Essay on “Shri Guru Nanak Devi Ji”, “ਸ੍ਰੀ ਗੁਰੂ ਨਾਨਕ ਦੇਵ ਜੀ” Punjabi Essay, Paragraph, Speech for Class 7, 8, 9, 10, and 12 Students and Kids for Punjabi Language Exam.

ਸ੍ਰੀ ਗੁਰੂ ਨਾਨਕ ਦੇਵ ਜੀ

Shri Guru Nanak Devi Ji

ਭੂਮਿਕਾ ਸੂਰਜ ਦੀ ਤੇਜ਼ ਰੌਸ਼ਨੀ ਜਦ ਪਾਣੀ ਨੂੰ ਸੁਕਾ ਦਿੰਦੀ ਹੈ, ਧਰਤੀ ਉੱਤੇ ਮਾਨਵ ਅਤੇ ਪਰਿੰਦੇ ਵਿਆਕੁਲ ਹੋ ਜਾਂਦੇ ਹਨ, ਸਾਰੀ ਧਰਤੀ ਸੁੱਕ ਜਾਂਦੀ ਹੈ ਤਾਂ ਪਾਣੀ ਇਸ ਨੂੰ ਰਾਹਤ ਪਹੁੰਚਾਉਂਦਾ ਹੈ। ਇਸ ਤਰ੍ਹਾਂ ਹੀ ਜਦ ਜਨਤਾ ਅਨਿਆਂ ਅਤੇ ਅਤਿਆਚਾਰ ਦੀ ਚੱਕੀ ਵਿਚ ਪਿੱਸਣ ਲੱਗਦੀ ਹੈ ਤਾਂ ਇਸ ਚੱਕੀ ਦੀ ਗਤੀ ਨੂੰ ਰੋਕਣ ਲਈ ਕੋਈ ਮਹਾਂਪੁਰਖ ਜਨਮ ਲੈਂਦਾ ਹੈ। ਜਿਸ ਸਮੇਂ ਮੁਸਲਮਾਨਾਂ ਦੇ ਅਤਿਆਚਾਰਾਂ ਭਾਰਤੀ ਜਨਤਾ ਪੀੜਤ ਸੀ, ਧਰਮ ਪਖੰਡ ਵਿਚ ਡੁੱਬ ਗਈ ਸੀ, ਅੰਧ ਵਿਸ਼ਵਾਸ ਅਤੇ ਭੇਦ-ਭਾਵ ਦਾ ਜਹਿਰ ਮਾਨਵਤਾ ਦੇ ਸਰੀਰ ਵਿਚ ਫੈਲ ਰਿਹਾ ਸੀ, ਉਸ ਸਮੇਂ ਸਿੱਖ ਪਰਮ ਨੂੰ ਜਨਮ ਦੇਣ ਵਾਲੇ ਮਹਾਂਪੁਰਖ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ।

ਜੀਵਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਬਿਕਰਮੀ ਸੰਮਤ 1526 ਦੇ ਵਿਸਾਖ ਮਹੀਨੇ ਲਾਹੌਰ ਦੇ ਕੋਲ ਤਲਵੰਡੀ ਨਾਂ ਦੇ ਕਸਬੇ ਵਿਚ ਹੋਇਆ, ਜੋ ਕਿ ਪਾਕਿਸਤਾਨ ਵਿਚ ਹੈ ਅਤੇ ਜਿਸ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਇਨ੍ਹਾਂ ਦੇ ਪਿਤਾ ਦਾ ਨਾਂ ਮਹਿਤਾ ਕਾਲ ਅਤੇ ਮਾਤਾ ਦਾ ਨਾਂ ਡਿਪਤਾ ਸੀ। ਗੁਰੂ ਨਾਨਕ ਦੇਵ ਜੀ ਦੀ ਇਕ ਭੈਣ ਵੀ ਸੀ ਜਿਸ ਦਾ ਨਾਂ ਨਾਨਕੀ ਸੀ। ਪੰਜ ਸਾਲ ਦੀ ਉਮਰ ਵਿਚ ਜਦ ਉਨ੍ਹਾਂ ਨੂੰ ਲੋਕਾਚਾਰੀ ਦੀ ਸਿੱਖਿਆ ਦਿੱਤੀ ਜਾਣ ਲੱਗੀ ਤਾਂ ਉਨਾਂ ਨੇ ਆਪਣੇ ਅਧਿਆਤਮਕ ਗਿਆਨ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਪਿਤਾ ਨੇ ਉਨ੍ਹਾਂ ਨੂੰ ਖੇਤੀ ਅਤੇ ਵਪਾਰ ਕਰਨ ਦੀ ਸਲਾਹ ਦਿੱਤੀ ਪੰਤ ਇੱਥੇ ਵੀ ਉਹ ਸੰਸਾਰਕ ਦ੍ਰਿਸ਼ਟੀਕੋਣ ਤੋਂ ਅਸਫਲ ਹੋ ਗਏ ਅਤੇ ਸੱਚ ਦੀ ਖੇਤੀ ਅਤੇ ਸੱਚ ਦਾ ਵਪਾਰ ਕਰਨ ਲੱਗੇ।ਦਿਸ ਤਰ੍ਹਾਂ ਪਿਤਾ ਉਨ੍ਹਾਂ ਤੋਂ ਨਿਰਾਸ਼ ਹੋ ਗਏ। ਉਨ੍ਹਾਂ ਦੀ ਭੈਣ ਉਨ੍ਹਾਂ ਨੂੰ ਆਪਣੇ ਨਾਲ ਸੁਲਤਾਨਪੁਰ ਲੈ ਗਈ ਅਤੇ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿਚ ਰਾਸ਼ਨ ਤੋਲਣ ਦੀ ਨੌਕਰੀ ਦਿਵਾ ਦਿੱਤੀ।ਉੱਥੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ‘ਤੇਰਾ-ਤੇਰਾ ਸਾਰਾ ਕੁਝ ਭਗਵਾਨ ਦਾ) ਦੇ ਚੱਕਰ ਵਿਚ ਪਏ ਰਹੇ।ਇੱਥੋਂ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ।

ਸੰਮਤ 1545 ਵਿਚ ਉੱਨੀ ਸਾਲ ਦੀ ਉਮਰ ਵਿਚ ਉਨ੍ਹਾਂ ਦਾ ਵਿਆਹ ਬਟਾਲੇ ਵਿਖੇ ਮੁਲਚੰਦ ਦੀ ਲੜਕੀ ਸੁਲੱਖਣੀ ਨਾਲ ਹੋਇਆ। ਉਨ੍ਹਾਂ ਦੇ ਦੋ ਮੁੰਡੇ ਸ਼੍ਰੀ ਚੰਦ ਅਤੇ ਲਕਸ਼ਮੀ ਚੰਦ ਹੋਏ, ਤਦ ਵੀ ਉਨ੍ਹਾਂ ਦਾ ਮਨ ਇਸ ਸੰਸਾਰਕ ਮੋਹ ਨਾਲ ਬੰਨਿਆ ਨਹੀਂ ਜਾ ਸਕਿਆ। ਅਗਿਆਨ ਦੇ ਹਨੇਰੇ ਵਿੱਚ ਡੁੱਬੀ ਮਾਨਵ ਜਾਤੀ ਨੂੰ ਗਿਆਨ ਦਾ ਰਸਤਾ ਦਿਖਾਉਣ ਲਈ ਉਹ ਘਰ ਤੋਂ ਦੇਸ਼-ਵਿਦੇਸ਼ ਘੁੰਮਣ ਲਈ ਚੱਲ ਪਏ। ਕਹਿੰਦੇ ਹਨ ਕਿ ਵੇਈਂ ਨਦੀ ਦੇ ਕੰਢੇ ਉੱਤੇ ਉਨ੍ਹਾਂ ਨੂੰ ਗਿਆਨ ਦੀ ਪ੍ਰਾਪਤੀ ਮਿਲੀ ਤੇ ਉਸ ਤੋਂ ਬਾਅਦ ਉਹ ਗਿਆਨ ਨੂੰ ਵੰਡਣ ਲਈ ਚੱਲ ਪਏ।

ਯਾਤਰਾਵਾਂ (ਉਦਾਸੀਆਂ)- ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਮਰਦਾਨਾ ਨਾਂ ਦੇ ਚੇਲੇ ਨੂੰ ਲੈ ਕੇ ਚਾਰ ਦਿਸ਼ਾਵਾਂ ਵਿਚ ਚਾਰ ਲੰਬੀਆਂ ਯਾਤਰਾਵਾਂ ਕੀਤੀਆਂ, ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਇਨ੍ਹਾਂ ਯਾਤਰਾਵਾਂ ਦਾ ਅਸਲ ਉਦੇਸ਼ ਅਡੰਬਰ, ਅੰਧ-ਵਿਸ਼ਵਾਸ, ਜਾਤ-ਪਾਤ, ਛੂਆ-ਛੂਤ, ਊਚਨੀਚ ਅਤੇ ਧਰਮ ਦੇ ਬੰਧਨਾਂ ਵਿਚ ਫਸੀਜਨਤਾ ਨੂੰ ਸੱਚ ਦਾ ਭੇਦ ਸਮਝਾਉਣਾ ਸੀ ।ਆਪਣੀਆਂ ਯਾਤਰਾਵਾਂ ਦੇ ਦੌਰਾਨ ਉਨ੍ਹਾਂ ਨੇ ਹਰਿਦੁਆਰ, ਦਿੱਲੀ: ਕਾਸ਼ੀ, ਜਗਨਨਾਥ ਪੁਰੀ, ਰਾਮੇਸ਼ਵਰ, ਭੂਟਾਨ, ਤਿੱਬਤ, ਮੱਕਾਮਦੀਨਾ, ਕਾਬੁਲ, ਕੰਧਾਰ ਆਦਿ ਸਥਾਨਾਂ ਦੀਆਂ ਯਾਤਰਾਵਾਂ ਕੀਤੀਆਂ।

ਇਸੇ ਤਰ੍ਹਾਂ ਮੱਕੇ ਵਿੱਚ ਉਨ੍ਹਾਂ ਨੇ ਅੱਲਾ ਦੇ ਉਪਾਸਕ ਮੌਲਵੀਆਂ ਨੂੰ ਗਿਆਨ ਪ੍ਰਦਾਨ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਇਹ ਯਾਤਰਾਵਾਂ ਉਹ ਪੜਾਅ ਹਨ ਜੋ ਗਿਆਨ ਅਤੇ ਪ੍ਰਕਾਸ਼ ਦੇ ਚਿੰਨ੍ਹ ਬਣ ਗਏ | ਥਾਂ-ਥਾਂ ਉੱਤੇ ਲੋਕਾਂ ਦੇ ਵਿਚ ਜਾ ਕੇ ਉਹ ਲੋਕਾਂ ਨੂੰ ਆਪਣੀ ਸੱਚੀ ਅਤੇ ਸਿੱਧੀ ਖਾਣੀ ਨਾਲ ਸਹੀ ਰਸਤਾ ਵਿਖਾਉਂਦੇ।

ਸਿੱਖਿਆ ਅਤੇ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਆਤਮਾ ਦੇ ਸੱਚੇ ਸੇਵਕ ਦੀਵੇ ਦੀ ਤਰਾਂ ਹਨੇਰੇ ਨੂੰ ਦੂਰ ਕਰਨਾ ਉਨ੍ਹਾਂ ਦਾ ਮੁੱਖ ਨਿਸ਼ਾਨਾ ਸੀ।ਉਹ ਮਹਾਂਪੁਰਖ ਸਨ। ਧਰਮ ਨੂੰ ਚਲਾਉਣ ਲਈ ਆਪਣੇ ਮਨ ਦੀ ਸਥਾਪਨਾ ਨਹੀਂ ਕੀਤੀ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਧਰਮ ਵਿਚ ਮੂਰਤੀ ਪੂਜਾ, ਤੰਤਰ-ਮੰਤਰ, ਪਾਖੰਡ ਆਦਿ ਦਾ ਸਥਾਨ ਨਹੀਂ ਹੈ।ਉਹ ਨਿਰਾਕਾਰ ਈਸ਼ਵਰ ਦੇ ਉਪਾਸਕ ਸਨ, ਜਿਸ ਨੂੰ ਪ੍ਰਾਪਤ ਕਰਨ ਲਈ ਧਰਮ ਅਤੇ ਸੱਚ-ਖੰਡ ਵਿਚ ਗੁਜ਼ਰਨਾ ਪੈਂਦਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਕਰਮ ਅਤੇ ਵਚਨ ਤੋਂ ਇਕ ਸਨ।ਜਾਤੀਵਾਦ ਤੋਂ ਉਹ ਅਲੱਗ ਸਨ। ਗਰੀਬਾਂ ਦੇ ਉਹ ਸੱਚੇ ਹਮਦਰਦ ਸਨ। ਇਸ ਲਈ ਉਨ੍ਹਾਂ ਨੇ ਭਾਗੋ ਦੀ ਦਾਵਤ ਨੂੰ ਠੁਕਰਾ ਦਿੱਤਾ ਜਿਹੜੇ ਕਿ ਸ਼ੋਸ਼ਣ ਕਰਦੇ ਸਨ ਅਤੇ ਤਰਖਾਣ ਲਾਲੋ ਦੇ ਘਰ ਸਾਦਾ ਭੋਜਨ ਖੁਸ਼ੀ ਦੇ ਨਾਲ ਸਵੀਕਾਰ ਕਰ ਲਿਆ।ਉਨਾਂ ਦਾ ਧਰਮ ਸਮਾਜਵਾਦ ਦੀ ਘੋਸ਼ਣਾ ਕਰਦਾ ਹੈ, ਜਿਸਦਾ ਅਧਾਰ ਪੂਰੇ ਮਾਨਵਾਂ ਦਾ ਕਲਿਆਣ ਹੈ ।ਆਪਣੇ ਦੋਨਾਂ ਦੇ ਪਿਆਰੇ ਬਣ ਗਏ ।ਸੱਜਣ ਠੱਗ ਨੂੰ ਉਨ੍ਹਾਂ ਨੇ ਬੜੀ ਸਰਲਤਾ ਨਾਲ ਅਸਲੀ ਸੱਜਣ ਬਣਾ ਦਿੱਤਾ। ਉਹ ਮੁਸਲਮਾਨਾਂ ਦੀ ਨਮਾਜ਼ ਵਿਚ ਸ਼ਾਮਲ ਹੁੰਦੇ ਸਨ ਅਤੇ ਉਨ੍ਹਾਂ ਦੇ ਧਰਮ ਨੂੰ ਇਕ ਬਰਾਬਰ ਸਮਝਦੇ ਸਨ। ਉਨ੍ਹਾਂ ਦੇ ਧਰਮ ਦਾ ਮੂਲ ਅਧਾਰ “ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ ਸੀ.

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿਚ ਇਸਤਰੀ ਨੂੰ ਉੱਚਾ ਸਥਾਨ ਦਿੱਤਾ। ਹਜ਼ਾਰਾਂ ਸਾਲ ਪਹਿਲਾਂ ਹੀ ਉਨ੍ਹਾਂ ਨੇ ਇਸ ਤਰ੍ਹਾਂ ਦੇ ਸਮਾਜ ਦੀ ਕਲਪਨਾ ਕੀਤੀ ਸੀ ਜੋ ਸਮਾਜ ਸਮਾਨਤਾ ਅਤੇ ਕਰਮ ਦੇ ਸਿਧਾਂਤ ਉੱਤੇ ਟਿਕਿਆ ਹੋਵੇ।ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਮਕਾਲੀਨ ਰਾਜਾ ਦੇ ਅਤਿਆਚਾਰਾਂ ਦਾ ਵਿਦਰੋਹ ਕਰਨ ਤੋਂ ਵੀ ਪਿੱਛੇ ਨਾ ਹਟੇ।ਜਦ ਬਾਬਰ ਨੇ ਹਿੰਦੁਸਤਾਨ ਉੱਤੇ ਹਮਲਾ ਕੀਤਾ ਤਾਂ ਉਸਦੇ ਭਿਆਨਕ ਅਤਿਆਚਾਰਾਂ ਨੂੰ ਵੇਖ ਕੇ ਉਨ੍ਹਾਂ ਦਾ ਮਨ ਰੋ ਪਿਆ ਅਤੇ ਉਨ੍ਹਾਂ ਨੇ ਉਸ ਦਾ ਡਟ ਕੇ ਵਿਰੋਧ ਕੀਤਾ।

ਸੱਚੇ ਅਰਥਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਅਤੇ ਉਨਾਂ ਦੀਆਂ ਸਿੱਖਿਆਵਾਂ ਮਾਨਵ ਧਰਮ ਉੱਤੇ ਅਧਾਰਤ ਹਨ। ਸੱਚ ਦਾਉਹ ਪੁਜਾਰੀ ਸੱਚੇ ਮਨ ਦੇ ਨਾਲ ਮਾਨਵ ਸਮਾਜ ਵਿਚ ਫੈਲੇ ਭੇਦਭਾਵ ਨੂੰ ਮਿਟਾਉਣਾ ਚਾਹੁੰਦਾ ਸੀ।

ਸਿੱਟਾ ਜੀਵਨ ਦੇ ਅੰਤਮ ਦਿਨਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਰਾਵੀ ਦੇ ਕੰਢੇ ਕਰਤਾਰਪੁਰ ਵਿਚ ਰਹਿਣ ਲੱਗੇ, ਜਿੱਥੇ ਉਨ੍ਹਾਂ ਨੇ ਖੁਦ ਖੇਤੀ ਕੀਤੀ ਅਤੇ ਲੋਕਾਂ ਨੂੰ ਕਰਮ ਕਰਨ ਲਈ ਪ੍ਰੇਰਨਾ ਦਿੱਤੀ। ਗੁਰੂ ਅੰਗਦ ਦੇਵ ਜੀ ਨੂੰ ਉਨ੍ਹਾਂ ਨੇ ਗੁਰ-ਗੱਦੀ ਸੌਂਪ ਦਿੱਤੀ ਅਤੇ 7 ਸਤੰਬਰ, 1539 ਈ. ਨੂੰ ਜੋਤੀ-ਜੋਤ ਸਮਾ ਗਏ । ਸ੍ਰੀ ਗੁਰੂ ਨਾਨਕ ਦੇਵ ਜੀ ਚਾਨਣ-ਮੁਨਾਰੇ ਸਨ, ਅਲੌਕਿਕ ਪਰਖ ਸਨ ਅਤੇ ਸੱਚੇ ਸ਼ਬਦਾਂ ਵਿਚ ਮਹਾਂਪੁਰਖ ਸਨ।

Related posts:

Punjabi Essay on “Independence Day", “ਸੁਤੰਤਰਤਾ ਦਿਵਸ” Punjabi Essay, Paragraph, Speech for Class 7, 8...
ਪੰਜਾਬੀ ਨਿਬੰਧ
Punjabi Essay on “Gulab da Phul”, “ਗੁਲਾਬ ਦਾ ਫੁੱਲ” Punjabi Essay, Paragraph, Speech for Class 7, 8, 9...
Punjabi Essay
Punjabi Essay on “Kaumi Ekta”, “ਕੌਮੀ ਏਕਤਾ” Punjabi Essay, Paragraph, Speech for Class 7, 8, 9, 10, a...
ਪੰਜਾਬੀ ਨਿਬੰਧ
Punjabi Essay on “Diwali”, “ਦੀਵਾਲੀ ” Punjabi Essay, Paragraph, Speech for Class 7, 8, 9, 10 and 12 S...
ਪੰਜਾਬੀ ਨਿਬੰਧ
Punjabi Essay on "My Pet", "ਮੇਰਾ ਪਾਲਤੂ ਜਾਨਵਰ" Punjabi Essay, Paragraph, Speech for Class 7, 8, 9, 10...
Punjabi Essay
Punjabi Essay on "Sachin Tendulkar","ਸਚਿਨ ਤੇਂਦੁਲਕਰ" Punjabi Essay, Paragraph, Speech for Class 7, 8,...
ਪੰਜਾਬੀ ਨਿਬੰਧ
Punjabi Essay on “Holi”, “ਹੋਲੀ” Punjabi Essay, Paragraph, Speech for Class 7, 8, 9, 10 and 12 Studen...
Punjabi Essay
Punjabi Essay on "Disaster Management", "ਆਫ਼ਤ ਪ੍ਰਬੰਧਨ" Punjabi Essay, Paragraph, Speech for Class 7,...
ਪੰਜਾਬੀ ਨਿਬੰਧ
Punjabi Essay on “Manoranjan De Adhunik Sadhan”, “ਮਨੋਰੰਜਨ ਦੇ ਆਧੁਨਿਕ ਸਾਧਨ” Punjabi Essay, Paragraph, ...
ਪੰਜਾਬੀ ਨਿਬੰਧ
Punjabi Essay on “Mere School di Magazine“, “ਮੇਰੇ ਸਕੂਲ ਦੀ ਮੈਗਜ਼ੀਨ” Punjabi Essay, Paragraph, Speech ...
ਪੰਜਾਬੀ ਨਿਬੰਧ
Punjabi Essay on “Dog”, “ਕੁੱਤਾ” Punjabi Essay, Paragraph, Speech for Class 7, 8, 9, 10 and 12 Studen...
ਪੰਜਾਬੀ ਨਿਬੰਧ
Punjabi Essay on “Camel”, “ਊਠ” Punjabi Essay, Paragraph, Speech for Class 7, 8, 9, 10 and 12 Student...
ਪੰਜਾਬੀ ਨਿਬੰਧ
Punjabi Essay on "Growing network of coaching institutes","ਕੋਚਿੰਗ ਸੰਸਥਾਵਾਂ ਦਾ ਵਧ ਰਿਹਾ ਨੈਟਵਰਕ" Punjab...
Punjabi Essay
Punjabi Essay on "Ekta vich bal hai", “ਏਕਤਾ ਵਿੱਚ ਬਾਲ ਹੈ” Punjabi Paragraph, Speech for Class 7, 8, 9...
Punjabi Essay
Punjabi Essay on “Hawai Jahaz di Atamakath “, “ਹਵਾਈ ਜਹਾਜ਼ ਦੀ ਆਤਮਕਥਾ ” Punjabi Essay, Paragraph, Spee...
ਪੰਜਾਬੀ ਨਿਬੰਧ
Punjabi Essay on “Nasha Nash Karda Hai", “ਨੱਸ਼ਾ ਨਾਸ਼ ਕਰਦਾ ਹੈ” Punjabi Essay, Paragraph, Speech for C...
ਪੰਜਾਬੀ ਨਿਬੰਧ
Punjabi Essay on “Billi”, “ਬਿੱਲੀ” Punjabi Essay, Paragraph, Speech for Class 7, 8, 9, 10 and 12 Stud...
ਪੰਜਾਬੀ ਨਿਬੰਧ
Punjabi Essay on “National Animal Tiger ”, “ਰਾਸ਼ਟਰੀ ਜਾਨਵਰ ਟਾਈਗਰ” Punjabi Essay, Paragraph, Speech fo...
ਪੰਜਾਬੀ ਨਿਬੰਧ
Punjabi Essay on “World Yoga Day”, “ਵਿਸ਼ਵ ਯੋਗਾ ਦਿਵਸ” Punjabi Essay, Paragraph, Speech for Class 7, 8...
ਪੰਜਾਬੀ ਨਿਬੰਧ
Punjabi Essay on "Time Utility", "ਸਮੇਂ ਦੀ ਉਪਯੋਗਤਾ" Punjabi Essay, Paragraph, Speech for Class 7, 8, ...
Punjabi Essay

Add a Comment

Your email address will not be published. Required fields are marked *

This site uses Akismet to reduce spam. Learn how your comment data is processed.