Essay on “Shri Guru Teg Bahadur Ji”, “ਸ੍ਰੀ ਗੁਰੂ ਤੇਗ ਬਹਾਦਰ ਜੀ” Punjabi Essay, Paragraph, Speech for Class 7, 8, 9, 10, and 12 Students and Kids for Punjabi Language Exam.

ਸ੍ਰੀ ਗੁਰੂ ਤੇਗ ਬਹਾਦਰ ਜੀ

Shri Guru Teg Bahadur Ji

ਭੂਮਿਕਾਇਸ ਤੁਕ ਦੇ ਅਨੁਸਾਰ ਧਰਮ ਦੀ ਪਰਿਭਾਸ਼ਾ ਇਸ ਤਰਾਂ ਦਿੱਤੀ ਗਈ ਹੈ ਕਿ ਪਹਿਤ ਅਰਥਾਤ ਦੂਜਿਆਂ ਦੇ ਕੰਮ ਆਉਣ ਤੋਂ ਵਧ ਕੇ ਜਾਂ ਦੂਜਿਆਂ ਲਈ ਕੰਮ ਕਰਨ ਨਾਲੋਂ ਵੱਧ ਹੋਰ ਕੋਈ ਧਰਮ ਨਹੀਂ ਹੈ । ਲੋਕਾਂ ਨੇ ਵੱਖ-ਵੱਖ ਧਰਮਾਂ ਵਿਚ ਵੰਡ ਕੇ ਰਹਿਣਾ ਹੀ ਸਦਾ ਆਪਣਾ ਧਰਮ ਸਮਝਿਆ ਹੈ ਜਦਕਿ ਅਜਿਹਾ ਨਹੀਂ ਹੈ। ਸੱਚਾ ਧਰਮ ਪੁਰਖ ਉਹੀ ਹੈ ਜਿਹੜਾ ਦੂਜਿਆਂ ਦੇ ਹਿਤ ਨੂੰ ਆਪਣਾ ਹਿਤ ਸਮਝੇ।

ਦਇਆ, ਕਰੁਣਾ, ਪ੍ਰੇਮ, ਤਿਆਗ ਆਦਿ ਅਜਿਹੀਆਂ ਭਾਵਨਾਵਾਂ ਜੀਵਨ ਦੀ ਮਹੱਤਤਾ ਹੈ। ਭਾਰਤ ਦੇ ਇਤਿਹਾਸ ‘ਤੇ ਜੇਕਰ ਅਸੀਂ ਨਜ਼ਰ ਮਾਰੀਏ ਤਾਂ ਪਤਾ ਲੱਗੇਗਾ ਕਿ ਅਨੇਕ ਮਹਾਂਪੁਰਖਾਂ ਨੇ ਆਪਣੇ ਸੁਖਾਂ ਦਾ ਤਿਆਗ ਕਰਕੇ ਦੂਜਿਆਂ ਲਈ ਸ਼ਹੀਦੀ ਪ੍ਰਾਪਤ ਕੀਤੀ। ਇਨ੍ਹਾਂ ਮਹਾਤਮਾਵਾਂ ਦੇ ਹੀ ਮੋਢੀ ਹਨ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੇ ਆਪਣਾ ਸਭ ਕੁਝ ਧਰਮ ਦੀ ਖਾਤਰ ਕੁਰਬਾਨ ਕਰ ਦਿੱਤਾ।

ਸੀ ਗੁਰੂ ਤੇਗ਼ ਬਹਾਦਰ ਜੀ ਦੇ ਸਮੇਂ ਮੁਸਲਮਾਨਾਂ ਨੇ ਕਈ ਅੱਤਿਆਚਾਰ ਕੀਤੇ ਸਨ।ਉਹ ਸਾਰਿਆਂ ਨੂੰ ਧਰਮ ਬਦਲ ਕੇ ਮੁਸਲਮਾਨ ਬਣਾਉਣਾ ਚਾਹੁੰਦੇ ਸਨ। ਹਿੰਦੂਆਂ ਦੇ ਅਜਿਹਾ ਨਾ ਕਰਨ ਤੇ ਉਨ੍ਹਾਂ ਨੂੰ ਅਨੇਕਾਂ ਤਰ੍ਹਾਂ ਦੇ ਜ਼ੁਲਮ ਸਹਿਣੇ ਪੈਂਦੇ ਸਨ। ਗੁਰੂ ਜੀ ਨੇ ਲੋਕਾਂ ਨੂੰ ਜ਼ੁਲਮਾਂ ਤੋਂ ਮੁਕਤ ਕਰਵਾਉਣ ਲਈ ਆਪਣਾ ਸਭ ਕੁਝ ਵਾਰ ਦਿੱਤਾ।

ਜੀਵਨੀਗੁਰੂ ਤੇਗ਼ ਬਹਾਦਰ ਸਿੱਖਾਂ ਦੇ ਨੌਵੇਂ ਗੁਰੂ ਹਨ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਜਨਮ ਛੇਵੇਂ ਗੁਰੂ , ਸ੍ਰੀ ਗੁਰੂ ਹਰਗੋਬਿੰਦ ਜੀ ਦੇ ਘਰ 1 ਅਪ੍ਰੈਲ, 1622 ਨੂੰ ਹੋਇਆ। ਇਨ੍ਹਾਂ ਦੀ ਮਾਤਾ ਦਾ ਨਾਮ ਬੀਬੀ ਨਾਨਕੀ ਸੀ।ਇਨ੍ਹਾਂ ਦੇ ਪਿਤਾ ਨੇ ਆਪਣੇ ਬਾਅਦ ਇਨ੍ਹਾਂ ਨੂੰ ਗੁਰੂ ਗੱਦੀ ਨਹੀਂ ਸੌਂਪੀ, ਕਿਉਂਕਿ ਇਹ ਸੰਸਾਰੀ ਕੰਮਾਂ ਵਿਚ ਜ਼ਿਆਦਾ ਦਿਲਚਸਪੀ ਨਹੀਂ ਲੈਂਦੇ ਸਨ ਕਿਉਂਕਿ ਉਹ ਤਾਂ ਕੇਵਲ ਅਧਿਆਤਮਕ ਰੰਗ ਵਿਚ ਹੀ ਰੰਗੇ ਹੋਏ ਸਨ। ਗੁਰੂ ਜੀ ਆਪਣੇ ਮਾਤਾ-ਪਿਤਾ ਦੇ ਸਭ ਤੋਂ ਛੋਟੇ ਪੁੱਤਰ ਸਨ।ਉਹ ਸ਼ੁਰੂ ਤੋਂ ਹੀ ਤੇਜ਼ ਬੁੱਧੀ ਵਾਲੇ ਸਨ, ਪਰ ਸੰਸਾਰਕ ਕਾਰਜਾਂ ਵਿਚ ਦਿਲਚਸਪੀ ਨਹੀਂ ਲੈਂਦੇ ਸਨ। ਇਨ੍ਹਾਂ ਨੇ ਸਿੱਖਿਆ ਪ੍ਰਾਪਤ ਕਰਨ ਦੇ ਨਾਲ-ਨਾਲ ਸ਼ਸਤਰ ਵਿਦਿਆ ਤੇ ਆਤਮਿਕ ਵਿਦਿਆ ਵੀ ਸਿੱਖੀ, ਜਿਸ ਨਾਲ ਸੰਸਾਰਕ ਦੁਸ਼ਮਣਾਂ ਦੇ ਨਾਲ-ਨਾਲ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਵਰਗੇ ਅਧਿਆਤਮਕ ਦੁਸ਼ਮਣਾਂ ਨੂੰ ਵੀ ਹਾਰ ਦਿੱਤੀ ਜਾ ਸਕੇ।

ਗੁਰੂ ਗੱਦੀ ਦੀ ਪ੍ਰਾਪਤੀ ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਜਦੋਂ ਆਪਣਾ ਚੋਲਾ ਛੱਡਿਆ ਤਦ ਉਨ੍ਹਾਂ ਨੇ ਸਪੱਸ਼ਟ ਰੂਪ ਵਿਚ ਤਾਂ ਕੁਝ ਨਹੀਂ ਕਿਹਾ, ਪਰ ਬਸ ਇੰਨਾਇਸ਼ਾਰਾ ਕਰ ਦਿੱਤਾ ਕਿ ਨੌਵਾਂ ਗੁਰੂ ‘ਬਾਬਾ ਬਕਾਲਾ ਵਿਚ ਹੈ। ਉਸ ਸਮੇਂ ਵਿਚ ਗੁਰੂ ਦੀ ਉਪਾਧੀ ਪ੍ਰਾਪਤ ਕਰਨਾ ਇਕ ਮਹੱਤਵਪੂਰਨ ਅਤੇ ਪੂਜਣਯੋਗ ਵਿਅਕਤੀ ਹੋਣਾ ਸਮਝਿਆ ਜਾਂਦਾ ਸੀ।ਇਸੇ ਤੱਤ ਦਾ ਲਾਭ ਉਠਾ ਕੇ ਬਹੁਤ ਸਾਰੇ ਢੰਗੀ ਗੁਰੂ ਬਣ ਬੈਠੇ ਹੁਣ ਪ੍ਰਸ਼ਨ ਇਹ ਉੱਠਿਆ ਕਿ ਸੱਚਾ ਗੁਰੂ ਕੌਣ ਹੈ ? ਇਸ ਸਮੱਸਿਆ ਨੂੰ ਹੱਲ ਕੀਤਾ ਮੱਖਣ ਸ਼ਾਹ ਲੁਬਾਣਾ ਨਾਮੀ ਇਕ ਵਪਾਰੀ ਨੇ।ਜਿਸਨੇ ਗੁਰੂ ਦੇ ਚਰਨਾਂ ਵਿਚ ਆਪਣਾ ਜਹਾਜ਼ ਡੁੱਬਣ ਤੋਂ ਬਚਾਉਣ ਦੇ ਲਈ 500 ਸੋਨੇ ਦੀਆਂ ਮੋਹਰਾਂ ਚੜਾਉਣ ਦੀ ਮੰਨਤ ਮੰਗੀ ਸੀ। ਮੱਖਣ ਸ਼ਾਹ ਨੇ ਸਾਰੇ ਗੁਰੂ ਬਣੇ ਲੋਕਾਂ ਦੇ ਸਾਹਮਣੇ ਦੋ-ਦੋ ਸੋਨੇ ਦੀਆਂ ਮੋਹਰਾਂ ਰੱਖ ਦਿੱਤੀਆਂ। ਸਭ ਨੇ ਚੁੱਪ-ਚਾਪ ਸਵੀਕਾਰ ਕਰ ਲਈਆਂ। ਪਰ ਜਦੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਅੱਗੇ ਉਸ ਨੇ ਦੋ ਸੋਨੇ ਦੀਆਂ ਮੋਹਰਾਂ ਰੱਖੀਆਂ ਤਾਂ ਗੁਰੂ ਜੀ ਨੇ ਕਿਹਾ ਭਾਈ ਤੂੰ ਤਾਂ 500 ਮੋਹਰਾਂ ਦਾ ਵਾਅਦਾ ਕੀਤਾ ਸੀ ਅਤੇ 498 ਮੋਹਰਾਂ ਕਿਥੇ ਹਨ ?ਇਸ ਉੱਤੇ ਮੱਖਣ ਸ਼ਾਹ ਨੇ ਅਸਲੀ ਗੁਰੂ ਦੀ ਖੋਜ ਕੱਢੀ ਅਤੇ ਉਨ੍ਹਾਂ ਦੇ ਚਰਨਾਂ ਵਿਚ 500 ਸੋਨੇ ਦੀਆਂ ਮੋਹਰਾਂ ਚੜ੍ਹਾ ਦਿੱਤੀਆਂ। ਉਸਨੇ ਸਾਰੇ ਲੋਕਾਂ ਵਿਚ ਰੌਲਾ ਪਾ ਦਿੱਤਾ ਕਿ ਉਸ ਨੇ ਸੱਚੇ ਗੁਰੂ ਦੀ ਪਹਿਚਾਣ ਕਰ ਲਈ ਹੈ। ਉਸ ਸਮੇਂ ਤੋਂ ਬਾਅਦ ਲੋਕਾਂ ਨੇ ਉਨਾਂ ਨੂੰ ਆਪਣਾ ਨੌਵਾਂਗ ਸਵੀਕਾਰ ਕਰ ਲਿਆ।ਬਿਨਾਂ ਕਿਸੇ ਲਾਲਚ ਤੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ 1664 ਵਿਚ ਗੁਰੂ ਗੱਦੀ ਪ੍ਰਾਪਤ ਹੋਈ।

ਗੁਰੂ ਜੀ ਦੀ ਪਹਿਚਾਣ ਤੋਂ ਬਾਅਦ ਲੋਕਾਂ ਨੇ ਦੂਜੇ ਢੋਗੀਆਂ ਦਾ ਵਿਰੋਧ ਕੀਤਾ। ਪਰ ਉਨ੍ਹਾਂ ਲੋਕਾਂ ਨੂੰ ਗੁਰੂ ਦੀ ਪਹਿਚਾਣ ਹੋਣ ਉੱਤੇ ਬਹੁਤ ਦੁੱਖ ਹੋਇਆ।ਉਨ੍ਹਾਂ ਲੋਕਾਂ ਨੇ ਤਾਂ ਗੁਰੂ ਜੀ ਦੀ ਹੱਤਿਆ ਕਰਨ ਦੀ ਕੋਸ਼ਿਸ ਕੀਤੀ ਸੀ। ਇਸ ਉੱਤੇ ਗੁਰੂ ਜੀ ਦੇ ਭਗਤਾਂ ਨੇ ਦੋਸ਼ੀ ਵਿਅਕਤੀਆਂ ਨੂੰ ਸਜ਼ਾ ਦਿੱਤੀ ਪਰ ਗੁਰੂ ਜੀ ਨੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ।

ਯਾਤਰਾਵਾਂ-ਉਸ ਸਮੇਂ ਦਾ ਸਮਾਜ ਮੁਸਲਮਾਨਾਂ ਦੁਆਰਾ ਹਿੰਦੂਆਂ ਦੇ ਸ਼ੋਸ਼ਣ ਦਾ ਸਮਾਜ ਸੀ।ਗਰ ਜੀ ਨੇ ਇਸ ਸ਼ੋਸ਼ਣ ਦੇ ਵਿਰੁੱਧ ਲੋਕ ਜਾਗ੍ਰਿਤੀ ਪੈਦਾ ਕਰਨ ਲਈ ਚਾਰਾਂ ਦਿਸ਼ਾਵਾਂ ਦੀ ਯਾਤਰਾ ਕੀਤੀ। ਦਿਨ ਬਕਾਲਾ ਵਿਚ ਰਹਿਣ ਤੋਂ ਬਾਅਦ ਉਹ ਅੰਮ੍ਰਿਤਸਰ ਪਹੁੰਚੇ।ਉੱਥੇ ਮਸੰਦਾਂ ਦੁਆਰਾ ਗੁਰੂ ਜੀ ਦਾ ਵਿਰੋਧ ਕੀਤਾ ਗਿਆ। ਹਰਿਮੰਦਰ ਸਾਹਿਬ ਵਿਚ ਗੁਰੂ ਜੀ ਦੇ ਜਾਣ ਉੱਤੇ ਪਾਬੰਦੀ ਲਗਾ ਦਿੱਤੀ ਗਈ ਪਰ ਅੰਮ੍ਰਿਤਸਰ ਦੀਆਂ ਇਸਤਰੀਆਂ ਨੇ ਗੁਰੂ ਜੀ ਤੋਂ ਮੁਆਫ਼ੀ ਮੰਗੀ ਅਤੇ ਉਨ੍ਹਾਂ ਨੂੰ ਵਲਾ ਨਾਮਕ ਪਿੰਡ ਵਿਚ ਆਪਣੇ ਨਾਲ ਲੈ ਗਈਆਂ। ਇਥੇ ਉਨ੍ਹਾਂ ਦਾ ਬਹੁਤ ਸਤਿਕਾਰ ਕੀਤਾ ਗਿਆ। ਵਲਾ ਤੋਂ ਗੁਰੂ ਜੀ ਕੀਰਤਪੁਰ ਪੁੱਜੇ। ਪਰ ਉਥੇ ਵੀ ਸਵਾਰਥੀ ਅਤੇ ਭ੍ਰਿਸ਼ਟਾਚਾਰੀ ਲੋਕਾਂ ਨੇ ਸ਼ਾਂਤੀ ਨਾਲ ਰਹਿਣ ਨਾ ਦਿੱਤਾ। ਉਸ ਤੋਂ ਬਾਅਦ ਉਨ੍ਹਾਂ ਨੇ ਮਾਖੋਵਾਲ ਪਿੰਡ ਦੇ ਕੋਲ ਨਵਾਂ ਕਸਬਾ ਸਥਾਪਤ ਕੀਤਾ, ਜੋ ਬਾਅਦ ਵਿਚ ਅਨੰਦਪੁਰ ਦੇ ਨਾਂ ਨਾਲ ਪ੍ਰਸਿੱਧ ਹੋਇਆ।ਉੱਥੇ ਵੀ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਸ ਤੋਂ ਬਾਅਦ ਉਹ ਲੰਬੀ ਯਾਤਰਾ ਲਈ ਚੱਲ ਪਏ ।ਇਸ ਯਾਤਰਾ ਦੇ ਦੌਰਾਨ ਉਹ ਕੁਰੂਕਸ਼ੇਤਰ, ਬਨਾਰਸ, ਅਤੇ ਪਟਨਾਗਏ। ਪਟਨਾ ਵਿਚ ਮਿਰਜ਼ਾ ਰਾਜਾ ਰਾਮ ਸਿੰਘ ਨੂੰ ਮਿਲੇ ਅਤੇ ਢਾਕਾ ਤੇ ਅਸਮ ਗਏ !ਢਾਕਾ ਤੋਂ ਹੀ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਜਨਮ ਦਾ ਸ਼ੁਭ ਸਮਾਚਾਰ ਮਿਲਿਆ । ਇਸ ਤੋਂ ਬਾਅਦ ਗੁਰੂ ਜੀ ਅਸਮ ਵੱਲ ਵਧਦੇ ਹੋਏ ਉਥੇ ਉਹ ਸ਼ਾਂਤੀ ਦੂਤ ਦੇ ਰੂਪ ਵਿੱਚ ਪੁੱਜ ਗਏ ਕਿਉਂਕਿ ਔਰੰਗਜ਼ੇਬ ਅਤੇ ਅਹੋਮੀ ਕਬੀਲੇ ਦੇ ਲਗਾਤਾਰ ਚੱਲ ਰਹੇ ਯੁੱਧ ਨੂੰ ਉਨ੍ਹਾਂ ਨੇ ਰੋਕਿਆ ।ਲਗਪਗ ਦੋ ਸਾਲ ਅਸਮ (ਧੂਬੜੀ) ਵਿਚ ਰਹਿਣ ਦੇ ਬਾਅਦ ਉਹ ਫਿਰ ਪਟਨਾ ਵਾਪਸ ਆਏ ਅਤੇ ਆਪਣੇ ਪਰਿਵਾਰ ਦੇ ਨਾਲ ਰਹਿਣ ਲੱਗ ਪਏ । ਫਿਰ ਪੰਜਾਬ ਆ ਗਏ ਅਤੇ ਅਨੰਦਪੁਰ ਵਿਚ ਰਹਿਣ ਲੱਗੇ। ਪੰਜਾਬ ਦੇ ਮਾਲਵੇ ਇਲਾਕੇ ਵਿਚ ਬਹੁਤ ਸਾਰੀ ਸੰਖਿਆ ਵਿਚ ਲੋਕਾਂ ਨੂੰ ਬਦਲ ਦਿੱਤਾ। ਉਨ੍ਹਾਂ ਵਿਚ ਕੁਝ ਮੁਸਲਮਾਨ ਅਤੇ ਪਠਾਨ ਵੀ ਸਨ। ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਆਪ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕੀਤਾ ਅਤੇ ਅਨੇਕਾਂ ਸਥਾਨਾਂ ਦੀਆਂ ਯਾਤਰਾਵਾਂ ਕਰਕੇ ਲੋਕਾਂ ਨੂੰ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਨਾ ਦਿੱਤੀ।

ਸ਼ਹੀਦੀ ਉਸ ਤੋਂ ਬਾਅਦ ਸਮਾਜ ਵਿਚ ਔਰੰਗਜ਼ੇਬ ਦੀ ਅਗਵਾਈ ਹੇਠ ਮੁਸਲਮਾਨਾਂ ਦਾ ਹੌਸਲਾ ਬੁਲੰਦ ਸੀ।ਉਹ ਮਨਚਾਹੇ ਜ਼ੁਲਮ ਕਰਦੇ ਜਿਸ ਨਾਲ ਹਿੰਦੂਆਂ ਨੂੰ ਧਰਮ ਬਦਲਣ ਕਰਕੇ ਮੁਸਲਮਾਨ ਬਣਨ ਲਈ ਉਨ੍ਹਾਂ ਉੱਤੇ ਦਬਾਅ ਪਾਉਂਦੇ ਅਤੇ ਜੇਕਰ ਉਹ ਨਾ ਮੰਨਦੇ ਤਾਂ ਉਨ੍ਹਾਂ ਦੇ ਟੋਟੇ ਕਰ ਦਿੱਤੇ ਜਾਂਦੇ। ਕਸ਼ਮੀਰ ਦੇ ਮੁਗ਼ਲ ਅਧਿਕਾਰੀਆਂ ਨੇ ਬਹੁਤ ਸਾਰਿਆਂ ਹਿੰਦੂਆਂ ਨੂੰ ਮੁਸਲਮਾਨ ਬਣਾਇਆ। ਉਸ ਸਮੇਂ ਹਿੰਦੂ ਧਰਮ ਨੂੰ ਖਤਰਾ ਸੀ ਅਤੇ ਹਿੰਦੂ ਲੋਕ ਗੁਰੂ ਜੀ ਦੀ ਸ਼ਰਨ ਵਿਚ ਪਹੁੰਚੇ ਕਸ਼ਮੀਰੀ ਬ੍ਰਾਹਮਣ ਜੋ ਕਿ ਗੁਰੂ ਨੂੰ ਇਕ ਪਵਿੱਤਰ ਆਤਮਾ ਸਮਝਦੇ ਸਨ, ਰੋਂਦੇ ਵਿਲਕਦੇ ਇਨ੍ਹਾਂ ਕੋਲ ਆਏ । ਗੁਰੂ ਜੀ ਨੇ ਇਨ੍ਹਾਂ ਦੀ ਫਰਿਆਦ ਸੁਣੀ ਅਤੇ ਧਿਆਨ ਲਗਾਇਆ। ਬਾਲ ਗੋਬਿੰਦ ਨੇ ਜੋ ਕਿ ਪਿਤਾ ਦੇ ਕੋਲ ਹੀ ਬੈਠੇ ਸਨ, ਨੇ ਪੁੱਛਿਆ ਕਿ, “ ਪਿਤਾ ਜੀ, ਤੁਸੀਂ ਅੱਜ ਇੰਨੇ ਚੁੱਪ ਕਿਉਂ ਹੋ?’ ਗੁਰੂ ਜੀ ਨੇ ਕਿਹਾ ਕਿ, “ ਸੰਸਾਰ ਮੁਸਲਮਾਨਾਂ ਦੇ ਜ਼ੁਲਮਾਂ ਤੋਂ ਪ੍ਰੇਸ਼ਾਨ ਹੈ ਕੋਈ ਅਜਿਹਾ ਬਹਾਦਰ ਵਿਅਕਤੀ ਨਹੀਂ ਮਿਲ ਰਿਹਾ ਜੋ ਆਪਣੀ ਸ਼ਹੀਦੀ ਦੇ ਕੇ ਇਸ ਧਰਤੀ ਨੂੰ ਮੁਸਲਮਾਨਾਂ ਦੇ ਜ਼ੁਲਮਾਂ ਤੋਂ ਛੁਟਕਾਰਾ ਦਿਵਾਏ ‘ ਬਾਲ ਗੋਬਿੰਦ ਨੇ ਇਹ ਸੁਣਦੇ ਹੀ ਕਿਹਾ, ‘ਪਿਤਾ ਜੀ, ਤੁਹਾਡੇ ਤੋਂ ਵਧ ਕੇ ਬਹਾਦਰ ਅਤੇ ਪਵਿੱਤਰ ਵਿਅਕਤੀ ਹੋਰ ਕੌਣ ਹੋ ਸਕਦਾ ਹੈ ? ਬਾਲ ਬਿੰਦ ਦੇ ਅਹਾ ਕਹਿਣ ਤੇ ਗੁਰੂ ਜੀ ਨੇ ਹਿੰਦੂਆਂ ਲਈ ਸ਼ਹੀਦੀ ਦੇਣ ਦਾ ਨਿਸ਼ਚਾ ਕਰ ਲਿਆ।ਉਨ੍ਹਾਂ ਨੇ ਹਿੰਦੂ ਬ੍ਰਾਹਮਣਾਂ ਨੂੰ ਕਿਹਾ ਕਿ ਉਹ ਔਰੰਗਜ਼ੇਬ ਨੂੰ ਕਹਿ ਦੇਣ ਕਿ, “ਗੁਰੂ ਨਾਨਕ ਜੋ ਕਿ ਹਿੰਦੁਆਂਦੇ ਰੱਖਿਅਕ ਸਨ, ਉਨ੍ਹਾਂ ਦੀ ਗੱਦੀ ਸੰਭਾਲਣ ਵਾਲੇ ਤੇਗ ਬਹਾਦਰ ਨੂੰ ਜੇਕਰ ਤੁਸੀਂ ਮੁਸਲਮਾਨ ਬਣਾ ਦਿਉ ਤਾਂ ਬਾਕੀ ਸਾਰੇ ਹਿੰਦੂ ਖੁਸ਼ੀ ਨਾਲ ਧਰਮ ਬਦਲ ਲੈਣਗੇ ।” ਇਸ ਤੇ ਔਰੰਗਜ਼ੇਬ ਨੇ ਆਪਣੇ ਸੈਨਿਕਾਂ ਨੂੰ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਲਈ ਭੇਜਿਆ।ਗੁਰੂ ਜੀ ਆਪਣੇ ਪੰਜ ਸ਼ਰਧਾਲੂਆਂ ਦੇ ਨਾਲ ਧਰਮ ਦਾ ਪ੍ਰਚਾਰ ਕਰਦੇ ਹੋਏ ਦਿੱਲੀ ਵੱਲ ਚੱਲ ਪਏ। ਸੈਨਿਕਾਂ ਨੇ ਗੁਰੂ ਜੀ ਅਤੇ ਉਨ੍ਹਾਂ ਦੇ ਪੰਜ ਸ਼ਰਧਾਲੂਆਂ ਨੂੰ ਆਗਰਾ ਵਿਚ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਨੂੰ ਦਿੱਲੀ ਲਿਆਂਦਾ ਗਿਆ।ਉਨ੍ਹਾਂ ਦਾ ਧਰਮ ਬਦਲਣ ਲਈ ਤਰ੍ਹਾਂ-ਤਰ੍ਹਾਂ ਦੇ ਜ਼ੁਲਮ ਕੀਤੇ ਗਏ ਪਰ ਗੁਰੂ ਜੀ ਆਪਣੇ ਨਿਸ਼ਚੇ ਤੇ ਅਟੱਲ ਰਹੇ ।ਆਖਰ 21 ਨਵੰਬਰ, 1675 ਵਿਚ ਉਨ੍ਹਾਂ ਦਾ ਸਿਰ ਕੱਟ ਦਿੱਤਾ ਗਿਆ।ਇਸ ’ਤੇ ਚਾਰੇ ਪਾਸੇ ਹਾਹਾਕਾਰ ਮੱਚ ਗਈ । ਗੁਰੂ ਜੀ ਦਾ ਸ਼ਰਧਾਲੂ ਭਾਈ ਜੈਤੋ ਗੁਰੂ ਜੀ ਦਾ ਸਿਰ ਲੈ ਕੇ ਅਨੰਦਪੁਰ ਵੱਲ ਚੱਲ ਪਿਆ ਅਤੇ ਗੁਰੂ ਜੀ ਦੇ ਧੜ ਦਾ ਅੰਤਮ ਸੰਸਕਾਰ ਭਾਈਊਧਾ ਨੇ ਇਕ ਵਪਾਰੀ ਦੀ ਸਹਾਇਤਾ ਨਾਲ ਰਕਾਬ ਗੰਜ ਵਿਚ ਕੀਤਾ।ਹੁਣ ਉਥੇ ਗੁਰਦੁਆਰਾ ਰਕਾਬ ਗੰਜ ਸਥਾਪਤ ਹੈ। ਗੁਰੂ ਜੀ ਦੇ ਸਿਰ ਦਾ ਅੰਤਮ ਸੰਸਕਾਰ ਅਨੰਦਪੁਰ ਸਾਹਿਬ ਵਿਚ ਕੀਤਾ ਗਿਆ। ਇਸ ਪ੍ਰਕਾਰ ਗੁਰੂ ਤੇਗ਼ ਬਹਾਦਰ ਨੇ ਆਤਮ-ਬਲੀਦਾਨ ਦੇ ਕੇ ਲੋਕਾਂ ਨੂੰ ਜ਼ੁਲਮ ਦੇ ਵਿਰੁੱਧ ਨਾ ਝੁਕਣ ਦੀ ਪ੍ਰੇਰਨਾ ਦਿੱਤੀ।

ਗੁਰੂ ਜੀ ਸਾਹਿਤਕਾਰ ਦੇ ਰੂਪ ਵਿੱਚਗੁਰੂ ਤੇਗ਼ ਬਹਾਦਰ ਪਹਿਲੇ ਪੰਜ ਗੁਰੂਆਂ ਦੀ ਤਰ੍ਹਾਂ ਇਕ ਮਹਾਨ , ਕਵੀ ਸਨ।ਉਨ੍ਹਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਆਦਿ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਿਖੀਆਂ ਗਈਆਂ ਹਨ।ਉਨ੍ਹਾਂ ਦੀਆਂ ਕੁਝ ਰਚਨਾਵਾਂ ਇੰਨੀਆਂ ਪ੍ਰਭਾਵਸ਼ਾਲੀ ਹਨ ਕਿ ਵਿਅਕਤੀ ਉਨ੍ਹਾਂ ਨੂੰ ਪੜ੍ਹ ਕੇ ਆਪਣੇ ਆਪ ਨੂੰ ਈਸ਼ਵਰ ਦੇ ਕੋਲ ਮਹਿਸੂਸ ਕਰਦਾ ਹੈ। ਗੁਰੂ ਜੀ ਦਾ ਕਹਿਣਾ ਹੈ ਕਿ, “ਆਪ ਭਾਵੇਂ ਜੋ ਚਾਹੇ ਭੁੱਲ ਜਾਓ ਪਰ ਉਸ ਸਰਬ-ਵਿਆਪੀ ਪ੍ਰਮਾਤਮਾ ਨੂੰ ਕਦੀ ਨਾ ਭੁੱਲੋ ਉਸ ਦਾ ਨਾਮ ਉੱਠਦੇ ਬੈਠਦੇ ਸੌਂਦੇ, ਜਾਗਦੇ ਹਰ ਸਾਹਦੇ ਆਉਣ ਜਾਣ ਦੇ ਨਾਲ ਜਪੋ।ਨਾਮ ਸਿਮਰਨ ਕਰਨ ਵਿਚ ਬਹੁਤ ਸ਼ਕਤੀ ਹੈ। ਗੁਰੂ ਜੀ ਨੇ ਸੱਠ ਸ਼ਬਦ ਅਤੇ 59 ਸ਼ਲੋਕਾਂ ਦੀ ਬਿਜ ਭਾਸ਼ਾ ਵਿਚ ਰਚਨਾ ਕੀਤੀ।

‘ਨਾਮ’, ‘ਦਾਨ’ ਅਤੇ ‘ਇਸ਼ਨਾਨ’ ਨੂੰ ਅਤਿਅੰਤ ਮਹੱਤਵਪੂਰਨ ਸਮਝਿਆ ਸੀ। ਗੁਰੂ ਜੀ ਮਨੁੱਖੀ ਜੀਵਨ ਦੀ ਸਾਰਥਕਤਾਵੀ‘ਨਾਮ ਸਿਮਰਨ ਵਿਚ ਮੰਨਦੇ ਸਨ।ਉਨ੍ਹਾਂ ਨੇ ਆਪਣਾ ਮਹਾਨ ਬਲੀਦਾਨ ਦੇ ਕੇ ਨਾ ਕੇਵਲ ਉਸ ਸਮੇਂ ਦੇ ਸਮਾਜ ਨੂੰ ਦਿਤਾ ਪ੍ਰਦਾਨ ਕੀਤੀ ਬਲਕਿ ਅੱਜ ਤੱਕ ਅਜਿਹੇ ਬਲੀਦਾਨ ਨੂੰ ਯਾਦ ਕਰਕੇ ਲੋਕ ਪ੍ਰੇਰਨਾ ਲੈਂਦੇ ਹਨ।

ਸਿੱਟਾ ਗੁਰੂ ਤੇਗ਼ ਬਹਾਦਰ ਇਕ ਸੱਚੇ ਮਨੁੱਖਤਾਵਾਦੀ ਵਿਅਕਤੀ ਸਨ, ਜਿਨ੍ਹਾਂ ਨੇ ਦੂਜਿਆਂ ਦੇ ਸੁਖ ਲਈ ਆਪਣੇ ਆਪ ਅਨੇਕ ਜ਼ੁਲਮ ਸਹੇ ਅਤੇ ਪਰਮਾਤਮਾ ਦੀ ਕਰਨੀ ਸਮਝ ਕੇ ਇਨ੍ਹਾਂ ਮੁਸੀਬਤਾਂ ਨੂੰ ਸਿਰ-ਮੱਥੇ ਲਾਇਆ। ਗੁਰੂ ਜੀ ਦਾ ਬਲੀਦਾਨ ਜੁਗਾਂ-ਜੁਗਾਂ ਤੱਕ ਯਾਦ ਕੀਤਾ ਜਾਂਦਾ ਰਹੇਗਾ।ਉਨ੍ਹਾਂ ਦੀ ਬਾਣੀ ਆਉਣ ਵਾਲੇ ਸਮੇਂ ਤੱਕ ਕਾਇਮ ਰਹੇਗੀ।ਗੁਰੂ ਜੀ ਦੇ ਬਲੀਦਾਨ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਜ਼ੁਲਮ ਕਰਨ ਵਾਲਾ ਜ਼ਿਆਦਾ ਦੇਰ ਤੱਕ ਸਿਰ ਚੁੱਕ ਕੇ ਨਹੀਂ ਜੀਅ ਸਕਦਾ। ਤਦ ਹੀ ਗੁਰੂ ਜੀ

ਦੇ ਬਲੀਦਾਨ ਦੇ ਬਾਅਦ ਇਕ ਤੁਫ਼ਾਨ ਜਿਹਾ ਉੱਠ ਖੜਾ ਹੋਇਆ ਸੀ। ਇਸ ਤੁਫ਼ਾਨ ਵਿਚ ਔਰੰਗਜ਼ੇਬ ਅਤੇ ਉਸ ਦਾ ਰਾਜ ਇਸ ਤਰ੍ਹਾਂ ਮਿੱਟੀ ਵਿਚ ਮਿਲ ਗਿਆ ਜਿਸ ਤਰ੍ਹਾਂ ਦਰੱਖ਼ਤ ਤੋਂ ਸੁੱਕਾ ਪੱਤਾ ਡਿੱਗ ਜਾਂਦਾ ਹੈ।

ਗੁਰੂ ਜੀ ਦਾ ਦਿਖਾਇਆ ਗਿਆ ਰਾਹ ਅੱਜ ਵੀ ਪ੍ਰੇਰਨਾ ਦਾ ਸਰੋਤ ਹੈ।ਉਨ੍ਹਾਂ ਦੁਆਰਾ ਰਚੀ ਬਾਣੀ ਜੁਗਾਂ-ਜੁਗਾਂ ਤੱਕ ਆਦਰ ਅਤੇ ਸ਼ਰਧਾ ਨਾਲ ਗਾਈ ਜਾਂਦੀ ਰਹੇਗੀ। ਧੰਨ ਹੈ ਇਹ ਭਾਰਤ ਦੀ ਧਰਤੀ ਜਿੱਥੇ ਅਜਿਹੇ ਬਲੀਦਾਨੀ ਹੋਏ ਹਨ।

Related posts:

Punjabi Essay on “New Education Policy”, “ਨਵੀਂ ਪਰੀਖਿਆ ਪ੍ਰਣਾਲੀ” Punjabi Essay, Paragraph, Speech for ...
Punjabi Essay
Punjabi Essay on "Morning Walk", "ਸਵੇਰ ਦੀ ਸੈਰ" Punjabi Essay, Paragraph, Speech for Class 7, 8, 9, 1...
ਪੰਜਾਬੀ ਨਿਬੰਧ
Punjabi Essay on “Pendu Jeevan”, “ਪੇਂਡੂ ਜੀਵਨ” Punjabi Essay, Paragraph, Speech for Class 7, 8, 9, 10...
ਪੰਜਾਬੀ ਨਿਬੰਧ
Punjabi Essay on "Vocational Education", "ਕਿੱਤਾਮੁਖੀ ਸਿੱਖਿਆ" Punjabi Essay, Paragraph, Speech for Cla...
Punjabi Essay
Punjabi Essay on "Kam karan di lagan", “ਕੰਮ ਕਰਨ ਦੀ ਲਗਨ” Punjabi Paragraph, Speech for Class 7, 8, 9,...
Punjabi Essay
Punjabi Essay on “Vidyarthi te Fashion", “ਵਿਦਿਆਰਥੀ ਤੇ ਫੈਸ਼ਨ” Punjabi Essay, Paragraph, Speech for Cl...
ਪੰਜਾਬੀ ਨਿਬੰਧ
Punjabi Essay on “Zindagi vich Tiyuhara di Mahatata”, “ਜ਼ਿੰਦਗੀ ਵਿਚ ਤਿਉਹਾਰਾਂ ਦੀ ਮਹੱਤਤਾ” Punjabi Essay...
ਪੰਜਾਬੀ ਨਿਬੰਧ
Punjabi Essay on “Cable TV - Vardan Ja Shrap”, “ਕੇਬਲ ਟੀ.ਵੀ.-ਵਰ ਜਾਂ ਸਰਾਪ” Punjabi Essay, Paragraph, S...
Punjabi Essay
Punjabi Essay on “Bheed Da Nazara”, "ਭੀੜ ਦਾ ਨਜ਼ਰਾਂ" Punjabi Essay, Paragraph, Speech for Class 7, 8, ...
Punjabi Essay
Punjabi Essay on "Pandit Jawaharlal Nehru", "ਪੰਡਿਤ ਜਵਾਹਰ ਲਾਲ ਨਹਿਰੂ" Punjabi Essay, Paragraph, Speech...
Punjabi Essay
Punjabi Essay on "My Best Friend", "ਮੇਰਾ ਪੱਕਾ ਦੋਸਤ" Punjabi Essay, Paragraph, Speech for Class 7, 8,...
Punjabi Essay
Punjabi Essay on "Our New Class Teacher", "ਸਾਡੀ ਨਵੇਂ ਕਲਾਸ ਦੇ ਅਧਿਆਪਕਾ" Punjabi Essay, Paragraph, Spee...
Punjabi Essay
Punjabi Essay on "Today's Mass Media","ਅੱਜ ਦਾ ਮਾਸ ਮੀਡੀਆ" Punjabi Essay, Paragraph, Speech for Class ...
Punjabi Essay
Punjabi Essay on "Intolerance", "ਅਸਹਿਣਸ਼ੀਲਤਾ" Punjabi Essay, Paragraph, Speech for Class 7, 8, 9, 10...
ਪੰਜਾਬੀ ਨਿਬੰਧ
Punjabi Essay on “Christmas da Tiyuhar”, “ਕ੍ਰਿਸਮਸ ਦੀ ਤਿਓਹਾਰ” Punjabi Essay, Paragraph, Speech for Cl...
Punjabi Essay
Punjabi Essay on “Mahingai Di Samasiya”, “ਮਹਿੰਗਾਈ ਦੀ ਸਮੱਸਿਆ” Punjabi Essay, Paragraph, Speech for Cl...
ਪੰਜਾਬੀ ਨਿਬੰਧ
Punjabi Essay on "Street Hawker", "ਫੇਰੀਵਾਲਾ" Punjabi Essay, Paragraph, Speech for Class 7, 8, 9, 10 ...
Punjabi Essay
Punjabi Essay on “Shaheed e Azam Bhagat Singh”, “ਸ਼ਹੀਦ-ਏ-ਆਜ਼ਮ ਭਗਤ ਸਿੰਘ” Punjabi Essay, Paragraph, Sp...
Punjabi Essay
Punjabi Essay on "Books My Best Friends", "ਕਿਤਾਬਾਂ ਮਾਈ ਬੈਸਟ ਫ੍ਰੈਂਡ" Punjabi Essay, Paragraph, Speech...
Punjabi Essay
Punjabi Essay on "Corruption: A Serious Problem", "ਭ੍ਰਿਸ਼ਟਾਚਾਰ: ਇੱਕ ਗੰਭੀਰ ਸਮੱਸਿਆ" Punjabi Essay, Par...
ਪੰਜਾਬੀ ਨਿਬੰਧ

2 Comments

Add a Comment

Your email address will not be published. Required fields are marked *