Home » Punjabi Essay » Punjabi Essay on “Ankhi Dittha Mela, “ਅੱਖੀਂ ਡਿੱਠਾ ਮੇਲਾ” Punjabi Essay, Paragraph, Speech for Class 7, 8, 9, 10, and 12 Students in Punjabi Language.

Punjabi Essay on “Ankhi Dittha Mela, “ਅੱਖੀਂ ਡਿੱਠਾ ਮੇਲਾ” Punjabi Essay, Paragraph, Speech for Class 7, 8, 9, 10, and 12 Students in Punjabi Language.

ਅੱਖੀਂ ਡਿੱਠਾ ਮੇਲਾ

Ankhi Dittha Mela

ਸ਼ਾਇਦ ਹੀ ਕੋਈ ਸਪਤਾਹ ਹੋਏ ਜਿਸ ਵਿੱਚ ਪੰਜਾਬ ਦੇ ਕਿਸੇਨਾਕਿਸੇ ਸਥਾਨ ਤੇ ਕਿਸੇਨਾਕਿਸੇ ਦਿਨ ਕੋਈ ਮੇਲਾ ਨਾ ਲੱਗਦਾ ਹੋਏ ਪੰਜਾਬ ਤਾਂ ਹੈ ਹੀ ਮੇਲਿਆਂ ਅਤੇ ਗੀਤਾਂ ਦਾ ਦੇਸ਼ ਇਸ ਰੰਗਲੀ ਧਰਤੀ ਉੱਤੇ ਕਦੀ ਕਿਸੇ ਮਹਾਂਪੁਰਖ ਦੇ ਕਿਸੇ ਅਸਥਾਨ ਉੱਤੇ ਰੌਣਕਾਂ ਲੱਗਦੀਆਂ ਹਨ, ਕਦੀ ਕਿਸੇ ਪੀਰਫ਼ਕੀਰ ਦੀ ਸਮਾਧ ਉੱਤੇ ਲੋਕ ਹੁੰਮਹੁਮਾ ਕੇ ਇਕੱਠੇ ਹੁੰਦੇ ਹਨ, ਕਦੀ ਕਿਸੇ ਬਦਲਦੀ ਰੁੱਤ ਦੇ ਸੁਆਗਤ ਵਿੱਚ ਨੱਚਿਆਟੱਪਿਆ ਜਾਂਦਾ ਹੈ ਅਤੇ ਕਦੀ ਕਿਸੇ ਫ਼ਸਲ ਦੇ ਪੱਕਣ ਤੇ ਕਿਸਾਨ ਢੋਲ ਉੱਤੇ ਡੱਗਾ ਮਾਰ ਕੇ ਗਿੱਧਾ ਪਾਉਂਦੇ ਹੋਏ ਆਪਣੀ ਦਿਲੀ ਖ਼ੁਸ਼ੀ ਨੂੰ ਗੀਤਾਂ ਰਾਹੀਂ ਆਪਮੁਹਾਰੇ ਪ੍ਰਗਟਾਉਂਦੇ ਹਨ ਇਨ੍ਹਾਂ ਇਕੱਠਾਂ ਜਾਂ ਮੇਲਿਆਂ ਦੀ ਰੌਣਕ ਤਾਂ ਬਸ ਅੱਖੀਂ ਵੇਖ ਕੇ ਅਤੇ ਕੰਨੀਂ ਸੁਣ ਕੇ ਮਾਣੀ ਜਾਣ ਵਾਲੀ ਹੁੰਦੀ ਹੈ ਕਿਸੇ ਦੇ ਮੂੰਹੋਂ ਕਿਸੇ ਮੇਲੇ ਬਾਰੇ ਸੁਣ ਕੇ ਜਾਂ ਲੇਖ ਪੜ੍ਹ ਕੇ ਉਹ ਸਰੂਰ ਨਹੀਂ ਸਕਦਾ ਜਿਹੜਾ ਕਿ ਆਪ ਇੱਕ ਮੇਲੀ ਹੋਣ ਦੇ ਨਾਤੇ ਮਾਣਿਆ ਜਾ ਸਕਦਾ ਹੈਫਿਰ ਵੀ ਅਸੀਂ ਇੱਕ ਅੱਖੀਂ ਡਿੱਠੇ ਮੇਲੇ ਨੂੰ ਇਸ ਢੰਗ ਨਾਲ ਵਰਨਣ ਕਰਨ ਦਾ ਯਤਨ ਕਰਾਂਗੇ ਕਿ ਪਾਠਕ ਵੀ ਸੁਆਦ ਲੈ ਸਕਣ

ਪੰਜਾਬੀ ਦਾ ਇੱਕ ਪ੍ਰਸਿੱਧ ਅਖਾਣ ਹੈ, ਮੇਲਾ ਮੇਲੀਆਂ ਦਾ ਪੈਸਾ ਧੇਲੀਆਂ ਦਾ ਇਸ ਦੇ ਪਹਿਲੇ ਭਾਗ ਅਨੁਸਾਰ ਸਾਥੀਆਂ ਤੋਂ ਬਿਨਾਂ ਮੇਲਾ ਵੇਖਣ ਦਾ ਕੋਈ ਹੱਜ ਨਹੀਂ ਹੁੰਦਾ ਇੱਕ ਵਾਰੀ ਮੈਂ ਪਿੰਡ ਗਿਆ ਹੋਇਆ ਸੀ, ਉਥੇ ਆਉਂਦੇ ਐਤਵਾਰ ਨੂੰ ਬਾਬੇ ਭੂਰੀ ਵਾਲੇ ਦਾ ਮੇਲਾ ਲੱਗਣਾ ਸੀਮੇਰੇ ਮਿੱਤਰਾਂ ਨੇ ਇਕਦੋ ਦਿਨ ਪਹਿਲਾਂ ਹੀ ਇਕੱਠਿਆਂ ਜਾਣ ਦੀਆਂ ਸਲਾਹਾਂ ਬਣਾ ਲਈਆਂ ਸਨ

ਐਤਵਾਰ ਪ੍ਰਭਾਤ ਵੇਲੇ ਹੀ, ਕੁੱਕੜ ਦੀ ਬਾਂਗ ਨਾਲ, ਸਾਡਾ ਬੂਹਾ ਖੜਕਿਆ ਮੇਰੀ ਜਾਗ ਖੁੱਲ੍ਹ ਗਈ ਮੈਂ ਆਪਣੇ ਮਿੱਤਰਾਂਬੀਰੇ, ਕਾਕੂ ਮੰਗੂ ਅਤੇ ਸਮੁੰਦੇਨੂੰ ਵਿਹੜੇ ਵਿੱਚ ਖੜਾ ਵੇਖਿਆਉਹ ਮੇਲੇ ਜਾਣ ਲਈ ਮੈਨੂੰ ਸੱਦਣ ਆਏ ਹੋਏ ਸਨ ਮੈਂ ਇਕ ਦਮ ਉੱਠਿਆ, ਮੂੰਹਹੱਥ ਧੋਤੇ ਅਤੇ ਪਤਲੂਨ ਕੱਸ ਕੇ ਤਿਆਰ ਹੋ ਗਿਆਮੇਰੇ ਮਾਤਾ ਜੀ ਨੇ ਪਹਿਲਾਂ ਹੀ ਮੇਰੇ ਲਈ ਚਾਰ ਕੁ ਪਰਾਉਂਠੇ ਪਕਾ ਕੇ ਰੱਖੇ ਸਨਉਨ੍ਹਾਂ ਮੈਨੂੰ ਪਰਾਉਂਠੇ ਨਾਲ ਲਿਜਾਣ ਲਈ ਕਿਹਾਮੈਂ ਆਪਣੇ ਸ਼ਹਿਰੀ ਤੇ ਕਾਲਜੀ ਸੁਭਾਅ ਅਨੁਸਾਰ ਨਾਂਹ ਨਾਂਹ ਕਰਦਾ ਹੀ ਰਹਿ ਗਿਆ ਕਿ ਬੀਰੇ ਨੇ ਆਪਣੇ ਪਰਨੇ ਵਿੱਚ ਬੰਨ੍ਹ ਲਏ

ਸਾਡੀ ਪੰਜਾਂ ਦੀ ਟੋਲੀ ਮੁੰਹਹਨੇਰੇ ਹੀ ਮੇਲੇ ਵੱਲ ਤੁਰ ਪਈ ਮੇਰੇ ਸਾਥੀਆਂ ਦੀਆਂ ਕੋਰੀ ਪਾਪਲੀਨ ਦੀਆਂ ਚਾਦਰਾਂ ਦੀ ਖੜ ਖੜ ਚੁੱਪਚਾਂ ਵਿੱਚ ਅਵਾਜ਼ ਪੈਦਾ ਕਰਦੀ ਸੀਉਨ੍ਹਾਂ ਦੀਆਂ ਲਾਲਪੀਲੀਆਂ ਪੱਗਾਂ ਅਸਮਾਨੀ ਛੰਹਦੇ ਤਰੇ ਹਾਲੀਂ ਅਨੇਰੇ ਵਿੱਚ ਨਜ਼ਰ ਨਹੀਂ ਸਨ ਰਹੇਅਸੀਂ ਵਾਹੋਦਾਹੀ ਮੀਲ, ਸਵਾ ਮੀਲ ਪੈਂਡਾ ਕਰ ਲਿਆ ਸੀ ਕਿ ਪੂਰਬ ਵੱਲੋਂ ਲਾਲੀ ਨੇ ਆਲਿਸ਼ਕਾਰਾ ਮਾਰਿਆ ਅਸੀਂ ਵੇਖਿਆ ਕਿ ਟੋਲੀਆਂ ਚਾਰਚੁਫੇਰਿਉਂ ਪਿੰਡਾਂ ਵੱਲੋਂ ਰਹੀਆਂ ਸਨ ਛੁੱਟ ਮੇਰੇ ਲਗਪਗ ਸਭ ਮੇਲੀਆਂ ਦੇ ਕੱਪੜੇ ਖਾਸ ਇਸੇ ਲਈ ਸਵਾਏ ਗਏ ਜਾਪਦੇ ਸਨ ਨਵਿਆਂ ਗਿਆਂ, ਨਵੀਆਂ ਸਲਵਾਰਾਂ ਤੇ ਨਵਰੰਗਾਈਆਂ ਚੰਨੀਆਂਦਾ ਜਿਵੇਂ ਠਾਠਾਂ ਮਾਰਦਾ ਦਰਿਆ ਵਹਿ ਰਿਹਾ ਹੋਏ ਕਈਆਂ ਝੱਗਿਆਂਚਾਦਰਾਂਤੇ ਤਾਂ ਮਿੱਲ ਦੀ ਮੁਹਰ ਵੀ ਸਾਫ਼ ਵਿਖਾਈ ਦੇਂਦੀ ਸੀ

ਬੀਰੇ ਨੇ ਅੱਗੇ ਇਸ਼ਾਰਾ ਕਰਦਿਆਂ ਕਿਹਾ, “ਚਲੋ, ਜ਼ਰਾ ਪੈਰ ਪੁੱਟੋ, ਔਹ ਵੇਖੋ ਕੁੜੀਆਂ ਦੀ ਟੋਲੀ …. ਉਸ ਦੀ ਗੱਲ ਪੂਰੀ ਨਾ ਸੁਣਦਿਆਂ, ਪਰ ਉਸ ਦਾ ਮਤਲਬ ਸਮਝਦਿਆਂ ਅਸੀਂ ਹੋਰ ਤੇਜ਼ ਹੋ ਗਏਉਸ ਟੋਲੀ ਕੋਲ ਜਾਕੇ ਸਮੁੰਦੇ ਨੇ ਉੱਚੀ ਸੁਰ ਵਿੱਚ ਗਾਉਣਾ ਸ਼ੁਰੂ ਕੀਤਾ:

ਮੇਰਾ ਡਿਗਿਆ ਰੁਮਾਲ ਫੜਾ ਦੇ,

ਨੀ ਰਾਹੇ ਰਾਹੇ ਜਾਣ ਵਾਲੀਏ

ਇਸ ਤੋਂ ਬਾਅਦ ਸਾਰਿਆਂ ਨੇ ਮੁਟਿਆਰਾਂ ਨੂੰ ਸੁਣਾ ਸੁਣਾ ਕੇ ਕਈ ਬੋਲੀਆਂ ਪਾਈਆਂ ; ਜਿਵੇਂ ਕਿ:

1. ਹਾਕਾਂ ਮਾਰਦੇ ਬੱਕਰੀਆਂ ਵਾਲੇ,

ਨਾ ਦੁੱਧ ਪੀ ਕੇ ਜਾਈਂ ਬਚਨੋਂ

2. ਤੈਨੂੰ ਲੈ ਦਉਂ ਸਲੀਪਰ ਕਾਲੇ,

ਨੀ ਭਾਵੇਂ ਮੇਰੀ ਮਹਿੰ ਵਿਕ ਜਾਏ

3. ਤੈਨੂੰ ਤਾਪ ਚੜੇ ਮੈਂ ਰੋਵਾਂ,

ਨੀ ਤੇਰੀ ਮੇਰੀ ਇਕ ਜ਼ਿੰਦੜੀ

ਜਵਾਬ ਵਿੱਚ ਉਸ ਮੁਟਿਆਰਟੋਲੀ ਵੱਲੋਂ ਵੀ ਅਵਾਜ਼ ਆਉਂਦੀ ਸੀ ਭਾਵੇਂ ਅਸੀਂ ਉਨ੍ਹਾਂ ਦੀਆਂ ਬੋਲੀਆਂ ਸਮਝਣੋਂ ਅਸਮਰਥ ਹਾਂ ਸੇਬ ਵਰਗੀਆਂ ਲਾਲ ਭਖਦੀਆਂ ਗੱਲਾਂ ਅਤੇ ਕੋਠੇ ਜੇਡੇ ਉੱਚੇਲੰਮੇ ਕੱਦ ਵਾਲੀਆਂ ਮੁਟਿਆਰਾਂ ਦੀਆਂ ਰੰਗਬਰੰਗੀਆਂ ਚੁੰਨੀਆਂ ਹਵਾ ਨਾਲ ਕਲੋਲ ਕਰ ਰਹੀਆਂ ਸਨ ਉਹ ਜੋਬਨਮੱਤੀਆਂ ਤਾਂ ਸਾਡੇ ਨਾਲੋਂ ਅੱਗੇ ਲੰਘ ਜਾਂਦੀਆਂ ਸਨਕਾਕੂ ਨੇ ਮੈਨੂੰ ਵੀ ਕੋਈ ਬੋਲੀ ਪਾਉਣ ਲਈ ਕਿਹਾ ਕਿਉਂਕਿ ਮੈਂ ਬੋਲੀਆਂ ਪਾਉਣ ਸਮੇਂ ਚੁੱਪ ਸਾਂ ਮੈਂ ਬੜੇ ਅੰਦਾਜ਼ ਤੇ ਸੁਰ ਨਾਲ ਗਾਉਣਾ ਸ਼ੁਰੂ ਕੀਤਾ:

ਚੁਨਰੀ ਸੰਭਾਲ ਗੋਰੀ

ਚੁਨਰੀ ਉੜੀ ਜਾਏ ਰੇ ….|

ਮੇਰੀ ਪਹਿਲੀ ਪੰਕਤੀ ਤੇ ਹੀ ਮੇਰੇ ਸਾਥੀ ਖਿੜ ਕੇ ਹੱਸ ਪਏ ਮੈਂ ਫਿੱਕਾ ਜਿਹਾ ਪੈ ਕੇ ਚੁੱਪ ਕਰ ਗਿਆ ਕੁੜੀਆਂ ਦੀ ਟੋਲੀਨਾ ਜਾਣੇ, ਕਿਧਰੇ ਅਲੋਪ ਹੋ ਗਈ

ਹੱਸਦੇਖੇਡਦੇ ਅਸੀਂ ਬਾਬੇ ਭੂਰੀ ਵਾਲੇ ਦੀ ਸਮਾਧ ਤੇ ਪਹੁੰਚ ਗਏ ਅਸੀਂ ਸਭ ਤੋਂ ਪਹਿਲਾਂ ਇਸ਼ਨਾਨ ਕਰਨ ਦਾ ਪ੍ਰੋਗਰਾਮ ਬਣਾਇਆਸਮਾਧ ਦੇ ਕੋਲ ਇੱਕ ਬਹੁਤ ਵੱਡਾ ਤਲਾਅ ਸੀ ਜਿੱਥੇ ਹਜ਼ਾਰਾਂ ਲੋਕ ਇਸ਼ਨਾਨ ਕਰ ਰਹੇ ਸਨ ਅਸੀਂ ਵੀਵਾਰੋਵਾਰੀ ਇਸ਼ਨਾਨ ਕੀਤਾ ਅਤੇ ਬਾਬੇ ਦੀ ਸਮਾਧ ਤੇ ਜਾ ਕੇ ਮੱਥਾ ਟੇਕਿਆ ਇੰਨੇ ਨੂੰ ਸਾਡੇ ਢਿੱਡੀ ਖੇਹ ਪੈਣ ਲੱਗੀਅਸੀਂ ਇੱਕ ਦੁਕਾਨ ਤੋਂ ਗਰਮਾਗਰਮ ਪਕੌੜੇ ਲਏ ਅਤੇ ਪੱਲੇ ਬੱਧੇ ਪਰਾਉਂਠਿਆਂ ਨੂੰ ਮੌਜ ਨਾਲ ਖਾਧਾ ਸੱਚ ਜਾਣਿਉਂ ਉਹ ਮਜ਼ਾ, ਜਿਹੜਾ ਕਿ ਇਨਾਂ ਪਰਾਉਂਠਿਆ ਅਤੇ ਪਕੌੜਿਆਂ ਦੇ ਖਾਣ ਨਾਲ ਆਇਆ ਸ਼ਾਇਦ ਮੈਨੂੰ ਜ਼ਿੰਦਗੀ ਵਿੱਚ ਕਿਸੇ ਹੋਰ ਚੰਗੀ ਤੋਂ ਚੰਗੀ ਚੀਜ਼ ਖਾਣ ਨਾਲ ਵੀ ਨਹੀਂ ਸੀ ਆਇਆ ਖਾਪੀ, ਵਿਹਲੇ ਹੋ, ਅਸੀਂ ਮੇਲੇ ਦੀ ਸੈਰ ਲਈ ਤੁਰ ਪਏ

ਸਮਾਧ ਦੇ ਇਕ ਪਾਸੇ ਦੀਵਾਨ ਲੱਗਾ ਹੋਇਆ ਸੀਰਾਗੀ ਕੀਰਤਨ ਕਰ ਰਹੇ ਸਨ:

ਤੇਰਾ ਭਾਣਾ ਮੀਠਾ ਲਾਗੇ, ਨਾਮ ਪਦਾਰਥ ਨਾਨਕ ਮਾਂਗੇ

ਦੀ ਤੁਕ ਦਾ ਦੁਹਰਾ ਵੈਰਾਗ ਪੈਦਾ ਕਰ ਰਿਹਾ ਸੀ ਸੈਂਕੜੇ ਲੋਕਾਂ ਅੱਖਾਂ ਮੀਟੀ ਸ਼ਰਧਾ ਨਾਲ ਕੀਰਤਨ ਵਿੱਚ ਮਸਤ ਹੋ ਰਹੇ ਸਨ ਦੀਵਾਨ ਦੇ ਨੇੜੇ ਹੀ ਇੱਕ ਮੋਟਾ ਭਾਰਾ ਆਦਮੀ ਦੰਦਾਂ ਦੀ ਦਵਾਈ ਦੀ ਮਸ਼ਹੂਰੀ ਕਰ ਰਿਹਾ ਸੀ ਦੰਦਾਂ ਦੇ ਹਰ ਰੋਗ ਦਾ ਇਲਾਜ ਉਸ ਦੀ ਦਵਾਈ ਵਿੱਚ ਸੀ ਦੰਦਾਂ ਦੇ ਰੋਗੀ ਉਸ ਕੋਲ ਜਮਾਂ ਰਹੇ ਸਨ ਜਿਉਂ ਜਿਉਂ ਦੰਦਰੋਗੀ ਆਉਂਦੇ, ਇਹ ਹੋਰ ਵੀ ਜੋਸ਼ ਨਾਲ ਉੱਚੀ ਅਵਾਜ਼ ਵਿੱਚ ਆਪਣੀ ਦਵਾਈ ਦੇ ਗੁਣ ਦੱਸਦਾ

ਅਸੀਂ ਜ਼ਰਾ ਕੁ ਅੱਗੇ ਗਏ ਤਾਂ ਇੱਕ ਸ਼ਾਨਦਾਰ ਬਜ਼ਾਰ ਵੇਖਿਆ ਦੋਹੀਂ ਪਾਸੀਂ ਦੁਕਾਨਾਂ ਸਜੀਆਂ ਦੀਆਂ ਸਨ ਅਤੇ ਵਿਚੋਂ ਲੰਘਣ ਲਈ ਛੋਟਾ ਜਿਹਾ ਰਾਹ ਸੀ ਦੁਕਾਨਾਂ ਵਿੱਚ ਹਰ ਪ੍ਰਕਾਰ ਦੀ ਵਸਤੂ ਪਈ ਦੀ ਮਾਲਮ ਹੁੰਦੀ ਸੀਪਰਾਂਦਿਆਂ ਤੋਂ ਲੈ ਕੇ ਮਹੇਲਾਂ ਤੱਕ, ਨਹੁੰਪਾਲਸ਼ ਤੋਂ ਲੈ ਕੇ ਚਕਲੇਵੇਲਣੇ ਤਕ, ਦਾਤਣ, ਸੁਰਮਾ, ਕੰਘੀਆਂ, ਜੁੱਤੀਆਂ ਤੇ ਕਈ ਹੋਰ ਚੀਜ਼ਾਂ ਹਰ ਦੁਕਾਨ ਤੇ ਸਾਡਾ ਕੁੱਝਨਾਕੁੱਝ ਖ਼ਰੀਦਣ ਨੂੰ ਜੀ ਕਰਦਾ ਪਰ ਸਮਝ ਨਾ ਆਉਂਦੀ ਕਿ ਕੀ ਖ਼ਰੀਦਿਆ ਜਾ ? ਜਿਸ ਦੁਕਾਨ ਤੇ ਕੁੜੀਆਂ ਦੀ ਭੀੜ ਹੁੰਦੀ, ਅਸੀਂ ਵੀ ਐਵੇਂ ਹੀ ਕਿਸੇ ਚੀਜ਼ ਦਾ ਭਾਅ ਪੁੱਛਣ ਲੱਗ ਜਾਂਦੇਬਜ਼ਾਰ ਵਿੱਚ ਵਿਰਦਿਆਂਫਿਰਾਂਦਿਆਂ ਅਸੀਂ ਬਹੁਤ ਥੱਕ ਗਏ ਅਸੀਂ ਸਲਾਹ ਬਣਾਈ ਕਿ ਕੁੱਝ ਖਾਧਾਪੀਤਾ ਜਾਏ, ਨਾਲੇ ਘੜੀ ਦਮ ਜਾਏਗਾ

ਮੈਂ ਆਈਸ ਕਰੀਮ ਖਾਣੀ ਚਾਹੁੰਦਾ ਸੀ, ਪਰ ਮੇਰੇ ਸਾਥੀਆਂ ਨੇ ਮਖੌਲ ਕਰਦਿਆਂ ਕਿਹਾ, “ਇਹ ਆਈਸ ਕਰੀਮ ਤਾਂ ਐਵੇਂ ਦੁੱਧ ਜਿਹਾ ਜਮਾਇਆ ਹੁੰਦੈ, ਦੁੱਧ ਥੋੜਾ ਪਾਈਦਾ , ਚਲੋ ਜਲੇਬੀਆਂ ਖਾਈਏ ਉਨ੍ਹਾਂ ਨੇ ਦੋ ਕਿਲੋ ਜਲੇਬੀਆਂ, ਅੱਧਾ ਕਿਲੋ ਬਰਫ਼ੀ ਅਤੇ ਅੱਧਾ ਕਿਲੋ ਨਮਕੀਨ ਸੇਵੀਆਂ ਤੁਲਵਾ ਲਈਆਂ ਗੱਲਾਂਬਾਤਾਂ ਵਿੱਚ ਹੀ ਅਸੀਂ ਸਭ ਕੁੱਝ ਮੁਕਾ ਦਿੱਤਾਉਪਰੰਤ ਅਸੀਂ ਇੱਕਇੱਕ ਮਿੱਠੀ ਬੋਤਲ ਪੀਤੀ ਤੇ ਸਰਕਸ ਵਾਲੇ ਪਾਸੇ ਤੁਰ ਪਏ

ਸਰਕਸ ਦੇ ਬਾਹਰ ਇੱਕ ਆਦਮੀ ਨੇ ਬਾਂਦਰ ਵਰਗੀ ਸ਼ਕਲ ਬਣਾਈ ਹੋਈ ਸੀ ਅਤੇ ਨੱਚ ਨੱਚ ਕੇ ਲੋਕਾਂ ਨੂੰ ਸਰਕਸ ਵੇਖਣ ਲਈ ਪ੍ਰੇਰ ਰਿਹਾ ਸੀ ਅਸੀਂ ਵੀ ਟਿਕਟਾਂ ਖ਼ਰੀਦ ਲਈਆਂ ਤੇ ਅੰਦਰ ਚਲੇ ਗਏ ਉਥੇ ਅਸੀਂ ਕੇਵਲ ਛੇ ਜਾਨਵਰ ਪਿੰਜਰਿਆਂ ਵਿੱਚ ਬੰਦ ਵੇਖੇ | ਅਸੀਂ ਦਿਲੋਂ ਸਰਕਸ ਵਾਲਿਆਂ ਲੁਟੇਰਿਆਂ ਨੂੰ ਗਾਲ੍ਹਾਂ ਕੱਢਦੇ ਬਾਹਰ ਗਏ

ਸਰਕਸ ਵਾਲੇ ਤੰਬੂ ਦੇ ਨਾਲ ਹੀ ਇੱਕ ਆਦਮੀ ਮਸ਼ੀਨ ਨਾਲ ਲੋਕਾਂ ਦਿਆਂ ਹੱਥਾਂਬਾਹਾਂ ਤੇ ਨਾਂ ਉਕਰ ਕੇ ਵੇਲਬੂਟੇ ਪਾ ਰਿਹਾ ਸੀਅਸੀਂ ਵੀ ਰੁੱਕ ਗਏ ਬੀਰੇ ਨੇ ਪੱਟ ਤੇ ਮੋਰਨੀ ਪਵਾਈ, ਮੰਗੂ ਨੇ ਖੱਬੇ ਹੱਥ ਦੇ ਪੁੱਠੇ ਪਾਸੇ ਲਿਖਵਾਇਆ; ਸਮੁੰਦੇਨੇ ਖੱਬੀ ਬਾਂਹਉੱਤੇ ਆਪਣਾ ਪੂਰਾ ਨਾਂਸਵਿੰਦਰ ਸਿੰਘ ਉਕਰਵਾਇਆ ਜਦੋਂ ਮੇਰੀ ਵਾਰੀ ਆਈਫੇਰ ਸਹੀਂ ਕਹਿ ਕੇ ਮੈਂ ਟਾਲ ਦਿੱਤਾ

ਸਾਰਾ ਮੇਲਾ ਘੁੰਮਫਿਰ ਕੇ ਮੈਂ ਸਾਥੀਆਂ ਨੂੰ ਵਾਪਸ ਮੁੜਨ ਲਈ ਆਖਿਆ, ਪਰ ਸਮੁੰਦੇ ਨੇ ਕਿਹਾ, “ਸ਼ਾਮੀਂ ਛਿੰਝ ਵੇਖ ਕੇ ਚੱਲਾਂਗੇ ਇਹ ਬਾਬੇ ਭਰੀ ਵਾਲੇ ਦਾ ਸਲਾਨਾ ਮੇਲਾ ਹੈ, ਇਸ ਵਿੱਚ ਕੁਸ਼ਤੀਆਂ ਹੁੰਦੀਆਂ ਹਨ ਬੜੇ ਵੱਡੇ ਵੱਡੇ ਪਹਿਲਵਾਨ ਘੋਲ ਕਰਦੇ ਹਨ, ਜੇਤੂ ਨੂੰ ਇਨਾਮ ਮਿਲਦਾ ਹੈ ? ਕਰਦਿਆਂ ਕਰਦਿਆਂ ਘੋਲ ਦਾ ਵੇਲਾ ਹੋ ਗਿਆ ਢੋਲ ਤੇ ਡੱਗਾ ਵੱਜਾ ਆਸਪਾਸ ਦੇ ਲੋਕੀ ਇੱਕ ਦਾਇਰੇ ਵਿੱਚ ਇਕੱਠੇ ਹੋ ਗਏ ਇਲਾਕੇ ਦੇ ਮਸ਼ਹੂਰ ਪਹਿਲਵਾਨਾਂ ਨੇ ਕੁਸ਼ਤੀਆਂ ਕੀਤੀਆਂ ਕੁਸ਼ਤੀਆਂ ਦੇ ਨਾਲਨਾਲ ਢੋਲੀ ਦਾ ਢੋਲ ਹੋਰ ਵੀ ਰੰਗ ਬੰਨਦਾ ਸੀਕਾਲੀ ਪਹਿਲਵਾਨ ਸਭ ਨਾਲੋਂ ਸਿਰ ਕੱਢ ਨਿਕਲਿਆਉਸ ਅੱਗੇ ਕਿਸੇ ਦੀ ਵੀ ਪੇਸ਼ ਨਾ ਜਾ ਸਕੀਓੜਕ ਮਾਲੀ ਉਸ ਨੇ ਮਾਰੀ ਸ਼ਾਬਾਸ਼ ਕਾਲੀ ਵਾਹ ਕਾਲੀ ! ਬੋਲੇ ਉਏ ਕਾਲੀ !!’ ਦੀਆਂ ਅਵਾਜ਼ਾਂ ਨਾਲ ਸਾਰਾ ਮੇਲਾ ਗੂੰਜ ਉਠਿਆ

ਕੁਸ਼ਤੀਆਂ ਲਈ ਢੋਲ ਵੱਜਣ ਨਾਲ ਹੀ ਤੀਵੀਆਂਉੱਥੋਂ ਤੁਰ ਪਈਆਂ ਸਨ ਹੁਣ ਉਏ ਜਾਂ ਕੁਸਤੀਆਂ ਦੇ ਮਨ ਰਹਿ ਗਏ ਸਨ ਜਾਂ ਦੁਕਾਨਾਂ ਵਾਲੇ ਕਾਕ ਨੇ ਕਿਹਾ, “ਆਓ ਕੁੱਝ ਖ਼ਹੀਦਾਖ਼ਰੀਦੀ ਕਰ ਲਈਏ, ਹੁਣ ਤਾ ਸਭ ਕੁੱਝ ਸਸਤਾ ਹੋਣੈ ਦੁਕਾਨਦਾਰ ਵੀ ਹੁਣ ਸਮਝਣਗੇ ਕਿਜੋ ਵੱਟਿਆ ਸੋ ਖੱਟਿਆ ਇਕ ਨੇ ਉੱਠ ਲਈ ਗਾਨੀ, ਦਜੇ ਨੇ ਬਲਦ ਲਈ ਮਹੇਲਾਂ,ਤੀਜੇ ਨੇ ਇੱਕ ਫੁੱਲਦਾਰ ਰੁਮਾਲ, ਚੌਥੇ ਨੇ ਕੋਕਿਆਂ ਵਾਲੇ ਖੋਪੇ ਅਤੇ ਮੈਂ ਟਾਈਪਿੰਨ ਖ਼ਰੀਦਿਆ

ਆਉਣ ਲੱਗਿਆਂ ਅਸੀਂ ਅੱਧਾ ਕਿਲੋ ਮੁੰਗਫਲੀ ਲੈ ਲਈ ਰਾਹ ਵਿੱਚ ਅਸੀਂ ਮੂੰਗਫਲੀ ਖਾਂਦੇ , ਬੋਲੀਆਂ, ਪਾਉਂਦੇ, ਨੱਚਦੇਟੱਪਦੇ ਪਿੰਡ ਪੁੱਜ ਗਏ | ਹੁਣ ਵੀ ਜਦ ਕਦੀ ਇਸ ਮੇਲੇ ਦਾ ਦ੍ਰਿਸ਼ ਮੇਰੀਆਂ ਅੱਖਾਂ ਸਾਹਮਣੇ ਆਉਂਦਾ ਹੈ, ਮੈਨੂੰ ਇੱਕ ਸਰਰ ਜਿਹਾ ਜਾਂਦਾ ਹੈ ਮੇਲੇ ਦਾ ਸ਼ੋਰਸ਼ਰਾਬਾ ਮੇਰੇ ਕੰਨਾਂ ਵਿੱਚ ਇਕ ਸੁਰੀਲੀ ਅਵਾਜ਼ ਬਣ ਕੇ ਰੀਜਦਾ ਹੈ , ਰੰਗਬਰੰਗੇ ਲੋਕਾਂ ਦੀ ਝਾਕੀ ਮੈਨੂੰ ਇੱਕ ਸੁਹਣਾ ਅਜਾਇਬ ਘਰ ਜਾਪਦੀ ਹੈ ਰੱਬ ਕਰੇ ! ਮੈਨੂੰ ਅਜਿਹਾ ਮੌਕਾ ਫਿਰ ਵੀ ਕਦੀ ਨਸੀਬ ਹੋਏ!

Related posts:

Punjabi Essay on “Aids", “ਏਡਜ਼” Punjabi Essay, Paragraph, Speech for Class 7, 8, 9, 10, and 12 Stude...

ਪੰਜਾਬੀ ਨਿਬੰਧ

Punjabi Essay on “Nasha Nash Karda Hai", “ਨੱਸ਼ਾ ਨਾਸ਼ ਕਰਦਾ ਹੈ” Punjabi Essay, Paragraph, Speech for C...

ਪੰਜਾਬੀ ਨਿਬੰਧ

Punjabi Essay on “Camel”, “ਊਠ” Punjabi Essay, Paragraph, Speech for Class 7, 8, 9, 10 and 12 Student...

ਪੰਜਾਬੀ ਨਿਬੰਧ

Punjabi Essay on “Vidyarthi te Anushasa", “ਵਿਦਿਆਰਥੀ ਤੇ ਅਨੁਸ਼ਾਸਨ” Punjabi Essay, Paragraph, Speech fo...

ਪੰਜਾਬੀ ਨਿਬੰਧ

Punjabi Essay on "My Family", "ਮੇਰਾ ਪਰਿਵਾਰ" Punjabi Essay, Paragraph, Speech for Class 7, 8, 9, 10 a...

ਪੰਜਾਬੀ ਨਿਬੰਧ

Punjabi Essay on "My Best Friend", "ਮੇਰਾ ਪੱਕਾ ਦੋਸਤ" Punjabi Essay, Paragraph, Speech for Class 7, 8,...

Punjabi Essay

Punjabi Essay on "My First Airplane Journey", "ਮੇਰੀ ਪਹਿਲੀ ਹਵਾਈ ਯਾਤਰਾ" Punjabi Essay, Paragraph, Spee...

Punjabi Essay

Punjabi Essay on "Metro Rail","ਮੈਟਰੋ ਰੇਲ" Punjabi Essay, Paragraph, Speech for Class 7, 8, 9, 10 and...

Punjabi Essay

Punjabi Essay on "The problem of pollution", "ਪ੍ਰਦੂਸ਼ਣ ਦੀ ਸਮੱਸਿਆ" Punjabi Essay, Paragraph, Speech f...

ਪੰਜਾਬੀ ਨਿਬੰਧ

Punjabi Essay on “Sugarcane”, “ਗੰਨਾ” Punjabi Essay, Paragraph, Speech for Class 7, 8, 9, 10 and 12 S...

Punjabi Essay

Punjabi Essay on "My School Canteen", "ਮੇਰੇ ਸਕੂਲ ਦੀ ਕੰਟੀਨ" Punjabi Essay, Paragraph, Speech for Clas...

ਪੰਜਾਬੀ ਨਿਬੰਧ

Punjabi Essay on "Corruption: A Serious Problem", "ਭ੍ਰਿਸ਼ਟਾਚਾਰ: ਇੱਕ ਗੰਭੀਰ ਸਮੱਸਿਆ" Punjabi Essay, Par...

ਪੰਜਾਬੀ ਨਿਬੰਧ

Punjabi Essay on “Republic Day", “ਗਣਤੰਤਰ ਦਿਵਸ” Punjabi Essay, Paragraph, Speech for Class 7, 8, 9, 1...

ਪੰਜਾਬੀ ਨਿਬੰਧ

Punjabi Essay on "Our Most Beautiful Country","ਸਾਡਾ ਸਭ ਤੋਂ ਖੂਬਸੂਰਤ ਦੇਸ਼" Punjabi Essay, Paragraph, S...

Punjabi Essay

Punjabi Essay on "Vocational Education", "ਕਿੱਤਾਮੁਖੀ ਸਿੱਖਿਆ" Punjabi Essay, Paragraph, Speech for Cla...

Punjabi Essay

Punjabi Essay on “Bhagat Singh ”, “ਭਗਤ ਸਿੰਘ” Punjabi Essay, Paragraph, Speech for Class 7, 8, 9, 10 ...

ਪੰਜਾਬੀ ਨਿਬੰਧ

Punjabi Essay on “Azadi Diwas”, “ਅਜਾਦੀ ਦਿਵਸ” Punjabi Essay, Paragraph, Speech for Class 7, 8, 9, 10 ...

Punjabi Essay

Punjabi Essay on "Street Hawker", "ਫੇਰੀਵਾਲਾ" Punjabi Essay, Paragraph, Speech for Class 7, 8, 9, 10 ...

Punjabi Essay

Punjabi Essay on "Diwali", "ਦੀਵਾਲੀ" Punjabi Essay, Paragraph, Speech for Class 7, 8, 9, 10, and 12 S...

ਪੰਜਾਬੀ ਨਿਬੰਧ

Punjabi Essay on “Garmi di Rut”, “ਗਰਮੀ ਦੀ ਰੁੱਤ” Punjabi Essay, Paragraph, Speech for Class 7, 8, 9, ...

Punjabi Essay

About

Leave a Reply

Your email address will not be published. Required fields are marked *

*
*

This site uses Akismet to reduce spam. Learn how your comment data is processed.