Punjabi Essay on “Independence Day”, “ਸੁਤੰਤਰਤਾ ਦਿਵਸ” Punjabi Essay, Paragraph, Speech for Class 7, 8, 9, 10, and 12 Students in Punjabi Language.

ਸੁਤੰਤਰਤਾ ਦਿਵਸ

Independence Day

 

Listen Audio of “ਸੁਤੰਤਰਤਾ ਦਿਵਸ” Essay

ਭੂਮਿਕਾਪਸ਼ੂ, ਪੰਛੀ ਆਦਿ ਜੀਵ ਵੀ ਸੁਭਾਵਕ ਰੂਪ ਨਾਲ ਹਮੇਸ਼ਾ ਸੁਤੰਤਰ ਰਹਿ ਕੇ ਜੀਵਨ ਜੀਉਣਾ ਪਸੰਦ ਕਰਦੇ ਹਨ।ਫਿਰ ਮਨੁੱਖ ਤਾਂ ਸਾਰੇ ਜੀਵਾਂ ਨਾਲੋਂ ਸੇਸ਼ਠ ਹੈ।ਉਹ ਦੂਸਰਿਆਂ ਦੇ ਅਧੀਨ ਰਹਿ ਕੇ ਜੀਵਨ ਜੀਊਣਾ, ਕਿਸ ਤਰ੍ਹਾਂ ਪਸੰਦ ਕਰ ਸਕਦਾ ਹੈ।ਗੁਲਾਮੀ ਦੇ ਬਾਅਦ ਜਦੋਂ ਕਿਸੇ ਨੂੰ ਵੀ ਸੁਤੰਤਰਤਾ ਮਿਲਦੀ ਹੈ ਤਾਂ ਉਸ ਦੇ ਅਨੰਦ ਅਤੇ ਖੁਸ਼ੀ ਦੀ ਕੋਈ ਹੱਦ ਨਹੀਂ ਹੁੰਦੀ। ਸੈਂਕੜੇ ਸਾਲ ਗੁਲਾਮ ਰਹਿਣ ਬਾਅਦ 15 ਅਗਸਤ, 1947 ਈ. ਨੂੰ ਜਦੋਂ ਭਾਰਤ ਅਜ਼ਾਦ ਹੋਇਆ, ਉਸ ਸਮੇਂ ਇਥੋਂ ਦੀ ਪੁਰਖ, ਇਸਤਰੀ, ਬੱਚੇ-ਬੁੱਢੇ ਸਾਰੇ ਖੁਸ਼ੀ ਵਿੱਚ ਨੱਚ ਉੱਠੇ।ਉਦੋਂ ਤੋਂ ਹਰ ਸਾਲ 15 ਅਗਸਤ ਨੂੰ ਸੁਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਸੁਤੰਤਰਤਾ ਅੰਦੋਲਨਸ਼ੁਰੂ ਤੋਂ ਹੀ ਸਮੇਂ-ਸਮੇਂ ਉੱਤੇ ਸੁਤੰਤਰਤਾ ਲਈ ਸੰਘਰਸ਼ ਹੁੰਦੇ ਰਹੇ ਪਰ ਕੋਸ਼ਿਸ਼ਾਂ ਪੂਰੀ ਤਰ੍ਹਾਂ ਸਫਲ ਨਾ ਹੋ ਸਕੀਆਂ। 1857 ਈ.ਨੂੰ ਹੋਏ ਅੰਦੋਲਨ ਨੂੰ ਪਹਿਲਾ ਸੁਤੰਤਰਤਾ ਅੰਦੋਲ ਕਿਹਾ ਜਾਂਦਾ ਹੈ ਇਸ ਵਿੱਚ ਮਹਾਰਾਣੀ ਲਕਸ਼ਮੀ ਬਾਈ, ਨਾਨਾ ਸਾਹਿਬ, ਤਾਂਤਿਆ ਟੋਪੇ, ਬਹਾਦਰ ਸ਼ਾ ਜ਼ਫਰ, ਮੰਗਲ ਪਾਂਡੇ ਆਦਿ ਦਾ ਤਿਆਗ ਅਤੇ ਬਲੀਦਾਨ ਉੱਲੇਖਯੋਗ ਹਨ।ਇਸ ਤੋਂ ਬਾਅਦ 182 ਈ. ਵਿੱਚ ਭਾਰਤੀ ਰਾਸ਼ਟਰ ਕਾਂਗਰਸ ਦੀ ਸਥਾਪਨਾ ਕੀਤੀ ਗਈ।ਇਸ ਸੰਗਠਨ ਦੇ ਮਾਧਿਅਮ ਨਾ ਉਦੇਸ਼ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਚਲਦਾ ਰਿਹਾ, ਜਿਸਦੇ ਵਿੱਚ ਅਨੇਕ ਭਾਰਤੀ ਪੁੱਤਰਾਂ ਨੇ ਤਿਆਗ, ਤਪੱਸਿਆ ਅਤੇ ਬਲੀਦਾਨ ਦੀਆਂ ਅਮਰ ਕਥਾਵਾਂ ਜੋੜੀਆਂ।ਇਸ ਦੇਸ਼ ਨੂੰ ਅਜ਼ਾਦ ਕਰਾਉਣ ਲਈ ਜਿੱਥੇ ਇੱਕ ਪਾਸੇ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਅਹਿੰਸਾਤਮਕ ਸ਼ਾਂਤੀਪੂਰਨ ਅੰਦੋਲਨ ਚੱਲ ਰਿਹਾ ਸੀ ਉਥੇ ਦੂਜੇ ਪਾਸੇ ਵੀਰ ਭਗਤ ਸਿੰਘ, ਚੰਦਰ ਸ਼ੇਖਰ ਅਜ਼ਾਦ-ਸ਼ਹੀਦ ਰਾਮਪ੍ਰਸਾਦ ਬਿਸਮਿਲ, ਨੇਤਾ ਜੀ ਸੁਭਾਸ਼ ਚੰਦਰ ਬੋਸ ਆਦਿ ਆਤਮ-ਬਲੀਦਾਨ ਦੁਆਰਾ ਕ੍ਰਾਂਤੀ ਦਾ ਸੰਚਾਲਨ ਕਰ ਰਹੇ ਸਨ, · ਜਿਸ ਵਿੱਚ ਭਾਰਤ ਮਾਂ ਦੇ ਅਨੇਕਾਂ ਪੁੱਤਰ ਸ਼ਹੀਦ ਹੋਏ । ਦੋਨੋਂ ਨਰਮ ਦਲ ਅਤੇ ਗਰਮ ਦਲ ਦੇ ਤਿਆਗ ਅਤੇ ਬਲੀਦਾਨ ਨੇ ਸਾਨੂੰ ਸੈਂਕੜੇ ਸਾਲਾਂ ਤੋਂ ਬਾਅਦ ਅਜ਼ਾਦੀ ਦਿਵਾਈ।

ਦੇਸ਼ ਪ੍ਰਾਪਤੀ ਅਤੇ ਰਾਸ਼ਟਰੀ ਤਿਉਹਾਰਸਾਲਾਂ ਦੀ ਠੰਢੀ ਅਤੇ ਗਰਮ ਲੜਾਈ ਤੋਂ ਬਾਅਦ 15 ਅਗਸਤ, 1947 ਈ. ਨੂੰ ਅਸੀਂ ਅਜ਼ਾਦ ਹੋ ਗਏ। ਪਹਿਲਾ ਅਜ਼ਾਦੀ ਦਿਵਸ ਅਸੀਂ ਉਨ੍ਹਾਂ ਅਜ਼ਾਦੀ ਸੈਨਾਨੀਆਂ ਦੇ ਨਾਲ ਮਨਾਇਆ, ਜਿਨ੍ਹਾਂ ਨੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਭੂਤਕਾਲੀ ਤਿਆਗ ਕੀਤਾ ਸੀ। ਉਸ ਦਿਨ ਸਾਡੇ ਅਜ਼ਾਦ ਭਾਰਤ, ਸਾਡੇ ਵਰਤਮਾਨ ਭਾਰਤ, ਸਾਡੇ ਨਵੇਂ ਭਾਰਤ ਦਾ ਜਨਮ ਹੋਇਆ। ‘ ਸੀ।ਉਸੇ ਜਨਮ ਦਿਵਸ ਨੂੰ ਅਸੀਂ ਹਰ ਸਾਲ ਮਨਾਉਂਦੇ ਆ ਰਹੇ ਹਾਂ।

ਸੁਤੰਤਰਤਾ ਦਿਵਸ ਦੀ ਸ਼ਾਮ ਤੋਂ ਪਹਿਲਾਂਸੁਤੰਤਰਤਾ ਦਿਵਸ ਦੀ ਸ਼ਾਮ ਤੋਂ ਪਹਿਲਾਂ ਅਰਥਾਤ 14 ਅਗਸਤ ਦੀ ਰਾਤ ਨੂੰ ਦੇਸ਼ ਦੇ ਰਾਸ਼ਟਰਪਤੀ ਦੇਸ਼ ਦੇ ਨਾਂ ਆਪਣਾ ਸੰਦੇਸ਼ ਪ੍ਰਸਾਰਤ ਕਰਦੇ ਹਨ ਜਿਸ ਨੂੰ ਸੰਚਾਰ ਮਾਧਿਅਮ ਨਾਲ ਦੇਸ਼ ਦੇ ਹਰ ਕੋਨੇ ਵਿੱਚ ਪਹੁੰਚਾਇਆ ਜਾਂਦਾ ਹੈ। ਆਪਣੇ ਸੰਦੇਸ਼ ਵਿੱਚ ਉਹ ਸਰਕਾਰ ਦੀਆਂ ਉਪਲਬਧੀਆਂ ਅਤੇ ਭਵਿੱਖੀ ਲੋਕ-ਆਸ਼ਾਵਾਂ ਉੱਤੇ ਰੌਸ਼ਨੀ ਪਾਉਂਦੇ ਹਨ। ਜਨਤਾ ਆਪਣੇ ਰਾਸ਼ਟਰਪਤੀ ਦੇ ਸੰਦੇਸ਼ ਨੂੰ ਬੜੇ ਧਿਆਨ ਨਾਲ ਸੁਣਦੀ ਹੈ।

ਸੁਤੰਤਰਤਾ ਦਿਵਸ ਰਾਸ਼ਟਰੀ ਪੱਧਰ ਉੱਤੇ ਮਨਾਉਣ ਦੀ ਪਰੰਪਰਾਭਾਰਤ ਸਰਕਾਰ ਹਰ ਸਾਲ ਇਸ ਪਵਿੱਤਰ ਤਿਉਹਾਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਬੜੀ ਖੁਸ਼ੀ ਨਾਲ ਮਨਾਉਂਦੀ ਹੈ। ਉਸ ਦੀ ਤਿਆਰੀ ਰਾਸ਼ਟਰੀ ਪੱਧਰ ਉੱਤੇ ਕਈ ਦਿਨਾਂ ਤੋਂ ਹੀ ਅਰੰਭ ਕਰ ਦਿੱਤੀ ਜਾਂਦੀ ਹੈ। 15 ਅਗਸਤ ਦੀ ਸਵੇਰ ਲਗਭਗ 7 ਵਜੇ ਦੇਸ਼ ਦੇ ਪ੍ਰਧਾਨ ਮੰਤਰੀ ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹੇ ਦੀ ਫਸੀਲ ਉੱਤੇ ਰਾਸ਼ਟਰੀ ਝੰਡਾ ਲਹਿਰਾਉਂਦੇ ਹਨ। ਆਕਾਸ਼ ਵਿੱਚ ਗੂੰਜਣ ਵਾਲੀਆਂ ਤੋਪਾਂ ਦੇ ਨਾਲ ਇਸ ਪਵਿੱਤਰ ਤਿਉਹਾਰ ਦਾ ਸ਼ੁੱਭ ਅਰੰਭ ਹੋਣ ਦੇ ਨਾਲ ਉਹ ਦੇਸ਼ ਦੇ ਨਾਂ ਸੰਦੇਸ਼ ਦਿੰਦੇ ਹਨ ਜਿਸ ਨੂੰ ਅਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਾਰੇ ਕੇਂਦਰਾਂ ਦੁਆਰਾ ਪ੍ਰਸਾਰਤ ਕੀਤਾ ਜਾਂਦਾ ਹੈ। ਆਪਣੇ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਸੁਤੰਤਰਤਾ ਦਿਵਸ ਦੇ ਮਹੱਤਵ ਨੂੰ ਦੱਸਦੇ ਹੋਏ ਆਪਣੀ ਸਰਕਾਰ ਦੀਆਂ ਉਪਲਬਧੀਆਂ ਅਤੇ ਨੀਤੀਆਂ ਉੱਤੇ ਚਾਨਣਾ ਪਾਉਂਦੇ ਹਨ।

ਦਿੱਲੀ ਦੇ ਸਕੂਲ ਅਤੇ ਕਾਲਜਕਿਉਂਕਿ ਇਸ ਤਿਉਹਾਰ ਨੂੰ 15 ਅਗਸਤ ਵਾਲੇ ਦਿਨ ਦਿੱਲੀ ਵਿੱਚ ਰਾਸ਼ਟਰੀ ਪੱਧਰ ਤੇ ਮਨਾਇਆ ਜਾਂਦਾ ਹੈ।ਇਸ ਦਿਨ ਦਿੱਲੀ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਇਸ ਨੂੰ ਇੱਕ ਦਿਨ ਪਹਿਲਾਂ ਅਰਥਾਤ 14 ਅਗਸਤ ਨੂੰ ਬੜੀ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਸਾਰੇ ਵਿਦਿਆਰਥੀ ਸਕੂਲਾਂ ਅਤੇ ਕਾਲਜਾਂ ਵਿੱਚ ਬੜੀ ਖੁਸ਼ੀ ਨਾਲ ਇਸ ਤਿਉਹਾਰ ਵਿੱਚ ਸ਼ਾਮਲ ਹੁੰਦੇ ਹਨ। ਬਰ ਤੋਂ ਪਹਿਲਾਂ ਸਕੂਲਾਂ ਅਤੇ ਕਾਲਜਾਂ ਦੇ ਪ੍ਰਿੰਸੀਪਲ ਰਾਸ਼ਟਰੀ ਗੀਤ ਨਾਲ ਝੰਡਾ ਚੜ੍ਹਾਉਂਦੇ ਹਨ, ਫਿਰ ਵਿਦਿਆਰਥੀਆਂ ਵੱਲੋਂ ਵੱਖਰੇ-ਵੱਖਰੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ।ਕਈ ਵਿਦਿਆਰਥੀ ਦੇਸ਼ ਭਗਤੀ ਗੀਤ ਗਾਉਂਦੇ ਹਨ, ਕਈ ਵਿਆਖਿਆ ਕਰਦੇ ਹਨ ਅਤੇ ਕਈ ਵੱਖ-ਵੱਖ ਤਰ੍ਹਾਂ ਦੇ ਨਾਟਕ ਪ੍ਰਦਰਸ਼ਿਤ ਕਰਦੇ ਹਨ।ਫਿਰ ਖੇਡਾਂ ਵਿੱਚ ਇਨਾਮ ਜਿੱਤਣ ਵਾਲਿਆਂ ਨੂੰ ਇਨਾਮ ਵੰਡ ਕੇ ਰਾਸ਼ਟਰੀ ਗੀਤ ਦੇ ਨਾਲ ਪ੍ਰੋਗਰਾਮ ਦਾ ਸਮਾਪਨ ਹੁੰਦਾ ਹੈ।

ਦੇਸ਼ ਅਤੇ ਵਿਦੇਸ਼ ਵਿੱਚਦੇਸ਼ ਦੀਆਂ ਤਕ ਰਾਜਧਾਨੀਆਂ ਵਿੱਚ ਰਾਜਪਾਲ ਅਤੇ ਮੁੱਖ ਮੰਤਰੀ ਝੰਡਾ ਚੜਾਉਣ ਦੇ ਨਾਲ ਇਸ ਪ੍ਰੋਗਰਾਮ ਦਾ ਸ਼ੁੱਭ ਅਰੰਭ ਕਰਦੇ ਹਨ। ਸਾਰੇ ਸਰਕਾਰੀ ਦਫਤਰਾਂ ਸਕੂਲਾਂ ਅਤੇ ਕਾਲਜਾਂ ਵਿੱਚ ਉੱਥੋਂ ਦੇ ਪ੍ਰਿੰਸੀਪਲ ਦੁਆਰਾ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਵਿਦੇਸ਼ਾਂ ਵਿੱਚ ਵੀ ਇਹ ਤਿਉਹਾਰ ਬੜੀ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈ । ਹਰੇਕ ਦੇਸ਼ ਵਿੱਚ ਭਾਰਤ ਦੇ ਰਾਜਦੂਤਾਂ ਦੇ ਦੂਤਾਵਾਸ ਵਿੱਚ ਝੰਡਾ ਚੜਾਉਣ ਦੇ ਨਾਲ ਪ੍ਰੋਗਰਾਮ ਦਾ ਸ਼ੁੱਭ ਅਰੰਭ ਕੀਤਾ ਜਾਂਦਾ ਹੈ। ਹਰੇਕ ਦੇਸ਼ ਦੇ ਸ਼ਾਸਨ ਪ੍ਰਧਾਨ ਭਾਰਤ ਨੂੰ ਵਧਾਈ ਸੰਦੇਸ਼ ਭੇਜਦੇ ਹਨ।

ਸਿੱਟਾਸਾਡਾ ਇਹ ਰਾਸ਼ਟਰੀ ਤਿਉਹਾਰ ਧਰਮ-ਨਿਰਪੱਖ, ਰਾਸ਼ਟਰੀ ਭਾਵਨਾ ਨਾਲ ਮਨਾਇਆ ਜਾਂਦਾ ਹੈ।ਇਹ ਦੇਸ਼ ਦੇ ਸਾਰੇ ਧਰਮਾਂ, ਜਾਤੀਆਂ, ਸੰਪਰਦਾਵਾਂ ਅਤੇ ਖੇਤਰਾਂ ਦੇ ਲੋਕਾਂ ਦੁਆਰਾ ਹਾਰਦਿਕ ਪ੍ਰਸ਼ੰਸਾ ਨਾਲ ਮਨਾਇਆ ਜਾਂਦਾ ਹੈ।ਇਸ ਵਿੱਚ ਕਿਸੇ ਪ੍ਰਕਾਰ ਦੀ ਭੇਦ-ਭਾਵਨਾ ਸ਼ਾਮਲ ਨਹੀਂ ਹੈ। ਅਸੀਂ | ਇਸ ਪਵਿੱਤਰ ਤਿਉਹਾਰ ਨੂੰ ਹਮੇਸ਼ਾ ਯੁੱਗਾਂ-ਯੁੱਗਾਂ ਤੱਕ ਮਨਾਉਂਦੇ ਰਹੀਏ, ਇਹੀ ਸਾਡੀ ਕਾਮਨਾ ਹੈ। ਦੇਸ਼ ਦੀ ਰੱਖਿਆ ਲਈ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਨਿੱਜੀ ਸਵਾਰਥ ਦਾ ਤਿਆਗ ਕਰਕੇ ਹਮੇਸ਼ਾ ਏਕੇ ਵਿੱਚ ਰਹਿਣਾ ਚਾਹੀਦਾ ਹੈ।

Related posts:

Punjabi Essay on “Safar karan da Anubhav”, "ਸਫ਼ਰ ਕਰਨ ਦਾ ਅਨੁਭਵ" Punjabi Essay, Paragraph, Speech for ...
Punjabi Essay
Punjabi Essay on "My First Day at School", "ਸਕੂਲ ਵਿਚ ਮੇਰਾ ਪਹਿਲਾ ਦਿਨ" Punjabi Essay, Paragraph, Speec...
ਪੰਜਾਬੀ ਨਿਬੰਧ
Punjabi Essay on "My School Library", "ਮੇਰੀ ਸਕੂਲ ਦੀ ਲਾਇਬ੍ਰੇਰੀ" Punjabi Essay, Paragraph, Speech for ...
ਪੰਜਾਬੀ ਨਿਬੰਧ
Punjabi Essay on "Help In Household Chores", "ਘਰੇਲੂ ਕੰਮਾਂ ਵਿੱਚ ਮਦਦ ਕਰੋ" Punjabi Essay, Paragraph, Sp...
Punjabi Essay
Punjabi Essay on “Bakri”, “ਬੱਕਰੀ” Punjabi Essay, Paragraph, Speech for Class 7, 8, 9, 10 and 12 Stud...
ਪੰਜਾਬੀ ਨਿਬੰਧ
Punjabi Essay on "Independence Day","ਅਜਾਦੀ ਦਿਵਸ" Punjabi Essay, Paragraph, Speech for Class 7, 8, 9,...
Punjabi Essay
Punjabi Essay on "Kirat Da Mul", “ਕਿਰਤ ਦਾ ਮੁੱਲ” Punjabi Paragraph, Speech for Class 7, 8, 9, 10 and ...
ਪੰਜਾਬੀ ਨਿਬੰਧ
Punjabi Essay on "Water Utility", "ਪਾਣੀ ਦੀ ਸਹੂਲਤ" Punjabi Essay, Paragraph, Speech for Class 7, 8, 9...
Punjabi Essay
Punjabi Essay on "Dussehra (Vijayadashami)","ਦੁਸਹਿਰਾ" Punjabi Essay, Paragraph, Speech for Class 7, ...
Punjabi Essay
Punjabi Essay on “Genda”, “ਗੈਂਡਾ” Punjabi Essay, Paragraph, Speech for Class 7, 8, 9, 10 and 12 Stud...
Punjabi Essay
Punjabi Essay on "Mahatma Gandhi","ਰਾਸ਼ਟਰਪਿਤਾ ਮਹਾਤਮਾ ਗਾਂਧੀ" Punjabi Essay, Paragraph, Speech for Cla...
Punjabi Essay
Punjabi Essay on "Child Labour", "ਬਾਲ ਮਜਦੂਰੀ" Punjabi Essay, Paragraph, Speech for Class 7, 8, 9, 10...
ਪੰਜਾਬੀ ਨਿਬੰਧ
Punjabi Essay on “mango”, “ਅੰਬ” Punjabi Essay, Paragraph, Speech for Class 7, 8, 9, 10 and 12 Studen...
ਪੰਜਾਬੀ ਨਿਬੰਧ
Punjabi Essay on “World Book Day”, “ਵਿਸ਼ਵ ਪੁਸਤਕ ਦਿਵਸ” Punjabi Essay, Paragraph, Speech for Class 7, ...
ਪੰਜਾਬੀ ਨਿਬੰਧ
Punjabi Essay on “Internet”, “ਇੰਟਰਨੈੱਟ” Punjabi Essay, Paragraph, Speech for Class 7, 8, 9, 10, and ...
Punjabi Essay
Punjabi Essay on “Ghar ate Rukh”, "ਘਰ ਅਤੇ ਰੁੱਖ" Punjabi Essay, Paragraph, Speech for Class 7, 8, 9, ...
Punjabi Essay
Punjabi Essay on “Kar Majur Kha Churi”, “ਕਰ ਮਜੂਰੀ, ਖਾਹ ਚੂਰੀ” Punjabi Essay, Paragraph, Speech for Cl...
ਪੰਜਾਬੀ ਨਿਬੰਧ
Essay on "Shri Guru Nanak Devi Ji", "ਸ੍ਰੀ ਗੁਰੂ ਨਾਨਕ ਦੇਵ ਜੀ" Punjabi Essay, Paragraph, Speech for Cla...
Punjabi Essay
Punjabi Essay on “Coal”, “ਕੋਲਾ” Punjabi Essay, Paragraph, Speech for Class 7, 8, 9, 10 and 12 Studen...
Punjabi Essay
Punjabi Essay on "Subhash Chandra Bose","ਨੇਤਾ ਜੀ ਸੁਭਾਸ਼ ਚੰਦਰ ਬੋਸ" Punjabi Essay, Paragraph, Speech f...
Punjabi Essay

One Comment

Add a Comment

Your email address will not be published. Required fields are marked *

This site uses Akismet to reduce spam. Learn how your comment data is processed.