Home » Punjabi Essay » Essay on “Jekar me Pradhan Mantri Hova”, “ਜੇਕਰ ਮੈਂ ਪ੍ਰਧਾਨ ਮੰਤਰੀ ਹੋਵਾਂ” Punjabi Essay, Paragraph, Speech for Class 7, 8, 9, 10, and 12 Students in Punjabi Language.

Essay on “Jekar me Pradhan Mantri Hova”, “ਜੇਕਰ ਮੈਂ ਪ੍ਰਧਾਨ ਮੰਤਰੀ ਹੋਵਾਂ” Punjabi Essay, Paragraph, Speech for Class 7, 8, 9, 10, and 12 Students in Punjabi Language.

ਜੇਕਰ ਮੈਂ ਪ੍ਰਧਾਨ ਮੰਤਰੀ ਹੋਵਾਂ

Jekar me Pradhan Mantri Hova

 

ਭੂਮਿਕਾਸੰਸਾਰ ਵਿਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜਿਸ ਦੇ ਸੁਚੇਤ ਜਾਂ ਅਚੇਤ ਮਨ ਵਿਚ ‘ਜੇ ਦੀ ਅਵਾਜ਼ ਨਾ ਗੂੰਜਦੀ ਹੋਵੇ। ਭਾਵੇਂ ਕੋਈ ਕਿੰਨਾ ਹੀ ਅਮੀਰ ਕਿਉਂ ਨਾ ਹੋਵੇ, ਫਿਰ ਵੀ ਉਹ ਕਿਸੇ ਨਾ ਕਿਸੇ ਗੱਲੋਂ ਥੁੜਿਆ ਹੀ ਰਹਿੰਦਾ ਹੈ। ਉਹ ਸਾਨੂੰ ਜੇ ਦੇ ਮਗਰ ਦੌੜਾਂ ਲਾਉਂਦਾ ਸਪੱਸ਼ਟ ਵਿਖਾਈ ਦਿੰਦਾ ਹੈ।ਇਵੇਂ ਜੇਮੈਂ ਪ੍ਰਧਾਨ-ਮੰਤਰੀ ਬਣਨ ਦੇ ਸੁਪਨੇ ਵੇਖਦਾ ਹਾਂ ਤਾਂ ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ।

ਕੀ ਮੇਰਾ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਪੂਰਾ ਹੋ ਸਕਦਾ ਹੈ?- ਜਦੋਂ ਮੇਰਾ ਮਨ ਮੈਨੂੰ ਕਹਿੰਦਾ ਹੈ, ਤੂੰ ਗ਼ਰੀਬ ਘਰ ਦਾ ਜੰਮ-ਪਲ ਪੇਂਡੂ ਕਿਵੇਂ ਪ੍ਰਧਾਨ-ਮੰਤਰੀ ਬਣ ਸਕਦਾ ਏਂ ? ਮੈਂ ਤੁਰੰਤ ਉੱਤਰ ਦਿੰਦਾ , ਹਾਂ, “ਜੇ ਭਾਰਤ ਦੇ ਸਾਬਕਾ ਪ੍ਰਧਾਨ-ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ, ਗਰੀਬ ਘਰ ਦੇ ਜੰਮ-ਪਲ ਪੇਂਡੂ ਹੋਣ ਤੇ ਇਹ ਕੁਝ ਬਣ ਸਕਦੇ ਹਨ ਤਾਂ ਕੋਈ ਕਾਰਨ ਨਹੀਂ ਕਿ ਮੇਰਾ ਸੁਪਨਾ ਅਧੂਰਾ ਰਹਿ ਜਾਵੇ? ਇਸ ਲਈ ਲੋਕ-ਰਾਜ ਵਿਚ ਮੇਰਾ ਇਹ ਸੁਪਨਾ ਪੂਰਾ ਹੋ ਸਕਦਾ ਹੈ ਕਿ ਮੈਂ ਭਾਰਤ ਦਾ ਪ੍ਰਧਾਨ-ਮੰਤਰੀ ਬਣ ਸਕਾਂ।

ਭਾਰਤ ਦੀਆਂ ਮੁੱਢਲੀਆਂ ਸਮੱਸਿਆਵਾਂ ਨੂੰ ਖ਼ਤਮ ਕਰਨ ਲਈ ਉਪਾਅਜੇ ਪਰਮਾਤਮਾ ਨੇ ਮੇਰੀ ਸੁਣ ਲਈ ਤੇ ਮੈਂ ਪ੍ਰਧਾਨ ਮੰਤਰੀ ਬਣ ਗਿਆ ਤਾਂ ਮੈਂ ਸਭਨਾਂ ਮੁੱਢਲੀਆਂ ਸਮੱਸਿਆਵਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਉਨ੍ਹਾਂ ਨੂੰ ਖ਼ਤਮ ਕਰਨ ਦਾ ਜ਼ੋਰ ਲਾਵਾਂਗਾ।ਇਹ ਉਹ ਸਮੱਸਿਆਵਾਂ ਹਨ ਜਿਹੜੀਆਂ ਭਾਰਤ ਦੀ ਉੱਨਤੀ ਦੇ ਰਾਹ ਵਿਚ ਰੁਕਾਵਟ ਬਣੀਆਂ ਹੋਈਆਂ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ ਮਹੱਤਵਪੂਰਨ ਅਬਾਦੀ ਦੀ ਸਮੱਸਿਆ ਹੈ। ਅਸਲ ਵਿਚ ਇਹ ਸਮੱਸਿਆ ਕਈ ਸਮੱਸਿਆਵਾਂ ਦੀ ਮਾਂ ਹੈ, ਅਰਥਾਤ ਅਬਾਦੀ ਦੀ ਸਮੱਸਿਆ ਤੋਂ ਹੀ ਅਨੇਕ ਸਮੱਸਿਆਵਾਂ ਜਿਵੇਂ ਕਿ ਅੰਨ ਦੀ ਸਮੱਸਿਆ, ਬੇਰੋਜ਼ਗਾਰੀ ਦੀ ਸਮੱਸਿਆ ਅਤੇ ਮੰਗਤਿਆਂ ਦੀ ਸਮੱਸਿਆ ਆਦਿ ਪੈਦਾ ਹੁੰਦੀਆਂ ਹਨ।ਮੈਂ ਪਰਿਵਾਰ ਨਿਯੋਜਨ ਦੇ ਕੰਮ ਨੂੰ ਹੋਰ ਜ਼ੋਰਾਂ ਨਾਲ ਸ਼ੁਰੂ ਕਰਾਵਾਂਗਾ।ਜੇ ਲੋੜ ਪਈ ਤਾਂ ਮੈਂ ਤਿੰਨ ਬੱਚਿਆਂ ਤੋਂ ਵੱਧ ਬੱਚੇ ਪੈਦਾ ਕਰਨ ਵਾਲਿਆਂ ਉੱਤੇ ਟੈਕਸ ਲਾਉਣੋਂ ਸੰਕੋਚ ਨਹੀਂ ਕਰਾਂਗਾ। ਹਰ ਹੀਲੇ-ਵਸੀਲੇ ਮੈਂ ਅਬਾਦੀ ਨੂੰ ਕਾਬੂ ਕਰ ਕੇ ਸਾਹ ਲਵਾਂਗਾ।

ਮੰਗਣਾਕਾਨੂੰਨ ਦੁਆਰਾ ਬੰਦ ਕੀਤਾ ਜਾਵੇਗਾ। ਕੋੜੀਆਂ, ਅੰਗਹੀਣਾਂ ਤੇ ਕੋਈ ਕੰਮ ਨਾ ਕਰ ਸਕਣ ਵਾਲਿਆਂ ਲਈ ਰੋਟੀ ਦਾ ਪ੍ਰਬੰਧ ਕੀਤਾ ਜਾਵੇਗਾ। ਮੰਗਣ ਨੂੰ ਆਪਣਾ ਕਿੱਤਾ ਸਮਝਣ ਵਾਲਿਆਂ ਨਾਲ ਸਖ਼ਤੀ ਕੀਤੀ ਜਾਵੇਗੀ। ਕੈਦਾਂ ਤੇ ਜੁਰਮਾਨੇ ਆਦਿ ਦੀਆਂ ਸਜ਼ਾਵਾਂ ਇਸ ਮੰਗਣ ਦੇ ਕਲੰਕ ਨੂੰ ਧੋਣ ਵਿਚ ਸਹਾਈ ਹੋਣਗੀਆਂ।

ਮੈਂ ਸਮਝਦਾ ਹਾਂ ਕਿ ਮੇਰੇ ਦੇਸ਼ ਨੂੰ ਅੰਨ ਦੀ ਘਾਟ ਨੂੰ ਪੂਰਿਆਂ ਕਰਨ ਲਈ ਵਿਦੇਸ਼ਾਂ ਅੱਗੇ ਹੱਥ ਅੱਡਣੇ ਪੈਂਦੇ ਹਨ ਅਤੇ ਕਰੋੜਾਂ ਰੁਪਿਆਂ ਦਾ ਵਿਦੇਸ਼ੀ ਸਿੱਕਾ ਦੇਣਾ ਪੈਂਦਾ ਹੈ। ਪੰਜਾਬ ਵਰਗੇ ਪਾਤ ਤਾਂ ਭਾਵੇਂ ਆਪਣੀ ਲੋੜ ਤੋਂ ਵੱਧ ਅਨਾਜ ਪੈਦਾ ਕਰਦੇ ਹਨ, ਪਰ ਬਿਹਾਰ ਵਰਗੇ ਪ੍ਰਾਂਤਾਂ ਦੀ ਪੂਰੀ ਨਹੀਂ ਪੈਂਦੀ। “ਅਨਾਜ ਦੀ ਘੱਟ ਉਪਜ ਦੇ ਕਈ ਕਾਰਨਾਂ ਵਿਚੋਂ ਪ੍ਰਮੁੱਖ ਪਛੜਿਆ ਹੋਇਆ ਖੇਤੀ-ਢੰਗ ਹੈ। ਸਾਡੇ ਦੇਸ਼ ਦੇ ਕਿਸਾਨ ਹਾਲਾਂ ਵੀ ਪੁਰਾਣੇ ਹਲਾਂ ਤੇ ਬੀਜਾਂ ਦਾ ਪਿੱਛਾ ਨਹੀਂ ਛੱਡਦੇ।ਉਹ ਸਾਲ ਵਿਚ ਮਸਾਂ ਇਕੋ ਫ਼ਸਲ ਕੱਢਦੇ ਹਨ। ਮੈਂ ਆਪਣੇ ਖੇਤੀ-ਬਾੜੀ ਦੇ ਮੰਤਰੀ ਦੁਆਰਾ ਪੈਦਾਵਾਰ ਵਧਾਉਣ ਵਿਚ ਪੂਰੀ ਵਾਹ ਲਾਵਾਂਗਾ। ਖੇਤੀ-ਬਾੜੀ ਯੂਨੀਵਰਸਿਟੀ ਲੁਧਿਆਣਾ ਜਿਹੀਆਂ ਕਈ ਯੂਨੀਵਰਸਿਟੀਆਂ ਸਥਾਪਤ ਕੀਤੀਆਂ ਜਾਣਗੀਆਂ। ਕਿਸਾਨਾਂ ਨੂੰ ਖੇਤੀ ਦੇ ਨਵੇਂ ਸੰਦਾਂ, ਮਸ਼ੀਨਾਂ ਆਦਿ, ਚੰਗੇ ਬੀਜਾਂ ਤੇ ਵਧੀਆ ਖਾਦਾਂ ਦੀ ਵਰਤੋਂ ਸਿਖਾਈ ਜਾਵੇਗੀ। ਹੜਾਂ ਦੀ ਤਬਾਹੀ ਨੂੰ ਰੋਕਣ ਲਈ ਪਾਣੀ ਦੇ ਨਿਕਾਸ ਵਾਸਤੇ ਸੇਮਨਾਲੇ ਖੁਦਵਾਏ ਜਾਣਗੇ, ਔੜਾਂ ਤੋਂ ਬਚਣ ਲਈ ਟਿਉਬਵੈੱਲ ਜਾਂ ਨਹਿਰਾਂ ਆਦਿ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਤਰ੍ਹਾਂ ਭਾਰਤ ਵਿਦੇਸ਼ਾਂ ਤੋਂ ਅੰਨ ਮੰਗਵਾਉਣ ਦੀ ਥਾਂ ਉਨ੍ਹਾਂ ਨੂੰ ਭੇਜਣ ਦੇ ਯੋਗ ਹੋ ਜਾਵੇਗਾ।

ਨਿਰਸੰਦੇਹ ਦੇਸ਼ ਦੀ ਉੱਨਤੀ ਤੇ ਪ੍ਰਫੁੱਲਤਾ ਬਹੁਤ ਹੱਦ ਤਕ ਉਸ ਦੇ ਸਮਾਜਕ ਰਸਮਾਂ-ਰਿਵਾਜਾਂ ਤੇ ਨਿਰਭਰ ਹੁੰਦੀ ਹੈ।ਭੈੜੀਆਂ ਸਮਾਜਕ ਰਸਮਾਂ ਦੇਸ਼ ਦੀਆਂ ਜੜ੍ਹਾਂ ਨੂੰ ਤੇਲ ਦੇਣ ਦੇ ਕੰਮ ਕਰਦੀਆਂ ਹਨ, ਮੈਂ ਚੱਲਿਤ ਧਾਰਮਿਕ ਵਹਿਮਾਂ, ਵਿਅਰਥ ਰਿਵਾਜਾਂ ਤੇ ਪੁਰਾਣੀਆਂ ਰਵਾਇਤਾਂ ਦਾ ਭੋਗ ਪਾਉਣ ਲਈ ਲੋੜੀਂਦੀ ਕਾਰਵਾਈ ਕਰਾਂਗਾ।ਹਰ ਕੋਈ ਬਿਨਾਂ ਜਾਤੀ ਜਾਂ ਸ਼੍ਰੇਣਿਕ ਭੇਦ-ਭਾਵ ਦੇ ਦੇਸ਼ ਦੀ ਨਵ-ਉਸਾਰੀ ਵਿਚ ਹਿੱਸਾ ਲੈ ਸਕੇਗਾ।

ਵਿੱਦਿਆਪ੍ਰਣਾਲੀ ਦੇਸ਼ ਦੀ ਰੀੜ੍ਹ ਦੀ ਹੱਡੀ ਦਾ ਕੰਮ ਕਰਦੀ ਹੈ।ਵਿਦਿਆਰਥੀਆਂ ਦੇ ਵਿਅਕਤਿੱਤਵ ਦਾ ਪੁਰਾ ਵਿਕਾਸ ਅਜੋਕੀ ਵਿੱਦਿਆ-ਪ੍ਰਣਾਲੀ ਵਿਚ ਅਸੰਭਵ ਹੈ ਕਿਉਂਕਿ ਅਜੋਕੀ ਵਿੱਦਿਆ-ਪ੍ਰਣਾਲੀ ‘ ਅਜਿਹੀ ਹੈ ਜੋ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਕੀੜੇ ਜਾਂਚਿੱਟ-ਕਪੜੀਏ ਬਾਬੂ ਬਣਾਉਣ ਦੇ ਯੋਗ ਬਣਾਉਂਦੀ ਹੈ।ਤਕਨੀਕੀ ਵਿੱਦਿਆ ਦੀ ਘਾਟ ਕਾਰਨ ਵਿਦਿਆਰਥੀ ਰੋਜ਼ੀ ਕਮਾਉਣ ਦੇ ਅਯੋਗ ਹੁੰਦੇ ਹਨ।ਇਸ ਵਿੱਦਿਆ-ਪ੍ਰਣਾਲੀ ਵਿਚ ਲਿਖਤੀ ਇਮਤਿਹਾਨਾਂ ਉੱਤੇ ਜ਼ੋਰ ਹੋਣ ਕਰਕੇ ਵਿੱਦਿਆ ਦੇ ਖੇਤਰ ਵਿਚ ਭ੍ਰਿਸ਼ਟਾਚਾਰ ਆ ਗਿਆ ਹੈ।ਵਿਦਿਆਰਥੀਆਂ ਵਿਚ ਅਜੋਕੀ ਬੇਚੈਨੀ ਦਾ ਕਾਰਨ ਬਹੁਤ ਹੱਦ ਤਕ ਅਜੋਕੀ ਵਿੱਦਿਆ-ਪ੍ਰਣਾਲੀ ਹੀ ਹੈ । ਮੈਂ ਇਨ੍ਹਾਂ ਊਣਤਾਈਆਂ ਨੂੰ ਦੂਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਾਂਗਾ।ਇਕ ਅਜਿਹੀ ਵਿੱਦਿਆ-ਪ੍ਰਣਾਲੀ ਚਾਲੂ ਕਰਾਂਗਾ ਜੋ ਵਿਦਿਆਰਥੀ ਦੇ ਵਿਅਕਤਿੱਤਵ ਦੇ ਪੂਰਨ ਵਿਕਾਸ ਵਿਚ ਸਹਾਇਕ ਹੋਵੇਗੀ।

ਹੁਣ ਸਾਡੇ ਦੇਸ਼ ਵਿਚ ਭਿਸ਼ਟਾਚਾਰ ਦਾ ਬੋਲ-ਬਾਲਾ ਹੈ, ਇਥੋਂ ਤਕ ਕਿ ਵਿੱਦਿਆ ਵਰਗੇ ਸਾਫ ਵਿਭਾਗ ਵਿਚ ਵੀ ਇਹ ਪ੍ਰਵੇਸ਼ ਕਰ ਗਿਆ ਹੈ।ਇਸ ਵਧਦੇ ਭ੍ਰਿਸ਼ਟਾਚਾਰ ਨੇ ਸਾਡੇ ਦੇਸ਼-ਵਾਸੀਆਂ ਦੇ ਨੈਤਿਕ ਪੱਧਰ ਨੂੰ ਨੀਵਾਂ ਕਰ ਦਿੱਤਾ ਹੈ । ਮੈਂ ਭ੍ਰਿਸ਼ਟਾਚਾਰ ਨੂੰ ਜੜੋਂ ਉਖੇੜ ਦਿਆਂਗਾ ।ਮੇਰੀ ਜਾਚੇ ਇਸ ਦਾ ਮੂਲ ਕਾਰਨ ਕਰਮਚਾਰੀਆਂ ਦੀਆਂ ਘੱਟ ਤਨਖਾਹਾਂ ਹਨ ।ਮੈਂ ਤਨਖ਼ਾਹਾਂ ਵਧਾਵਾਂਗਾ।ਇਹ ਕੁਝ ਕਰਨ ਤੇ ਵੀ ਜੇ ਕੋਈ ਕਰਮਚਾਰੀ ਆਪਣੀ ਆਦਤ ਤੋਂ ਬਾਜ਼ ਨਾ ਆਇਆ ਤਾਂ ਉਸ ਨੂੰ ਕੁਝ ਕਰਨ ਤੋਂ ਕਰੜੀ ਤੋਂ ਕਰੜੀ ਸਜ਼ਾ ਦਾ ਭਾਗੀ ਬਣਾਇਆ ਜਾਵੇਗਾ।

ਮੈਂ ਵਿਦੇਸ਼ ਨੀਤੀ ਵੱਲ ਵੀ ਵਿਸ਼ੇਸ਼ ਧਿਆਨ ਦਿਆਂਗਾ। ਅੱਜ ਆਖਣ ਨੂੰ ਤਾਂ ਸਾਡੀ ਵਿਦੇਸ਼ ਨੀਤੀ ਨਿਰਪੱਖਤਾ ਵਾਲੀ ਹੈ ਪਰ ਅਸਲੀਅਤ ਕੁਝ ਹੋਰ ਹੈ।ਅੱਜ ਦੀ ਵਿਦੇਸ਼ ਨੀਤੀ ਦੀ ਸਫ਼ਲਤਾ ਦਾ ਅਨੁਮਾਨ ਇਥੋਂ ਹੀ ਲਾਇਆ ਜਾ ਸਕਦਾ ਹੈ ਕਿ ਹੋਰ ਦੇਸ਼ਾਂ ਦਾ ਤਾਂ ਕਹਿਣਾ ਹੀ ਕੀ ਸਾਡੀ ਤਾਂ ਗੁਆਢੀ ਦੇਸ਼ਾਂ ਚੀਨ ਤੇ ਪਾਕਿਸਤਾਨ-ਨਾਲ ਵੀ ਦੋਸਤੀ ਨਹੀਂ। ਮੇਰੀ ਵਿਦੇਸ਼ ਨੀਤੀ ਜਿਥੇ ਗੁਆਂਢੀ ਦੇਸ਼ਾਂ ਦਾ ਖ਼ਾਸ ਖਿਆਲ ਰੱਖੇਗੀ, ਉਥੇ ਇਹ ਸਹੀ ਸ਼ਬਦਾਂ ਵਿਚ ਨਿਰਪੱਖ ਸ਼ਾਂਤੀ-ਪੂਜ ਤੇ ਸੱਚ ਦੀ ਧਾਰਨੀ ਹੋਵੇਗੀ ।ਇਸ ਜਾਵੇਗਾ। ਨਾਲ ਹਰ ਦੇਸ਼ ਸਾਡਾ ਮਿੱਤਰ ਬਣਨਾ ਚਾਹੇਗਾ। ਸਾਡੇ ਦੇਸ਼ ਦਾ ਵਿਦੇਸ਼ਾਂ ਵਿਚ ਆਦਰ-ਮਾਣ ਵਧਦਾ ਜਾਵੇਗਾ ।

ਮੈਂ ਆਰਥਿਕ ਬਰਾਬਰੀ ਲਿਆਉਣ ਲਈ ਸਮਾਜਵਾਦ ਦੀ ਸਥਾਪਨਾ ਕਰਨ ਦਾ ਯਤਨ ਕਰਾਂਗਾ। ਜਾਵੇਗਾ। ਇਸ ਨਾਲ ਹਰ ਭਾਰਤੀ ਦੀ ਆਰਥਿਕ ਹਾਲਤ ਚੰਗੇਰੀ ਹੋ ਜਾਵੇਗੀ, ਅਮੀਰ-ਗਰੀਬ ਦਾ ਫ਼ਰਕ ਦੂਰ ਹੋ ਜਾਵੇਗਾ ।

ਮੈਂ ਕਲਾ ਤੇ ਵਿਗਿਆਨ ਦੀ ਤਰੱਕੀ ਵੱਲ ਵੀ ਵਿਸ਼ੇਸ਼ ਧਿਆਨ ਦਿਆਂਗਾ। ਕੁਲਾ ਜਨਤਾ ਨੂੰ ਸੁਹਜ-ਸਵਾਦ ਦੇ ਕੇ ਉਨ੍ਹਾਂ ਦੇ ਜੀਵਨ ਨੂੰ ਜਿਊਣ ਯੋਗ ਬਣਾਉਂਦੀ ਹੈ, ਵਿਸ਼ੇਸ਼ ਕਰਕੇ ਸਾਹਿਤ ਤਾਂ ਦੇਸ਼ ਦੇ ਨਵ-ਨਿਰਮਾਣ ਵਿਚ ਅਤਿਅੰਤ ਸਹਾਈ ਹੋ ਸਕਦਾ ਹੈ। ਕਲਾ ਦੇ ਨਾਲ-ਨਾਲ ਵਿਗਿਆਨੀ ਵੀ ਆਪਣੀਆਂ ਨਿੱਤ-ਨਵੀਆਂ ਕਾਢਾਂ ਦੁਆਰਾ ਦੇਸ਼ ਦੀ ਉੱਨਤੀ ਵਿਚ ਸ਼ਲਾਘਾ-ਯੋਗ ਹਿੱਸਾ ਪਾਉਂਦੇ · ਹਨ।ਇਨ੍ਹਾਂ ਕਲਾਕਾਰਾਂ ਤੇ ਵਿਗਿਆਨੀਆਂ ਦੇ ਉਤਸ਼ਾਹ ਲਈ ਮੈਂ ਇਨ੍ਹਾਂ ਨੂੰ ਚੰਗੇ ਕੰਮ ਬਦਲੇ ਚੰਗੀ ਚੋਖੀ ਰਕਮ ਦੇ ਇਨਾਮ ਦਿਆਂਗਾ।

ਮੇਰੀ ਘਰੇਲੂ ਨੀਤੀ ਅਜਿਹੀ ਹੋਵੇਗੀ ਜਿਸ ਵਿਚ ਹਰ ਪਾਂਤ, ਹਰ ਧਰਮ ਤੇ ਹਰ ਜ਼ਾਤ ਆਦਿ ਦੇ ਲੋਕ ਆਪਣੇ ਆਪ ਨੂੰ ਭਾਰਤੀ ਕਹਿਣ ਵਿਚ ਮਾਣ ਮਹਿਸੂਸ ਕਰਨਗੇ, ਪਰ ਨਾਲ ਹੀ ਮੈਂ ਆਪਸ ਵਿਚ ਗੜਬੜ ਜਾਂ ਫੁੱਟ-ਪੁਆਊ ਰਾਜਸੀ ਪਾਰਟੀਆਂ ਦਾ ਬੀਜਨਾਸ਼ ਕਰਨੋਂ ਵੀ ਨਹੀਂਉੱਕਾਂਗਾ।

ਮੈਂ ਸਾਰਾ ਕੁਝ ਮੰਤਰੀਆਂ ਦੀ ਸਲਾਹ ਅਤੇ ਜਨਤਾ ਦੇ ਸਹਿਯੋਗ ਨਾਲ ਕਰਾਂਗਾ ਹਰ ਸਮੱਸਿਆ ਨੂੰ ਸੁਲਝਾਉਣ ਲੱਗਿਆਂ ਮੈਂ ਆਪਣੇ ਮੰਤਰੀਆਂ ਦੀ ਸਲਾਹ ਤੇ ਜਨਤਾ ਦਾ ਸਹਿਯੋਗ ਲੈਣਾ ਜ਼ਰੂਰੀ ਸਮਝਾਂਗਾ। ਮੈਂ ਆਮ ਜਨਤਾ ਦੀਆਂ ਲੋੜਾਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਜਨਤਾ ਦੇ ਚੋਣਵੇਂ ਆਦਮੀਆਂ ਦੀ ਇਕ ਕਮੇਟੀ ਨਿਯੁਕਤ ਕਰਾਂਗਾ। ਇਹ ਕਮੇਟੀ ਜਨਤਾ ਤੇ ਸਰਕਾਰ ਵਿਚ ਤਾਲ-ਮੇਲ ਕਾਇਮ ਰੱਖਣ ਵਿਚ ਸਹਾਈ ਹੋਵੇਗੀ। ਇਸ ਲਈ ਮੈਨੂੰ ਪੂਰੀ ਆਸ ਹੈ ਕਿ ਮੇਰੇ ਰਾਜ ਵਿਚ ਮੇਰਾ ਦੇਸ਼ ਹਰ ਪੱਖ ਤੋਂ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇਗਾ।

Related posts:

Punjabi Essay on “Samay di Kadar”, “ਸਮੇਂ ਦੀ ਕਦਰ” Punjabi Essay, Paragraph, Speech for Class 7, 8, 9,...
ਪੰਜਾਬੀ ਨਿਬੰਧ
Punjabi Essay on “Vidyarthi te Fashion", “ਵਿਦਿਆਰਥੀ ਤੇ ਫੈਸ਼ਨ” Punjabi Essay, Paragraph, Speech for Cl...
ਪੰਜਾਬੀ ਨਿਬੰਧ
Punjabi Essay on "My School", "ਮੇਰਾ ਸਕੂਲ" Punjabi Essay, Paragraph, Speech for Class 7, 8, 9, 10 and...
Punjabi Essay
Punjabi Essay on "Swami Vivekananda","ਸਵਾਮੀ ਵਿਵੇਕਾਨੰਦ" Punjabi Essay, Paragraph, Speech for Class 7,...
Punjabi Essay
Punjabi Essay on "Mahatma Gandhi","ਰਾਸ਼ਟਰਪਿਤਾ ਮਹਾਤਮਾ ਗਾਂਧੀ" Punjabi Essay, Paragraph, Speech for Cla...
Punjabi Essay
Punjabi Essay on “Kar Majur Kha Churi”, “ਕਰ ਮਜੂਰੀ, ਖਾਹ ਚੂਰੀ” Punjabi Essay, Paragraph, Speech for Cl...
ਪੰਜਾਬੀ ਨਿਬੰਧ
Punjabi Essay on "Kirat Da Mul", “ਕਿਰਤ ਦਾ ਮੁੱਲ” Punjabi Paragraph, Speech for Class 7, 8, 9, 10 and ...
ਪੰਜਾਬੀ ਨਿਬੰਧ
Punjabi Essay on "Simple Living High Thinking", "ਸਧਾਰਣ ਰਹਿਣ ਅਤੇ ਉੱਚ ਸੋਚ" Punjabi Essay, Paragraph, S...
Punjabi Essay
Punjabi Essay on "My School Canteen", "ਮੇਰੇ ਸਕੂਲ ਦੀ ਕੰਟੀਨ" Punjabi Essay, Paragraph, Speech for Clas...
ਪੰਜਾਬੀ ਨਿਬੰਧ
Punjabi Essay on “Cycle di Atamakatha “, “ਸਾਈਕਲ ਦੀ ਆਤਮਕਥਾ” Punjabi Essay, Paragraph, Speech for Clas...
ਪੰਜਾਬੀ ਨਿਬੰਧ
Punjabi Essay on "Cow", "ਗਾਂ" Punjabi Essay, Paragraph, Speech for Class 7, 8, 9, 10 and 12 Students...
ਪੰਜਾਬੀ ਨਿਬੰਧ
Punjabi Essay on "Memories of childhood", "ਬਚਪਨ ਦੀਆਂ ਯਾਦਾਂ" Punjabi Essay, Paragraph, Speech for Cla...
Punjabi Essay
Punjabi Essay on “Printing Press“, “ਪ੍ਰਿੰਟਿੰਗ ਪ੍ਰੈਸ” Punjabi Essay, Paragraph, Speech for Class 7, 8...
ਪੰਜਾਬੀ ਨਿਬੰਧ
Punjabi Essay on “Gantantra Diwas”, “ਗਣਤੰਤਰ ਦਿਵਸ” Punjabi Essay, Paragraph, Speech for Class 7, 8, 9...
Punjabi Essay
Punjabi Essay on "Water Utility", "ਪਾਣੀ ਦੀ ਸਹੂਲਤ" Punjabi Essay, Paragraph, Speech for Class 7, 8, 9...
Punjabi Essay
Punjabi Essay on “Nashabandi", “ਨਸ਼ਾਬੰਦੀ” Punjabi Essay, Paragraph, Speech for Class 7, 8, 9, 10, an...
Punjabi Essay
Punjabi Essay on "Our National Flag", "ਸਾਡਾ ਰਾਸ਼ਟਰੀ ਝੰਡਾ" Punjabi Essay, Paragraph, Speech for Class...
ਪੰਜਾਬੀ ਨਿਬੰਧ
Punjabi Essay on "Happiness with Gardening", "ਬਾਗਬਾਨੀ ਦੀ ਖੁਸ਼ੀ" Punjabi Essay, Paragraph, Speech for...
Punjabi Essay
Punjabi Essay on "Good Character", "ਚੰਗਾ ਚਰਿੱਤਰ" Punjabi Essay, Paragraph, Speech for Class 7, 8, 9,...
ਪੰਜਾਬੀ ਨਿਬੰਧ
Punjabi Essay on “Lohri", “ਲੋਹੜੀ” Punjabi Essay, Paragraph, Speech for Class 7, 8, 9, 10, and 12 Stu...
ਪੰਜਾਬੀ ਨਿਬੰਧ

About

Leave a Reply

Your email address will not be published. Required fields are marked *

*
*

This site uses Akismet to reduce spam. Learn how your comment data is processed.