਚੈਨਲਾਂ ਰਾਹੀਂ ਸਾਡੇ ਤਕ। ਖ਼ਬਰਾਂ ਦੇ ਚਿੱਤਰ ਤੇ ਜਿਉਦੇ ਜਾਗਦੇ ਪ੍ਰੋਗ੍ਰਾਮ ਪੁਚਾਉਂਦਾ ਹੈ, ਜਿਨ੍ਹਾਂ ਨੂੰ ਹਰ ਇਕ ਵਿਅਕਤੀ ਬੜੀ। ਤੀਬਰਤਾ ਤੇ ਉਤਸੁਕਤਾ ਨਾਲ ਉਡੀਕਦਾ ਤੇ ਦੇਖਦਾ ਹੈ। ਇਸ ਤੋਂ ਇਲਾਵਾ ਇਹ ਭਿੰਨ-ਭਿੰਨ ਰਾਜਸੀ ਘਟਨਾਵਾਂ ਤੇ ਉਥਲ-ਪੁਥਲਾਂ ਸੰਬੰਧੀ ਪੜਚੋਲੀਆਂ ਪ੍ਰੋਗ੍ਰਾਮ ਤੇ ਬਹਿਸ-ਮੁਬਾਹਸੇ, ਕੌਮੀ-ਪੱਧਰ ਉੱਤੇ ਭਿੰਨ-ਭਿੰਨ ਪ੍ਰਕਾਰ ਦੇ ਪ੍ਰਤਿਭਾ ਮੁਕਾਬਲੇ, ਖ਼ੁਫ਼ੀਆ ਰਿਪੋਰਟਾਂ, ਸਟਿੰਗ ਆਪ੍ਰੇਸ਼ਨਾਂ ਤੇ ਲੂੰ-ਕੰਡੇ ਕਰਨ ਵਾਲੇ ਜੁਰਮਾਂ ਤੇ ਗਤੀਵਿਧੀਆਂ ਬਾਰੇ ਪ੍ਰੋਗਰਾਮ ਪੇਸ਼ ਕਰਕੇ, ਜਿੱਥੇ ਸਾਡੀ ਜਗਿਆਸਾ ਨੂੰ ਤ੍ਰਿਪਤ ਕਰਦਾ ਹੋਇਆ ਮਾਨਸਿਕ ਸੰਤੁਸ਼ਟੀ ਦੇ ਕੇ ਸਾਡਾ ਮਨੋਰੰਜਨ ਕਰਦਾ ਹੈ, ਉੱਥੇ ਸਾਡੇ ਵਿਚਾਰਾਂ ਨੂੰ ਮੋੜਾ ਵੀ ਦਿੰਦਾ ਹੈ ਤੇ ਸੇਧ ਵੀ। ਕੇਬਲ ਟੀ.ਵੀ. ਦੇ ਅਜਿਹੇ ਪ੍ਰੋਗਰਾਮਾਂ ਨੂੰ ਨਿਰਸੰਦੇਹ ਉਸਾਰੂ ਕਿਹਾ ਜਾ ਸਕਦਾ ਹੈ।

ਸੱਭਿਆਚਾਰ ਉੱਤੇ ਪੱਛਮ ਦਾ ਬੁਰਾ ਪ੍ਰਭਾਵ ਇਸ ਪ੍ਰਕਾਰ ਅਸੀਂ ਦੇਖ ਸਕਦੇ ਹਾਂ ਕਿ 7 ਮਨੋਰੰਜਨ ਕਰਨ ਤੇ ਸਾਡੀ ਆਮ ਜਾਣਕਾਰੀ ਵਿਚ ਵਾਧਾ ਕਰਨ ਤੋਂ ਇਲਾਵਾ ਸਾਨੂੰ ਆਪਣੇ ਆਲੇ ਦੁਆਲੇ ਤੇ ਸੰਸਾਰ ਭਰ ਵਿਚ ਵਾਪਰ ਰਹੀਆਂ ਘਟਨਾਵਾਂ ਸੰਬੰਧੀ ਜਾਗਰੂਕ ਕਰਨ ਵਿਚ ਕੇਬਲ ਟੀ ਵੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਪਰ ਇਸ ਦਾ ਇਕ ਦੂਜਾ ਪਾਸਾ ਵੀ ਹੈ। ਸਾਡੇ ਭਾਰਤੀ ਸਮਾਜ ਨੂੰ ਜੋ ਕਿ ਵਿਕਸਿਤ ਹੋ ਰਿਹਾ ਹੈ, ਪੱਛਮੀ ਸੱਭਿਆਚਾਰਾਂ ਦਾ ਨੰਗੇਜ਼, ਫੈਸ਼ਨ, ਖ਼ਪਤਕਾਰੀ-ਰੁਚੀ, ਪੈਸਾ ਪ੍ਰਤੀ ਤੇ ਖ਼ੁਦ-ਪ੍ਰਤੀ ਬਹੁਤ ਨੁਕਸਾਨ ਪੁਚਾ ਰਹੇ ਹਨ । ਫਲਸਰੂਪ ਸਾਡਾ ਸੱਭਿਆਚਾਰ ਗੰਧਲਾ ਹੋ ਹੈ। ਅਸੀਂ ਆਪਣੇ ਸੱਭਿਆਚਾਰ ਦੀਆਂ ਚੰਗੀਆਂ ਗੱਲਾਂ ਨੂੰ ਵੀ ਤਿਆਗਦੇ ਜਾ ਰਹੇ ਹਾਂ ਤੇ ਤੇਜ਼ੀ ਨਾ ਪੱਛਮੀ ਸੱਭਿਆਚਾਰ ਨੂੰ ਅਪਣਾ ਰਹੇ ਹਾਂ, ਜਿਸ ਕਰਕੇ ਸਾਡੇ ਜੀਵਨ ਵਿਚੋਂ ਆਪਸੀ ਰਿਸ਼ਤਿਆਂ ਦਾ ਨਿੱਘ ਅਲੋਪ ਹੁੰਦਾ ਜਾ ਰਿਹਾ ਹੈ, ਪਰੰਤੂ ਵਕਤੀ ਖ਼ੁਸ਼ੀਆਂ ਲੈਣ ਦੀ ਰੁਚੀ ਪਫੁੱਲਤ ਹੋ ਰਹੀ ਹੈ ਤੇ ਜੀਵਨ ਦਾ ਡੂੰਘਾ ਰਸ ਘਟਦਾ ਜਾ ਰਿਹਾ ਹੈ। ਬੱਚਿਆਂ ਵਿਚੋਂ ਵੱਡਿਆਂ ਦਾ ਆਦਰ-ਸਤਿਕਾਰ, ਆਪਸੀ ਮੋਹਪਿਆਰ ਤੇ ਧਾਰਮਿਕ ਭਾਵਨਾ ਆਦਿ ਗੁਣ ਘਟ ਰਹੇ ਹਨ, ਜਿਸ ਕਰਕੇ ਜੀਵਨ ਰੁੱਖਾ ਤੇ ਨੀਰਸ ਬਣਦਾ ਜਾ ਰਿਹਾ ਹੈ।

ਰੁਚੀਆਂ ਨੂੰ ਬਦਲਣਾ ਬੇਸ਼ੱਕ ਕੇਬਲ ਟੀ.ਵੀ. ਨੇ ਵਪਾਰ ਨੂੰ ਉਤਸਾਹਿਤ ਕਰਨ ਵਿਚ ਬਹੁਤ ਸਹਾਇਤਾ ਦਿੱਤੀ ਹੈ। ਬਹੁ-ਰਾਸ਼ਟਰੀ ਕੰਪਨੀਆਂ ਆਪਣੇ ਉਤਪਾਦਨਾਂ ਨੂੰ ਵੇਚਣ ਲਈ, ਜਿੱਥੇ ਪ੍ਰੋਗਰਾਮ ਸਪਾਂਸਰ ਕਰਦੀਆਂ ਹਨ, ਉੱਥੇ ਵਿਸ਼ਵ-ਸੁੰਦਰੀਆਂ ਤੇ ਮਾਡਲਾਂ ਰਾਹੀਂ ਆਪਣੇ ਮਾਲ ਦਾ ਪ੍ਰਚਾਰ ਕਰ ਕੇ ਵੀ ਖਾਣ-ਪੀਣ, ਪਹਿਨਣ ਤੇ ਰਹਿਣ-ਸਹਿਣ ਸੰਬੰਧੀ ਸਾਡੀਆਂ ਰੁਚੀਆਂ ਨੂੰ ਬਦਲ ਰਹੀਆਂ ਹਨ। ਫਲਸਰੂਪ ਬੱਚਿਆਂ ਤੇ ਨਵ-ਯੁਵਕਾਂ ਵਿਚ ਖ਼ਾਸ ਕਿਸਮ ਦੇ ਸਾਬਣਾਂ ਤੇ ਟੁੱਥ ਪੇਸਟਾਂ ਨੂੰ ਵਰਤਣ ਤੇ ਫਾਸਟ ਫੂਡ ਖਾਣ ਦੀਆਂ ਰੁਚੀਆਂ ਵਧ ਰਹੀਆਂ ਹਨ, ਜਿਸ ਕਰਕੇ ਉਹ ਦੁੱਧ ਘਿਓ ਤੇ ਮੱਖਣ-ਮਲਾਈ ਵਲੋਂ ਨੱਕ ਵੱਟਣ ਲੱਗ ਪਏ ਹਨ।ਇਸ ਦੇ ਨਾਲ ਹੀ ਵਪਾਰਕ ਕੰਪਨੀਆਂ ਜਿੱਥੇ ਆਪਣੇ ਉਤਪਾਦਨ ਵੇਚ ਕੇ ਮਾਲੋਮਾਲ ਹੋ ਰਹੀਆਂ ਹਨ, ਉੱਥੇ ਲੋਕਾਂ ਦੀ ਖ਼ਰੀਦ ਸ਼ਕਤੀ ਘਟ ਰਹੀ ਹੈ, ਜਿਸ ਕਰਕੇ ਉਹ ਆਰਥਿਕ ਤੇ ਮਾਨਸਿਕ ਉਲਝਣਾਂ ਦਾ ਸ਼ਿਕਾਰ ਹੋ ਰਹੇ ਹਨ।

ਜੁਰਮਾਂ ਵਿਚ ਵਾਧਾ ਇਹ ਠੀਕ ਹੈ ਕਿ ਕੇਬਲ ਟੀ ਵੀ. ਨੇ ਵਾਰਦਾਤ, ਸਨਸਨੀ, ਕਰਾਈਮ ਰਿਪੋਰਟਰ, ਜਾਗੋ ਇੰਡੀਆ ਤੇ ਇੰਡੀਆ ਮੋਸਟ ਵਾਂਡਡ ਵਰਗੇ ਪ੍ਰੋਗਰਾਮ ਰਾਹੀਂ ਸਾਡੇ ਸਮਾਜ ਵਿਚ ਪਸਰੇ ਜੁਰਮ, ਭ੍ਰਿਸ਼ਟਾਚਾਰ ਅਨੈਤਿਕ ਤੇ ਸਮਾਜ-ਵਿਰੋਧੀ ਕਾਰਵਾਈਆਂ ਨੂੰ ਨੰਗਿਆਂ ਕਰਕੇ ਬਹੁਤ ਉਸਾਰੁ ਰੋਲ ਅਦਾ ਕੀਤਾ ਹੈ ਤੇ ਬਹੁਤ ਸਾਰੇ ਖ਼ਤਰਨਾਕ ਮੁਜਰਮਾਂ ਤੇ ਕਾਲੀਆਂ ਭੇਡਾਂ ਦੀ ਗਿਫ਼ਤਾਰੀ ਵਿਚ ਸਹਾਇਤਾ ਕੀਤੀ ਹੈ ਪਰ ਇਸ ਦੇ ਨਾਲ ਹੀ ਇਸ ਨੇ ਕਈ ਭੋਲੇ-ਭਾਲੇ ਲੋਕਾਂ ਨੂੰ ਜੁਰਮ ਕਰਨ ਲਈ ਉਤਸਾਹਿਤ ਵੀ ਕੀਤਾ ਹੈ ਤੇ ਕਈਆਂ ਨੂੰ ਜੁਰਮ ਕਰਨੇ ਸਿਖਾਏ ਹਨ। ਅਜਿਹੀਆਂ ਖ਼ਬਰਾਂ ਅਸੀਂ ਅਖ਼ਬਾਰਾਂ ਵਿਚ ਆਮ ਪੜਦੇ ਹਾਂ ਕਿ ਫਲਾਣੇ ਥਾਂ ਕਿਸੇ ਬੱਚੇ ਜਾਂ ਨੌਕਰ ਨੇ ਟੀ.ਵੀ. ਪ੍ਰੋਗਰਾਮ ਦੇ ਪ੍ਰਭਾਵ ਅਧੀਨ ਕੋਈ ਖ਼ਤਰਨਾਕ ਕੰਮ ਜਾਂ ਜੁਰਮ ਕੀਤਾ ਹੈ।

ਵਕਤ ਦਾ ਨਾਸ਼ਕੇਬਲ ਟੀ.ਵੀ. ਦਾ ਇਕ ਹੋਰ ਵੱਡਾ ਨੁਕਸਾਨ ਇਹ ਹੈ ਕਿ ਸਾਡੇ ਘਰਾਂ ਵਿੱਚ ਇਸ ਦੀ ਵਰਤੋਂ ਲਈ ਕੋਈ ਨਿਯਮਬੱਧ ਵਕਤ ਨਹੀਂ ਮਿੱਥਿਆ ਜਾਂਦਾ, ਸਗੋਂ ਆਮ ਕਰਕੇ ਸਾਰਾ ਦਿਨ ਟੀ.ਵੀ. ਚੱਲਦਾ ਰੱਖਿਆ ਜਾਂਦਾ ਹੈ ਤੇ ਫ਼ਿਲਮਾਂ, ਲੜੀਵਾਰ ਨਾਟਕਾਂ ਤੇ ਨਾਚ-ਗਾਣਿਆਂ ਦਾ ਸੁਆਦ ਲੈਣ ਵਿਚ ਸਮਾਂ ਨਸ਼ਟ ਕੀਤਾ ਜਾਂਦਾ ਹੈ, ਜੋ ਕਿ ਬਹੁਤ ਹੀ ਖ਼ਤਰਨਾਕ ਰੁਝਾਨ ਹੈ।ਅਸਲ ਵਿਚ ਕੰਬਲ ਟੀ.ਵੀ.ਬਹੁਤਾ ਨੁਕਸਾਨ ਉਦੋਂ ਹੀ ਪਹੁੰਚਦਾ ਹੈ, ਜਦੋਂ ਇਸ ਦੀ ਵਰਤੋਂ ਠੀਕ ਢੰਗ ਨਾਲ ਤੇ ਸੀਮਿਤ ਸੀ। ਲਈ ਨਿਯਮਿਤ ਪ੍ਰੋਗਰਾਮ ਦੇਖਣ ਲਈ ਨਹੀਂ ਕੀਤੀ ਜਾਂਦੀ।

ਸਿਹਤ ਲਈ ਹਾਨੀਕਾਰਕਕੇਬਲ ਟੀ.ਵੀ. ਅਜਿਹੇ ਵੰਨ-ਸੁਵੰਨੇ ਪ੍ਰੋਗਰਾਮ ਤੇ ਸੀਰੀਅਲ ਪੇਸ਼ ਕਰਦਾ ਹੈ। ਘਰਾਂ ਵਿਚ ਬਹੁਤ ਲੋਕ, ਖ਼ਾਸ ਕਰ ਔਰਤਾਂ ਤੇ ਬੱਚੇ ਬਹੁਤ ਸਮਾਂਟੀ ਵੀ ਦੇ ਅੱਗੇ ਬੈਠ ਕੇ ਹੀ mਜ਼ਾਰਦੇ ਹਨ, ਜਿਸ ਨਾਲ ਜਿਥੇ ਬਿਜਲ-ਚੁੰਬਕੀ ਕਿਰਨਾਂਉਨ੍ਹਾਂ ਦੀਆਂ ਅੱਖਾਂ ਤੇ ਸਰੀਰ ਦੇ ਹੋਰਨਾਂ ਕੋਮਲ ਅੰਗਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ, ਉੱਥੇ ਇਨ੍ਹਾਂ ਅੱਗੇ ਬਹੁਤੀ ਬੈਠਕ ਨਾਲ ਸਰੀਰ ਮੋਟਾਪਾ ਵਧਾਉਣ ਦਾ ਕਾਰਨ ਬਣਦੀ ਹੈ, ਜੋ ਕਿ ਵਰਤਮਾਨ ਯੁਗ ਦੀਆਂ ਸ਼ੁਗਰ, ਖੁਨ ਦੇ ਦਬਾਓ ਤੇ ਕੈਂਸਰ ਆਦਿ ਭਿਆਨਕ ਬਿਮਾਰੀਆਂ ਦੀ ਜੜ੍ਹ ਹੈ।

ਸਾਰਅੰਸ਼ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਸਾਡਾ ਮਨੋਰੰਜਨ ਕਰਨ, ਸਾਡੇ ਗਿਆਨ ਵਿਚ ਵਾਧਾ ਕਰਨ ਤੇ ਸਾਨੂੰ ਘਰ ਬੈਠਿਆਂ ਸਾਰੀ ਦੁਨੀਆਂ ਨਾਲ ਜੋੜਨ ਦਾ ਕੰਮ ਕਰਨ ਵਿਚ ਜੋ ਸਥਾਨ ਕੇਬਲ ਟੀ.ਵੀ. ਦਾ ਹੈ ਉਸ ਦਾ ਕੋਈ ਮੁਕਾਬਲਾ ਨਹੀਂ ਤੇ ਇਸ ਪੱਖ ਤੋਂ ਇਹ ਇਕ ਮਹਾਨ ਵਰਦਾਨ ਹੈ, ਪਰ ਵਕਤ ਦਾ ਧਿਆਨ ਰੱਖੋ ਬਿਨਾਂ ਤੇ ਚੰਗੇ ਮਾੜੇ ਪ੍ਰੋਗਰਾਮਾਂ ਦੀ ਪਰਖ ਤੋਂ ਬਿਨਾਂ ਇਸ ਦੀ ਵਰਤੋਂ ਬਹੁਤ ਹੀ ਖ਼ਤਰਨਾਕ ਹੈ, ਜਿਸ ਦਾ ਮਨੁੱਖ ਦੇ ਨਿੱਜੀ ਜੀਵਨ ਉਪਰ ਵੀ ਬੁਰਾ ਅਸਰ ਪੈਂਦਾ ਹੈ ਤੇ ਉਸ ਦੇ ਸੱਭਿਆਚਾਰ ਉੱਤੇ ਵੀ।ਇਸ ਕਰਕੇ ਸਾਨੂੰ ਇਸ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਤੇ ਇਸ ਵਿਚ ਦਿੱਤੀ ਚੀਜ਼ਾਂ ਦੀ ਮਸ਼ਹੂਰੀ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਇਸੇ ਤਰ੍ਹਾਂ ਇਸ ਦੇ ਔਗੁਣ ਘਟ ਸਕਦੇ ਹਨ ਤੇ ਗੁਣ ਵੱਧ ਸਕਦੇ ਹਨ ਅਤੇ ਇਹ ਸਰਾਪ ਬਣਨ ਦੀ ਥਾਂ ਇਕ ਵਰਦਾਨ ਬਣ ਸਕਦਾ ਹੈ।

Related posts:

Punjabi Essay on “Nashabandi", “ਨਸ਼ਾਬੰਦੀ” Punjabi Essay, Paragraph, Speech for Class 7, 8, 9, 10, an...
Punjabi Essay
Punjabi Essay on “Safar karan da Anubhav”, "ਸਫ਼ਰ ਕਰਨ ਦਾ ਅਨੁਭਵ" Punjabi Essay, Paragraph, Speech for ...
Punjabi Essay
Punjabi Essay on "The Stigma of Dependency", "ਅਧੀਨਤਾ ਦਾ ਕਲੰਕ" Punjabi Essay, Paragraph, Speech for C...
Uncategorized
Punjabi Essay on “Mere School di Magazine“, “ਮੇਰੇ ਸਕੂਲ ਦੀ ਮੈਗਜ਼ੀਨ” Punjabi Essay, Paragraph, Speech ...
ਪੰਜਾਬੀ ਨਿਬੰਧ
Punjabi Essay on "My Hobby", "ਮੇਰਾ ਸ਼ੌਕ" Punjabi Essay, Paragraph, Speech for Class 7, 8, 9, 10 and ...
Punjabi Essay
Punjabi Essay on "Child Labour", "ਬਾਲ ਮਜਦੂਰੀ" Punjabi Essay, Paragraph, Speech for Class 7, 8, 9, 10...
ਪੰਜਾਬੀ ਨਿਬੰਧ
Punjabi Essay on "My Longing", "ਮੇਰੀ ਲਾਲਸਾ" Punjabi Essay, Paragraph, Speech for Class 7, 8, 9, 10 a...
ਪੰਜਾਬੀ ਨਿਬੰਧ
Punjabi Essay on "Water is Life", "ਜੇ ਪਾਣੀ ਹੈ, ਤਾਂ ਭਵਿੱਖ ਹੈ" Punjabi Essay, Paragraph, Speech for Cl...
ਪੰਜਾਬੀ ਨਿਬੰਧ
Punjabi Essay on "Terrorism: A Challenge", "ਅੱਤਵਾਦ: ਇਕ ਚੁਣੌਤੀ" Punjabi Essay, Paragraph, Speech for ...
ਪੰਜਾਬੀ ਨਿਬੰਧ
Punjabi Essay on “Paltu Janwar”, “ਪਾਲਤੂ ਜਾਨਵਰ” Punjabi Essay, Paragraph, Speech for Class 7, 8, 9, 1...
Punjabi Essay
Punjabi Essay on "Increased Use of Computers", "ਕੰਪਿਊਟਰ ਦੀ ਵੱਧ ਰਹੀ ਵਰਤੋਂ" Punjabi Essay, Paragraph, ...
ਪੰਜਾਬੀ ਨਿਬੰਧ
Punjabi Essay on "My Autobiography", "ਮੇਰੀ ਸਵੈ ਜੀਵਨੀ" Punjabi Essay, Paragraph, Speech for Class 7, ...
ਪੰਜਾਬੀ ਨਿਬੰਧ
Punjabi Essay on "Vocational Education", "ਕਿੱਤਾਮੁਖੀ ਸਿੱਖਿਆ" Punjabi Essay, Paragraph, Speech for Cla...
Punjabi Essay
Punjabi Essay on "Our Clothes", "ਸਾਡੇ ਕੱਪੜੇ" Punjabi Essay, Paragraph, Speech for Class 7, 8, 9, 10 ...
Punjabi Essay
Punjabi Essay on "Only Lazy People rely on God", "ਦੇਵਤਾ-ਦੇਵਤਾ ਆਲਸੀ ਜਪਦੇ" Punjabi Essay, Paragraph, S...
ਪੰਜਾਬੀ ਨਿਬੰਧ
Punjabi Essay on "Mahatma Gandhi", "ਮਹਾਤਮਾ ਗਾਂਧੀ" Punjabi Essay, Paragraph, Speech for Class 7, 8, 9...
Punjabi Essay
Punjabi Essay on "My daily Routine", "ਮੇਰੀ ਰੁਟੀਨ" Punjabi Essay, Paragraph, Speech for Class 7, 8, 9...
Punjabi Essay
Punjabi Essay on “Kamal”, “ਕਮਲ” Punjabi Essay, Paragraph, Speech for Class 7, 8, 9, 10 and 12 Studen...
ਪੰਜਾਬੀ ਨਿਬੰਧ
Punjabi Essay on “Genda”, “ਗੈਂਡਾ” Punjabi Essay, Paragraph, Speech for Class 7, 8, 9, 10 and 12 Stud...
Punjabi Essay
Punjabi Essay on "Policeman", "ਪੁਲਿਸ ਕਰਮਚਾਰੀ" Punjabi Essay, Paragraph, Speech for Class 7, 8, 9, 10...
Punjabi Essay

Add a Comment

Your email address will not be published. Required fields are marked *

This site uses Akismet to reduce spam. Learn how your comment data is processed.