Essay on “Shri Guru Gobind Singh Ji”, “ਗੁਰੂ ਗੋਬਿੰਦ ਸਿੰਘ ਜੀ” Punjabi Essay, Paragraph, Speech for Class 7, 8, 9, 10, and 12 Students and Kids for Punjabi Language Exam.

ਗੁਰੂ ਗੋਬਿੰਦ ਸਿੰਘ ਜੀ

Shri Guru Gobind Singh Ji

ਭੂਮਿਕਾਸਿੱਖ ਧਰਮ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਨਾਂ ਸੁਣਦੇ ਹੀ ਇਕ ਮਹਾਨ ਵੀਰ ਪੁਰਖ ਦਾ ਚੇਹਰਾ ਸਾਹਮਣੇ ਆਉਂਦਾ ਹੈ ਜਿਸ ਨੇ ਕਈ ਯੁੱਧ ਕੀਤੇ ਅਤੇ ਜਿੱਤੇ। ਅੱਤਿਆਚਾਰੀ ਦੇ ਸਾਹਮਣੇ ਸਿਰ ਨਹੀਂ ਝੁਕਾਇਆ।ਆਪਣੇ ਸਾਰੇ ਪਰਿਵਾਰ ਦਾ ਬਲੀਦਾਨ ਦਿੱਤਾ ਅਤੇ ਫਿਰ ਵੀ ਦੁਖੀ ਨਹੀਂ ਹੋਏ।ਇਕ ਸਿਪਾਹੀ ਹੋਣ ਦੇ ਨਾਲ-ਨਾਲ ਉਹ ਈਸ਼ਵਰ ਦੇ ਭਗਤ ਵੀ ਸਨ। ਧਰਮ ਦੀ ਰੱਖਿਆ ਦੀ ਖਾਤਰ ਉਨ੍ਹਾਂ ਨੇ ਤਲਵਾਰ ਚੁੱਕੀ ਅਤੇ ਅੱਤਿਆਚਾਰਾਂ ਤੋਂ ਦੁੱਖੀ ਲੋਕਾਂ ਵਿਚ ਜੋਸ਼ ਭਰਨ ਲਈ ਕਲਮ ਲਿਆ।ਉਨ੍ਹਾਂ ਦੀਆਂ ਕਵਿਤਾਵਾਂ ਉਤਸ਼ਾਹ ਅਤੇ ਦੇਸ਼ ਪ੍ਰੇਮ ਨਾਲ ਭਰੀਆਂ ਪਈਆਂ ਹਨ। ਜਿਨ ਕੇ ਮੁਰਦਾ ਦਿਲਾਂ ਵਿਚ ਵੀ ਜਾਨ ਪੈ ਜਾਂਦੀ ਸੀ। ਇਸ ਪ੍ਰਕਾਰ ਤਲਵਾਰ ਅਤੇ ਕਲਮ ਦੇ ਭਾਅ ਕਮਜ਼ੋਰ ਜਨਤਾ ਨੂੰ ਉਤਸ਼ਾਹਿਤ ਕੀਤਾ। ਆਪ ਜੀ ਨੇ ਲੋਕਾਂ ਦੇ ਸਾਹਮਣੇ ਇਕ ਉਦਾਹਰਨ ਪੇਸ਼ ਕੀਮ ਇਸ ਤਰ੍ਹਾਂ ਉਨ੍ਹਾਂ ਦੇ ਸ਼ਰਧਾਲੂ ਬਣ ਕੇ ਲੋਕਾਂ ਨੇ ਅੱਤਿਆਚਾਰ ਦੇ ਖਿਲਾਫ਼ ਖੜ੍ਹੇ ਹੋਣ ਦਾ ਫੈਸਲਾ ਕੀਆਂ ਗੁਰੂ ਜੀ ਨੇ ਲੋਕ-ਜਾਗ੍ਰਿਤੀ ਪੈਦਾ ਕੀਤੀ ਅਤੇ ਮਨੁੱਖੀ ਜਾਤੀ ਦਾ ਕਲਿਆਣ ਕੀਤਾ।

ਜੀਵਨੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 26 ਦਸੰਬਰ, 1666 ਵਿਚ ਪਟਨਾ ਵਿਖੇ ਨੌਵੇਂ ਗਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਅਤੇ ਮਾਤਾ ਗੁਜਰੀ ਦੇ ਘਰ ਹੋਇਆ। ਉਨ੍ਹਾਂ ਦੇ ਜਨਮ ਸਮੇਂ ਉਨ੍ਹਾਂ ਦੇ ਪਿਤਾ ਪਟਨਾ ਵਿਚ ਨਹੀਂ ਸਨ।ਉਹ ਅਸਮ ਦੀ ਯਾਤਰਾ ਤੇ ਗਏ ਹੋਏ ਸਨ।ਉਨ੍ਹਾਂ ਦਾ ਬਚਪਨ ਦਾ ਨਾਂ ਗੋਬਿੰਦ ਰਾਏ ਰੱਖਿਆ ਗਿਆ। ਸ਼ੁਰੂ ਵਿਚ ਹੀ ਗੁਰੂ ਜੀ ਤੇਜ਼ ਬੁੱਧੀ ਵਾਲੇ ਸਨ। ਪਹਿਲੇ ਪੰਜ ਸਾਲਾਂ ਤੱਕ ਗੁਰੂ ਜੀ ਪਟਨਾ ਵਿਚ ਰਹੇ।ਇਸ ਦੇ ਬਾਅਦ ਉਹ ਆਪਣੇ ਪਿਤਾ ਦੇ ਵਸਾਏ ਹੋਏ ਸ਼ਹਿਰ ਅਨੰਦਪੁਰ ਵਿਖੇ ਚਲੇ ਗਏ। ਉਨ੍ਹਾਂ ਦੀ ਸਿਖਿਆ ਲਈ ਉਨ੍ਹਾਂ ਦੇ ਪਿਤਾ ਨੇ ਵੱਖ-ਵੱਖ ਵਿਸ਼ਿਆਂ ਦੇ ਸਿੱਖਿਅਕ ਨਿਯੁਕਤ ਕੀਤੇ।ਇਨਾਂ ਦੇ ਨਾਲ-ਨਾਲ ਉਨ੍ਹਾਂ ਨੇ ਸ਼ਸਤਰ ਵਿੱਦਿਆ ਵੀ ਸਿੱਖੀ।ਇਕ ਰਾਜਪੂਤ ਸੈਨਿਕ ਨੇ ਉਨ੍ਹਾਂ ਨੂੰ ਘੁੜਸਵਾਰੀ ਅਤੇ ਦੂਜੇ ਹੋਰ ਸਸ਼ਤਰਾਂ ਦਾ ਅਭਿਆਸ ਕਰਾਇਆ| ਪੀਰ ਮੁਹੰਮਦ ਸ਼ਾਹ ਨੇ ਉਨ੍ਹਾਂ ਨੂੰ ਫ਼ਾਰਸੀ ਅਤੇ ਗੁਰਬਖਸ਼ ਸਿੰਘ ਨੇ ਉਨ੍ਹਾਂ ਨੂੰ ਗੁਰਮੁਖੀ ਸਿਖਾਈਜਲਦੀ ਹੀ ਉਹ ਇਕ ਨਿਪੁੰਨ ਤਲਵਾਰਬਾਜ਼ ਬਣ ਗਏ। : ਇਸ ਤਰ੍ਹਾਂ 18 ਸਾਲ ਦੀ ਉਮਰ ਵਿਚ ਉਹ ਫ਼ਾਰਸੀ, ਗੁਰਮੁਖੀ, ਸੰਸਕ੍ਰਿਤ ਆਦਿ ਭਾਸ਼ਾਵਾਂ ਦੇ ਨਾਲਨਾਲ ਯੁੱਧ ਵਿੱਦਿਆ ਵਿਚ ਵੀ ਨਿਪੁੰਨ ਹੋ ਗਏ।

ਗੁਰੂ ਗੱਦੀਦੀ ਪ੍ਰਾਪਤੀਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਚਪਨ ਵਿਚ ਹੀ ਬੜੀ ਤੇਜ਼ ਬੁੱਧੀ ਵਾਲੇ ਅਤੇ ਸੂਝਵਾਨ ਸਨ। ਕੇਵਲ ਨੌਂ ਸਾਲ ਦੀ ਉਮਰ ਵਿਚ ਹੀ ਆਪਣੇ ਪਿਤਾ ਨੂੰ ਬਲੀਦਾਨ ਕਰਨ ਵਾਸਤੇ ਕਹਿਣਾ, ਕਿਸੇ ਸਧਾਰਨ ਬੱਚੇ ਦੇ ਸ਼ਬਦ ਨਹੀਂ ਸਨ।ਪਿਤਾ ਦੇ ਬਲੀਦਾਨ ਤੋਂ ਬਾਅਦ ਵੀ ਗੁਰੂ ਜੀ ਨੇ ਲੋਕ ਸੇਵਾ, ਲੋਕ ਕਲਿਆਣ ਦੇ ਕਾਰਜ ਨੂੰ ਪਹਿਲ ਦਿੱਤੀ। ਤਦ ਹੀ ਉਨ੍ਹਾਂ ਨੇ ਸ਼ਸਤਰ ਵਿੱਦਿਆ ਅਤੇ ਅਧਿਆਤਮਕ ਗਿਆਨ ਦੋਨਾਂ ਨੂੰ ਪ੍ਰਾਪਤ ਕੀਤਾ। ਗੁਰੂ ਜੀ ਦਾ ਸਾਹਸ ਅਤੇ ਨਿਰਭੈ ਦੀ ਭਾਵਨਾ ਨੂੰ ਵੇਖ ਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਆਪਣਾ ਗੁਰੂ ਮੰਨ ਲਿਆ। ਗੁਰੂ ਜੀ ਨੇ ਵੀ ਜਨਤਾ ਦੇ ਵਿਸ਼ਵਾਸ ਨੂੰ ਕਾਇਮ ਰੱਖਿਆ। ਉਨ੍ਹਾਂ ਨੇ ਆਪਣੇ ਪਿਤਾ ਦੀ ਤਰ੍ਹਾਂ ਕੇਵਲ ਭਗਤੀ ਅਤੇ ਬਲੀਦਾਨ ਦਾ ਸਹਾਰਾ ਨਹੀਂ ਲਿਆ, ਸਗੋਂ ਦੁਸ਼ਮਣਾਂ ਨਾਲ ਲੜਨ ਦੀ ਪ੍ਰੇਰਨਾ ਵੀ ਲੋਕਾਂ ਨੂੰ ਦਿੱਤੀ।ਇਸ ਤਰ੍ਹਾਂ ਗੁਰੂ ਜੀ ਨੇ ਆਪਣਾ ਫ਼ਰਜ਼ ਨਿਭਾਇਆ।

ਖ਼ਾਲਸਾ ਪੰਥ ਦੀ ਸਿਰਜਣਾ ਤੋਂ ਪਹਿਲਾਂ ਅਤੇ ਬਾਅਦਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰ-ਗੱਦੀ ਪ੍ਰਾਪਤ ਕਰਨ ਤੋਂ ਬਾਅਦ ਇਹ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਸ਼ਰਧਾਲੂ ਇਕੱਠੇ ਨਹੀਂ ਹਨ।ਉਨ੍ਹਾਂ ਵਿਚ ਹੌਸਲੇ ਦੀ ਕਮੀ ਹੈ ਅਤੇ ਉਹ ਮੁਗ਼ਲਾਂ ਦੀ ਤਾਕਤ ਦੇ ਅੱਗੇ ਆਪਣੇ-ਆਪ ਨੂੰ ਨੀਵਾਂ ਸਮਝਦੇ ਹਨ। ਗੁਰੂ ਜੀ ਨੇ ਆਪਣੇ ਪਿਤਾ ਦੇ ਵਸਾਏ ਸ਼ਹਿਰ ਵਿਚ ਰਹਿਣਾ ਚੰਗਾ ਨਹੀਂ ਸਮਝਿਆ ਅਤੇ ਉਹ ਪਾਉਂਟਾ ਚਲੇ ਗਏ । ਪਾਉਂਟਾ ਵਿਚ ਉਨ੍ਹਾਂ ਨੇ ਪੁਰਾਣਾ ਸਾਹਿਤ ਪੜਿਆ ਅਤੇ ਯੁੱਧ ਦੀਆਂ ਸਾਰੀਆਂ ਕਲਾਵਾਂ ਦਾ ਅਧਿਐਨ ਕੀਤਾ।ਇਥੋਂ ਤੱਕ ਕਿਉਨ੍ਹਾਂਨੇਪਠਾਣਾਂ ਨੂੰ ਵੀ ਆਪਣੀਸੈਨਾਵਿਚ ਸ਼ਾਮਲ ਕਰਨ ਦਾ ਫੈਸਲਾ ਕੀਤਾ।

ਗੁਰੂ ਜੀ ਦੀਆਂ ਇਨ੍ਹਾਂ ਸਾਰੀਆਂ ਗਤੀਵਿਧੀਆਂ ਤੋਂ ਪਹਾੜੀ ਰਾਜੇ ਗੁਰੂ ਜੀ ਦੇ ਕੱਟੜ ਵਿਰੋਧੀ ਬਣ ਗਏ ਅਤੇ ਉਨ੍ਹਾਂ ਨੇ ਗੁਰੂ ਜੀ ਦੇ ਨਾਲ ਯੁੱਧ ਕੀਤਾ ਪਰ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ।ਇਸ ਜਿੱਤ ਤੋਂ ਬਾਅਦ ਗੁਰੂ ਜੀ ਵਾਪਸ ਆਨੰਦਪੁਰ ਸਾਹਿਬ ਪਹੁੰਚੇ ਅਤੇ ਅਨੰਦਪੁਰ ਨੂੰ ਆਪਣਾ ਕਿਲ੍ਹਾ ਬਣਾ ਲਿਆ। ਪਹਾੜੀ ਰਾਜਿਆਂ ਨੇ ਮੁਗ਼ਲਾਂ ਨਾਲ ਮਿਲ ਕੇ ਗੁਰੂ ਜੀ ਉੱਤੇ ਕਈ ਹਮਲੇ ਕੀਤੇ, ਪਰ ਉਹ ਅਸਫਲ ਰਹੇ।

ਖ਼ਾਲਸਾ ਪੰਥ ਦੀ ਨੀਂਹ1699 ਵਿਚ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ।ਗੁਰੂ ਜੀ ਨੇ ਇਸ ਸਮੇਂ ਇਕ ਵਿਸ਼ਾਲ ਲੋਕ-ਸਮੂਹ ਨੂੰ ਅਨੰਦਪੁਰ ਸਾਹਿਬ ਵਿਖੇ ਇਕੱਠਾ ਕੀਤਾ। ਇਸ ਇਕੱਠ ਵਿਚ ਗੁਰੂ ਜੀ ਨੇ ਐਲਾਨ ਕੀਤਾ ਕਿ ਜਿਹੜੇ ਆਪਣਾ ਬਲੀਦਾਨ ਦੇਣਾ ਚਾਹੁਣ, ਅਜਿਹੇ ‘ਪੰਜ ਵਿਅਕਤੀ ਮੰਚ ਉੱਤੇ ਆਉਣ। ਇਕ-ਇਕ ਕਰਕੇ ਪੰਜ ਵਿਅਕਤੀ ਮੰਚ ਉੱਤੇ ਆਏ । ਗੁਰੂ ਜੀ ਉਨਾਂ ਨੂੰ ਤੰਬੂ ਵਿਚ ਲੈ ਗਏ ਅਤੇ ਪੰਜ ਬਕਰਿਆਂ ਦੇ ਸਿਰ ਕੱਟ ਕੇ ਖੁਨ ਦੇ ਨਾਲ ਭਰੀਆਂ ਹੋਈਆਂ ਤਲਵਾਰਾਂ ਬਾਹਰ ਲਿਆਏ ਲੋਕਾਂ ਨੇ ਇਹ ਸੋਚਿਆ ਕਿ ਸ਼ਾਇਦ ਗੁਰੂ ਜੀ ਨੇ ਉਨ੍ਹਾਂ ਪੰਜਾਂ ਦਾ ਬਲੀਦਾਨ ਦੇ ਦਿੱਤਾ ਹੈ, ਪਰ ਪੰਜੇ ਵੀਰ ਬਾਹਰ ਸਹੀ ਸਲਾਮਤ ਆ ਗਏ । ਗੁਰੂ ਜੀ ਨੇ ਉਨ੍ਹਾਂ ਪੰਜਾਂ ਨੂੰ ਪੰਜਾਂ ਪਿਆਰਿਆਂ ਦਾ ਨਾਂ ਦਿੱਤਾ। ਇਸ ਤੋਂ ਬਾਅਦ ਪਵਿੱਤਰ ਸ਼ਬਦਾਂ ਦਾ ਉਚਾਰਨ ਕੀਤਾ ਗਿਆ। ਇਸ ਦੌਰਾਨ ਗੁਰੂ ਜੀ ਨੇ ਪੰਜ ਪਿਆਰਿਆਂ ਨੂੰ ਲੋਹੇ ਦੇ ਪਿਆਲੇ ਨੂੰ ਹਿਲਾ ਕੇ ਅੰਮ੍ਰਿਤ ਦਾ ਜਲ ਪਿਆਇਆ ਅਤੇ ਪੰਜ ਪਿਆਰਿਆਂ ਦੇ ਨਾਂ ਨਾਲ ਸਿੰਘ ਲਗਾਇਆ। ਆਪਣਾ ਨਾਂ ਵੀ ਉਨ੍ਹਾਂ ਨੇ ਗੋਬਿੰਦ ਰਾਏ ਤੋਂ ਬਦਲ ਕੇ ਗੋਬਿੰਦ ਸਿੰਘ ਰੱਖ ਲਿਆ। ਗੁਰੂ ਜੀ ਨੇ ਪੰਜ ਪਿਆਰਿਆਂ ਨੂੰ ਪੰਜ ਕਰਾਰ ਧਾਰਨ ਕਰਨ ਲਈ ਕਿਹਾ।ਇਹ ਸਨ- ‘ਕੰਘਾ’, ‘ਕੜਾ’, ‘ਕੇਸ’, ‘ਕੱਛਾ’ ਅਤੇ ‘ਕਿਪਾਨ ਪੰਜ ਪਿਆਰੇ ਵੱਖ-ਵੱਖ ਜਾਤੀਆਂ ਅਤੇ ਧਰਮਾਂ ਦੇ ਸਨ।ਇਸ ਤਾਲਮੇਲ ਤੋਂ ਗੁਰੂ ਜੀ ਨੇ ਆਪਸੀ ਏਕਤਾ ਉੱਤੇ ਜ਼ੋਰ ਦਿੱਤਾ।

ਖ਼ਾਲਸਾ ਪੰਥ ਦੀ ਸਿਰਜਣਾ ਤੋਂ ਬਾਅਦ ਲੜੇ ਗਏ ਯੁੱਧ ਗੁਰੂ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ।ਇਸ ਨਾਲ ਪਹਾੜੀ ਰਾਜਿਆਂ ਦਾ ਗੁੱਸਾ ਹੋਰ ਵੀ ਭੜਕ ਉੱਠਿਆ। ਉਨ੍ਹਾਂ ਨੇ ਗੁਰੂ ਜੀ ’ਤੇ ਹਮਲਾ ਕਰ ਦਿੱਤਾ ਅਤੇ ਅਨੰਦਪੁਰ ਦਾ ਪਹਿਲਾ ਯੁੱਧ ਹੋਇਆ। ਪਹਾੜੀ ਰਾਜੇ ਗੁਰੂ ਜੀ ਤੋਂ ਹਾਰ ਗਏ।ਇਸ ਤੋਂ ਬਾਅਦ ਪਹਾੜੀ ਰਾਜਾ ਅਤੇ ਸਰਹਿੰਦ ਦੇ ਮੁਗਲ ਗਵਰਨਰ ਵਜ਼ੀਰ ਖਾਂ ਨੇ ਮਿਲ ਕੇ ਯੁੱਧ ਲੜਿਆ, ਜਿਹੜਾ ਕਿ ਅਨੰਦਪੁਰ ਦਾ ਦੂਜਾ ਯੁੱਧ ਸੀ।ਗੁਰੂ ਜੀ ਅਤੇ ਉਨ੍ਹਾਂ ਦੇ ਸਿੱਖ ਬੜੀ ਬਹਾਦਰੀ ਨਾਲ ਲੜੇ, ਪਰ ਰਸਦ ਦੀ ਕਮੀ ਕਾਰਨ ਸਿੱਖ ਵੱਡੀ ਸੰਖਿਆ ਵਿੱਚ ਭੁੱਖੇ ਅਤੇ ਪਿਆਸੇ ਮਰਨ ਲੱਗੇ।ਗੁਰੂ ਜੀ ਨੇ ਅਨੰਦਪੁਰ ਛੱਡ ਦਿੱਤਾ, ਪਰ ਸਿਰਸਾ ਨਦੀ ਦੇ ਕਿਨਾਰੇ ਮੁਗਲਾਂ ਨੇ ਉਨ੍ਹਾਂ ਨੂੰ ਫਿਰ ਘੇਰ ਲਿਆ।ਉੱਥੇ ਹੀ ਉਨ੍ਹਾਂ ਦੇ ਦੋ , ਛੋਟੇ ਪੁੱਤਰ ਉਨ੍ਹਾਂ ਤੋਂ ਵਿਛੜ ਗਏ | ਬਾਅਦ ਵਿਚ ਉਨ੍ਹਾਂ ਨੂੰ ਸਰਹਿੰਦ ਵਿਚ ਜਿੰਦਾ ਕੰਧਾਂ ਵਿਚ ਚਿਣਵਾ ਦਿੱਤਾ ਗਿਆ।ਸਿਰਸਾ ਤੋਂ ਗੁਰੂ ਜੀ ਚਮਕੌਰ ਲਈ ਰਵਾਨਾ ਹੋਏ ਅਤੇ ਫਿਰ ਯੁੱਧ ਹੋਇਆ।ਉਨ੍ਹਾਂ ਦੇ ਵੱਡੇ ਸਾਹਿਬਜ਼ਾਦੇ ਉਸ ਯੁੱਧ ਵਿਚ ਸ਼ਹੀਦੀ ਨੂੰ ਪ੍ਰਾਪਤ ਹੋਏ, ਪਰ ਗੁਰੂ ਜੀ ਆਪਣੇ ਚਾਰਾਂ ਪੁੱਤਰਾਂ ਦੀ ਮੌਤ ਤੋਂ ਘਬਰਾਏ ਨਹੀਂ ।ਉਨ੍ਹਾਂ ਦੇ ਮੁੱਖ ਤੋਂ ਫਿਰ ਵੀ ਇਹੀ ਸ਼ਬਦ ਨਿਕਲੇ-

ਇਨ ਪੁਤਰਨ ਕੇ ਸੀਸ ਪਰ, ਵਾਰ ਦੀਏ ਸੁਤ ਚਾਰ,

ਚਾਰ ਮੂਏ ਤੋ ਕਿਆ ਹੂਆ, ਜੀਵਤ ਕਈ ਹਜ਼ਾਰ

ਚਮਕੌਰ ਤੋਂ ਗੁਰੂ ਜੀ ਮਾਛੀਵਾੜਾ ਗਏ।ਉੱਥੇ ਉਨ੍ਹਾਂ ਦੇ ਦੋ ਮੁਸਲਮਾਨ ਸਾਥੀ ਮਨੀ ਖਾਂ ਅਤੇ ਨਬੀ ਖਾਂ ਨੇ ਉਨ੍ਹਾਂ ਨੂੰ ਮੁਗ਼ਲ ਜਾਸੂਸਾਂ ਤੋਂ ਬਚਾਇਆ। ਇਸ ਤੋਂ ਬਾਅਦ ਗੁਰੂ ਜੀ ਦੀਨਾ ਗਏ ਅਤੇ ਫਿਰ ਮੁਕਤਸਰ, ਜਿੱਥੇ ਗੁਰੂ ਜੀ ਅਤੇ ਮੁਗ਼ਲਾਂ ਦੇ ਵਿਚਕਾਰ ਅੰਤਮ ਯੁੱਧ ਹੋਇਆ। ਮੁਕਤਸਰ ਦੇ ਯੁੱਧ ਤੋਂ ਬਾਅਦ ਗੁਰੂ ਜੀ ਅੰਤ ਵਿਚ ਤਲਵੰਡੀ ਸਾਬੋ ਵਿਚ ਵੱਸੇ।

1707 ਵਿਚ ਔਰੰਗਜ਼ੇਬ ਦੀ ਮੌਤ ਹੋਈ ਅਤੇ ਉਸ ਤੋਂ ਬਾਅਦ ਬਹਾਦਰ ਸ਼ਾਹ ਨੇ ਮੁਗ਼ਲ ਸਾਮਰਾਜ ਨੂੰ ਸੰਭਾਲਿਆ। ਬਹਾਦਰ ਸ਼ਾਹ ਦੇ ਨਾਲ ਗੁਰੂ ਜੀ ਦੇ ਚੰਗੇ ਸੰਬੰਧ ਸਨ।

ਮਹਾਨ ਸਾਹਿਤਕਾਰ ਦੇ ਰੂਪ ਵਿਚਗੁਰੂ ਜੀ ਇਕ ਮਹਾਨ ਵੀਰ ਤਾਂ ਸੀ ਹੀ, ਇਸ ਦੇ ਨਾਲ-ਨਾਲ ਉਹ ਇਕ ਸਾਹਿਤਕਾਰ ਵੀ ਸਨ (ਗੁਰ ਜੀ ਨੇ ਕਈ ਭਾਸ਼ਾਵਾਂ ਦਾ ਅਧਿਐਨ ਕੀਤਾ ਸੀ।ਇਸ ਲਈ ਕਈ ਭਾਸ਼ਾਵਾਂ ਵਿਚ ਉਨ੍ਹਾਂ ਦਾ ਸਾਹਿਤ ਵੀ ਉਪਲਬਧ ਹੈ। ਗੁਰੂ ਜੀ ਨੇ ਬਚਿੱਤਰ ਨਾਟਕ, ਚੰਡੀ ਦੀ ਵਾਰ, ਚੰਡੀ ਚਰਿੱਤਰ, ਸ਼ਸਤਰਨਾਮਾ, ਗਿਆਨ ਪਰਬੋਧ, ਜਾਪੁ ਸਾਹਿਬ, ਅਕਾਲ ਉਸਤਤ, ਚੌਬੀਸ ਅਵਤਾਰ, ਜ਼ਫਰਨਾਮਾ ਆਦਿ ਰਚਨਾਵਾਂ ਰਚੀਆਂ। ਬਚਿੱਤਰ ਨਾਟਕ ਵਿਚ ਗੁਰੂ ਜੀ ਨੇ ਸਪੱਸ਼ਟ ਕਿਹਾ ਹੈ ਕਿ ਉਹ ਲੋਕਾਂ ਨੂੰ ਜ਼ੁਲਮ ਅਤੇ ਬੁਰੀ ਭਾਵਨਾਂ ਤੋਂ ਬਚਾਉਣ ਦੇ ਉਦੇਸ਼ ਲਈ ਆਏ ਹਨ।ਉਨ੍ਹਾਂ ਨੇ ਲੋਕ ਕਲਿਆਣ ਸਾਹਸ, ਭਗਤੀ, ਦਰਸ਼ਨ ਆਦਿ ਵਿਸ਼ਿਆਂ ਉੱਤੇ ਰਚਨਾਵਾਂ ਰਚੀਆਂ। ਇਨ੍ਹਾਂ ਰਚਨਾਵਾਂ ਤੋਂ ਕਈ ਵਿਦਵਾਨਾਂ ਨੇ ਪ੍ਰੇਰਨਾ ਲਈ। ਅੱਜ ਵੀ ਗੁਰੂ ਜੀ ਦੁਆਰਾ ਰਚਿਆ ਸਾਹਿਤ ਮਹਾਨ ਮੰਨਿਆ ਜਾਂਦਾ ਹੈ। ਅਤੇ ਲੋਕਾਂ ਦੇ ਲਈ ਮਾਰਗ-ਦਰਸ਼ਨ ਅਤੇ ਪ੍ਰੇਰਨਾ ਦਾ ਸਰੋਤ ਹੈ।

ਸੰਤ ਸਿਪਾਹੀਦੇ ਰੂਪ ਵਿੱਚਗੁਰੂ ਜੀ ਨੂੰ ਸੰਤ ਸਿਪਾਹੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।ਇਸ ਤਰ੍ਹਾਂ ਦਾ ਉਦਾਹਰਨ ਘੱਟ ਹੀ ਵੇਖਣ ਨੂੰ ਮਿਲਦਾ ਹੈ ਕਿ ਇਕ ਹੀ ਵਿਅਕਤੀ ਵਿਚ ਸੰਤ ਅਤੇ ਸਿਪਾਹੀ ਦੇ ਗੁਣ ਹੋਣ। ਗੁਰੂ ਜੀ ਨੂੰ ਸੰਤ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਲੋਕਾਂ ਨੂੰ ਈਸ਼ਵਰ ਦਾ ਨਾਂ ਜਪਣ ਅਤੇ ਆਪਣੇ ਆਪ ਨੂੰ ਅਧਿਆਤਮਕ ਗਿਆਨ ਪ੍ਰਾਪਤ ਕਰਨ ਲਈ ਪ੍ਰੇਰਿਆ।ਅਨੇਕਾਂ ਭਗਤੀ ਪੂਰਨ ਰਚਨਾਵਾਂ ਰਚੀਆਂ। ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਰ੍ਹਾਂ ਹੀ ਨਿਰਾਕਾਰ ਈਸ਼ਵਰ ਦੀ ਭਗਤੀ ਕਰਨ ਲਈ ਕਿਹਾ।ਅਡੰਬਰ, ਪਾਖੰਡ ਆਦਿ ਬੁਰੀਆਂ ਭਾਵਨਾਵਾਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ।ਲੋਕਾਂ ਨੂੰ ਅਹੰਕਾਰ, ਲੋਭ ਆਦਿ ਤੋਂ ਬਚਣ ਲਈ ਕਿਹਾ। ਵੀਰ ਪੁਰਖ ਹੁੰਦੇ ਹੋਏ ਵੀ ਈਸ਼ਵਰ ਦੇ ਸ਼ੁਭ ਕਰਮ ਕਰਨ ਅਤੇ ਯੁੱਧ ਨੂੰ ਸਾਹਸ ਨਾਲ ਜਿੱਤਣ ਦਾ ਵਰਦਾਨ ਮੰਗਿਆ-

ਦੇਹ ਸ਼ਿਵਾ ਵਰ ਮੋਹਿ ਇਹੈ, ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ,

ਨਾ ਡਰੋਂ ਅਰਿ ਸੋ ਜਬ ਜਾਇ ਲਰੋ, ਨਿਸ਼ਚੇ ਕਰ ਅਪਨੀ ਜੀਤ ਕਰੋਂ

ਗੁਰੂ ਜੀ ਨੂੰ ਸਿਪਾਹੀ ਦੇ ਰੂਪ ਵਿਚ ਵੀ ਸਵੀਕਾਰ ਕੀਤਾ ਗਿਆ ਹੈ।ਇਹ ਰੂਪ ਤਾਂ ਉਨ੍ਹਾਂ ਦਾ ਕਮਜ਼ੋਰ ਜਨਤਾ ਲਈ ਸ਼ਕਤੀ ਦਾ ਸਰੋਤ ਸੀ।ਅਤਿਆਚਾਰ ਦੇ ਨਾਲ ਮੁਕਾਬਲਾ ਕਰਨ ਲਈ ਉਨ੍ਹਾਂ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਗੁਰੂ ਜੀ ਆਪਣੇ ਇਕ-ਇਕ ਸਿੱਖ ਨੂੰ ਸਵਾ ਲੱਖ ਫੌਜ ਦੇ ਬਰਾਬਰ ਸਮਝਦੇ ਸਨ, ਤਦ ਹੀ ਉਨ੍ਹਾਂ ਨੇ ਕਿਹਾ-

ਸਵਾਲਾਖ ਸੇ ਏਕ ਲੜਾਊਂ, ਤਬੇ ਗੋਬਿੰਦ ਸਿੰਘ ਨਾਮ ਕਹਾਊਂ

ਗੁਰੂ ਜੀ ਨੇ ਅਨੇਕ ਯੁੱਧ ਕੀਤੇ।ਧਰਮ ਅਤੇ ਲੋਕਾਂ ਦੀ ਰੱਖਿਆ ਲਈ ਪਹਿਲਾਂ ਆਪਣੇ ਪਿਤਾ ਨੂੰ ਬਲੀਦਾਨ ਦੇਣ ਲਈ ਪ੍ਰੇਰਤ ਕੀਤਾ।ਫਿਰ ਆਪਣੇ ਚਾਰ ਪੁੱਤਰਾਂ ਦਾ ਬਲੀਦਾਨ ਦਿੱਤਾ।ਇਸ ਤੇ ਵੀ ਉਹ ਨਿਰਾਸ਼ ਨਹੀਂ ਹੋਏ।ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਚਾਰ ਪੁੱਤਰ ਸ਼ਹੀਦ ਹੋ ਗਏ ਹਨ ਤਾਂ ਫਿਰ ਕੀ ਹੋਇਆ, ਮੇਰੇ ਅਨੇਕ ਪੁੱਤਰ ਜਿਊਂਦੇ ਹਨ।ਕਈ ਕਠਿਨਾਈਆਂ ਅਤੇ ਕਸ਼ਟਾਂ ਨੇ ਗੁਰੂ ਜੀ ਨੂੰ ਨਿਰਾਸ਼ ਨਹੀਂ ਕੀਤਾ ਰੱਬ ਤੋਂ ਵੀ ਉਨ੍ਹਾਂ ਨੇ ਸ਼ਕਤੀ ਪ੍ਰਾਪਤ ਕਰਨ ਦੀ ਪ੍ਰਾਰਥਨਾ ਕੀਤੀ।

ਇਸ ਪ੍ਰਕਾਰ ਗੁਰੂ ਜੀ ਵਿਚ ਸੰਤ ਅਤੇ ਸਿਪਾਹੀ ਦੋਨਾਂ ਦੇ ਗੁਣ ਸਮਾਨ ਰੂਪ ਵਿਚ ਸਨ ।ਗੁਰੂ ਜੀ ਦੇ ਦੋਨੋਂ ਰੂਪ ਹੀ ਲੋਕਾਂ ਲਈ ਸ਼ਕਤੀ, ਸਾਹਸ, ਵੀਰਤਾ ਅਤੇ ਮਾਰਗ-ਦਰਸ਼ਨ ਦਾ ਸਰੋਤ ਰਹੇ।

ਸਿੱਟਾਬਹੁਮੁਖੀ ਪ੍ਰਤਿਭਾ ਦੇ ਧਨੀ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਨੇ ਲੋਕ-ਜਾਗਿਰੀ ਪੈਦਾ ਕੀਤੀ। ਚਲਮਾਂ ਤੋਂ ਦੁੱਖੀ ਲੋਕਾਂ ਨੂੰ ਇਕੱਠਾ ਕਰਕੇ, ਜ਼ੁਲਮੀ ਮੁਗ਼ਲਾਂ ਦੇ ਵਿਰੁੱਧ ਲੜਨਾ ਸਿਖਾਇਆ। ਗੁਰੂ ਜੀ ਅਨਿਆਂ ਸਹਿਣ ਦੇ ਪੱਖ ਵਿਚ ਨਹੀਂ ਸਨ।ਉਨ੍ਹਾਂ ਨੇ ਆਪਣੇ ਪੂਰੇ ਪਰਿਵਾਰ ਦਾ ਬਲੀਦਾਨ ਕੀਤਾ, ਫਿਰ ‘ ਵੀ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਹਰ ਸਮੇਂ ਘਾਲਣਾ ਘਾਲਦੇ ਰਹੇ।ਉਨਾਂ ਦਾ ਸਾਹਸ, ਭਗਤੀ,ਵੀਰਤਾ ਆਦਿ ਗੁਣ ਚਾਰਾਂ ਦਿਸ਼ਾਵਾਂ ਵਿਚ ਪ੍ਰਕਾਸ਼ ਦੇ ਸਰੋਤ ਹਨ।ਜੁਗਾਂ-ਜੁਗਾਂ ਤੱਕ ਉਨ੍ਹਾਂ ਦੀ ਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਰਹੇਗੀ।ਉਨ੍ਹਾਂ ਦਾ ਸੰਤ ਸਿਪਾਹੀ ਦਾ ਸਰੂਪ ਸਦਾ ਹੀ ਲੋਕਾਂ ਨੂੰ ਈਸ਼ਵਰ ਭਗਤੀ ਅਤੇ ਅਨਿਆਂ ਦਾ ਵਿਰੋਧ ਕਰਨ ਲਈ ਉਤਸ਼ਾਹਿਤ ਕਰਦਾ ਰਹੇਗਾ।

Leave a Reply

This site uses Akismet to reduce spam. Learn how your comment data is processed.